ਸਿਆਸੀ ਖਬਰਾਂ

ਕਾਂਗਰਸ ’84 ਲਈ ਅਤੇ ਬਾਦਲ ਦਲ ਬੇਅਦਬੀਆਂ ਲਈ ਜਿੰਮੇਵਾਰ: ਬੀਬੀ ਖਾਲੜਾ

April 7, 2019 | By

ਤਰਨਤਾਰਨ ਸਾਹਿਬ: ਖਡੂਰ ਸਾਹਿਬ ਲੋਕ ਸਭਾ ਹਲਕਾ ਤੋਂ ਪੰਜਾਬ ਏਕਤਾ ਪਾਰਟੀ (ਪੰ.ਏ.ਪਾ.) ਤੇ ਪੰਜਾਬ ਡੈਮੋਕਰੈਟਿਕ ਅਲਾਇੰਸ (ਪੰ.ਡੈ.ਅ.) ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਪੰ.ਏ.ਪਾ. ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਕਸੇਲ, ਜੌਹਲ ਰਾਜੂ ਸਿੰਘ, ਬਾਠ, ਬਾਗੜੀਆਂ, ਝਾਮਕੇ, ਭੈਲ, ਛੱਜਲਵੱਡੀ ਆਦਿ ਪਿੰਡਾਂ ਵਿਚ ਚੋਣ ਇਕੱਤਰਤਾਵਾਂ ਨੂੰ ਸੰਬੋਧਨ ਕੀਤਾ।

ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਜੁਲਮ ਨੂੰ ਰੋਕਣ ਲਈ ਆਪਣੀ ਸ਼ਹਾਦਤ ਦਿਤੀ ਅਤੇ ਬਾਅਦ ਚ ਉਹਨਾਂ 24 ਸਾਲ ਲਗਾਤਾਰ ਲੁੱਟ ਤੇ ਕੁੱਟ ਦੇ ਦੋਸ਼ਿਆਂ ਖਿਲਾਫ ਸੰਘਰਸ਼ ਜਾਰੀ ਰੱਖਿਆ ਹੈ।

ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਹੋਈ ਇਕ ਚੋਣ ਰੈਲੀ ਦਾ ਦ੍ਰਿਸ਼

ਉਹਨਾਂ ਕਿਹਾ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਦੇਸ਼-ਵਿਦੇਸ਼ ਵਿੱਚ ਜੁਲਮ ਢਾਉਣ ਵਾਲਿਆਂ ਨੂੰ ਬੇਨਕਾਬ ਕੀਤਾ ਤਾਂ ਲਾਵਾਰਸ ਲਾਸ਼ਾਂ ਦੀ ਗਿਣਤੀ ਪੱਚੀ ਹਜ਼ਾਰ ਤੋਂ ‘ਪੱਚੀ ਹਜ਼ਾਰ ਇਕ’ ਹੋ ਗਈ ਭਾਵ ਕਿ ਲਾਸ਼ਾਂ ਦਾ ਸੱਚ ਉਜਾਗਰ ਕਰਨ ਬਦਲੇ ਜਸਵੰਤ ਸਿੰਘ ਖਾਲੜਾ ਨੂੰ ਵੀ ਲਾਪਤਾ ਕਰਕੇ ਸ਼ਹੀਦ ਕਰ ਦਿੱਤਾ ਗਿਆ।

ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਹੋਈ ਇਕ ਚੋਣ ਰੈਲੀ ਦਾ ਦ੍ਰਿਸ਼

ਉਹਨਾਂ ਕਿਹਾ ਕਿ ਪਹਿਲਾਂ ਜਵਾਨੀ ਝੂਠੇ ਮੁਕਾਬਲਿਆਂ ਵਿਚ ਖਤਮ ਕੀਤੀ ਤੇ ਫਿਰ ਨਸ਼ਿਆਂ ਵਿੱਚ ਜਵਾਨੀ ਬਰਬਾਦ ਕੀਤੀ। ਕਿਸਾਨਾਂ ਤੇ ਮਜਦੂਰਾਂ ਨੂੰ ਖੁਦਕੁਸ਼ੀਆਂ ਵਿੱਚ ਧੱਕ ਦਿੱਤਾ। ਦਵਾਈ ਪੜਾਈ ਤੋਂ ਗਰੀਬਾਂ ਨੂੰ ਵਾਞਾ ਕਰ ਦਿੱਤਾ ਗਿਆ।

ਉਹਨਾ ਕਿਹਾ ਕਿ: “ਸਵਾਲ ਮੇਰੀ ਜਿੱਤ ਹਾਰ ਦਾ ਨਹੀਂ ਹੈ, ਸਵਾਲ ਜੁਲਮ ਕਰਨ ਵਾਲਿਆ ਨੂੰ ਹਰਾਉਣ ਦਾ ਹੈ”।

ਇਕ ਚੋਣ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕੇ ਜਸਬੀਰ ਸਿੰਘ ਡਿੰਪਾ ਦਾ ਕੋਈ ਯੋਗਦਾਨ ਨਹੀਂ ਹੈ। ਬੀਬੀ ਜਗੀਰ ਕੌਰ ਉਸ ਦਲ ਵੱਲੋ ਚੋਣ ਲੜ ਰਹੀ ਹੈ ਜਿਸ ਨੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ।

ਉਹਨਾਂ ਕਿਹਾ ਕਿ ਕੈਪਟਨ ਤੇ ਬਾਦਲ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਲੱਟਿਆ ਤੇ ਕੱੁਟਿਆ ਹੈ ਤੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ)- ਦੋਵੇ ਪਾਰਟੀਆਂ ਦੇ ਆਗੂ ਵੱਡੇ-ਵੱਡੇ ਹੋਟਲਾਂ ਦੇ ਮਾਲਕ ਤੇ ਵਪਾਰੀ ਹਨ।

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬੀਬੀ ਖਾਲੜਾ ਨੂੰ ਜਿਤਾ ਕੇ ਪੰਜਾਬ ਨੂੰ ਲੱਟ ਤੇ ਕੱੁਟ ਤੋਂ ਮੁਕਤੀ ਦਿਵਾਈ ਜਾਵੇ।

ਇਸ ਸਮੇਂ ਸੁਖਬੀਰ ਸਿੰਘ ਵਲਟੋਹਾ, ਪ੍ਰਗਟ ਸਿੰਘ ਚੋਗਾਵਾ, ਜਗਪਿੰਦਰ ਸਿੰਘ ਕਸੇਲ, ਦਲਜੀਤ ਸਿੰਘ ਸਿੱਧੂ, ਹਰਜੀਤ ਸਿੰਘ ਜੌਹਲ, ਲਖਬੀਰ ਸਿੰਘ, ਸੁਖਚੈਨ ਸਿੰਘ, ਕਰਮਜੀਤ ਸਿੰਘ, ਹਰਪ੍ਰੀਤ ਸਿੰਘ ਸੋਹਲ, ਹਰਭਜਨ ਸਿੰਘ, ਬਾਪੂ ਜਸਵੰਤ ਸਿੰਘ ਸੋਹਲ, ਬਲਦੇਵ ਸਿੰਘ ਢਿਲੋ, ਕਾਬਲ ਸਿੰਘ, ਭਗਵੰਤ ਸਿੰਘ, ਅਮਰ ਸਿੰਘ, ਜੋਗਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਨਵਜੋਤ ਕੌਰ ਲੰਬੀ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,