ਖਾਸ ਖਬਰਾਂ » ਵੀਡੀਓ

“ਗੁਜਰਾਤ ਫਾਈਲਜ਼” ਦੀ ਲੇਖਕ ਅਯੂਬ ਰਾਣਾ ਨਾਲ ਪਾਠਕਾਂ ਵੱਲੋਂ ਸਿੱਧੇ ਸਵਾਲ-ਜਵਾਬ (ਵੀਡੀਓ)

September 20, 2016 | By

ਚੰਡੀਗੜ੍ਹ: ਗੁਜਰਾਤ ਵਿਚ ਹੋਏ ਝੂਠੇ ਮੁਕਾਬਲਿਆਂ ਬਾਰੇ ਰੂਪੋਸ਼ ਵਿਚਰਦਿਆਂ ਖੋਜ ਕਰਨ ਵਾਲੀ ਖੋਜੀ ਪੱਤਰਕਾਰ ਅਯੂਬ ਰਾਣਾ ਵੱਲੋਂ ਬੀਤੇ ਦਿਨੀਂ (5 ਸਤੰਬਰ) ਚੰਡੀਗੜ੍ਹ ਵਿਖੇ ਆਪਣੀ ਕਿਤਾਬ “ਗੁਜਰਾਤ ਫਾਈਲਜ਼” ਬਾਰੇ ਪਾਠਕਾਂ ਨਾਲ ਸਿੱਧੀ ਗੱਲਬਾਤ ਕੀਤੀ ਗਈ।

ਅਯੂਬ ਰਾਣਾ ਨੇ ਦੱਸਿਆ ਕਿ ਉਸ ਨੇ ਅੱਠ ਮਹੀਨੇ ਮੈਥਾਲੀ ਤਿਆਗੀ ਦੀ ਫਰਜ਼ੀ ਪਛਾਣ ਹੇਠ ਵਿਚਰਦਿਆਂ ਗੁਜਰਾਤ ਦੇ ਉੱਚ ਸਰਕਾਰੀ ਅਫਸਰਾਂ, ਨੇਤਾਵਾਂ, ਮੰਤਰੀਆਂ ਤੇ ਪੁਲਿਸ ਅਫਸਰਾਂ ਤੱਕ ਪਹੁੰਚ ਬਣਾਈ ਤੇ ਉਨ੍ਹਾਂ ਨਾਲ ਕੀਤੀ ਗੱਲਬਾਤ ਗੁਪਤ ਤਰੀਕੇ ਨਾਲ ਦਰਜ਼ (ਰਿਕਾਰਡ) ਕਰ ਲਈ ਸੀ। ਉਸ ਨੇ ਦੱਸਿਆ ਕਿ ਇਹ ਖੋਜ-ਪੜਤਾਲ (ਸਟਿੰਗ ਅਪਰੇਸ਼ਨ) ਤਹਿਲਕਾ ਵੱਲੋਂ ਕੀਤਾ ਜਾ ਰਿਹਾ ਸੀ ਪਰ ਤਹਿਲਕਾ ਨੇ ਬਾਅਦ ਵਿਚ ਇਸ ਨੂੰ ਛਾਪਣ ਤੋਂ ਮਨ੍ਹਾਂ ਕਰ ਦਿੱਤਾ।

ਅਯੂਬ ਰਾਣਾ ਨੇ ਦੱਸਿਆ ਕਿ ਉਸ ਨੇ ਇਸ ਖੋਜ ਦੇ ਵੇਰਵੇ ਆਪਣੀ ਪੁਸਤਕ “ਗੁਜਰਾਤ ਫਾਈਲਜ਼” ਵਿਚ ਦਰਜ਼ ਕੀਤੇ ਹਨ ਪਰ ਜਦੋਂ ਇਸ ਕਿਤਾਬ ਨੂੰ ਛਾਪਣ ਲਈ ਕੋਈ ਵੀ ਪ੍ਰਕਾਸ਼ਕ ਤਿਆਰ ਨਹੀਂ ਹੋਇਆ ਤੇ ਉਸ ਨੇ ਇਹ ਕਿਤਾਬ ਆਪ ਹੀ ਛਪਵਾਈ ਹੈ ਤੇ ਹੁਣ ਤੱਕ ਇਸ ਦੀਆਂ ਤੀਹ ਹਜ਼ਾਰ ਕਿਤਾਬਾਂ ਪਾਠਕਾਂ ਵੱਲੋਂ ਖਰੀਦੀਆਂ ਜਾ ਚੁੱਕੀਆਂ ਹਨ।

ਖੋਜੀ ਪੱਤਰਕਾਰ ਨੇ ਕਿਹਾ ਕਿ ਉਹ ਅਜਿਹੀ ਗੁਪਤ ਪੱਤਰਕਾਰੀ ਨੂੰ ਮਿਆਰੀ ਪੱਤਰਕਾਰੀ ਨਹੀਂ ਮੰਨਦੀ ਕਿਉਂਕਿ ਤੁਸੀਂ ਕਿਸੇ ਵਿਅਕਤੀ ਨੂੰ ਬਿਆਨ ਦੱਸੇ ਉਸ ਦੀਆਂ ਗੱਲਾਂ ਦਰਜ਼ (ਰਿਕਾਰਡ) ਕਰ ਲੈਂਦੇ ਹੋ, ਪਰ ਇਸ ਮਾਮਲੇ ਵਿਚ ਸੱਚ ਦੇ ਨੇੜੇ ਪਹੁੰਚਣ ਦਾ ਕੋਈ ਹੋਰ ਤਰੀਕਾ ਨਹੀਂ ਸੀ। ਉਸ ਨੇ ਕਿਹਾ ਇਹ ਅਨੁਭਵ ਉਸ ਲਈ ਬਹੁਤ ਭਿਆਨਕ ਸੀ ਜਦੋਂ ਉਸ ਨੂੰ ਹਰ ਸਮੇਂ ਇਹ ਲੱਗਦਾ ਸੀ ਕਿ ਉਸ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਕੋਈ ਉਸ ਦਾ ਪਿੱਛਾ ਕਰ ਰਿਹਾ ਹੈ। ਉਸ ਨੇ ਕਿਹਾ ਉਹ ਰਾਤ ਭਰ ਇਸੇ ਖਦਸ਼ੇ ਕਰਕੇ ਜਾਗਦੀ ਰਹਿੰਦੀ ਸੀ ਤੇ ਪਹੁ-ਫੁਟਾਲੇ ਤੋਂ ਬਾਅਦ ਹੀ ਸੌਂਦੀ ਸੀ।

ਅਯੂਬ ਰਾਣਾ ਨੇ ਕਿਹਾ ਕਿ ਉਸ ਵੱਲੋਂ ਇਕੱਠੇ ਕੀਤੇ ਗਏ ਵੇਰਵੇ ਗੁਜ਼ਰਾਤ ਦੇ ਝੂਠੇ ਮਾਕਾਬਲਿਆਂ ਦਾ ਸੱਚ ਉਭਾਰਦੇ ਹਨ ਪਰ ਕਿਸੇ ਵੱਲੋਂ ਵੀ ਇਸ ਬਾਰੇ ਚਰਚਾ ਨਹੀਂ ਕੀਤੀ ਜਾ ਰਹੀ। ਉਸ ਨੇ ਹੈਰਾਨੀ ਪਰਗਟ ਕੀਤੀ ਕਿ ਉਸ ਦੀ ਖੋਜ ਪੜਤਾਲ ਤੋਂ ਅਮਿਤ ਸ਼ਾਹ ਤੇ ਭਾਜਪਾ ਦੇ ਹੋਰਨਾਂ ਆਗੂਆਂ ਦੀ ਜੋ ਭੂਮਿਕਾ ਇਸ ਮਾਮਲੇ ਵਿਚ ਉੱਭਰਦੀ ਹੈ ਉਸ ਬਾਰੇ ਵੀ ਮੀਡੀਆ ਸਮੇਤ ਪੂਰਾ ਭਾਰਤੀ ਢਾਂਚਾ ਦੜ ਵੱਟ ਗਿਆ ਹੈ।

ਇਸ ਮੌਕੇ ਅਯੂਬ ਰਾਣਾ ਵੱਲੋਂ ਪਹਿਲਾਂ ਮੁਢਲੇ ਤੌਰ ਆਪਣੇ ਕੰਮ ਤੇ ਕਿਤਾਬ ਬਾਰੇ ਜਾਣਪਛਾਣ ਕਰਵਾਈ ਗਈ ਤੇ ਫਿਰ ਪਾਠਕਾਂ ਨਾਲ ਸਿੱਧੇ ਸਵਾਲ-ਜਵਾਬ ਦਾ ਸਿਲਸਿਲਾ ਚੱਲਿਆ, ਜਿਸ ਦੀ ਦ੍ਰਿਸ਼-ਬਿਆਨੀ (ਵੀਡੀਓ) ਅਸੀਂ ਹੇਠਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ:

“ਗੁਜਰਾਤ ਫਾਈਲਜ਼” ਕਿਤਾਬ ਬਾਰੇ ਅਯੂਬ ਰਾਣਾ ਵੱਲੋਂ ਕਰਵਾਈ ਗਈ ਮੁੱਢਲੀ ਜਾਣ-ਪਛਾਣ:

“ਗੁਜਰਾਤ ਫਾਈਲਜ਼” ਕਿਤਾਬ ਬਾਰੇ ਅਯੂਬ ਰਾਣਾ ਵੱਲੋਂ ਕਰਵਾਈ ਗਈ ਮੁੱਢਲੀ ਜਾਣ-ਪਛਾਣ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,