ਸਿਆਸੀ ਖਬਰਾਂ

ਹਿੰਦੀ ਭਾਸ਼ੀਆਂ ਦੇ ਮੁੱਦੇ ‘ਤੇ ਕਾਂਗਰਸ ਅਤੇ ਐਮਐਨਐਸ ਆਹਮੋ-ਸਾਹਮਣੇ: ਮੁੰਬਈ ਕਾਂਗਰਸ ਦਫਤਰ ਦੀ ਭੰਨ-ਤੋੜ

December 2, 2017 | By

ਮੁੰਬਈ: ਹਿੰਦੀ ਭਾਸ਼ੀਆਂ ਦੇ ਮੁੱਦੇ ’ਤੇ ਰਾਜ ਠਾਕਰੇ ਦੀ ਅਗਵਾਈ ਹੇਠਲੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮਐਨਐਸ) ਅਤੇ ਮੁੰਬਈ ਕਾਂਗਰਸ ਇਕਾਈ ਦੇ ਪ੍ਰਧਾਨ ਸੰਜੇ ਨਿਰੂਪਮ ਦਰਮਿਆਨ ਚਲ ਰਹੇ ਵਿਵਾਦ ਨੇ ਕੱਲ੍ਹ (1 ਦਸੰਬਰ) ਹਿੰਸਕ ਰੁਖ਼ ਅਖ਼ਤਿਆਰ ਕਰ ਲਿਆ ਅਤੇ ਐਮਐਨਐਸ ਕਾਰਜਕਰਤਾਵਾਂ ਨੇ ਕਾਂਗਰਸ ਦਫ਼ਤਰ ਦੀ ਭੰਨ-ਤੋੜ ਕਰ ਦਿੱਤੀ। ਪੀਟੀਆਈ ਦੀ ਖ਼ਬਰ ਮੁਤਾਬਕ ਆਜ਼ਾਦ ਮੈਦਾਨ ’ਚ ਮੁੰਬਈ ਰੀਜਨਲ ਕਾਂਗਰਸ ਕਮੇਟੀ ’ਤੇ ਕੀਤੇ ਗਏ ਹਮਲੇ ਦੀ ਜ਼ਿੰਮੇਵਾਰੀ ਐਮਐਨਐਸ ਨੇ ਲਈ ਹੈ।

ਮੁੰਬਈ ਪੁਲਿਸ ਕਾਂਗਰਸ ਦੇ ਦਫ਼ਤਰ ਦੀ ਕੀਤੀ ਭੰਨ-ਤੋੜ ਮਗਰੋਂ ਮੌਕੇ ਦਾ ਜਾਇਜ਼ਾ ਲੈਂਦੀ ਹੋਈ

ਮੁੰਬਈ ਪੁਲਿਸ ਕਾਂਗਰਸ ਦੇ ਦਫ਼ਤਰ ਦੀ ਕੀਤੀ ਭੰਨ-ਤੋੜ ਮਗਰੋਂ ਮੌਕੇ ਦਾ ਜਾਇਜ਼ਾ ਲੈਂਦੀ ਹੋਈ

ਐਮਐਨਐਸ ਆਗੂ ਸੰਦੀਪ ਦੇਸ਼ਪਾਂਡੇ ਨੇ ਕਿਹਾ, “ਪਾਰਟੀ ਨੇ ਨਿਰੂਪਮ ਦੇ ਦਫ਼ਤਰ ’ਤੇ ‘ਸਰਜੀਕਲ ਸਟਰਾਈਕ’ ਕੀਤਾ ਹੈ।” ਨਿਰੂਪਮ ਨੇ ਅਲਫਿੰਸਟਨ ਰੇਲਵੇ ਸਟੇਸ਼ਨ ’ਤੇ ਰਾਜ ਠਾਕਰੇ ਦੀ ਮਹਾਂਰਾਸ਼ਟਰ ਨਵ ਨਿਰਮਾਣ ਸੈਨਾ ਵਲੋਂ ਹਿੰਦੀ ਭਾਸ਼ੀਆਂ ਦੀ ਮਹਾਂਰਾਸ਼ਟਰ ‘ਚ ਵਧਦੀ ਗਿਣਤੀ ਖਿਲਾਫ ਵਿੱਢੀ ਮੁਹਿੰਮ ਦੇ ਖਿਲਾਫ ਬਿਆਨ ਦਿੱਤਾ ਸੀ। ਪੁਲਿਸ ਅਧਿਕਾਰੀ ਮੁਤਾਬਕ ਦੋ ਬੰਦੇ ਕਾਂਗਰਸ ਦੇ ਦਫ਼ਤਰ ਅੰਦਰ ਸਵੇਰੇ ਸਾਢੇ 11 ਵਜੇ ਦਾਖ਼ਲ ਹੋਏ ਅਤੇ ਪੱਥਰਾਂ ਨਾਲ ਹਮਲਾ ਕੀਤਾ। ਹਮਲੇ ’ਚ ਨਿਰੂਪਮ ਦੇ ਦਫਤਰ ਦੇ ਸ਼ੀਸ਼ਿਆਂ ਨੂੰ ਤੋੜ ਦਿੱਤਾ ਗਿਆ। ਸੀਨੀਅਰ ਪੁਲਿਸ ਇੰਸਪੈਕਟਰ ਵਸੰਤ ਵਾਖਰੇ ਨੇ ਦੱਸਿਆ ਕਿ ਉਹ ਸੀਸੀਟੀਵੀ ਫੁਟੇਜ ਦੀ ਪੜਤਾਲ ਕਰ ਰਹੇ ਹਨ। ਨਿਰੂਪਮ ਨੇ ਜਵਾਬੀ ਕਾਰਵਾਈ ਦੀ ਧਮਕੀ ਵੀ ਦਿੱਤੀ। ਜ਼ਿਕਰਯੋਗ ਹੈ ਕਿ ਐਮਐਨਐਸ ਆਗੂ ਪੁੱਲ ਡਿੱਗਣ ਲਈ ਮੁੰਬਈ ਸਣੇ ਮਹਾਂਰਾਸ਼ਟਰ ਦੀ ਹੋਰ ਸਮੱਸਿਆਵਾਂ ਲਈ ਯੂ.ਪੀ. ਬਿਹਾਰ ਦੇ ਹਿੰਦੀ ਭਾਸ਼ੀਆਂ ਨੂੰ ਜ਼ਿਮੇਵਾਰ ਦੱਸਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,