December 28, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵੱਲੋਂ ਕਸ਼ਮੀਰ ਦੀ ਸਰਹੱਦ ਉੱਤੇ ਇੱਕ ਦੂਜੇ ਵੱਲ ਲੰਘੇ ਕਈ ਦਿਨਾਂ ਤੋਂ ਗੋਲੀਬਾਰੀ ਕੀਤੀ ਜਾ ਰਹੀ ਹੈ। ਇਸ ਗੋਲੀਬਾਰੀ ਵਿੱਚ ਦੋਵੇਂ ਪਾਸੇ ਫੌਜੀਆਂ ਅਤੇ ਆਮ ਨਾਗਰਿਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ। ਦੋਵੇਂ ਹੀ ਧਿਰਾਂ ਇੱਕ ਦੂਜੇ ਉੱਤੇ ਪਹਿਲਾਂ ਗੋਲੀਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾ ਰਹੀਆਂ ਹਨ ਅਤੇ ਦੋਵਾਂ ਵੱਲੋਂ ਹੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸਿਰਫ ਇਸ ਉਲੰਘਣਾ ਦੇ ਜਵਾਬ ਵਿੱਚ ਹੀ ਕਾਰਵਾਈ ਕਰ ਰਹੇ ਹਨ।
ਇਸ ਦਰਮਿਆਨ ਚੀਨ ਨੇ ਭਾਰਤ ਅਤੇ ਪਾਕਿਸਤਾਨ ਦੋਹਾਂ ਨੂੰ ਹੀ ਜਾਬਤੇ ਵਿੱਚ ਰਹਿਣ ਤੇ ਸੰਜਮ ਰੱਖਣ ਲਈ ਕਿਹਾ ਹੈ। ਸ਼ੁੱਕਰਵਾਰ (27 ਦਸੰਬਰ) ਨੂੰ ਰੋਜਾਨਾ ਪੱਤਰਕਾਰ ਮਿਲਣੀ ਦੌਰਾਨ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਦਰਮਿਆਨ ਹੋ ਰਹੀ ਗੋਲੀਬਾਰੀ ਬਾਰੇ ਸੁਆਲ ਪੁੱਛੇ ਜਾਣ ਉੱਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਹੀ ਸੰਜਮ ਰੱਖਣਾ ਚਾਹੀਦਾ ਹੈ ਅਤੇ ਅਜਿਹੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ ਜਿਸ ਨਾਲ ਕਿ ਇਹ ਹਾਲਾਤ ਹੋਰ ਵਿਗੜ ਜਾਣ। ਚੀਨੀ ਬੁਲਾਰੇ ਨੇ ਭਾਰਤ ਤੇ ਪਾਕਿਸਤਾਨ ਨੂੰ ਆਪਸੀ ਮਸਲੇ ਗੱਲਬਾਤ ਨਾਲ ਹੱਲ ਕਰਨ ਦਾ ਇੱਕ ਵਾਰ ਮੁੜ ਸੱਦਾ ਦਿੱਤਾ।
ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਇਸ ਤੰਦ ਨੂੰ ਛੂਹੋ: China Calls India & Pakistan to Exercise Restrain Amidst Continuing Gunfire Across LoC in Kashmir
Related Topics: All News Related to Kashmir, China, India China Relationship, Indian State, Indo-China Relations, Line of Control (LoC), Pak-China Relations