ਦਸਤਾਵੇਜ਼

ਵਿਸ਼ੇਸ਼ ਰਿਪੋਰਟ: ਅਜੋਕੇ ਸਮੇਂ ਦੀ ਸਿੱਖ ਰਾਜਨੀਤੀ ਵਿਚਲੀ ਖੜੋਤ ਗੰਭੀਰ ਵਿਚਾਰ ਦੀ ਮੰਗ ਕਰਦੀ ਹੈ

October 20, 2014

ਅਜੋਕੇ ਸਮੇਂ ਵਿਚ ਸਿੱਖ ਰਾਜਨੀਤੀ ਦੇ ਖੇਤਰ ਵਿਚ ਇਕ ਬਹੁਤ ਚੁਬਵੀਂ ਖੜੋਤ ਮਹਿਸੂਸ ਕੀਤੀ ਜਾ ਰਹੀ ਹੈ। ਭਾਵੇਂ ਕਿ ਸਿਆਸੀ ਖੇਤਰ ਵਿਚ ਬਹੁਤ ਸਾਰੀਆਂ ਸਿੱਖ ਧਿਰਾਂ ਸਰਗਰਮ ਹਨ ਪਰ ਅਮਲੀ ਰੂਪ ਵਿਚ ਅੱਜ ਦੀ ਰਾਜਨੀਤੀ ਉੱਤੇ ਸਿੱਖ ਆਦਰਸ਼ਾਂ ਦੀ ਛਾਪ ਕਿਧਰੇ ਬਹੁਤੀ ਨਜ਼ਰ ਨਹੀਂ ਆ ਰਹੀ। ਸਿਆਸੀ ਸਿੱਖ ਲਹਿਰ ਨਿਵਾਣ ਵੱਲ ਜਾ ਰਹੀ ਹੈ ਅਤੇ ਜੋ ਧਿਰ ਭਾਰੂ ਰੂਪ ਵਿਚ ਉੱਭਰੀ ਹੈ ਉਸ ਦਾ ਅਮਲ ਨਾ ਸਿਰਫ ਸਿੱਖ ਆਦਰਸ਼ਾਂ ਤੋਂ ਕੋਹਾਂ ਦੂਰ ਹੈ ਬਲਕਿ ਇਹ ਇਕ ਭ੍ਰਿਸ਼ਟ ਰਾਜਨੀਤੀ ਦੀ ਵੱਡੀ ਮਿਸਾਲ ਬਣ ਚੁੱਕੀ ਹੈ।ਅਜਿਹੇ ਹਾਲਾਤ ਵਿਚ ਇਹ ਜਰੂਰੀ ਹੋ ਜਾਂਦਾ ਹੈ ਕਿ ਇਸ ਸਮੁੱਚੇ ਵਰਤਾਰੇ ਬਾਰੇ ਨਿੱਠ ਕੇ ਵਿਚਾਰ ਕੀਤੀ ਜਾਵੇ ਅਤੇ ਇਸੇ ਲੋੜ ਨੂੰ ਮੁੱਖ ਰੱਖਦਿਆਂ “ਸਿੱਖ ਸਿਆਸਤ” ਵਲੋਂ ਇਕ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ। ਇਸ ਦੀ ਪਹਿਲੀ ਕੜੀ ਵਿਚ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਵਲੋਂ ਸਿੱਖ ਚਿੰਤਕ ਅਤੇ ਲੇਖਕ ਸ. ਅਜਮੇਰ ਸਿੰਘ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਾਬਕਾ ਸਕੱਤਰ ਜਨਰਲ ਭਾਈ ਮਨਧੀਰ ਸਿੰਘ ਨਾਲ ਗੱਲ-ਬਾਤ ਕੀਤੀ ਗਈ, ਜਿਸ ਦੇ ਮੁੱਖ ਅੰਸ਼ ਪਾਠਕਾਂ ਦੇ ਧਿਆਨ ਹਿਤ ਪੇਸ਼ ਹਨ।

ਪੰਜਾਬ ਦੇ ਹਿੰਸਕ ਦੌਰ ਦੇ ਬਾਵਜੂਦ: ਨਾ ਕੋਈ ਸੰਧੀ, ਨਾ ਕੋਈ ਹੱਲ

ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਜੋ ਕਿ ਸਮੁੱਚੇ ਧਰਮਾ ਦਾ ਸਤਿਕਾਰ ਕਰਦੀ ਹੈ ਅਤੇ ਮਾਨਵਤਾ ਦੇ ਭਲੇ ਲਈ ਹਰ ਵਕਤ ਤਿਆਰ ਰਹਿਦੀ ਹੈ, ਜਿਸ ਦੀ ਤਾਜਾ ਮਿਸ਼ਾਲ ਜੰਮੂ ਕਸ਼ਮੀਰ ਵਿੱਚ ਆਏ ਹੜਾ ਦੌਰਾਨ ਸਿੱਖ ਕੌਮ ਵੱਲੋਂ ਬਿਨਾ ਕਿਸੇ ਭੇਦਭਾਵ ਦੇ ਕੀਤੀ ਜਾ ਰਹੀ ਸਹਾਇਤਾ ਮੂੰਹ ਬੋਲਦੀ ਤਸਵੀਰ ਹੈ। ਹਿੰਦੁਸਤਾਨ ਦੀ ਸਰਕਾਰ ਨੂੰ ਆਪਣੀਆਂ ਕੀਤੀਆਂ ਗਲਤੀਆਂ ਦਾ ਇਕ ਦਿਨ ਅਹਿਸਾਸ ਕਰਨਾ ਹੀ ਪਵੇਗਾ।

ਬਦਨਾਮ ਪੁਲਸ ਕੈਟ ਪਿੰਕੀ ਦੀ ਸਮੇਂ ਤੋਂ ਪਹਿਲਾਂ ਰਿਹਾਈ ਦਾ ਮੁੱਦਾ ਹਾਈਕੋਰਟ ਪਹੁੰਚਿਆ

ਬਦਨਾਮ ਪੁਲਸ ਕੈਟ ਗੁਰਮੀਤ ਪਿੰਕੀ ਦੀ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਸਜ਼ਾ ਮੁਆਫੀ ਦਾ ਮਾਮਲਾ ਪੰਜਾਬ ਅਤੇ ਹਰਿਅਣਾ ਹਾਈਕੋਰਟ ਵਿੱਚ ਪਹੁੰਚ ਗਿਆ ਹੈ।ਪਿੰਕੀ ਲੁਧਿਆਣਾ ਵਾਸੀ ਤਿੰਨ ਭੈਣਾਂ ਦੇ ਇਕਲੌਤੇ ਭਰਾ ਅਵਤਾਰ ਸਿੰਘ ਉਰਫ਼ ਗੋਲਾ ਦੇ ਕਤਲ ਦਾ ਮੁੱਖ ਦੋਸ਼ੀ ਹੈ ।

ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਫੈਲਾਉਣ ਵਾਲੇ ਨੇ ਕਾਤਲ ਭਾਰਤੀ ਪੁਲਸੀਆਂ ਨੂੰ ਕੀਤਾ ਨੰਗਾ (ਰੀਵਿਊ, “ਦਾ ਲਾਸਟ ਕਿਲਿੰਗ” ਡਾਕੂਮੈਂਟਰੀ)

ਸੰਨ 1994 ਵਿੱਚ ਪੰਜਾਬ ਪੁਲਿਸ ਦੇ ਇੱਕ ਸਿਪਾਹੀ ਨੇ ਆਪਣੇ ਸਾਥੀਆਂ ਖਿਲਾਫ ਬੇਕਸੂਰ ਲੋਕਾਂ ‘ਤੇ ਰਹੱਸਮਈ ਢੰਗ ਨਾਲ ਤਸ਼ੱਦਦ ਕਰਨ ਅਤੇ ਮਾਰਨ ਦਾ ਦੋਸ਼ ਲਾਉਦਿਆਂ ਅਦਾਲਤ ਵਿੱਚ ਦਾਅਵਾ ਕੀਤਾ ਸੀ।ਹੁਣ ਜਦ ਅਖੀਰ ਵਿੱਚ ਉਸ ਵੱਲੋਂ ਦਾਇਰ ਕੇਸ ਸੁਪਰੀਮ ਕੋਰਟ ਨੇ ਸੁਣਿਆਂ, ਤਾਂ ਇੱਕ ਨਵੀਂ ਡਾਕੂਮੈਂਟਰੀ ਨੇ ਉਸ ਵੱਲੋਂ ਇਨਸਾਫ਼ ਲਈ ਲੜੀ ਲੰਮੀ ਲੜਾਈ ਦਾ ਪਤਾ ਲਾਇਆ।

ਸਿੱਖ ਬੀਬੀਆਂ ਨੂੰ ਹੈਲਮੇਟ ਤੋਂ ਛੋਟ ਲਈ ਲਿਖਿਆ ਦਿੱਲੀ ਦੇ ਰਾਜਪਾਲ ਨੂੰ ਪੱਤਰ

ਨਵੀਂ ਦਿੱਲੀ,( 9ਮਈ 2014):- ਬੀਬੀਆਂ ਨੂੰ ਦਿੱਲੀ ‘ਚ ਦੋਪਹੀਆਂ ਵਾਹਨ ਚਲਾਉਣ ਜਾਂ ਪਿੱਛਲੀ ਸੀਟ ਤੇ ਸਵਾਰੀ ਕਰਨ ਵੇਲੇ ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਵੱਲੋਂ ਹੈਲਮੇਟ ਪਾਉਣ ਨੂੰ ਜਰੂਰੀ ਕਰਨ ਦੇ ਕੱਢੇ ਗਏ ਨੋਟੀਫਿਕੇਸ਼ਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਿੱਠੀ ਰਾਹੀਂ ਤਿੱਖਾ ਵਿਰੋਧ ਦਰਜ ਕਰਵਾਇਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉਪਰਾਜਪਾਲ ਨੂੰ ਲਿੱਖੀ ਚਿੱਠੀ ‘ਚ ਇਸ ਮਸਲੇ ਤੇ ਮੁੜ ਗੌਰ ਕਰਨ ਲਈ ਕਈ ਦਲੀਲਾਂ ਵੀ ਦਿੱਤੀਆਂ ਹਨ।

ਸਿੱਖ ਨਸਲਕੁਸ਼ੀ 1984 ਸਬੰਧੀ ਯੂ. ਐਨ. ਮਨੁੱਖੀ ਹੱਕ ਕੌਂਸਲ ਕੋਲ ਪਾਈ ਗਈ ਪਟੀਸ਼ਨ ਦੀ ਤਸਦੀਕਸ਼ੁਦਾ ਨਕਲ

ਜਨੇਵਾ (ਨਵੰਬਰ 11, 03, 2013): ਸਿੱਖਸ ਫਾਰ ਜਸਟਿਸ, ਹੋਰਨਾਂ ਸਿੱਖ/ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਅਤੇ ਨਵੰਬਰ 1984 ਦੀ ਨਸਲਕੁਸ਼ੀ ਦੇ ਪੀੜਤਾਂ ਵੱਲੋਂ ਜੋ ਪਟੀਸ਼ਨ ਕੌਮਾਂਤਰੀ ਪੰਚਾਇਤ (ਸੰਯੁਕਤ ਰਾਸ਼ਟਰ) ਦੀ ਮਨੁੱਖੀ ਹੱਕ ਕੌਂਸਲ ਵਿਚ ਪਾਈ ਗਈ ਹੈ ਉਸ ਦੀ ਤਸਦੀਕਸ਼ੁਦਾ ਨਕਲ ਸਿੱਖ ਸਿਆਸਤ ਨਿਊਜ਼ ਕੋਲ ਮੌਜੂਦ ਹੈ, ਜੋ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਸਾਂਝੀ ਕੀਤੀ ਜਾ ਰਹੀ ਹੈ:

« Previous Page