ਆਮ ਖਬਰਾਂ

ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਕੈਸਰ ਮਰੀਜਾਂ ਨੂੰ ਦਵਾਈਆਂ ਵੰਡੀਆ, ਲੋੜਵੰਦ ਗੋਦ ਲਏ ਬੱਚਿਆਂ ਨੂੰ ਪੜਾਈ ਲਈ ਸਹਾਇਤਾ

April 29, 2015 | By

ਫ਼ਰੀਦਕੋਟ (28 ਅਪ੍ਰੈਲ, 2013): ਗੁਰਦੁਆਰਾ ਖਾਲਸਾ ਦੀਵਾਨ ਫ਼ਰੀਦਕੋਟ ਵਿਖੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਰਜਿ: ਫਰੀਦਕੋਟ ਵੱਲੋਂ 15 ਕੈਂਸਰ ਮਰੀਜਾਂ ਨੂੰ ਦਵਾਈਆ ਵੰਡੀਆ, ਕੰਪਿਉਟਰ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਗਏ।

ਸਮਾਗਮ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਪੀ ਸਿੰਘ ਉਬਰਾਏ ਮੁੱਖ ਮਹਿਮਾਨ ਅਤੇ ਡਾ. ਰਾਜ ਬਹਾਦਰ ਵਾਈਸ ਚਾਂਲਸਰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ , ਡਾ. ਹਰਜਿੰਦਰ ਸਿੰਘ ਵਾਲੀਆ ਅਤੇ ਜੱਸਾ ਸਿੰਘ ਸੰਧੂ ਇੰਚਾਰਜ ਮਾਲਵਾ ਜੋਨ ਸਰਬੱਤ ਦਾ ਭਲਾ ਵਿਸ਼ੇਸ਼ ਮਹਿਮਾਨ ਵਜੋ ਸ਼ਾਮਲ ਹੋਏ।

ਡਾ. ਐਸ.ਪੀ ਸਿੰਘ ਉਬਰਾਏ ਮੈਨੇਜਿੰਗ ਡਾਇਰਕੈਟਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਡਾ. ਰਾਜ ਬਹਾਦਰ ਵਾਈਸ ਚਾਂਸਲਰ ਅਤੇ ਹੋਰ ਉਘੀਆ ਸਖ਼ਸੀਅਤਾਂ ਕੈਸਰ ਮਰੀਜਾਂ ਨੂੰ ਦਵਾਈਆ ਵੰਡਦੇ ਹੋਏੇ

ਡਾ. ਐਸ.ਪੀ ਸਿੰਘ ਉਬਰਾਏ ਮੈਨੇਜਿੰਗ ਡਾਇਰਕੈਟਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਡਾ. ਰਾਜ ਬਹਾਦਰ ਵਾਈਸ ਚਾਂਸਲਰ ਅਤੇ ਹੋਰ ਉਘੀਆ ਸਖ਼ਸੀਅਤਾਂ ਕੈਸਰ ਮਰੀਜਾਂ ਨੂੰ ਦਵਾਈਆ ਵੰਡਦੇ ਹੋਏੇ

ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਅਤੇ ਜਰਨਲ ਸਕੱਤਰ ਮੱਘਰ ਸਿੰਘ ਨੇ ਸੁਸਾਇਟੀ ਦੀਆਂ ਗਤੀਵਿਧੀਆ ਬਾਰੇ ਚਾਨਣਾ ਪਾਉਦਿਆ ਦੱਸਿਆਂ ਕਿ ਅੱਜ 15 ਕੈਂਸਰ ਮਰੀਜਾਂ ਨੂੰ ਮੁਫ਼ਤ ਦਵਾਈਆਂ, 14 ਗੋਦ ਲਏ ਬੱਚਿਆਂ ਨੂੰ ਵਰਦੀਆਂ, ਕਾਪੀਆਂ, ਸਟੇਸ਼ਨਰੀ, ਅਤੇ ਫੀਸ ਦੇ ਚੈਕ ਅਤੇ ਭਾਈ ਘਨੱ•ਈਆ ਕੰਪਿਊਟਰ ਸੈਂਟਰ ਦੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।

ਇਸ ਮੌਕੇ ਤੇ ਡਾ. ਐਸ.ਪੀ.ਸਿੰਘ ਉਬਰਾਏ ਨੇ ਸੰਬੋਧਨ ਕਰਦਿਆਂ ਕਿਹਾ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਪ੍ਰਜੈਕਟਾਂ ਦੀ ਸਲਾਘਾ ਕਰਦਿਆਂ ਮਾਲਵੇ ਖੇਤਰ ਵਿਚ ਕੈਸਰ ਦੀ ਵੱਧ ਰਹੀ ਬਿਮਾਰੀ ਤੇ ਚਿੰਤਾ ਪ੍ਰਗਟ ਕੀਤੀ। ਸਮਾਗਮ ਵਿਚ ਡਾ. ਰਾਜ ਬਹਾਦਰ ਉੱਪ ਕੁੱਲਪਤੀ ਅਤੇ ਡਾ. ਹਰਜਿੰਦਰ ਸਿੰਘ ਵਾਲੀਆਂ ਨੇ ਸੰਬੋਧਨ ਕਰਦਿਆਂ ਕਿਹਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਡਾ. ਐਸ.ਪੀ.ਸਿੰਘ ਉਬਰਾਏ ਵੱਲੋਂ ਕੈਸਰ ਦੀ ਬਿਮਾਰੀ ਤੇ ਕਾਬੂ ਪਾਉਣ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਕੈਸਰ ਵਾਰਡ ਸੁਰੂ ਕਰਨ ਦੀ ਭਰਪੂਰ ਸਲਾਘਾ ਕੀਤੀ। ਪੰਜਾਬ ਵਿਚੋ ਕੈਸਰ ਦੀ ਬਿਮਾਰੀ ਨੂੰ ਖਤਮ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਉ, ਕੀਟ ਨਾਸਕ ਦਵਾਈਆਂ ਦੀ ਘੱਟ ਵਰਤੋ ਕਰਨ ਅਤੇ ਧਰਤੀ ਹੇਠਲਾ ਪਾਣੀ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ।

ਅੰਤ ਵਿਚ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਗੁਰਦੁਆਰਾ ਖਾਲਸਾ ਦੀਵਾਨ ਪ੍ਰਬੰਧਕ ਕਮੇਟੀ ਦੇ ਰਿਸੀਵਰ ਡਾ. ਗੁਰਇੰਦਰ ਮੋਹਨ ਸਿੰਘ ਨੇ ਆਏ ਮਹਿਮਾਨਾਂ ਨੂੰ ਸਿਰੇਪੇ ਅਤੇ ਸਨਮਾਨਿਤ ਚਿੰਨ• ਭੇਟ ਕੀਤੇ।
ਫੋਟੋ ਨੰ:;1 ਡਾ. ਐਸ.ਪੀ ਸਿੰਘ ਉਬਰਾਏ ਮੈਨੇਜਿੰਗ ਡਾਇਰਕੈਟਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਡਾ. ਰਾਜ ਬਹਾਦਰ ਵਾਈਸ ਚਾਂਸਲਰ ਅਤੇ ਹੋਰ ਉਘੀਆ ਸਖ਼ਸੀਅਤਾਂ ਕੈਸਰ ਮਰੀਜਾਂ ਨੂੰ ਦਵਾਈਆ ਵੰਡਦੇ ਹੋਏੇ ।
ਫੋਟੋ ਨੰ:2; ਡਾ. ਐਸ.ਪੀ ਸਿੰਘ ਉਬਰਾਏ ਮੈਨੇਜਿੰਗ ਡਾਇਰਕੈਟਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਡਾ. ਰਾਜ ਬਹਾਦਰ ਵਾਈਸ ਚਾਂਸਲਰ ਕੰਪਿਉਟਰ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਵੰਡਦੇ ਹੋਏੇ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: