December 25, 2014 | By ਸਿੱਖ ਸਿਆਸਤ ਬਿਊਰੋ
ਲੰਡਨ (24 ਦਸੰਬਰ, 2014): ਸਰਸੇ ਦੇ ਬਦਨਾਮ ਅਸਾਧ ਜੋ ਕਿ ਬਲਾਤਕਾਰ ,ਕਤਲ ਅਤੇ ਆਪਣੇ ਚੇਲਿਆਂ ਨੂੰ ਨਿਪੁੰਸਕ ਬਣਾਉਣ ਵਰਗੇ ਸੰਗੀਨ ਕੇਸਾਂ ਦਾ ਸਾਹਣਾ ਕਰ ਰਹੇ ਗਰੁਮੀਤ ਰਾਮ ਰਹੀਮ ਵਲੋਂ ਬਣਾਈ ਗਈ ਫਿਲਮ “ ਰੱਬ ਦਾ ਦੂਤ” ( ਗੌਡ ਮੇਸੰਜਰ ) ਨੂੰ ਕੇਂਦਰੀ ਸੈਂਸਰ ਬੋਰਡ ਬੈਨ ਕਰੇ । ਇਸ ਫਿਲਮ ਵਿੱਚ ਅਖੌਤੀ ਸਾਧ ਦੀ ਸਿੱਖਾਂ ਸਮੇਤ ਦੂਜੇ ਧਰਮਾਂ ਪ੍ਰਤੀ ਪਹੁੰਚ ਠੀਕ ਨਹੀਂ ਹੈ ।
ਕਾਤਲ ਅਤੇ ਬਲਾਤਕਾਰੀ ਵਿਆਕਤੀ ਜ਼ੀਰੋ ਜਾਂ ਵਿਲਨ ਹੋ ਸਕਦਾ ਹੈ ਨਾ ਕਿ ਹੀਰੋ ਨਹੀਂ ਅਖਵਾ ਸਕਦਾ ਹੈ । ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਸਾਰੇ ਹੀ ਧਰਮਾਂ ਦੇ ਜ਼ਜ਼ਬਾਤਾਂ ਨੂੰ ਠੇਸ ਪੁੱਜ ਸਕਦੀ ਹੈ ।
ਅਖੰਡ ਕੀਰਤਨੀ ਜਥਾ ਯੂ,ਕੇ ਦੇ ਸਿਆਸੀ ਵਿੰਗ ਦੇ ਜਨਰਲ ਸਕੱਤਰ ਸ੍ਰ, ਜੋਗਾ ਸਿੰਘ , ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿੰਦਰ ਸਿੰਘ ਡੱਲੇਵਾਲ ਵਲੋਂ ਸੌਦਾ ਸਾਧ ਵਲੋਂ ਬਣਾਈ ਫਿਲਮ ਦਾ ਸਖਤ ਵਿਰੋਧ ਕੀਤਾ ਗਿਆ ਹੈ ।
ਅਗਰ ਪੰਜਾਬ ਸਰਕਾਰ ਸਾਡਾ ਹੱਕ ਫਿਲਮ ਤੇ ਪਬੰਦੀ ਲਗਾ ਸਕਦੀ ਹੈ ,ਸੈਂਸਰ ਬੋਰਡ ਵਲੋਂ ਸਿੱਖ ਨਸਲਕੁਸ਼ੀ ਨੂੰ ਬੇਪਰਦ ਕਰਦੀਆਂ ਫਿਲਮਾਂ ਤੇ ਬੈਨ ਲਗਾਇਆ ਜਾ ਸਕਦਾ ਹੈ ਤਾਂ ਇਸ ਸਿਰਸੇ ਵਾਲੇ ਅਸਾਧ ਦੀ ਇਹ ਫਿਲਮ ਪਾਸ ਕਿਵੇਂ ਕੀਤੀ ਜਾ ਰਹੀ ਹੈ ।
Related Topics: Dera Sauda Sirsa, Sikhs in U.K, United Khalsa Dal U.K