January 26, 2019 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਦੇ ਵਕੀਲ ਅਤੇ ਆਮ ਆਦਮੀ ਪਾਰਟੀ ਤੋਂ ਹਾਲੀਆਂ ਸਮੇਂ ਚ ਵੱਖ ਹੋਏ ਐਚ. ਐਸ. ਫੂਲਕਾ ਨੂੰ “ਪਦਮ ਸ਼੍ਰੀ” ਐਲਾਨਿਆ ਹੈ।
ਇਹ ਐਲਾਨ ਬੀਤੇ ਦਿਨ ਕੀਤਾ ਗਿਆ ਤੇ ਅੱਜ 26 ਜਨਵਰੀ ਵਾਲੇ ਦਿਨ ਵੱਖ-ਵੱਖ ਲੋਕਾਂ ਨੂੰ ਭਾਰਤ ਸਰਕਾਰ ਵਲੋਂ ਪਦਮ ਸ਼੍ਰੀ ਤੇ ਹੋਰ ਇਨਾਮ ਦਿੱਤੇ ਜਾ ਰਹੇ ਹਨ।
ਭਾਰਤ ਸਰਕਾਰ ਦੇ ਘਰੇਲੂ ਮਾਮਲਿਆਂ ਦੀ ਵਜ਼ਾਰਤ ਵੱਲੋਂ ਜਾਰੀ ਸੂਚੀ ਵਿਚ ਵਕੀਲ ਐਚ. ਐਸ. ਫੂਲਕਾ ਨੂੰ “ਪੰਜਾਬ – ਜਨਤਕ ਕੰਮਾਂ” ਦੀ ਸ਼੍ਰੇਣੀ ਤਹਿਤ ਪਦਮ ਸ਼੍ਰੀ ਦਾ ਇਨਾਮ ਦਿੱਤਾ ਗਿਆ ਹੈ। ਸ. ਫੂਲਕਾ ਨੇ ਇਹ ਸਨਮਾਨ ਮਨੁੱਕੀ ਹੱਕਾਂ ਲਈ ਕੰਮ ਕਰਨ ਵਾਲਿਆਂ ਦੇ ਨਾਂ ਸਮਰਪਤ ਕਰਨ ਦਾ ਐਲਾਨ ਕੀਤਾ ਹੈ।
Related Topics: Advocate Harvinder Singh Phoolka, HS Phoolka, Indian Politics, Indian State