September 9, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਸਾਲ 2017 ਦੀ ਹੋਣ ਜਾ ਰਹੀ ਚੋਣ ਲਈ ਵੱਖ-ਵੱਖ ਧਿਰਾਂ ਦੀਆਂ ਸਰਗਰਮੀਆਂ ਜੋਰਾਂ ਉੱਤੇ ਹਨ। ਇਸੇ ਤਹਿਤ ਯੂਨਾਈਟਡ ਅਕਾਲੀ ਦਲ ਦੇ ਸੱਦੇ ਤੇ ਬੁਲਾਈ ਗਈ ਆਰ. ਐਸ. ਐਸ. ਮੁਕਤ, ਨਸ਼ਾ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਕਨਵੈਨਸ਼ਨ ਮੌਕੇ ਅੰਮ੍ਰਿਤਸਰ ਵਿਚ ਇਹ ਐਲਾਨ ਕੀਤਾ ਗਿਆ ਕਿ 30 ਸਤੰਬਰ 2016 ਤੀਕ ਪੰਜਾਬ ਵਿਚ ਨਵਾਂ ਰਾਜਸੀ ਬਦਲ ਦੇਣ ਦਾ ਐਲਾਨ ਕਰ ਦਿੱਤਾ ਜਾਵੇਗਾ।
ਕਾਨਫਰੰਸ ਦੌਰਾਨ ਬੁਲਾਰਿਆਂ ਨਸ਼ਿਆਂ, ਡੇਰੇਦਾਰਾਂ ਤੇ ਆਰ. ਐਸ. ਐਸ. ਦੀਆਂ ਘੱਟਗਿਣਤੀਆਂ ਵਿਰੋਧੀ ਨੀਤੀਆਂ ਅਤੇ ਕਾਰਵਾਈਆਂ ਦੇ ਵਿਰੋਧ ਵਿਚ ਆਪਣੇ ਵਿਚਾਰ ਰੱਖੇ।
ਇਸ ਤੋਂ ਇਲਾਵਾ ‘ਰਾਜਸੀ ਬਦਲ’ ਸਿਰਜਣ ਉੱਤੇ ਜ਼ੋਰ ਦਿੱਤਾ ਗਿਆ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਕੀਤੀ ਗਈ।
ਸਥਾਨਕ ਗਿੱਲ ਫਾਰਮ ਵਿਖੇ ਬੁਲਾਈ ਗਈ ਇਸ ਕਨਵੈਨਸ਼ਨ ਵਿੱਚ ਦਲ ਦੇ ਯੁਨਾਇਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸਕੱਤਰ ਜਨਰਲ ਸ੍ਰ: ਗੁਰਦੀਪ ਸਿੰਘ ਬਠਿੰਡਾ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਬੀਬੀ ਪ੍ਰੀਤਮ ਕੌਰ, ਵੱਸਣ ਸਿੰਘ ਜੱਫਰਵਾਲ, ਅਕਾਲੀ ਦਲ 1920 ਦੇ ਜਨਰਲ ਸਕੱਤਰ ਸ੍ਰ:ਬੂਟਾ ਸਿੰਘ ਰਣਸ਼ੀਂਹ, ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋ:ਮਹਿੰਦਰ ਪਾਲ ਸਿੰਘ, ਸ੍ਰ: ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਹਰਬੀਰ ਸਿੰਘ ਸੰਧੂ, ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁੱਚਾ ਸਿੰਘ ਛੋਟੇਪੁਰ ਦੇ ਕਰੀਬੀ ਮੰਨੇ ਜਾਂਦੇ ਗੁਰਿੰਦਰ ਸਿੰਘ ਬਾਜਵਾ, ਸੁਤੰਤਰ ਅਕਾਲੀ ਦਲ ਦੇ ਪਰਮਜੀਤ ਸਿੰਘ ਸਹੋਲੀ, ਮਾਸਟਰ ਕਰਨੈਲ ਸਿੰਘ ਨਾਰੀਕੇ, ਸਤਨਾਮ ਸਿੰਘ ਮਨਾਵਾ, ਪਰਮਜੀਤ ਸਿੰਘ ਜਿਜੇਆਣੀ, ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਪਪਲਪ੍ਰੀਤ ਸਿੰਘ, ਅਮਨਦੀਪ ਸਿੰਘ ਫਗਵਾੜਾ, ਗੁਰਮੁਖ ਸਿੰਘ ਫਗਵਾੜਾ, ਠਾਕੁਰ ਦਲੀਪ ਸਿੰਘ ਧੜੇ ਨਾਲ ਸਬੰਧਤ ਸਾਹਿਬ ਸਿੰਘ ਸਾਥੀਆਂ ਸਮੇਤ ਪੁਜੇ ਹੋਏ ਸਨ।
Related Topics: Badal Dal, mohkam singh, Punjab Politics, Punjab Polls 2017, Shiromani Akali Dal Amritsar (Mann), Simranjeet Singh Mann, United Akali Dal