ਸਿਆਸੀ ਖਬਰਾਂ

ਇੰਡੀਆ ਅਤੇ ਚੀਨ ਦਰਮਿਆਨ 15ਵੇਂ ਗੇੜ ਦੀ ਫੌਜ ਪੱਧਰੀ ਗੱਲਬਾਤ ਵੀ ਬੇਸਿੱਟਾ ਰਹੀ

March 13, 2022 | By

ਚੰਡੀਗੜ੍ਹ: ਚੀਨ ਅਤੇ ਇੰਡੀਆ ਦਰਮਿਆਨ 15ਵੇਂ ਗੇੜ ਦੀ ਫੌਜ ਪੱਧਰੀ ਗੱਲਬਾਤ ਵੀ ਬੇਸਿੱਟਾ ਰਹੀ ਹੈ। ਦੋਵੇਂ ਧਿਰਾਂ ਪੂਰਬੀ ਲੱਦਾਖ ਵਿਚ ਫੌਜਾਂ ਪਿੱਛੇ ਹਟਾਉਣ ਬਾਰੇ ਗੱਲਬਾਤ ਕਰ ਰਹੀਆਂ ਹਨ। ਗੱਲਬਾਤ ਤੋਂ ਬਾਅਦ ਰਸਮੀ ਤੌਰ ਉੱਤੇ ਸਾਂਝੇ ਕੀਤੇ ਬਿਆਨ ਵਿਚ ਦੋਵੇਂ ਧਿਰਾਂ ਸੰਬੰਧਤ ਮਸਲਿਆਂ ਨੂੰ ਹੱਲ ਕਰਨ ਦੀ ਦ੍ਰਿੜਤਾ ਮੁੜ ਪ੍ਰਗਟਾਈ ਹੈ।

15ਵੇਂ ਗੇੜ ਦੀ ਗੱਲਬਾਤ ਸ਼ੁੱਕਰਵਾਰ ਨੂੰ ਚੁਸ਼ੁਲ-ਮੋਲਦੋ ਸਰਹੱਦ ਉੱਤੇ ਪੂਰਬੀ ਲੱਦਾਖ ਵਿਚ ਸਵੇਰੇ 10 ਵਜੇ ਸ਼ੁਰੂ ਹੋਈ ਅਤੇ ਸਵੇਰੇ 11 ਵਜੇ ਤੱਕ ਜਾਰੀ ਰਹੀ।

ਇਸ ਤੋਂ ਪਹਿਲਾਂ ਪਿਛਲੇ ਗੇੜ ਦੀ ਗੱਲਬਾਤ 12 ਜਨਵਰੀ 2022 ਨੂੰ ਹੋਈ ਸੀ। ਯਾਦ ਰਹੇ ਕਿ ਦੋਵਾਂ ਧਿਰਾਂ ਦਰਮਿਆਨ ਪੂਰਬੀ ਲੱਦਾਖ ਵਿਚ ਰੇੜਕਾ ਮਈ 2020 ਵਿਚ ਸ਼ੁਰੂ ਹੋਇਆ ਸੀ, ਜਿਸ ਦਾ ਹਾਲੀ ਤੱਕ ਹੱਲ ਨਹੀਂ ਨਿੱਕਲ ਸਕਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,