ਖਾਸ ਖਬਰਾਂ » ਮਨੁੱਖੀ ਅਧਿਕਾਰ » ਸਿੱਖ ਖਬਰਾਂ

31 ਸਾਲ ਬਾਅਦ ਝੂਠੇ ਪੁਲਿਸ ਮੁਕਾਬਲੇ ਲਈ 3 ਪੁਲਿਸ ਮੁਲਾਜਮ ਦੋਸ਼ੀ ਕਰਾਰ ਦਿੱਤੇ

September 9, 2023 | By

ਮੋਹਾਲੀ (8 ਸਤੰਬਰ 2023): ਇੱਥੋਂ ਦੀ ਇਕ ਸੀ.ਬੀ.ਆਈ. ਵਿਸ਼ੇਸ਼ ਅਦਾਲਤ ਦੇ ਨੇ 1992 ਵਿਚ ਪੁਲਿਸ ਵਲੋ ਹਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬੁੱਟਰ ਕਲਾਂ (ਜਿਲ੍ਹਾ ਅੰਮ੍ਰਿਤਸਰ) ਅਤੇ ਦੋ ਹੋਰ ਨੌਜਵਾਨਾਂ ਨਾਲ ਫੜ੍ਹਕੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦੇ ਦੋਸ਼ ਵਿਚ ਤਿੰਨ ਸਾਬਕਾ ਪੁਲਿਸ ਅਫਸਰਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ।

ਝੂਠੇ ਪੁਲਿਸ ਮੁਕਾਬਲੇ ਵਿਚ ਸ਼ਹੀਦ ਕੀਤੇ ਨੌਜਵਾਨਾਂ ਦੀਆਂ ਤਸਵੀਰਾਂ

ਸੀ.ਬੀ.ਆਈ. ਵਿਸ਼ੇਸ਼ ਜੱਜ ਰਕੇਸ਼ ਕੁਮਾਰ ਦੀ ਅਦਾਲ ਨੇ ਸਾਬਕਾ ਥਾਣੇਦਾਰ ਧਰਮ ਸਿੰਘ, ਸੁਰਿੰਦਰ ਸਿੰਘ ਅਤੇ ਗੁਰਦੇਵ ਸਿੰਘ ਨੂੰ ਧਾਰਾ 302, 218, 120ਬੀ ‘ਚ ਦੋਸ਼ੀ ਕਰਾਰ ਦੇ ਦਿੱਤਾ ਹੈ। ਅਦਾਤਲ ਨੇ ਧਰਮ ਸਿੰਘ ਅਤੇ ਗੁਰਦੇਵ ਸਿੰਘ ਜੋ ਕਿ ਅਦਾਲਤ ਵਿਚ ਹਾਜ਼ਰ ਸਨ ਨੂੰ ਅਦਾਲਤੀ ਹਿਰਸਾਤ ਵਿਚ ਭੇਜ ਦਿੱਤਾ ਅਤੇ ਤੀਸਰੇ ਦੋਸ਼ੀ ਜਿਸ ਦੀ ਪੇਸ਼ੀ ਕੇਸ ਹਸਪਤਾਲ ਤੋਂ ਵੀਡੀਓ ਕਾਨਫਰੰਸ ਰਾਹੀਂ ਪਈ ਸੀ, ਨੂੰ ਅਗਲੀ ਤਰੀਕ ਉੱਤੇ ਪੇਸ਼ ਹੋਣ ਦੇ ਹੁਕਮ ਕੀਤੇ ਹਨ। ਸੀ.ਬੀ.ਆਈ. ਅਦਾਲਤ ਵੱਲੋਂ ਇਸ ਮਾਮਲੇ ਵਿੱਚ ਅਦਾਲਤ 14 ਸਤੰਬਰ ਨੂੰ ਸਜ਼ਾ ਸੁਣਾਵੇਗੀ। ਦੋਸ਼ੀ ਪੁਲੀਸ ਮੁਲਾਜਮਾਂ ਵੱਲੋਂ ਅਦਾਲਤ ਵਿੱਚ ਸੁਣਾਈ ਗਈ ਕਹਾਣੀ ਪੂਰੀ ਤਰ੍ਹਾਂ ਝੂਠੀ ਨਿਕਲੀ ਤੇ ਅਦਾਲਤ ਨੇ ਇਹਨਾ ਪੁਲਿਸ ਵਾਲਿਆਂ ਨੂੰ ਕਤਲ ਤੇ ਹੋਰ ਸੰਗੀਨ ਜ਼ੁਰਮਾਂ ਵਿਚ ਦੋਸ਼ੀ ਕਰਾਰ ਦਿੱਤਾ ਹੈ।

ਇਸ ਕੇਸ ਦੀ ਪੈਰਵਾਈ ਪਰਿਵਾਰਕ ਮੈਬਰਾਂ ਅਤੇ ਬੈਰਿਸਟਰ ਸਤਨਾਮ ਸਿੰਘ ਬੈਂਸ, ਐਡਵੋਕੇਟ ਜਗਜੀਤ ਸਿੰਘ ਬਾਜਵਾ, ਐਡਵੋਕਟੇ ਸਰਬਜੀਤ ਸਿੰਘ ਵੇਰਕਾ ਅਤੇ ਬਲਜਿੰਦਰ ਸਿੰਘ ਬਾਜਵਾ ਵਲੋਂ ਕੀਤੀ ਗਈ।

⊕ ਵਧੇਰੇ ਵੇਰਵਿਆਂ ਲਈ ਇਹ ਖਬਰ ਅੰਗਰੇਜ਼ੀ ਵਿਚ ਪੜ੍ਹੋ3 Punjab Police Officers Convicted for 1992 Fake Encounter Murder

(ਜੇਕਰ ਤੁਹਾਡੇ ਕੋਲ ਇਹ ਤੰਦ ਨਹੀਂ ਖੁੱਲ੍ਹ ਰਹੀ ਤਾਂ “Sikh Siyasat” ਜੁਗਤ (ਐਪ) ਹਾਸਿਲ ਕਰੋ ਜੀ। ਸਾਡੀ ਐਪ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਾਸਿਲ ਕੀਤੀ ਜਾ ਸਕਦੀ ਹੈ।)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।