ਸਿੱਖ ਖਬਰਾਂ

ਭਾਈ ਢੱਡਰੀਆਂਵਾਲਿਆਂ ਨੂੰ ਪੱਕੀ ਸੁਰੱਖਿਆ ਛੱਤਰੀ ਦੀ ਪੇਸ਼ਕਸ਼

May 19, 2016 | By

ਪਟਿਆਲਾ: ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ‘ਤੇ ਕੱਲ੍ਹ ਲੁਧਿਆਣਾ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਗਏ ਹਮਲੇ, ਜਿਸ ਦੌਰਾਨ ਉਨ੍ਹਾਂ ਦੇ ਇੱਕ ਕਰੀਬੀ ਸਾਥੀ ਦੀ ਗੋਲੀਆਂ ਲੱਗਣ ਕਾਰਨ ਮੌਤ ਵੀ ਹੋ ਗਈ, ਤੋਂ ਬਾਅਦ ਪਟਿਆਲਾ ਪੁਲੀਸ ਨੇ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਚੁੱਕ ਲਈ ਹੈ।

ਐਸ.ਐਸ.ਪੀ. ਗੁਰਮੀਤ ਚੌਹਾਨ ਤੇ ਐਸ.ਪੀ. ਸੁਖਦੇਵ ਵਿਰਕ ਭਾਈ ਢੱਡਰੀਆਂਵਾਲਿਆਂ ਨੂੰ ਮਿਲ ਕੇ ਪਰਤਦੇ ਹੋਏ

ਐਸ.ਐਸ.ਪੀ. ਗੁਰਮੀਤ ਚੌਹਾਨ ਤੇ ਐਸ.ਪੀ. ਸੁਖਦੇਵ ਵਿਰਕ ਭਾਈ ਢੱਡਰੀਆਂਵਾਲਿਆਂ ਨੂੰ ਮਿਲ ਕੇ ਪਰਤਦੇ ਹੋਏ

ਸੂਤਰਾਂ ਅਨੁਸਾਰ ਸਰਕਾਰ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਗਾਰਦ ਦੇਣ ਸਬੰਧੀ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਉਨ੍ਹਾਂ ਦੇ ਨਾਲ ਫੋਨ ‘ਤੇ ਗੱਲ ਕੀਤੀ ਗਈ ਹੈ, ਪਰ ਹਾਲ ਦੀ ਘੜੀ ਭਾਈ ਢੱਡਰੀਆਂਵਾਲਿਆਂ ਪੁਲੀਸ ਸੁਰੱਖਿਆ ਲੈਣ ਦੇ ਮਾਮਲੇ ‘ਤੇ ਸ਼ਸੋਪੰਜ ਵਿੱਚ ਹਨ। ਉਂਜ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਪੁਲੀਸ ਦੀਆਂ ਗੱਡੀਆਂ ਸਮੇਤ ਡੇਢ ਦਰਜਨ ਦੇ ਕਰੀਬ ਪੁਲੀਸ ਮੁਲਾਜਮਾਂ ਦੀ ਗਾਰਦ ਦਿੱਤੀ ਜਾ ਰਹੀ ਹੈ।

ਅੱਜ ਜਦੋਂ ਭਾਈ ਢੱਡਰੀਆਂਵਾਲਿਆਂ ਕੱਲ੍ਹ ਦੇ ਹਮਲੇ ਵਿੱਚ ਮਾਰੇ ਗਏ ਆਪਣੇ ਸਾਥੀ ਭਾਈ ਭੁਪਿੰਦਰ ਸਿੰਘ ਦੇ ਸਸਕਾਰ ’ਤੇ ਗਏ, ਤਾਂ ਵੀ ਪਟਿਆਲਾ ਪੁਲੀਸ ਦੀਆਂ ਟੀਮਾਂ ਉਨ੍ਹਾਂ ਦੇ ਨਾਲ ਰਹੀਆਂ।
ਇਸ ਤੋਂ ਇਲਾਵਾ ਕੱਲ੍ਹ ਰਾਤ ਤੋਂ ਹੀ ਉਨ੍ਹਾਂ ਦੇ ਇਥੇ ਸੰਗਰੂਰ ਰੋਡ ’ਤੇ ਸਥਿਤ ਪਿੰਡ ਸ਼ੇਖਪੁਰਾ ਵਿਖੇ ਗੁਰਦਵਾਰਾ ਪਰਮੇਸ਼ਰ ਦੁਆਰ ਸ਼ੇਖਪੁਰਾ ਨੇੜੇ ਵੀ ਪੁਲੀਸ ਦਾ ਪਹਿਰਾ ਲਾਇਆ ਹੋਇਆ ਹੈ। ਇਸ ਇਲਾਕੇ ਵਿੱਚ ਸੌ ਦੇ ਕਰੀਬ ਮੁਲਾਜ਼ਮ ਤਾਇਨਾਤ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,