ਲੇਖ

ਕੰਵਲ ਦਾ ਫਿਕਰ ਤੇ ਭਈਆਂ ਦੇ ਭੈਅ ਦਾ ਦੈਂਤ

March 3, 2018 | By

– ਰਾਜਿੰਦਰ ਸਿੰਘ ਰਾਹੀ

ਪੰਜਾਬ ਵਿਚਲੇ ਕਮਿਊਨਿਸਟਾਂ,ਨਕਸੀਆਂ ਅਤੇ ਵਿਦੇਸ਼ਾਂ ‘ਚ ਵਸਦੇ ਖਾਬੇ ਪੱਖੀ ਬੁੱਧੀਜੀਵੀਆਂ ਵੱਲੋ ਜਿੰਨਾਂ ਕੰਵਲ ਨੂੰ ‘ਭਈਆਂ’ ਦੇ ਮੁੱਦੇ ‘ਤੇ ਬੱਦੂ ਕੀਤਾ ਗਿਆ ਹੈ, ਕਿਸੇ ਹੋਰ ਮਸਲੇ ‘ਤੇ ਨਹੀ ਕੀਤਾ ਗਿਆ।ਇਹ ਸਾਰਾ ਕੁੱਝ ਕੰਵਲ ਦੇ ਵਿਚਾਰਾਂ ਦੀ ਗਹਿਰਾਈ, ਉਸਦੀ ਫਿਕਰਮੰਦੀ ਤੇ ਸੁਹਿਰਦਤਾ ਨੂੰ ਪ੍ਰਸੰਗ ਨਾਲੋਂ ਤੋੜਕੇ ਕੀਤਾ ਗਿਆ ਹੈ। ਕਦੇ ਉਸਨੂੰ ਮਲਿਕ ਭਾਗੋਆਂ ਦਾ, ਕਦੇ ਨਸਲਵਾਦੀ ਈਨਕ ਪਾਵਲ ਦਾ ਤੇ ਕਦੇ ਲੁਟੇਰੀਆਂ ਜਮਾਤਾਂ ਦਾ ਯਾਰ ਕਿਹਾ ਗਿਆ।ਵਿਦੇਸ਼ੀ ਖੱਬੇ ਪੱਖੀਆਂ ਵਲੋਂ ਇਕੋ ਰੱਟ ਲਗਾਈ ਜਾਂਦੀ ਹੈ ਕਿ ‘ਜਿਵੇਂ ਪੰਜਾਬ ‘ਚ ਭਈਏ ਕੰਮ ਕਰਨ ਆਉਦੇ ਹਨ, ਅਸੀਂ ਵੀ ਕੈਨੇਡਾ-ਅਮੈਰਿਕਾ ਵਿਚ ਆ ਕੇ ਕੰਮ ਕਰਦੇ ਹਾਂ।ਉਨਾਂ ਵਲੋਂ ਇਹੋ ਜਿਹੀਆ ਕੱਚੀਆਂ ਦਲੀਲਾਂ ਦੇ ਕੇ ਮਸਲੇ ਨੂੰ ਸਿਰ ਪਰਨੇ ਖੜ੍ਹਾ ਕੀਤਾ ਜਾਂਦਾ ਹੈ।

ਅਸਲ ਵਿਚ ਕੰਵਲ ਦੀ ਫਿਕਰਮੰਦੀ ਕੀ ਹੈ ? ਕੰਵਲ ਪੰਜਾਬ ਨੂੰ ਇਕ ਵੱਖਰੀ ਸੱਭਿਆਚਾਰਕ ਇਕਾਈ ਮੰਨਦਾ ਹੈ। ਖੱਬੇ ਪੱਖੀ ਸਿਰਫ ਪੰਜਾਬ ਨੂੰ ਇਕ ਪ੍ਰਬੰਧਕੀ ਇਕਾਈ (ਅਦਮਨਿਸਿਟਰੳਟਵਿੲ ਭਲੋਚਕ) ਮੰਨਦੇ ਹਨ। ਕੰਵਲ ਕੇਂਦਰ ਅਤੇ ਪੰਜਾਬ ਦਾ ਸਬੰਧ ਬਸਤੀਵਾਦੀ (ਛੋਲੋਨੳਿਲ) ਮੰਨਦਾ ਹੈ। ਖੱਬੇ ਪੱਖੀ ਇਹ ਸਬੰਧ ਬਸਤੀਵਾਦੀ ਨਹੀ, ਦੂਜੇ ਸੂਬਿਆਂ ਵਾਂਗ ਹੀ ਸਾਂਵੇਂ ਸਬੰਧ ਮੰਨਦੇ ਹਨ।ਕੰਵਲ ਆਖਦਾ ਹੈ ਪੰਜਾਬ ਵਿਚ ਹਿੰਦੂ ਅਤੇ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਜਿੱਥੇ ਸਿੱਖਾਂ ਦਾ ਤਵਾਜ਼ਨ ਹਿੰਦੂਆਂ ਨਾਲੋ ਕੁਝ ਹੀ ਵੱਧ ਹੈ। ਉਹ ਆਖਦਾ ਹੈ ਕਿ ਇਥੇ ਸਿੱਖ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਧਰਮ ਵੱਖਰਾ ਹੈ, ਇਤਿਹਾਸ ਵੱਖਰਾ ਹੈ, ਅਕੀਦੇ ਵੱਖਰੇ ਹਨ, ਧਾਰਮਿਕ ਗ੍ਰੰਥ ਵੱਖਰਾ ਹੈ, ਆਤਮਿਕ ਪ੍ਰੇਰਣਾ ਦੇ ਸੋਮੇ ਵੱਖਰੇ ਹਨ, ਰੋਜ਼ੀ ਰੋਟੀ ਕਮਾਉਣ ਦੇ ਸਾਧਨ ਵੱਖਰੇ ਹਨ, ਇਹਨਾਂ ਸਭਨਾ ਤੋ ਇਲਾਵਾ ਇਨਾਂ ਲੋਕਾਂ ਦੀ ਇਕ ਵੱਖਰੀ ਤੇ ਵਿਲੱਖਣ ਪਛਾਣ ਹੈ ਜੋ ਗੁਰੂ ਸਾਹਿਬਾਨ ਵਲੋਂ ਬਖਸ਼ੀ ਗਈ ਹੈ। ਪਰ ਨਾ ਤਾਂ ਖੱਬੇ ਪੱਖੀ ਸਿੱਖਾਂ ਦਾ ਇਹ ਦਾਅਵਾ ਪ੍ਰਵਾਨ ਕਰਨ ਲਈ ਤਿਆਰ ਹਨ, ਨਾ ਭਾਰਤੀ ਸਟੇਟ ਤੇ ਨਾ ਹੀ ਹਿੰਦੂ ਭਾਈਚਾਰਾ।ਹਿੰਦੂ ਲਗਾਤਾਰ ਇਹ ਕਹਿੰਦੇ ਆ ਰਹੇ ਹਨ ਕਿ ਸਿੱਖ , ਹਿੰਦੂ ਧਰਮ ਦਾ ਹੀ ਇੱਕ ਅੰਗ ਹਨ, ਇਨ੍ਹਾਂ ਦੀ ਕੋਈ ਵਿਲੱਖਣ ਹਸਤੀ ਤੇ ਪਛਾਣ ਵੀ ਨਹੀ।ਕੰਵਲ ਆਖਦਾ ਹੈ ਕਿ ਭਾਰਤੀ ਸਟੇਟ ਨੂੰ ਹਿੰਦੂ ਬੁਰਜ਼ਵਾਦੀ ਅਪਰੇਟ ਕਰਦੀ ਹੈ। ਖੱਬੇ ਪੱਖੀ ਆਖਦੇ ਹਨ ਕਿ ਭਾਰਤੀ ਸਟੇਟ ਧਰਮ ਨਿਪੱਖ ਹੈ।ਕੰਵਲ ਆਖਦਾ ਹੈ ਕਿ ਹਿਦੂੰਆਂ ਅਤੇ ਭਾਰਤੀ ਸਟੇਟ ਅੰਦਰ ਇਕ ਫਾਂਸ਼ੀ ਕਿਸਮ ਦੀ ਅਮੋੜ ਰੁਚੀ ਕੰਮ ਕਰਦੀ ਹੈ ਕਿ ਅਸੀਂ ਸਿੱਖ ਭਾਈਚਾਰੇ ਦੀ ਵਿਲੱਖਣ ਪਛਾਣ ਖਤਮ ਕਰਨੀ ਹੀ ਕਰਨੀ ਹੈ, ਇਸ ਨੂੰ ਜੈਨ ਧਰਮ ਤੇ ਬੁੱਧ ਧਰਮ ਵਾਂਗ ਹਿੰਦੂ ਸਮਾਜ ਦੇ ਖਾਰੇ ਸਮੁੰਦਰ ਵਿਚ ਡੋਬਣਾ ਹੈ। ਪਰ ਦੂਜੇ ਪਾਸੇ ਸਿੱਖ ਭਾਈਚਾਰਾ ਜੋ ਪੂਰੇ ਦੇਸ਼ ਵਿਚ ਤਾਂ ਨਿਗੂਣੀ ਘੱਟ ਗਿਣਤੀ ਹੈ, ਆਪਣੀ ਜੰਮਣ ਭੋਇ ਪੰਜਾਬ ਵਿਚ ਵੀ ਹਿੰਦੂਆਂ ਨਾਲੋਂ ਕੁਝ ਫੀਸਦੀ ਹੀ ਬਹੁਗਿਣਤੀ ਵਿਚ ਹੈ, ਆਪਣੀ ਮੌਲਿਕ ਹਸਤੀ, ਸ਼ੁੱਧਤਾ ਅਤੇ ਵਿੱਲਖਣ ਪਛਾਣ ਕਾਇਮ ਰਖੱਣ ਲਈ ਦਿੜ੍ਹ ਸੰਕਲਪ ਹੈ।

ਘੁੰਡੀ ਇਥੇ ਆ ਕੇ ਪੈਂਦੀ ਹੈ। ਕੰਵਲ, ਯੂ. ਪੀ. ਬਿਹਾਰ ਦੇ ਭਈਆਂ ਦੇ ਪੰਜਾਬ ‘ਚ ਕਿਰਤ ਕਰਨ ਵਾਲੇ ਕਿਰਤੀਆਂ ਵਜੋਂ ਖਿਲਾਫ ਨਹੀ, ਉਨ੍ਹਾਂ ਦੇ ਪੱਕੇ ਵਸੇਬੇ ਨਾਲ ਇਥੋਂ ਦੇ ਸਭਿਆਚਾਰਕ, ਧਾਰਮਿਕ ਤੇ ਰਾਜਸੀ ਵਰਤਾਰਿਆਂ ਵਿਚ ਪੈਣ ਵਾਲੀਆਂ ਗੁੰਝਲਾਂ ਤੋਂ ਫਿਕਰਮੰਦ ਹੈ। ਜੇਕਰ ਇਹ ਲੋਕ ਪੰਜਾਬ ਵਿਚ ਵੋਟਾਂ ਬਣਵਾਏ ਇਥੇ ਪੱਕਾ ਵਸੇਬਾਂ ਕਰਦੇ ਹਨ ਤਾਂ ਜਨਗਣਨਾ ਵਿਚ ਉਹ ਆਪਣੇ ਆਪ ਨੂੰ ਹਿੰਦੂ ਲਿਖਵਾਉਣਗੇ, ਜਿਸ ਨਾਲ ਪੰਜਾਬ ‘ਚ ਰਹਿਣ ਵਾਲੇ ਹਿਦੂੰਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ। ਦੂਜਾ ਉਹ ਆਪਣੀ ਮਾਂ ਬੋਲੀ ਹਿੰਦੀ ਲਿਖਵਾਉਣਗੇ ਕਿਉਕਿ ਜੇਕਰ ਸਦੀਆਂ ਤੋਂ ਇੱਥੇ ਵਸੇਬ ਦੇ ਬਾਵਜੂਦ ਵੀ, ਪੰਜਾਬ ਦਾ ਹਿੰਦੂ ਢਿੱਡੋਂ ਪੰਜਾਬੀ ਨੂੰ ਅਪਣਾਉਣ ਲਈ ਤਿਆਰ ਨਹੀਂ ਹੈ ਤਾਂ ਦਸ ਵੀਹ ਸਾਲਾਂ ਦੇ ਆਏ ਇਹ ਲੋਕ ਕਿਵੇਂ ਆਪਣੀ ਮਾਂ ਬੋਲੀ ਹਿੰਦੀ ਛੱਡਕੇ ਪੰਜਾਬੀ ਅਪਣਾਉਣਗੇ ? (ਉਂਝ ਬਹੁਤੇ ਬੁੱਧੀ ਜੀਵੀਂ ਸੁਰਜੀਤ ਪਾਤਰ ਦੀ ਕਵਿਤਾ ‘ਨੰਦ ਕਿਸ਼ੋਰ’ ਪੜ੍ਹਕੇ ਲਾਚੜੇ ਫਿਰਦੇ ਹਨ ਕਿ ਭਈਆ ਦੇ ਬੱਚੇ ਪੰਜਾਬੀ ਪੜ੍ਹਨ ਲੱਗ ਪਏ ਹਨ, ਜੋ ਅਸਲ ਹਕੀਕਤਾ ਨੂੰ ਝੂਠਲਾਉਣਾ ਹੈ ਤੇ ਸਟੇਟ ਦਾ ਆਈਡੀਆ ਹੈ) ਇਸ ਤਰਾਂ ਕਰਨ ਨਾਲ ਪੰਜਾਬ ਦੋ ਭਾਸ਼ੀ ਸੂਬਾ ਬਣ ਜਾਵੇਗਾ (ਇਥੇ ਪਹਲਿਾ ਹੀ ਉਤਰੀ ਭਾਰਤ ਦੀਆਂ ਵੱਡੀਆਂ ਹਿੰਦੀ ਅਖਬਾਰਾਂ ਦੇ ਐਡੀਸ਼ਨ ਨਿਕਲਣ ਲੱਗ ਪਏ ਹਨ।) ਇਹ ਹਨ ‘ਭਈਆਂ ਦੀ ਹੋਂਦ ਦੇ ਸੂਖਮ ਖਤਰੇ ਜਿਨ੍ਹਾਂ ਤੋਂ ਜਸਵੰਤ ਸਿੰਘ ਕੰਵਲ ਭੈ ਭੀਤ ਹੈ।

ਹੁਣ ਗੱਲ ਕਰਦੇ ਹਾਂ ਵਿਦੇਸ਼ਾਂ ਵਿਚ ਗਏ ਪੰਜਾਬ ਦੇ ਖੱਬੇ ਪੱਖੀ ਬੁੱਧੀਜੀਵੀਆਂ ਦੀ ਜੋ ਪੰਜਾਬ ਨੂੰ ਕੈਨੇਡਾ ਅਮੈਰਿਕਾ ਨਾਲ ਮੇਲਦੇ ਹਨ। ਪੰਜਾਬ ਵਿਚ ਭਈਆਂ ਦੇ ਆਉਣ ਅਤੇ ਇੱਥੋਂ ਦੇ ਲੋਕਾਂ ਵਲੋਂ ਕੈਨੇਡਾ ਅਮੈਰਿਕਾ ਜਾਣ ਦੇ ਅਮਲ ਨੂੰ ਉਹ ਜਿੰਨਾ ਸਰਲ ਤੇ ਸਿੱਧ-ਪੱਧਰਾ ਬਣਾ ਕੇ ਪੇਸ਼ ਕਰਦੇ ਹਨ, ਕਈ ਵਾਰ ਉਨ੍ਹਾਂ ਦੇ ਤਰਕ ਅਤੇ ਯੋਗਤਾ ਨੂੰ ਦੇਖਕੇ ਹਾਸਾ ਵੀ ਆਉਦਾ ਹੈ ਤੇ ਕਈ ਵਾਰ ਰੋਣ ਵੀ ਆਉਂਦਾ ਹੈ। ਉਨ੍ਹਾਂ ਵਲੋ ਕੈਨੇਡਾ ਅਮੈਰਿਕਾ ਜਾਣ ਨੂੰ ਇੰਜ ਪੇਸ਼ ਕੀਤਾ ਜਾਦਾ ਹੈ ਜਿਵੇਂ ਜਣਾ-ਖਣਾ ਜਦੋਂ ਜੀਅ ਚਾਹੇ ਜਹਾਜ਼ ਫੜਕੇ ਕੈਨੇਡਾ ਅਮੈਰਿਕਾ ਉਤਰ ਸਕਦਾ ਹੈ। ਪਹਿਲੀ ਗੱਲ ਇਹ ਹੈ ਇਨ੍ਹਾਂ ਮੁਲਕਾਂ ਦੇ ਲੋਕਾਂ ਦੀਆਂ ਗਿਣਤੀਆਂ ਮਿਣਤੀਆਂ ਇੰਨੀਆਂ ਸਟੀਕ ਹਨ ਕਿ ਉਨ੍ਹਾਂ ਨੂੰ ਪਤਾ ਹੈ ਕਿ ਕਿਸਨੂੰ ਵੀਜ਼ਾ ਦੇਣਾ ਹੈ, ਕਿਸਨੂੰ ਨਹੀ ਦੇਣਾ ਹੈ, ਕਿੰਨੇ ਲੋਕ, ਕਿਹੋ-ਜਿਹੇ ਲੰਘਾਉਣੇ ਹਨ, ਉਨ੍ਹਾਂ ਵਿਚ ਦਸਤਕਾਰ, ਗੈਰ ਦਸਤਕਾਰ , ਮਜ਼ਦੂਰ, ਵਪਾਰੀ, ਡਾਕਟਰ, ਇੰਜੀਨੀਅਰ, ਸਟੂਡੈਂਟਸ ਕਿੰਨੇ ਹੋਣੇ ਚਾਹੀਦੇ ਹਨ।ਜਿਥੇ ਕਿਤੇ ਵੀ ਉਨ੍ਹਾਂ ਦੀਆ ਗਿਣਤੀਆਂ ਮਿਣਤੀਆਂ ਗੜਬੜਾਉਂਦੀਆਂ ਹਨ, ਉਥੇਂ ਹੀ ਉਹ ਵੀਜ਼ੇ ਦੀਆਂ ਸ਼ਰਤਾ ਕਸ ਦਿੰਦੇ ਹਨ। ਦੂਜੀ ਗੱਲ ਜੋ ਵੀ ਲੋਕ ਉਨ੍ਹਾਂ ਦੇ ਮੁਲਕਾਂ ਵਿਚ ਜਾਂਦੇ ਹਨ, ਉਨ੍ਹਾਂ ਕੋਲੋ ਉਨ੍ਹਾਂ ਦੇ ਧਰਮ ਨੂੰ ਕੋਈ ਖ਼ਤਰਾ ਨਹੀ ਹੈ, ਤੀਜਾ, ਉਨਾਂ ਦੀ ਬੋਲੀ ਨੂੰ ਕੋਈ ਖ਼ਤਰਾ ਨਹੀ, ਰੁਜ਼ਗਾਰ ਅਤੇ ਸੰਚਾਰ ਦੀਆਂ ਸਹੂਲਤਾਂ ਲਈ ਸਾਡੇ ਲੋਕ ਆਪਣੀ ਬੋਲੀ ਅਪਣਾਉਦੇ ਹਨ। ਕੀ ਪੰਜਾਬ ‘ਚ ਆਉਣ ਵਾਲੇ ਭਈਆਂ ਨੂੰ ਰੁਜ਼ਗਾਰ ਜਾਂ ਸੰਚਾਰ ‘ਚ ਕੋਈ ਅਜਿਹੀ ਮੁਸ਼ਕਲ ਆਉਦੀ ਹੈ?ਜਿਸ ਨਾਲ ਉਹ ਪੰਜਾਬੀ ਬੋਲੀ ਲਿਖਣ ਪੜ੍ਹਣ ਲਈ ਮਜਬੂਰ ਹੋ ਜਾਣ?

ਬਿਲਕੁਲ ਨਹੀਂ। ਚੌਥਾ ਗੋਰੇ ਲੋਕਾਂ ਦੇ ਸੱਭਿਆਚਾਰ ਨੂੰ ਸਾਡੇ ਲੋਕਾਂ ਤੋਂ ਕੋਈ ਖ਼ਤਰਾ ਨਹੀ ਹੈ।ਪੰਜਵੀਂ ਇਤਿਹਾਸ ਦੀ ਗੱਲ, ਵੈਸੇ ਤਾਂ ਉਹ ਧਾੜਵੀ ਲੋਕ ਹਨ, ਹਮਲਾਵਰ ਬਣਕੇ ਇਨ੍ਹਾਂ ਧਰਤੀਆਂ ‘ਤੇ ਕਬਜ਼ੇ ਕੀਤੇ ਹਨ, ਅਸੀਂ ਉਨ੍ਹਾਂ ਦਾ ਕੀ ਇਤਿਹਾਸ ਵਿਗਾੜ ਦਿਆਂਗੇ? ਸਾਡੇ ਬੁਧੀਜੀਵੀਂ ਦਲੀਲ ਦਿੰਦੇ ਹਨ ਕਿ ਸਾਡੇ ਲੋਕ ਕੈਨੇਡਾ ਅਮੈਰਿਕਾ ਵਿਚ ਐਮ.ਐਲ ਏ., ਐਮ.ਪੀ. ਬਣ ਜਾਂਦੇ ਹਨ ਪਰ ਸਟੇਟ ਪਾਵਰ ਨੂੰ ਕੌਣ ਲੋਕ ਅਪਰੇਟ ਕਰਦੇ ਹਨ? ਪਹਿਲੀ ਗੱਲ ਤਾਂ ਇੱਕਾ ਦੁੱਕਾ ਤੋਂ ਵੱਧ ਸਾਡੇ ਲੋਕ ਐਮ.ਐਲ ਏ., ਐਮ.ਪੀ. ਬਣ ਨਹੀ ਸਕਦੇ, ਪਰ ਫਿਰ ਵੀ ਜੇ ਬਣ ਵੀ ਜਾਣ ਤਾਂ ਉਨ੍ਹਾਂ ਲੋਕਾਂ ਦਾ ਸਿਸਟਮ ਐਨਾ ਮਜ਼ਬੂਤ ਹੈ ਕਿ ਉਸ ਨੂੰ ਇਹ ਕਿਸੇ ਪੱਖੋਂ ਵੀ ਕੋਈ ਵੀ ਫਰਕ ਨਹੀ ਪਾ ਸਕਦੇ।ਪਰ ਜੇਕਰ ਸਾਡੇ ਲੁਧਿਆਣੇ ਵਰਗੀ ਸੀਟ ਤੋਂ ਇਕ ਵੀ ਭਈਆ ਐਮ.ਪੀ. ਬਣਨ ਦੀ ਹਾਲਤ ਵਿਚ ਆ ਜਾਦਾ ਹੈ ਤਾਂ ਸਾਡੇ ਲਈ ਇਕ ਵੱਡੀ ਖਤਰੇ ਦੀ ਘੰਟੀ ਹੋਵੇਗੀ। ਪੰਜਾਬ ਦੀ ਸਿਆਸਤ ਅੰਦਰ ਲਾਲੂ ਪ੍ਰਸਾਦ ਯਾਦਵ, ਨਤੀਸ਼ ਕੁਮਾਰ, ਮੁਲਾਇਮ ਸਿੰਘ, ਲਾਲ ਕ੍ਰਿਸ਼ਨ ਅਡਵਾਨੀ, ਨਰਿੰਦਰ ਮੋਦੀ ਵਰਗਿਆ ਦੀ ਦਖਲ ਅੰਦਾਜ਼ੀ ਲਈ ਰਾਹ ਖੁਲ੍ਹ ਜਾਵੇਗਾ।

ਇਹ ਲੋਕ ਪੰਜਾਬ ਦੀ ਤੁਲਨਾ ਤਾਂ ਕੈਨੇਡਾ ਅਮੈਰਿਕਾ ਨਾਲ ਕਰਦੇ ਹਨ, ਕੀ ਪੰਜਾਬ ਕੋਲ ਉਹ ਅਧਿਕਾਰ ਹਨ ,ਜੋ ਕੈਨੇਡਾ-ਅਮੈਰਿਕਾ ਨੇ ਆਪਣੀਆ ਸਟੇਟਾਂ ਨੂੰ ਦੇ ਰੱਖੇ ਹਨ? ਕੈਨੇਡਾ ਦੀ ਕਿਊਬਕ ਸਟੇਟ ਨੂੰ ਵੱਖ ਹੋਣ ਦਾ ਅਧਿਕਾਰ ਵੀ ਹੈ, ਇਸ ਸੰਬੰਧੀ ਉਹ ਕਈ ਵਾਰ ਰਾਇ ਸ਼ੁਮਾਰੀ ਵੀ ਕਰਵਾ ਚੁੱਕੇ ਹਨ, ਸਭ ਤੋਂ ਵੱਡੀ ਗੱਲ ਉਸ ਕੋਲ ਮਿਮਗਿਰੳਟੋਿਨ ਫੋਾੲਰ ਵੀ ਹੈ, ਜਿਸ ਨਾਲ ਉਹ ਆਪਣੀ ਆਬਾਦੀ ਦੇ ਤਵਾਜ਼ਨ ਨੂੰ ਕੰਟਰੋਲ ਰੱਖ ਸਕਦਾ ਹੈ। ਪੰਜਾਬ ਨੇ ਤਾਂ ਕੇਦਰ ਕੋਲੋਂ ਸਿਰਫ ਅਧਿਕਾਰ ਹੀ ਮੰਗੇ ਸਨ, ਇਸਦਾ ਹਸ਼ਰ ਜੱਗ ਜ਼ਾਹਰ ਹੈ,ਕਿਵੇਂ ਇੱਥੇ ਖੂਨ ਦੀਆਂ ਨਦੀਆ ਵਹਾਈਆਂ ਗਈਆਂ।

ਜਿਸ ਨੂੰ ਪੰਜਾਬ ਦਾ ਮੋਹ ਹੈ, ਇਥੋਂ ਦੇ ਲੋਕਾਂ ਦਾ ਦਰਦ ਹੈ, ਇਥੋਂ ਦੀ ਬੋਲੀ, ਇਤਿਹਾਸ, ਸਭਿਆਚਾਰ ਤੇ ਧਰਮ ਨਾਲ ਜੁੜਿਆ ਹੈ, ਉਸ ਨੂੰ ਹੀ ਪੰਜਾਬ ਦੀਆਂ ਬਣੀਆਂ ਦਾ ਅਹਿਸਾਸ ਹੋ ਸਕਦਾ ਹੈ। ਜੋ ਲੋਕ ਧਰਮ ਨੂੰ ਬੇਦਾਵਾ ਦੇ ਗਏ ਹਨ, ਆਪਣੇ ਆਪ ਨੂੰ ਸਿੱਖ ਭਾਈਚਾਰੇ ਦੇ ਮੈਬਰ ਹੋਣ ਤੋਂ ਇਨਕਾਰੀ ਹਨ, ਸ: ਜਸਵੰਤ ਸਿੰਘ ਕੰਵਲ ਦੇ ਸ਼ਬਦਾਂ ‘ਚ “ਪੰਜਾਬ ਉਹਨਾਂ ਲਈ ਹੋਇਆ ਨਾ ਹੋਇਆ ਇੱਕ ਬਰਾਬਰ ਹੈ”

ਜੇਕਰ ਪੰਜਾਬ ਵਿੱਚ ਭਈਆਂ ਦਾ ਪੱਕਾ ਵਸੇਬਾ ਹੋ ਜਾਦਾ ਹੈ ਤਾਂ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਕੀਤੀਆ ਗਈਆਂ ਕੁਰਬਾਨੀਆਂ ਮਿੱਟੀ-ਘੱਟੇ ਵਿਚ ਰੁਲ ਜਾਣਗੀਆਂ। ਪੰਜਾਬ ਦੀ ਖੁਦ-ਮੁਖਤਿਆਰੀ ਲਈ ਜਦੋ-ਜਹਿਦ ਨੂੰ ਤਕੜੀ ਸੱਟ ਵੱਜੇਗੀ।ਚੰਡੀਗੜ੍ਹ ਦੀ ਮਿਸਾਲ ਸਾਡੇ ਸਾਹਮਣੇ ਹੈ ਕਿਵੇਂ ਚੰਡੀਗੜ ਵਿਚ ਗੈਰ-ਸਿੱਖ ਵਸੋਂ ਨੂੰ ਵੱਡੀ ਪੱਧਰ ‘ਤੇ ਵਸਾ ਕੇ ਅਤੇ ਉਸ ਲਈ ਕੇਂਦਰੀ ਖਜਾਨੇ ਦਾ ਮੂੰਹ ਖੋਲ੍ਹ ਕੇ, ਉਸ ਨੂੰ ਪੰਜਾਬ ਕੋਲੋਂ ਸਦਾ ਲਈ ਖੋਹ ਲਿਆ ਹੈ। ਅੱਜ ਚੰਡੀਗੜ੍ਹ ਸ਼ਹਿਰ ਦੀ ਰੂਹ ਵਿਚੋਂ ਸਿੱਖੀ ਵੀ ਗਾਇਬ ਹੈ ਅਤੇ ਪੰਜਾਬੀ ਵੀ।ਅੱਜ ਉਥੇ ਗੜ੍ਹਵਾਲੀ, ਉਤਰਾਂਚਲ ਭਵਨ, ਹਿਮਾਚਲ ਭਵਨ, ਉਤਰ ਪ੍ਰਦੇਸ਼ ਭਵਨ, ਰਾਜਸਥਾਨ ਭਵਨ ਤੇ ਬਿਹਾਰ ਭਵਨਾਂ ਦਾ ਬੋਲਬਾਲਾ ਹੈ। ਹੁਣ ਉਥੇ ਰਾਇ-ਸ਼ੁਮਾਰੀ ਕਰਵਾਕੇ ਵੇਖ ਲੈਣ ਦੀਆਂ ਗੱਲਾਂ ਕੀਤੀਆਂ ਜਾ ਰਹੀਆ ਹਨ। ਕੰਵਲ ਸਾਹਿਬ ਜਾਣਦੇ ਹਨ ਕਿ ਜੋ ਕੁਝ ਚੰਡੀਗੜ੍ਹ ਵਿਚ ਵਾਪਰ ਚੁੱਕਾ ਹੈ ਉਹ ਪੰਜਾਬ ਵਿਚ ਵੀ ਵਾਪਰਨ ਜਾ ਰਿਹਾ ਹੈ।ਦੁਨੀਆਂ ਦੇ ਕਿਨੇ ਹੀ ਮੁਲਕਾਂ ਅੰਦਰ ਕਿਨਿਆਂ ਨਾਲ ਹੀ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਹਾਕਮ ਕੌਮਾਂ ਨੇ ਗੁਲਾਮ ਕੌਮਾਂ ਨੂੰ ਨਿਸਲ ਕਰੀ ਰੱਖਣ ਲਈ, ਉਹਨਾਂ ਦੀਆਂ ਧਰਤੀਆਂ ‘ਤੇ ਆਪਣੀ ਵਸੋਂ ਨੂੰ ਵੱਡੀ ਪੱਧਰ ‘ਤੇ ਵਸਾਇਆ ਹੈ। ਇਕ ਆਦਮੀ, ਇਕ ਵੋਟ ਵਾਲੇ ਜਮਹੂਰੀ ਸਿਸਟਮ ਵਿਚ ਘੱਟ-ਗਿਣਤੀਆਂ ਨੂੰ ਸਦਾ ਸਦਾ ਲਈ ਦਬਾ ਕੇ ਰੱਖਣ ਲਈ ਇਹ ਕਾਰਗਰ ਹਥਿਆਰ ਸਾਬਤ ਹੋਇਆ ਹੈ। ਭਈਆਂ ਦੀ ਗਿਣਤੀ ਵਧਣ ਨਾਲ ਪੰਜਾਬ ਅੰਦਰ ਪੰਜਾਬੀ ਹਿੱਤਾਂ ਵਾਲੀ ਸਿਆਸਤ ਦੀ ਥਾਂ ਕੇਂਦਰੀ ਸਿਆਸਤ ਦਾ ਅਧਾਰ ਮਜਬੂਤ ਹੁੰਦਾ ਜਾ ਰਿਹਾ ਹੈ।ਜਿਸ ਅਨੁਪਾਤ ਨਾਲ ਪੰਜਾਬ ਅੰਦਰ ਭਈਆਂ ਦੀ ਗਿਣਤੀ ਵੱਧ ਰਹੀ ਹੈ ਉਸੇ ਅਨੁਪਾਤ ਨਾਲ ਪੰਜਾਬ ਦੇ ਸਮਾਜੀ ਅਤੇ ਸਿਆਸੀ ਜੀਵਨ ਵਿਚੋ ਸਿਖੀ ਖਾਰਜ ਹੋਈ ਜਾ ਰਹੀ ਹੈ। ਥਾਂ-ਥਾਂ ‘ਤੇ ਬੀੜੀਆ ਅਤੇ ਜਰਦੇ ਦੇ ਖੋਖੇ ਖੁੱਲ੍ਹਦੇ ਜਾ ਰਹੇ ਹਨ। ਪੰਜਾਬ ਦਾ ਸਮਾਜੀ ਭੌਂ-ਦ੍ਰਿਸ਼ (ਲ਼ੳਨਦਸਚੳਪੲ) ਬਦਲਦਾ ਜਾ ਰਿਹਾ ਹੈ। ਪੰਜਾਬ ਦੇ ਕਿੰਨੇ ਹੀ ਸ਼ਹਿਰਾਂ ਦੇ ਕਿੰਨੇ ਹੀ ਇਲਾਕੇ ਯੂ.ਪੀ. ਬਿਹਾਰ ਦੇ ਸ਼ਹਿਰਾਂ ਦੀ ਝਲਕ ਪੇਸ਼ ਕਰਨ ਲੱਗ ਪਏ ਹਨ। ਜੇ ਪਿਛੇ ਜਿਹੇ ਲੁਧਿਆਣੇ ਸ਼ਹਿਰ ਵਿਚ ਭਈਆਂ ਵੱਲੋ ਕੀਤੀ ਗਈ ਭੰਨ ਤੋੜ ਅਤੇ ਸਾੜ ਫੂਕ ਸਮੇਂ ਬਾਦਲ ਸਰਕਾਰ ਕੋਈ ਸਖਤ ਕਦਮ ਨਹੀਂ ਉਠਾ ਸਕੀ ਤਾਂ ਇਸ ਦਾ ਕਾਰਨ ਭਈਆਂ ਦੀ ਪੰਜਾਬ ਦੀ ਸਿਆਸਤ ਅੰਦਰ ਵਧ ਰਹੀ ਪੁੰਗਤ ਹੀ ਹੈ।ਆਸ਼ੂਤੋਸ਼ ਦੀ ਪੰਜਾਬ ਅੰਦਰ ਆਮਦ ਨਾਲ ਹਰ ਇਕ ਦੀਆਂ ਅੱਖਾਂ ਖੁੱਲ ਜਾਣੀਆ ਚਾਹੀਦੀਆਂ ਹਨ।ਉਹ ਸਿੱਖੀ ਦੇ ਨਿਵੇਕਲੇਪਨ ਤੇ ਜੋਰਦਾਰ ਹਮਲੇ ਕਰੀ ਜਾ ਰਿਹਾ ਹੈ।ਸਿੱਖਾਂ ਨੂੰ ਧਰਮ ਤੋਂ ਡੁਲਾ ਰਿਹਾ ਹੈ।ਹਿੰਦੂ ਬਣਾਈ ਜਾ ਰਿਹਾ ਹੈ।ਉਸਨੇ ਪੰਜਾਬ ਅੰਦਰ ਉਹ ਹਾਲਾਤ ਪੈਦਾ ਕਰ ਦਿਤੇ ਹਨ ਜੋ ਨਿੰਰਕਾਰੀਆਂ ਨੇ 1978 ਸਮੇਂ ਪੈਦਾ ਕੀਤੇ ਸਨ। ਪੰਜਾਬ ਨੂੰ ਵੱਡੇ ਸਮਾਜੀ ਟਕਰਾਅ ਦੇ ਕਿਨਾਰੇ ‘ਤੇ ਲਿਆ ਖੜ੍ਹਾ ਕੀਤਾ ਹੈ। ਉਸ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਭਾਜਪਾ ਵਾਲੇ ਚੈਲੰਜ ਕਰਕੇ ਉਸਦੇ ਸਮਾਗਮ ਕਰਵਾ ਰਹੇ ਹਨ।ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਪਾਰਟੀ ਦੇ ਐਮ.ਐਲ.ਏ. ਉਸ ਦੇ ਪੈਰੀਂ ਡਿੱਗ ਰਹੇ ਹਨ।ਇਹ ਆਸ਼ੂਤੋਸ਼ ਵੱਲੋ ਪੰਜਾਬ ਦੇ ਸਿਆਸੀ ਜੀਵਨ ਵਿਚ ਬਣਾ ਲਈ ਤਾਕਤ ਦਾ ਹੀ ਪ੍ਰਤਾਪ ਹੈ।ਅਕਾਲ ਤੱਖਤ ਦਾ ਜੱਥੇਦਾਰ ਵੀ ਉਸਨੇ ਚੁੱਪ ਕਰਵਾ ਦਿੱਤਾ ਹੈ। ਆਮ ਸਿੱਖ ਲਾਚਾਰ ਹੈ।

ਸੋ ਕਿਸੇ ਪੰਜਾਬੀ ਵੱਲੋਂ ਹਿਦੋਸਤਾਨ ਦੇ ਕਿਸੇ ਸੂਬੇ ਜਾਂ ਵਿਦੇਸ਼ਾ ਵਿਚ ਜਾਣ ਅਤੇ ਕਿਸੇ ਭਾਰਤੀ ਵੱਲੋ ਪੰਜਾਬ ਆਉਣ ਵਿਚ ਢੇਰ ਅੰਤਰ ਹੈ।ਜਦੋ ਕੋਈ ਪੰਜਾਬੀ ਬਾਹਰ ਜਾਕੇ ਵੱਸਦਾ ਹੈ, ਉਹ ਉਥੋਂ ਦੀ ਬੋਲੀ, ਸਭਿਆਚਾਰ ਜਾਂ ਸਿਆਸਤ ‘ਤੇ ਕੋਈ ਬੁਰਾ ਪ੍ਰਭਾਵ ਨਹੀਂ ਪਾਉਂਦਾ।ਪੰਜਾਬੀ ਵਿਦੇਸ਼ਾਂ ਵਿਚ ਅਸੈਂਬਲੀਆਂ ਜਾਂ ਪਾਰਲੀਮੈਂਟਾਂ ਦੇ ਮੈਬਰ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵਜੋਂ, ਹੀ ਚੁਣੇ ਜਾਂਦੇ ਹਨ।

ਪੰਜਾਬ ਅੰਦਰ ਵਸਣ ਵਾਲੇ ਭਈਏ, ਕਾਂਗਰਸ, ਭਾਰਤੀ ਜਨਤਾ ਪਾਰਟੀ ਜਾਂ ਕਮਿਊਨਿਸਟ ਪਾਰਟੀ ਰਾਹੀਂ ਹੀ ਸਮਾਜੀ ਜਾਂ ਸਿਆਸੀ ਜੀਵਨ ਵਿਚ ਸਰਗਰਮ ਹੁੰਦੇ ਹਨ।ਇਹਨਾਂ ਪਾਰਟੀਆਂ ਲਈ ਭਾਰਤ ਪਹਿਲਾ ਅਤੇ ਪੰਜਾਬ ਪਿੱਛੋ। ਇਹਨਾਂ ਪਾਰਟੀਆਂ ਨੇ ਪੰਜਾਬ ਦੇ ਕਿਸੇ ਵੀ ਬੁਨਿਆਦੀ ਮਸਲੇ ਬਾਰੇ ਕਦੀ ਵੀ ਡੱਟ ਕੇ ਸਟੈਂਡ ਨਹੀਂ ਲਿਆ।ਇਹਨਾਂ ਨੂੰ ਪੰਜਾਬ ਦੇ ਸਿੱਖਾਂ ਦੀ ਨਿਵੇਕਲੀ ਪਛਾਣ ਫੁੱਟੀ ਅੱਖ ਵੀ ਨਹੀਂ ਭਾਉਂਦੀ। ਪੰਜਾਬੀ ਸੂਬੇ ਲਈ ਮੋਰਚੇ ਤੋਂ ਲੈ ਕੇ ਪੰਜਾਬ ਦੇ ਕਿਸੇ ਵੀ ਕੌਮੀ ਮਸਲੇ ‘ਤੇ ਉਠੀ ਕਿਸੇ ਵੀ ਲਹਿਰ ਦੀ ਇਹਨਾਂ ਨੇ ਕਦੀ ਵੀ ਹਮਾਇਤ ਨਹੀਂ ਕੀਤੀ, ਉਲਟਾ ਵਿਰੋਧ ਹੀ ਕੀਤਾ। ਭਈਆਂ ਦੀ ਆਮਦ ਨਾਲ ਜਦੋਂ ਇਹਨਾਂ ਪਾਰਟੀਆਂ ਦਾ ਸਮਾਜਕ ਅਧਾਰ ਮਜ਼ਬੂਤ ਹੁੰਦਾ ਹੈ ਤਾਂ ਪੰਜਾਬ ਅਤੇ ਸਿੱਖਾਂ ਲਈ ਖਤਰਾਂ ਹੋਰ ਵੱਧ ਜਾਂਦਾ ਹੈ। ਇਹ ਗੱਲ ਸ: ਜਸਵੰਤ ਸਿੰਘ ਕੰਵਲ ਚੰਗੀ ਤਰ੍ਹਾਂ ਜਾਣਦਾ ਹੈ, ਪਰ ਵਿਦੇਸ਼ਾਂ ਵਿਚਲੇ ਪੰਜਾਬ ਦੇ ਖੱਬੇ ਪੱਖੀ ਬੁੱਧੀਜੀਵੀਆਂ ਦੇ ਪੱਲੇ ਨਹੀਂ ਪੈਦੀ। ‘(ਗੈਰ)ਵਿਗਿਆਨਕ ਵਿਚਾਰਧਾਰਾ’ ਨੇ ਉਹਨਾਂ ਦੇ ਦਿਮਾਗਾਂ ਨੂੰ ਜੰਦਰੇ ਮਾਰ ਦਿੱਤੇ ਹਨ, ਉਹਨਾਂ ਕੋਲੋ ਪੰਜਾਬ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,