ਆਮ ਖਬਰਾਂ » ਸਿੱਖ ਖਬਰਾਂ

ਇਸਾਈ ਆਗੂਆਂ ਵਲੋਂ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ, ਬੇਅਦਬੀ ਦੀ ਘਟਨਾ ‘ਤੇ ਕੀਤਾ ਦੁਖ ਦਾ ਪ੍ਰਗਟਾਵਾ

August 13, 2017 | By

ਅੰਮ੍ਰਿਤਸਰ: ਪਿੰਡ ਭੰਗਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਵਿੱਚ ਇਸਾਈ ਲੜਕੇ ਦੀ ਗ੍ਰਿਫ਼ਤਾਰੀ ਮਗਰੋਂ ਜਲੰਧਰ ਡਾਇਸਿਸ ਨਾਲ ਸਬੰਧਤ ਇਸਾਈ ਕਾਰਕੁਨਾਂ ਨੇ ਸ਼ਨੀਵਾਰ (12 ਅਗਸਤ) ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰ ਕੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਅਤੇ ਸਿੱਖ ਕੌਮ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।

ਜਲੰਧਰ ਡਾਇਸਿਸ ਵੱਲੋਂ ਕੈਥੋਲਿਕ ਬਿਸ਼ਪ ਡਾ. ਫਰੈਂਕੋ ਮੁਅਕਲ ਅਤੇ ਫਾਦਰ ਪੀਟਰ ਵੱਲੋਂ ਭੇਜੇ ਕੈਥੋਲਿਕ ਬਿਸ਼ਪ ਦੇ ਸਲਹਾਕਾਰ ਅਮਨਦੀਪ ਗਿੱਲ, ਥੌਮਸ ਕਾਹਨੂੰਵਾਨ, ਬਲਵਿੰਦਰ ਜੌਹਨ, ਵਲੈਤ ਮਸੀਹ, ਡਾ. ਸੁਭਾਸ਼ ਥੋਬਾ ਤੇ ਪਵਨ ਕੁਮਾਰ ’ਤੇ ਆਧਾਰਤ ਵਫ਼ਦ ਨੇ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ ਹੈ।

ਇਸਾਈ ਆਗੂਆਂ ਵਲੋਂ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ, ਬੇਅਦਬੀ ਦੀ ਘਟਨਾ 'ਤੇ ਕੀਤਾ ਦੁਖ ਦਾ ਪ੍ਰਗਟਾਵਾ

ਇਸਾਈ ਆਗੂਆਂ ਵਲੋਂ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ, ਬੇਅਦਬੀ ਦੀ ਘਟਨਾ ‘ਤੇ ਕੀਤਾ ਦੁਖ ਦਾ ਪ੍ਰਗਟਾਵਾ

ਇਸਾਈ ਵਫ਼ਦ ਨੇ ਬੀਤੇ ਦਿਨੀਂ ਪਿੰਡ ਭੰਗਵਾਂ ਵਿੱਚ ਵਾਪਰੀ ਬੇਅਦਬੀ ਦੀ ਘਟਨਾ ’ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਆਖਿਆ ਕਿ ਇਸ ਘਟਨਾ ਵਿੱਚ ਇਸਾਈ ਨੌਜਵਾਨ ਦੀ ਸ਼ਮੂਲੀਅਤ ਦਾ ਸਾਹਮਣੇ ਆਉਣਾ ਬਹੁਤ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦਾ ਇਸਾਈ ਧਰਮ ਨਾਲ ਕੋਈ ਸਬੰਧ ਨਹੀਂ ਹੈ, ਜੋ ਕਿਸੇ ਹੋਰ ਧਰਮ ਦਾ ਸਨਮਾਨ ਨਹੀਂ ਕਰਦੇ। ਅਮਨਦੀਪ ਗਿੱਲ ਨੇ ਇਸਾਈ ਭਾਈਚਾਰੇ ਵੱਲੋਂ ਆਖਿਆ ਕਿ ਕੁਝ ਲੋਕ ਵੱਖ-ਵੱਖ ਧਰਮਾਂ ਦੀ ਆਪਸੀ ਸਾਂਝ ਤੋੜਨ ਦਾ ਯਤਨ ਕਰ ਰਹੇ ਹਨ ਤਾਂ ਜੋ ਅਮਨ-ਸ਼ਾਂਤੀ ਭੰਗ ਹੋਵੇ ਪਰ ਅਜਿਹੇ ਮੌਕੇ ਧਾਰਮਿਕ ਆਗੂਆਂ ਨੂੰ ਇਕਜੁੱਟਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ।

ਇਸ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਇਸਾਈ ਆਗੂਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਕਸੁਰਤਾ ਬਰਕਰਾਰ ਰੱਖੀ ਜਾਵੇ ਤਾਂ ਜੋ ਧਰਮ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ।

ਸਬੰਧਤ ਖ਼ਬਰ:

ਬੇਅਦਬੀ ਦੀ ਘਟਨਾ ਦੇ ਦੋਸ਼ੀ ਨੂੰ ਪੁਲਿਸ ਕੋਲੋਂ ਖੋਹਣ ‘ਤੇ ਸਿੱਖ ਸੰਗਤਾਂ ਅਤੇ ਪੁਲਿਸ ਵਿਚਾਲੇ ਹੱਥੋਪਾਈ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,