ਪਾਣੀ ਤੇ ਨਸ਼ਿਆਂ ’ਤੇ ਹੋ ਰਹੀ ਹੈ ਸਿਆਸਤ: ਡਾ. ਸਿਕੰਦਰ ਸਿੰਘ

ਡਾ. ਸਿਕੰਦਰ ਸਿੰਘ ਨੇ ਪੰਜਾਬ ਦੇ ਪਾਣੀ ਦੇ ਮਸਲੇ ਅਤੇ ਨਸ਼ਿਆਂ ਦੀ ਸਮੱਸਿਆ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਪੰਜਾਬ ਨੂੰ ਪਹਿਲਾਂ ਖਰਾਬ ਕਰਨ ਅਤੇ ਫਿਰ ਉਸ ਨੂੰ ਠੀਕ ਕਰਨ ਦੀਆਂ ਸਹੂਲਤਾਂ ਦੇਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ।
‘ਪੰਜਾਬ ਸਾਂਝੀਵਾਲਤਾ ਦਲ’ ਵੱਲੋਂ ਜਾਰੀ ਕੀਤਾ ਏਜੰਡਾ ਦਸਤਾਵੇਜ਼

ਪਾਰਟੀ ਆਗੂਆਂ ਨੇ ਪੰਜਾਬ ਦੇ ਲੋਕਾਂ ਨਾਲ ਆਪਣਾ ਮੁੱਢਲਾ ਏਜੰਡਾ ਸਾਂਝਾ ਕਰਦਿਆਂ ਕਿਹਾ ਕਿ ਸੂਬੇ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਕੋਲ ਪੰਜਾਬ ਦੇ ਵਿਕਾਸ ਅਤੇ ਇਸ ਨਾਲ ਜੁੜੇ ਮੁੱਖ ਮਸਲਿਆਂ ਦੇ ਹੱਲ ਲਈ ਸਪੱਸ਼ਟ ਨੀਤੀ ਨਹੀਂ ਹੈ।
ਪੰਜਾਬ ’ਚ ਕੈਂਸਰ ਦਾ ਵਧਦਾ ਕਹਿਰ, ਤਿੰਨ ਸਾਲਾਂ ’ਚ 1.26 ਲੱਖ ਨਵੇਂ ਮਾਮਲੇ

ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਵਿਚ ਕੈਂਸਰ ਦੇ 1,26,821 ਨਵੇਂ ਮਾਮਲੇ ਸਾਹਮਣੇ ਆਏ ਹਨ।
ਵੱਖ-ਵੱਖ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
ਪੰਜਾਬੀ ਸੱਭਿਆਚਾਰ ਉੱਤੇ ਇੱਕ-ਪਾਸੜ ਅਸਰ?

ਪੰਜਾਬ ਕੇਵਲ ਅਸਰ ਕਬੂਲ ਰਿਹਾ ਹੈ ਅਸਰ ਪਾ ਨਹੀਂ ਰਿਹਾ
ਗੁਰਧਾਮਾਂ ਦੇ ਦਰਸ਼ਨ ਦੀਦਾਰੇ ਅਤੇ ਸੱਤਾ ਦਾ ਸਪਸ਼ਟ ਰੁਖ

ਗੁਰਧਾਮਾਂ ਦੇ ਦਰਸ਼ਨ ਦੀਦਾਰੇ ਸਿੱਖਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੈ। ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਧ ਵੀਜੇ ਦੇਣ ਦੀ ਮੰਗ ’ਤੇ ਭਾਰਤ ਸਰਕਾਰ ਦੇ ਸਪਸ਼ਟ ਇਨਕਾਰੀ ਰੁਖ ਨੇ ਸਿੱਖ ਸੰਸਥਾਵਾਂ ਅਤੇ ਸੱਤਾ ਦੇ ਸਬੰਧਾਂ ’ਤੇ ਮੁੜ ਸਵਾਲ ਖੜ੍ਹੇ ਕੀਤੇ ਹਨ।
ਘੱਲੂਘਾਰਾ ਸਮਾਗਮ ਦੌਰਾਨ ਪੁਲਿਸ ਦੇ ਵੱਧ ਰਹੇ ਦਖਲ ਤੇ ਵੱਖ-ਵੱਖ ਆਗੂਆਂ ਵੱਲੋਂ ਨਿਖੇਧੀ

ਸ੍ਰੀ ਅਕਾਲ ਤਖਤ ਸਾਹਿਬ ਤੇ ਹਰ ਸਾਲ ਮਨਾਏ ਜਾਂਦੇ ਤੀਜੇ ਘੱਲੂਘਾਰੇ ਦੀ ਯਾਦ ‘ਚ ਕਰਵਾਏ ਜਾਂਦੇ ਸਮਾਗਮ ਦੌਰਾਨ ਪੁਲਿਸ ਦਾ ਨੰਗੇ-ਚਿੱਟੇ ਰੂਪ ਚ ਦਖਲ ਹਰ ਸਾਲ ਵੱਧ ਰਿਹਾ ਹੈ ਜੋ ਸਿੱਖ ਸੰਗਤਾਂ ਦੇ ਮਨਾਂ ‘ਚ ਭੈਅ ਪੈਦਾ ਕਰ ਰਿਹਾ ਹੈ। ਇਸ ਤੇ ਵੱਖ-ਵੱਖ ਸਿੱਖ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਖੇਧੀ ਕੀਤੀ ਹੈ।
ਸਾਡੇ ਪੁਰਖਿਆਂ ਦੇ ਬੋਲ (ਖਾਲਸਾ ਬੁੱਤ ਨਾ ਮਾਨੈ ਕੋਇ)

ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਸਿੱਖ ਇਤਿਹਾਸ ਨੂੰ ਨਾਟਕਾਂ, ਡਰਾਮਿਆਂ ਅਤੇ ਫਿਲਮਾਂ ਰਾਹੀਂ ਪੇਸ਼ ਕਰਨ ਦਾ ਯਤਨ ਅਰੰਭ ਕੀਤਾ ਗਿਆ। ਇਸ ਸਿਧਾਂਤਕ ਕੁਰਾਹੇ ਬਾਰੇ ਉਸੇ ਸਮੇਂ ਹੀ ਸਿੱਖ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੇ ਸਿੱਖ ਸੰਗਤ ਨੂੰ ਸੁਚੇਤ ਕਰਨ ਦਾ ਕਾਰਜ ਅਰੰਭ ਦਿੱਤਾ ਸੀ ਅਤੇ ਇਸ ਕੁਰਾਹੇ ਨੂੰ ਰੋਕਣ ਲਈ ਲਾਮਬੰਦ ਹੋਏ ਸਨ।
ਸਿਖੀ ਪ੍ਰਚਾਰ ਲਈ ਨਕਲ ਦੀ ਲੋੜ ਨਹੀਂ ਅਸਲ ਤੇ ਅਮਲੀ ਜੀਵਨ ਦੀ ਲੋੜ

ਨਕਲਾਂ ਤੇ ਨਾਟਕਾਂ ਵਿਚ ਉਹ ਕੌਮਾਂ ਪੈਂਦੀਆਂ ਹਨ ਜਿਨ੍ਹਾਂ ਪਾਸ ਅਮਲੀ ਸਟੇਜ ਨਾਂ ਹੋਵੇ। ਜਿਨ੍ਹਾਂ ਕੌਮਾਂ ਦੇ ਬਹਾਦਰ ਹਰ ਜ਼ਮਾਨੇ ਜੀਉਂਦੇ ਕਾਰਨਾਮੇ ਕਰਨ ਦੀ ਸਮਰਥਾ ਰਖਦੇ ਹੋਣ ਉਨ੍ਹਾਂ ਨੂੰ ਇਤਿਹਾਸ ਦੀ ਲੋੜ ਹੈ ਨਕਲਾਂ ਦੀ ਲੋੜ ਨਹੀਂ ਹੁੰਦੀ।
ਨਕਲ ਦਾ ਕੁਰਾਹਾ ਅਤੇ ਇਸ ਦੇ ਪੱਕੇ ਹੱਲ ਸਬੰਧੀ

ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀ ਨਕਲ ਲਾਹ ਕੇ ਪਰਦੇ ’ਤੇ ਫ਼ਿਲਮਾਂ ਰਾਹੀਂ ਵਿਖਾਉਣ ਦਾ ਸਿਲਸਿਲਾ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਰਫ਼ਤਾਰ ਫੜ ਰਿਹਾ ਹੈ। ਸਿੱਖਾਂ ਦੇ ਵੱਡੇ ਹਿੱਸੇ ਦੀ ਤਰਜ਼-ਏ-ਜ਼ਿੰਦਗੀ ਆਪਣੇ ਰਵਾਇਤੀ ਤਰੀਕਾਕਾਰ ਨਾਲੋਂ ਵੱਡੀ ਵਿੱਥ ’ਤੇ ਹੋਣ ਕਰਕੇ ਇਸ ਦੀ ਗੰਭੀਰਤਾ ਅਤੇ ਗੁੰਝਲਤਾ ਨੂੰ ਸਮਝਣ ਅਤੇ ਮਹਿਸੂਸ ਕਰਨ ਵਿੱਚ ਦਿੱਕਤ ਆ ਰਹੀ ਹੈ। ਜਿਸ ਦੇ ਸਿੱਟੇ ਵਜੋਂ ਸਿੱਖਾਂ ਵਿੱਚ ਹੀ ਇੱਕ ਹਿੱਸਾ ਸ਼ਹੀਦਾਂ ਦੀ ਨਕਲ ਲਾਹੁਣ ਨੂੰ ਪ੍ਰਚਾਰ ਮੰਨ ਰਿਹਾ ਹੈ ਅਤੇ ਇੱਕ ਹਿੱਸਾ ਆਪਣੇ ਰਵਾਇਤੀ ਤਰੀਕਾਕਾਰ ਤੋਂ ਸੇਧ ਲੈਂਦਿਆਂ ਇਸ ਨੂੰ ਸ਼ਹੀਦਾਂ ਦੇ ਅਦਬ ਨੂੰ ਢਾਹ ਲਾਉਣ ਦਾ ਬੱਜਰ ਕੁਰਾਹਾ ਮੰਨ ਰਿਹਾ ਹੈ।
