ਸਿਖਾਂ ਵਲੋਂ ਪ੍ਰਧਾਨ ਮੰਤਰੀ ਹਾਰਪਰ ਤੋਂ ਮਦਦ ਅਤੇ ਪ੍ਰਧਾਨ ਮੰਤਰੀ ਮਨਮਹੋਨ ਸਿੰਘ ਤੋਂ ਮੁਆਫੀ ਦੀ ਮੰਗ
July 2, 2010 | By ਸਿੱਖ ਸਿਆਸਤ ਬਿਊਰੋ
ਟੋਰੰਟੋ (28 ਜੂਨ 2010): ਸਿਖਸ ਫਾਰ ਜਸਟਿਸ ਨੇ 1984 ਸਿਖ ਨਸਲਕੁਸ਼ੀ ਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ ’ਤੇ ਭਾਰਤ ਨਾਲ ਗੱਲਬਾਤ ਕਰਨ ਲਈ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਤੋਂ ਰਸਮੀ ਤੌਰ ’ਤੇ ਮਦਦ ਦੀ ਮੰਗ ਕੀਤੀ ਹੈ।
ਇਸ ਬੇਨਤੀ ਲਈ ਇਕ ਪੱਤਰ ਵੀ ਲਿਖਿਆ ਹੈ। ਇਸ ਪੱਤਰ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਮਨਮਹੋਨ ਸਿੰਘ ਤੋਂ ਮੁਆਫੀ ਦੀ ਮੰਗ ਵੀ ਕੀਤੀ ਗਈ ਹੈ ਜਿਨ੍ਹਾਂ ਨੇ ਜੀ-20 ਆਰਥਿਕ ਸੰਮੇਲਨ ਦੌਰਾਨ ਮੌਕੇ ਦਾ ਲਾਭ ਉਠਾਉਂਦਿਆਂ ਕੈਨੇਡਾ ਦੇ ਸਿਖਾਂ ਨੂੰ ਵੱਖਵਦੀ ਤੇ ਅੱਤਵਾਦੀ ਗਰਦਾਨਿਆ ਹੈ। ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਇਕ ਸਿਖ ਹੋਣਾ ਤੇ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਲਈ ਆਵਾਜ਼ ਉਠਾਉਣ ਦਾ ਮਤਲਬ ਇਕ ਵੱਖਵਾਦੀ ਜਾਂ ਅੱਤਵਾਦੀ ਨਹੀਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਦਿੱਤੇ ਗਏ ਉਕਤ ਬਿਆਨ ਹੌਲੀ ਹੌਲੀ ਭਰਨ ਦਾ ਯਤਨ ਕਰ ਰਹੇ ਇਕ ਪੁਰਾਣੇ ਜ਼ਖਮ ’ਤੇ ਲੂਣ ਛਿੜਕਣ ਦੇ ਬਰਾਬਰ ਹੈ।
ਅਟਾਰਨੀ ਪੰਨੂ ਨੇ ਕਿਹਾ ਕਿ ਇਨਸਾਫ ਨਾ ਮਿਲਣ ਦੇ ਕਾਰਨ ਸਿਖ ਭਾਈਚਾਰਾ ਭਾਰਤ ਤੋਂ ਬੁਰੀ ਤਰਾਂ ਨਿਰਾਸ਼ ਹੋ ਗਿਆ ਹੈ। ਜਿਸ ਜਾਲਮਾਨਾ ਤਰੀਕੇ ਨਾਲ ਸਿਖਾਂ ਦਾ ਕਤਲ ਕੀਤਾ ਗਿਆ ਸੀ ਅਸੀ ਉਨ੍ਹਾਂ ਪੀੜਤਾਂ ਦੀ ਦਾਸਤਾਨ ਸੁਣਕੇ ਅਜੇ ਵੀ ਦੁਖੀ ਹੋ ਜਾਂਦੇ ਹਾਂ। ਉਦੋਂ ਕਈ ਸਿਖ ਪਰਿਵਾਰ ਕੈਨੇਡਾ ਚਲੇ ਗਏ ਸੀ ਤੇ ਹੁਣ ਉਹ ਸਾਡੀ ਇਨਸਾਫ ਮੁਹਿੰਮ ਦਾ ਸਮਰਥਨ ਕਰ ਰਹੇ ਹਨ ਜਿਸ ਕਰਕੇ ਕਈਆਂ ਨੂੰ ਭਾਰਤ ਮੁੜਣ ਤੋਂ ਬਲੈਕਲਿਸਟ ਕਰ ਦਿੱਤਾ ਗਿਆ ਹੈ।
ਅਟਾਰਨੀ ਪੰਨੂ ਨੇ ਕਿਹਾ ਕਿ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਕੈਨੇਡਾ ਵਿਚ ਰੱਖੇ ਗਏ ਭਾਰਤੀ ਅਧਿਕਾਰੀਆਂ ਵਲੋਂ ਸਿਖਾਂ ਦੀ ਆਵਾਜ਼ ਨੂੰ ਨਾ ਕੇਵਲ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਸਗੋਂ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਵਲੋਂ ਸਿਖ ਭਾਈਚਾਰੇ ਦੇ ਕਈ ਮੈਂਬਰਾਂ ਨੂੰ ਫੋਨ ਕਾਲਾਂ ਆ ਰਹੀਆਂ ਹਨ ਜਿਨ੍ਹਾਂ ਵਿਚ ਧਮਕੀ ਦਿੱਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਨੇ ਸਿਖ ਨਸਲਕੁਸ਼ੀ ਦੇ ਪੀੜਤਾਂ ਲਈ ਇਨਸਾਫ ਦਾ ਸਮਰਥਨ ਜਾਰੀ ਰੱਖਿਆ ਤਾਂ ਉਨ੍ਹਾਂ ਦਾ ਨਾਂਅ ਭਾਰਤ ਸਰਕਾਰ ਦੀ ਬਦਨਾਮ ਕਾਲੀ ਸੂਚੀ ਵਿਚ ਪਾ ਦਿੱਤਾ ਜਾਵੇਗਾ ਤੇ ਉਹ ਕਦੀ ਵੀ ਆਪਣੀ ਮਾਤਭੂਮੀ ਭਾਰਤ ਨਹੀਂ ਪਰਤ ਸਕਣਗੇ।
ਇੱਥੇ ਦੱਸਣਯੋਗ ਹੈ ਕਿ ਨਵੰਬਰ 1984 ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸੋਚੀ ਸਮਝੀ ਸਾਜਿਸ਼ ਤਹਿਤ 3000 ਤੋਂ ਵੱਧ ਸਿਖਾਂ ਦਾ ਕਤਲ ਦਰ ਦਿੱਤਾ ਗਿਆ ਸੀ। ਕੁਝ ਅੰਦਾਜ਼ਿਆਂ ਅਨੁਸਾਰ ਉਸ ਹਿੰਸਾ ਦੇ ਦੌਰ ਵਿਚ ਕੋਈ 30,000 ਤੋਂ ਵੱਧ ਸਿਖਾਂ ਦਾ ਕਤਲ ਹੋਇਆ ਸੀ। ਪਰ ਹਾਲੇ ਤੱਕ ਭਾਰਤ ਸਰਕਾਰ ਇਨ੍ਹਾਂ ਘਿਣਾਉਣੇ ਜੁਰਮਾਂ ਲਈ ਕਿਸੇ ਇਕ ਨੂੰ ਵੀ ਸਜ਼ਾ ਦੇਣ ਵਿਚ ਨਾਕਾਮ ਰਹੀ ਹੈ।
ਅਟਾਰਨੀ ਪੰਨੂ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਅਸੀਂ ਤੁਹਾਡੇ ਤੋਂ ਇਨਸਾਫ ਦੀ ਇਸ ਪ੍ਰਕ੍ਰਿਆ ਵਿਚ ਮਦਦ ਦੀ ਮੰਗ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀ ਪ੍ਰਧਾਨ ਮੰਤਰੀ ਸਿੰਘ ਨੂੰ ਕਹੋ ਕਿ ਇਸ ਮਾਮਲੇ ਵਿਚ ਹੋਰ ਗਲਬਾਤ ਕੀਤੀ ਜਾਵੇ ਤੇ ਇਨ੍ਹਾਂ ਜੁਰਮਾਂ ਦੀ ਇਕ ਆਜ਼ਾਦ ਜਾਂਚ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕੈਨੇਡਾ ਸਰਕਾਰ ਏਅਰ ਇੰਡੀਆ ਦੁਖਾਂਤ ਬਾਰੇ ਮਰਹਮ ਲਾਉਣ ਦਾ ਯਤਨ ਕਰ ਸਕਦੀ ਹੈ ਤਾਂ ਯਕੀਨਨ ਤੁਸੀਂ ਭਾਰਤ ਸਰਕਾਰ ਤੋਂ ਵੀ ਅਜਿਹਾ ਕਰਵਾਉਣ ਵਿਚ ਸਾਡੀ ਮਦਦ ਕਰ ਸਕਦੇ ਹੋ।
ਅਟਾਰਨੀ ਪੰਨੂ ਨੇ ਕਿਹਾ ਕਿ ਅਸੀਂ ਇਕ ਮੁਆਫੀ ਤੇ ਸਚਮੁਚ ਇਨਸਾਫ ਦੀ ਮੰਗ ਕਰਦੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Sikhs For Justice (SFJ)