ਸਿੱਖ ਖਬਰਾਂ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲ਼ਿਆਂ ‘ਤੇ ਅਦਾਲਤ ਵਿੱਚ ਹੋਇਆ ਹਮਲਾ

March 15, 2016 | By

ਬਾਬਾ ਬਕਾਲਾ ਸਾਹਿਬ (14 ਮਾਰਚ, 2016): ਨਜਦੀਕੀ ਪਿੰਡ ਰਾਮ ਦੀਵਾਲ਼ੀ ਮੁਸਲਮਾਨਾ ਦੀ ਵਿੱਚ 11-12 ਮਾਰਚ ਦੀ ਦੀ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਅਗਨ ਭੇਂਟ ਕਰਨ ਵਾਲੇ ਗ੍ਰਿਫਤਾਰ ਕੀਤੇ ਤਿੰਨ ਵਿਅਕਤੀਆਂ ‘ਤੇ ਅਦਾਲਤ ਵਿੱਚ ਹਮਲਾ ਹੋ ਗਿਆ।

ਅੱਜ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਜਦੋਂ ਪੁਲੀਸ, ਰਾਮਦੀਵਾਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਨ ਵਾਲੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾ ਰਹੀ ਸੀ ਤਾਂ ਅਦਾਲਤ ਦੇ ਬਿਲਕੁਲ ਦਰਵਾਜੇ ਮੂਹਰੇ ਕੁਝ ਨਿਹੰਗ ਸਿੰਘਾਂ ਨੇ ਨੰਗੀਆਂ ਤਲਵਾਰਾਂ ਨਾਲ ਉਕਤ ਦੋਸ਼ੀਆਂ ਉਪਰ ਹਮਲਾ ਕਰ ਦਿੱਤਾ।

ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਲਿਜਾਂਦੀ ਪੁਲਿਸ

ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਲਿਜਾਂਦੀ ਪੁਲਿਸ

ਜਦੋਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ ਤਾਂ ਇੰਨੇ ਨੂੰ ਅਚਾਨਕ ਦੋ ਨਿਹੰਗ ਸਿੰਘ ਬਾਣੇ ਵਿੱਚ ਸਜੇ ਸਿੰਘਾਂ ਨੇ ਕ੍ਰਿਪਾਨਾਂ ਮਿਆਨ ਵਿਚੋਂ ਧੁਹ ਲਈਆਂ ਅਤੇ ਉਕਤ ਦੋਸ਼ੀਆਂ ਉਪਰ ਵਾਰ ਕਰ ਦਿੱਤਾ, ਪਰ ਇੰਨੇ ਨੂੰ ਵਾਪਰੀ ਹਫੜਾ ਤਫੜੀ ਵਿੱਚ ਦੋਸ਼ੀ ਅਦਾਲਤ ਅੰਦਰ ਭੱਜ ਗਏ । ਵਾਰ ਨਾਲ ਇਕ ਪੁਲੀਸ ਮੁਲਾਜ਼ਮ ਦੇ ਹੱਥ ਤੇ ਮਾਮੂਲੀ ਜ਼ਖਮ ਵੀ ਹੋ ਗਿਆ ।

ਪੁਲੀਸ ਨੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਪਾਸੋਂ ਹੋਰ ਪੁੱਛ ਗਿੱਛ ਲਈ ਅਦਾਲਤ ਪਾਸੋਂ ਹੋਰ ਪੁਲਸਿ ਰਿਮਾਂਡ ਦੀ ਮੰਗ ਕੀਤੀ । ਜਿਸਤੇ ਮਾਣਯੋਗ ਅਦਾਲਤ ਨੇ ਦੋਸ਼ੀਆ ਦਾ 5 ਦਿਨ ਦਾ ਪੁਲੀਸ ਰਿਮਾਂਡ ਹੋਰ ਦਿੱਤਾ ਹੈ, ਜਿੰਨ੍ਹਾਂ ਨੂੰ ਕਿ 18 ਮਾਰਚ ਨੁੰ ਮੁੜ ਬਾਬਾ ਬਕਾਲਾ ਸਾਹਿਬ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,