Posts By ਸਿੱਖ ਸਿਆਸਤ ਬਿਊਰੋ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 8ਵਾਂ ਮਹਾਨ ਨਗਰ ਕੀਰਤਨ ਰਿਚਮੰਡ ਹਿੱਲ, ਨਿਊਯਾਰਕ ਵਿਖੇ ਸਜਾਇਆ ਗਿਆ

ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਜੋ ਈਸਟ ਕੋਸਟ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੀ ਅਗਵਾਈ ਕਰਦਾ ਹੈ, ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 8ਵਾਂ ਮਹਾਨ ਨਗਰ ਕੀਰਤਨ ਸਤੰਬਰ 9, 2018 ਦਿਨ ਐਤਵਾਰ ਨੂੰ ਸਜਾਇਆ ਗਿਆ।

ਚੰਡੀਗੜ੍ਹ ’ਚ ਸਿੱਖ ਬੀਬੀਆਂ ਲਈ ਹੈਲਮੱਟ ਦਾ ਮਾਮਲਾ: ਚੰਡੀਗੜ ਪ੍ਰਸਾਸ਼ਨ ਆਪਣੇ ਫੈਸਲੇ ’ਤੇ ਅੜਿਆ, ਪੁਲਿਸ ਚਲਾਨ ਕੱਟਣ ’ਚ ਜੁੱਟੀ

ਚੰਡੀਗੜ੍ਹ ਪ੍ਰਸਾਸ਼ਨ ਵਲੋਂ ਸ਼ਹਿਰ ਵਿਚ ਦੋ ਪਹੀਆ ਵਾਹਨ ਚਲਾਉਣ ਵਾਲੀਆਂ ਬੀਬੀਆਂ ਲਈ ਹੈਲਮੱਟ ਦੀ ਵਰਤੋ ਜਰੂਰੀ ਕਰ ਦਿੱਤੀ ਗਈ ਹੈ ਪਰ ਇਸ ਫੈਸਲੇ ਵਿਚ ਪ੍ਰਸਾਸ਼ਨ ਨੇ ਸਿੱਖ ਬੀਬੀਆਂ ਨੂੰ ਹੈਲਮੱਟ ਦੀ ਰਿਆਇਤ ਸਿਰਫ਼ ਦੁਮਾਲਾ ਸਜਾਉਣ ’ਤੇ ਹੀ ਦਿੱਤੀ ਗਈ ਹੈ। ਬੀਤੇ ਕੁਝ ਦਿਨਾਂ ਵਿਚ ਸਿੱਖ ਜਥੇਬੰਦੀਆਂ ਵਲੋਂ ਚੰਡੀਗੜ੍ਹ ਪ੍ਰਸਾਸ਼ਨ ਦੇ ਇਸ ਫੈਸਲੇ ਨੂੰ ਵਾਪਸ ਲੈਣ ਲਈ ਪ੍ਰਦਰਸ਼ਨ ਵੀ ਕੀਤੇ ਜਾ ਚੁੱਕੇ ਹਨ ਪਰ ਪ੍ਰਸਾਸ਼ਨ ਆਪਣੇ ਫੈਸਲੇ ’ਤੇ ਅੜਿਆ ਹੋੁਇਆ ਹੈ ਅਤੇ ਚੰਡੀਗੜ੍ਹ ਪੁਲਿਸ ਚਲਾਨ ਕੱਟਣ ਵਿਚ ਰੁਝ ਗਈ ਹੈ।

ਧਰਮ ਪਰਚਾਰ ਕਮੇਟੀ ਦੇ ਸਮਾਗਮ ਚ ਗਿਆਨੀ ਗੁਰਬਚਨ ਸਿੰਘ ਦੇ ਆਉਣ ‘ਤੇ ਪ੍ਰਬੰਧਕ ਨੇ ਸਮਾਗਮ ਵਿੱਚੇ ਛੱਡ ਦਿੱਤਾ

ਭਾਈ ਘਨ੍ਹੱਈਆ ਜੀ ਦੀ 300 ਸਾਲਾ ਬਰਸੀ ਨੂੰ ਸਮਰਪਿਤ ਸਕੂਲਾਂ, ਕਾਲਜਾਂ ਦੇ ਸਟਾਫ ਤੇ ਵਿਿਦਆਰਥੀਆਂ ਨੂੰ ਫਸਟ ਏਡ ਸਬੰਧੀ ਜਾਗਰੂਕ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਕਰਵਾਏ ਸਮਾਪਤੀ ਸਮਾਗਮ ਵਿੱਚ ਗਿਆਨੀ ਗੁਰਬਚਨ ਸਿੰਘ ਦੇ ਪੁਜਣ ਤੇ ਸਮਾਗਮ ਦੇ ਕੋ-ਆਰਡੀਨੇਟਰ ਪ੍ਰਿੰਸੀਪਲ ਬਲਜਿੰਦਰ ਸਿੰਘ ਰੋਸ ਵਜੋਂ ਸਮਾਗਮ ਹਾਲ ਚੋਂ ਬਾਹਰ ਚਲੇ ਗਏ।

ਭੂੰਦੜ ਦੀ ਬੱਜ਼ਰ ਭੁੱਲ, ਜਿਲ੍ਹਾ ਪ੍ਰੀਸ਼ਦ ਚੋੋਣਾਂ ਤੀਕ ਠੰਡੇ ਬਸਤੇ ਪਾਣ ਦੀ ਤਿਆਰੀ?

ਬਾਦਲ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਵਲੋਂ ਪਰਕਾਸ਼ ਸਿੰਘ ਬਾਦਲ ਨੂੰ “ਬਾਦਸ਼ਾਹ ਦਰਵੇਸ਼”ਦੇ ਲਕਬ ਨਾਲ ਸੰਬੋਧਨ ਕਰਨ ਦੀ ਬੱਜ਼ਰ ਭੁੱਲ ਪ੍ਰਤੀ ਬਾਦਲ ਦਲ, ਸੰਤ ਸਮਾਜ, ਸ਼੍ਰੋਮਣੀ ਕਮੇਟੀ ਤੇ ਇਸਦੇ ਜਥੇਦਾਰਾਂ ਵਲੋਂ ਧਾਰੀ ਚੱੁਪ ਕੀ ਸੰਕੇਤ ਕਰਦੀ ਹੈ? ਕੀ ਇਹ ਮਾਮਲਾ ਜਿਲ੍ਹਾ ਪ੍ਰੀਸ਼ਦ ਚੋੋਣਾਂ ਤੀਕ ਠੰਡੇ ਬਸਤੇ ਪਾਣ ਦੀ ਕਵਾਇਦ ਵਿੱਚ ਸ਼ਾਮਿਲ ਹੈ?

ਸ਼੍ਰੋਮਣੀ ਕਮੇਟੀ ਮੁਲਾਜਮ ਨਹੀ ਸੁਣਦੇ ਮੱਕੜ ਦੀ ਨਸੀਹਤ ?

ਡੇਰਾ ਸਿਰਸਾ ਮੁਖੀ ਨੂੰ ਜਥੇਦਾਰਾਂ ਵਲੋਂ ਦਿੱਤੀ ਬਿਨ ਮੰਗੀ ਮੁਆਫੀ ਬਾਰੇ ਕੀਤੇ ਇੰਕਸ਼ਾਫ ਅਤੇ ਕਮੇਟੀ ਮੁਲਾਜਮਾਂ ਉਪਰ ਕੀਤੇ ਤਨਜ ‘ਆਖਿਰ ਸ਼੍ਰੋਮਣੀ ਕਮੇਟੀ ਮੁਲਾਜਮਾਂ ਦੀ ਕੀ ਮਜਬੂਰੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਵੀ ਅਵਾਜ ਨਹੀ ਉਠਾ ਸਕਦੇ?’ਨੂੰ ਲੈਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਖੁਦ ਘਿਰਦੇ ਨਜਰ ਆ ਰਹੇ ਹਨ।ਜਿਕਰ ਕਰਨਾ ਬਣਦਾ ਹੈ ਕਿ ਅਵਤਾਰ ਸਿੰਘ ਮੱਕੜ ਨੇ ਕੁਝ ਦਿਨ ਪਹਿਲਾਂ ਇਹ ਇੰਕਸ਼ਾਫ ਕੀਤਾ ਸੀ ਕਿ ਡੇਰਾ ਸਿਰਸਾ ਮੁਖੀ ਨੂੰ ਜਥੇਦਾਰਾਂ ਵਲੋਂ ਦਿੱਤੀ ਗਈ ਮੁਆਫੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਸੀ।

ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀਆਂ ਦਾ ਬਚਾਅ ਕਰਨ ਤੇ ਮਨੁੱਖੀ ਅਧਿਕਾਰ ਸੰਗਠਨ ਨੇ ਸੁਰੇਸ਼ ਅਰੋੜੇ ‘ਤੇ ਗੰਭੀਰ ਸਵਾਲ ਚੁੱਕੇ

ਪੰਜਾਬ ਪੁਲਿਸ ਦੇ ਮੁਖੀ ਨੇ ਮੰਗ ਕੀਤੀ ਹੈ ਕਿ ਪੁਲਿਸ ਅਧਿਕਾਰੀਆਂ ਖਿਲਾਫ ਅੱਤਵਾਦ ਦੇ ਦੌਰਾਨ ਕਤਲ, ਅਗਵਾ, ਤਸ਼ੱਦਦ, ਪੈਸੇ ਵਸੂਲਣ, ਸਬੂਤੀ ਦਸਤਾਵੇਜਾਂ ਨੂੰ ਬਦਲਣ ਅਤੇ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਲਾਵਾਰਿਸ ਕਰਾਰ ਦੇਕੇ ਸਾੜਨ ਦੇ ਦੋਸ਼ਾਂ ਤਹਿਤ ਚਲ ਰਹੇ ਕੇਸ ਹਮਦਰਦੀ ਵਜੋਂ ਵਾਪਿਸ ਲੈ ਲਏ ਜਾਣ ਦੇ ਦਿੱਤੇ ਬਿਆਨ ਤੇ ਟਿਪਣੀ ਕਰਦਿਆਂ ਪੰਜਾਬ ਡਾਕੂਮੈਨਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ, ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਕਮੇਟੀ ਫਾਰ ਕੋਆਰਡੀਨੇਸ਼ਨ ਆਨ ਡਿਸਅਪੀਅਰੈਂਸਜ਼ ਇਨ ਪੰਜਾਬ ਨੇ ਕਿਹਾ ਹੈ ਕਿ ਅਜੇਹੇ ਅਦਾਲਤੀ ਮਾਮਲਿਆਂ ਵਿੱਚ ਸਰਕਾਰ ਦਖਲ ਨਹੀ ਦੇ ਸਕਦੀ।

ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵੱਲੋ 10 ਸਤੰਬਰ ਨੂੰ ਛੁੱਟੀ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇੇ ਸੰਬੰਧ 'ਚ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 10 ਸਤੰਬਰ (ਦਿਨ ਸੋਮਵਾਰ) ਨੂੰ ਛੁੱਟੀ ਦਾ ਐਲਾਨ ਕੀਤਾ ਹੈ।

ਬੇਅਦਬੀ ਦੇ ਦੋਸ਼ੀਆਂ ਨੂੰ ਫਾਂਸੀ ਲੱਗੇ, ਕੌਮ ਵਲੋਂ ਨਕਾਰੇ ਜਥੇਦਾਰ ਘਰ ਬੈਠਣ: ਪੰਜ ਪਿਆਰੇ ਸਿੰਘ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਤਰਲੋਕ ਸਿੰਘ ਅਤੇ ਭਾਈ ਮੰਗਲ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਨੇ ਤਾਂ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਬਹੁਤ ਹਲਕੇ ਤਰੀਕੇ ਨਾਲ ਲਿਆ ਤੇ ਜਾਂਚ ਦੇ ਨਾਮ ਤੇ ਬੇਦੋਸ਼ੇ ਸਿੱਖਾਂ ਤੇ ਅਤਿਆਚਾਰ ਹੀ ਕੀਤੇ। ਜਸਟਿਸ ਜੋਰਾ ਸਿੰਘ ਕਮਿਸ਼ਨ ਤਾਂ ਬਣਾ ਦਿੱਤਾ ਪਰ ਉਸਦੀ ਰਿਪੋਰਟ ਜਨਤਕ ਨਹੀ ਕੀਤੀ।

ਖਾਲਸਾ ਰਾਜ ਦੇ ਮਜ਼ਬੂਤ ਥੰਮ੍ਹ: ਸ਼ਹੀਦ ਬਾਬਾ ਬਿਕਰਮਾ ਸਿੰਘ ਬੇਦੀ

ਖਾਲਸਾ ਰਾਜ ਦੇ ਮਜ਼ਬੂਤ ਥੰਮ੍ਹ ਬਾਬਾ ਬਿਕਰਮਾ ਸਿੰਘ ਬੇਦੀ ਸਨ, ਜਿਨ੍ਹਾਂ ਨੇ ਉਨੀਵੀਂ ਸਦੀ ਦੇ ਅੱਧ ਵਿਚ ਊਨਾ ਸਾਹਿਬ ਤੋਂ ਅੰਗਰੇਜ਼ਾਂ ਦੇ ਖਿਲਾਫ਼ ਖਾਲਸਾ ਰਾਜ ਨੂੰ ਅਜ਼ਾਦ ਕਰਵਾਉਣ ਲਈ ਸੰਘਰਸ਼ ਲੜਿਆ ਸੀ। ਬਾਬਾ ਬਿਕਰਮਾ ਸਿੰਘ ਜੀ ਦਾ ਜਨਮ ਖਾਲਸਾ ਰਾਜ ਦੇ ਬਾਨੀ ਬਾਬਾ ਸਾਹਿਬ ਸਿੰਘ ਜੀ ਬੇਦੀ ਜਿਨ੍ਹਾਂ ਨੇ ਸੰਨ 1801 ਈਸਵੀ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਤਖ਼ਤ ‘ਤੇ ਬਿਠਾ ਕੇ ਖਾਲਸਾ ਰਾਜ ਦਾ ਐਲਾਨ ਕੀਤਾ ਸੀ, ਦੇ ਘਰ ਮਾਤਾ ਪ੍ਰੀਤਮ ਕੌਰ ਜੀ ਅਕੋ ਦੀ ਕੁੱਖੋਂ 27 ਫਗਣ ਸੰਮਤ 1869 ਦਿਨ ਸੋਮਵਾਰ ਨੂੰ ਊਨਾ ਸਾਹਿਬ ਵਿਖੇ ਹੋਇਆ। ਬਾਬਾ ਬਿਕਰਮਾ ਸਿੰਘ ਜੀ ਬੇਦੀ ਆਪਣੇ ਮਾਤਾ ਪਿਤਾ ਦੇ ਸਭ ਤੋਂ ਛੋਟੇ ਤੇ ਲਾਡਲੇ ਸਪੁੱਤਰ ਸਨ। ਬਾਬਾ ਬਿਸ਼ਨ ਸਿੰਘ ਜੀ, ਬਾਬਾ ਬਿਕਰਮਾ ਸਿੰਘ ਜੀ ਦੇ ਵੱਡੇ ਅਤੇ ਬਾਬਾ ਤੇਗ ਸਿੰਘ ਜੀ ਵਿਚਕਾਰਲੇ ਭਰਾ ਸਨ।

ਸ਼੍ਰੋਮਣੀ ਕਮੇਟੀ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਾਉਣ ਲਈ ਤਿਆਰ

ਬੀਤੇ ਦਿਨੀਂ ਪਾਕਿਸਤਾਨ 'ਚ ਨਵੀਂ ਬਣੀ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਾਸਤੇ ਲਾਂਘਾ ਖੋਲ੍ਹਣ ਦੀ ਦਿੱਤੀ ਸਹਿਮਤੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਰਜ਼ਾਮੰਦ ਹੁੰਦੀਆਂ ਹਨ ਤਾਂ ਸ਼੍ਰੋਮਣੀ ਕਮੇਟੀ ਇਹ ਲਾਂਘਾ ਬਣਾਉਣ ਲਈ ਤਿਆਰ ਹੈ।

« Previous PageNext Page »