September 24, 2019
ੳੁਹ ਕਹਿੰਦੇ ਨੇ ਅਾ ਜਾਣੀ ਏ ਸਾਡੀ ਭਾਸ਼ਾ ਥੋੜੇ ਚਿਰ ਨੂੰ ਸੱਚ ਈ ਹੋਣੈ!
ਗੁਰੂ ਸਾਹਿਬਾਨਾਂ ਨੇ ਧਰਤ ਪੰਜਾਬ ਦੇ ਜਾਇਆ ਵਿਚ ਅਣਖ, ਦਲੇਰੀ ਦੇ ਅਜਿਹੇ ਬੀਜ ਬੀਜੇ ਹਨ ਜੋ ਸਾਲਾਂ ਜਾ ਸਦੀਆ ਬਾਅਦ ਵੀ ਧਰਤੀ ਦੀ ਕੁੱਖ ਵਿਚ ਪਏ ਗਰਕ ਨਹੀਂ ਹੁੰਦੇ ਤੇ ਜਦੋਂ ਗੁਰੂ ਮਿਹਰ ਦੀ ਅੰਮ੍ਰਿਤ ਰੂਪੀ ਬੂੰਦ ਇਨ੍ਹਾਂ ਤੱਕ ਪਹੁੰਚਦੀ ਹੈ ਤਾਂ ਸਿੱਖੀ ਦਾ ਬੂਟਾ ਧਰਤੀ ਦੀ ਹਿੱਕ ਚੀਰਕੇ ਬੜੇ ਜ਼ੋਰਾਵਰ ਤਰੀਕੇ ਨਾਲ ਪ੍ਰਗਟ ਹੋ ਜਾਂਦਾ ਹੈ ਤੇ ਵਧਦਾ ਫੁੱਲਣਾ ਤੇ ਭਰਪੂਰ ਫਲਦਾ ਹੈ। ਗੁਰੂ ਦੇ ਪਿਆਰੇ ਗੁਰਮੁਖਾਂ ਨੇ ਸਿੱਖ ਇਤਿਹਾਸ ਵਿਚ ਅਜਿਹੇ ਅਨੇਕਾਂ ਕਾਰਜ ਨੇਪਰੇ ਚਾੜੇ। ਜਿਨ੍ਹਾਂ ਵਿਚੋਂ ਗੁਰੂ ਨਦਰਿ ਦੇ ਪ੍ਰਤੱਖ ਦੀਦਾਰੇ ਹੁੰਦੇ ਹਨ।
ਨੀਚ ਨੂੰ ਉੱਚਾ ਕਹਿੰਦੇ ਨੇ ਜਿੱਥੇ ਮਿੱਠਾ ਕਹਿੰਦੇ ਕੌੜੇ ਨੂੰ ਮੈਂ ੳਸ ਧਰਤ ਦਾ ਜਾਇਆ ਹਾਂ ਜਿੱਥੇ ਸਵਾਇਆ ਕਹਿੰਦੇ ਥੋੜੇ ਨੂੰ
ਪਰਗਟਿਓ ਫਿਰ ਖਾਲਸਾ ਓਹਦੀ ਮੌਜ ਦੇ ਨਾਲ ਹੈ, ਤਖਤ ਅਕਾਲ ਤਖਤ ਅਕਾਲ ਤਖਤ ਅਕਾਲ ਹੈ।
ਗੁਰੂ ਦੀ ਪ੍ਰੀਤ ਚ ਭਖਦੇ ਮਰਜੀਵੜੇ ਇਸ਼ਕ ਦੀ ਅੱਗ ਚ ਪੱਕੇ ਹੋਏ ਸੀ ਬੁਲ੍ਹਾਂ ਉਤੇ ਗੁਰੂ ਦੇ ਮੋਹ ਦੀ ਛੋਹ ਸੀਨੇ ਚ ਕੌਮੀ ਦਰਦ ਛੁਪੇ ਹੋਏ ਸੀ ਰੂਹਾਂ ਦੀ ਤਾਕਤ ਨਾਲ ਲੜਨ ਵਾਲੇ ਮੋਤੀ ਸੁੱਚੇ! ਟੁਟ ਕੇ ਸੱਚੇ ਹੋਏ ਸੀ
ਦਿੱਲੀ ਦੇ ਦਿਲੀ ਅਰਮਾਨ ਲੈ ਕੇ ਅੱਗ ਦੇ ਸ਼ਾਹੀ ਫੁਰਮਾਨ ਲੈ ਕੇ ਟੈਂਕ ਤੋਪਾਂ ਤੇ ਜੰਗੀ ਸਮਾਨ ਲੈ ਕੇ ਨਾਲੇ ਅਕਲਾਂ ਜੋਰਾਂ ਦਾ ਮਾਣ ਲੈ ਕੇ ਲ਼ੱਥੀਆਂ ਰਾਤ ਜਿਉਂ ਆਣ ਫੌਜਾਂ ਮੌਤ ਰਾਣੀ ਕਰੇਗੀ ਖੂਬ ਮੌਜਾਂ ਚੱਪ ਚੱਪ ਜਾਂ ਧਰਤ ਇਥੇ ਰੰਗ ਲਹੂ ਦੇ ਰੰਗ ਹੋਈ। ਜੰਗ ਹੋਈ ਵੇ ਲੋਕਾ ਇਕ ਜੰਗ ਹੋਈ।
ਇਹ ਬੁੱਤ ਨੇ ਤਕਨੀਕ ਦੇ ਬਿਜਲੀ ਨਾ' ਖਿੱਚੀ ਲੀਕ ਦੇ ਨਵੇਂ ਜ਼ਮਾਨੇ ਨਵੀਆਂ ਗੱਲਾਂ ਆਉਂਦੇ ਨੇ ਲੋਕੀ ਚੀਕ ਦੇ
ਅੰਮ੍ਰਿਤ ਵੇਲੇ ਕਰ ਇਸ਼ਨਾਨਾ, ਗੁਰ ਗੁਰ ਜਪਣਾ ਲਾਇ ਧਿਆਨਾ| ਤੇਰੇ ਦਰਸ਼ਨ ਦਾ ਪੈਮਾਨਾ, ਔਖਾ ਬੜਾ ਦਾਤਾਰ ਜੀਓ! ਅਸੀਂ ਸੌਖਾ ਕਰਤਾ, ਦੇ ਬੁੱਤਾਂ ਦਾ ਆਕਾਰ ਜੀਓ!
ਹਿੰਦੀ, ਪੰਜਾਬੀ ਅਤੇ ਉਰਦੂ ਦੀ ਖਿੱਚੋਤਾਣ ਸੰਬੰਧੀ ਜੋ ਚਰਚਾ “ਖਾਲਸਾ ਸਮਾਚਾਰ” ਵਿੱਚ ਕੀਤੀ ਗਈ ਮਿਲਦੀ ਹੈ, ਉਹੋ ਜਿਹੀ ਚਰਚਾ ਮੈਂ ਹੋਰ ਕਿਸੇ ਵੀ ਸਮਕਾਲੀ ਅਖਬਾਰ ਰਸਾਲੇ ਵਿੱਚ ਨਹੀਂ ਵੇਖੀ। ਪੰਜਾਬ ਦੀ ਭਾਸ਼ਾ ਦੀ ਹੋਂਦ ਅਤੇ ਹੈਸੀਅਤ ਨੂੰ ਉਰਦੂ ਨਾਲੋਂ ਵਧੇਰੇ ਖਤਰਾ ਹਿੰਦੀ ਤੋਂ ਬਣਿਆ ਹੋਇਆ ਸੀ ਅਤੇ ਇਸ ਵਿੱਚ ਪੇਸ਼ ਸਨ ਆਰੀਆ ਸਮਾਜੀ ਸੱਜਣ। ਆਰੀਆ ਸਮਾਜ ਦਾ ਪੰਜਾਬ ਵਿੱਚ ਉਨੀਂ ਦਿਨੀ ਬੁਲਾਰਾ ਹਿੰਦੀ ਰਸਾਲਾ ਪ੍ਰਕਾਸ਼ ਸੀ ਜਿਸ ਵਿੱਚ ਅਕਸਰ ਪੰਜਾਬੀ ਵਿਰੋਧੀ ਲਿਖਤਾਂ ਛਪਦੀਆਂ ਰਹਿੰਦੀਆਂ। ਖਾਲਸਾ ਸਮਾਚਾਰ ਬੜੀ ਵਿਧੀ ਅਤੇ ਯੁਕਤੀ ਨਾਲ ਇਹਨਾਂ ਲਿਖਤਾਂ ਦਾ ਜੁਆਬ ਦਿੰਦਾ। ਆਰੀਆ ਸਮਾਜੀ ਨੇਤਾ ਲਾਜਪਤ ਰਾਇ ਜੀ ਦਾ ਕਰਮ-ਖੇਤਰ ਵਧੇਰੇ ਕਰਕੇ ਸਿਆਸਤ ਹੀ ਸਮਝਿਆ ਜਾਂਦਾ ਹੈ, ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਪੰਜਾਬੀ ਵਿਰੋਧੀ ਪ੍ਰਚਾਰ ਵਿਚ ਉਹ ਕਿਸੇ ਨਾਲੋਂ ਪਿੱਛੇ ਨਹੀਂ ਸਨ।“ਖਾਲਸਾ ਸਮਾਚਾਰ” ਵਿਚ ਲਾਲਾ ਜੀ ਦੀਆਂ ਪੰਜਾਬੀ ਵਿਰੋਧੀ ਲਿਖਤਾਂ ਦਾ ਬੜੇ ਵਿਸਤਾਰ ਵਿਚ ਚਰਚਾ ਹੈ। ਇਕ ਲੰਮੇ ਲੇਖ ਦਾ ਤਾਂ ਨਾਂ ਹੀ “ਲਾਲਾ ਲਾਜਪਤ ਰਾਇ ਜੀ ਤੇ ਹਿੰਦੀ ਪੰਜਾਬੀ ਹੈ ਜੋ ਅਕਤੂਬਰ ਨਵੰਬਰ 1911 ਈ: ਦੇ ਅੰਕਾਂ ਵਿਚ ਪ੍ਰਕਾਸ਼ਿਤ ਹੋਇਆ ਹੈ” ਅਸੀਂ ਇਸ ਵਿਚ ਉਦਾਹਰਣ ਮਾਤਰ ਕੁਝ ਅੰਤਲੇ ਫਿਕਰੇ ਹੀ ਦਰਜ ਕਰਦੇ ਹਾਂ “ਆਖਰ ਵਿਚ ਅਸੀਂ ਆਪਣੇ ਪੰਜਾਬੀ ਭਰਾਵਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬੀ ਬੋਲੀ ਤੁਹਾਡੀ ਰਗ-ਰਗ ਵਿਚ ਜਿਊਂਦੀ ਹੈ ਇਸ ਦਾ ਨਿਕਲਣਾ ਮੁਸ਼ਕਲ ਹੈ।
ਚੰਡੀਗੜ੍ਹ: ਭਾਰਤ ਵਿਚ ਕੇਂਦਰੀਕਰਨ ਅਤੇ ਖੇਤਰੀ ਭਾਸ਼ਾਵਾਂ ਨੂੰ ਮਾਰ ਕੇ ਇਕ ਭਾਸ਼ਾਈ ਖੇਤਰ ਬਣਾਉਣ ਦੀਆਂ ਅਕਾਦਮਿਕ ਕੋਸ਼ਿਸ਼ਾਂ ਦੀ ਇਕ ਹੋਰ ਕੜੀ ਸਾਹਮਣੇ ਆਈ ਹੈ। ਯੂਨੀਵਰਸਿਟੀ ...
« Previous Page — Next Page »