September 17, 2013 | By ਸਿੱਖ ਸਿਆਸਤ ਬਿਊਰੋ
ਗੁਰਦਾਸਪੁਰ (15 ਸਤੰਬਰ 2013): ਪੰਜਾਬ ਵਿਚ ਬੀਤੇ ਕੁਝ ਦਿਨਾਂ ਤੋਂ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਜਾਰੀ ਹਨ। ਇਨ੍ਹਾਂ ਨੌਜਵਾਨਾਂ ਨੂੰ ਪੁਲਸ ਵੱਲੋਂ ਪੰਜਾਬ ਵਿਚ ਖਾੜਕੂਵਾਦ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਵਿਚ ਖਾੜਕੂਵਾਦ ਦੇ ਮੁੜ ਉਭਾਰ ਦੇ ਕਥਿਤ ਸੰਭਾਵੀ ਖਤਰੇ ਵਿਰੁਧ ਇਹ ਗ੍ਰਿਫਤਾਰੀਆਂ ਵੱਡੀ ਪ੍ਰਾਪਤੀ ਹਨ।
ਬੀਤੇ ਦਿਨੀਂ ਗੁਰਦਾਸਪੁਰ ਪੁਲਸ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਗ੍ਰਿਫਤਾਰ ਕੀਤੇ ਗਏ ਤਿੰਨ ਸਿੱਖ ਨੌਜਵਾਨ ਪੰਜਾਬ ਵਿੱਚ ਖਾੜਕੂਵਾਦ ਦੀ ਪੁਨਰ ਸੁਰਜੀਤੀ ਲਈ ਕੰਮ ਕਰ ਰਹੇ ਸਨ ਅਤੇ ਇਹ ਕਥਿਤ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਾਨਕੁੰਨ ਹਨ। ਪੁਲਿਸ ਨੇ ਇਨ੍ਹਾਂ ਦੀ ਕੋਲੋਂ ਕੁਝ ਹਥਿਆਰ ਆਦ ਦੀ ਬਰਾਮਦਗੀ ਵੀ ਦਿਖਾਈ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਐਸ. ਐਸ. ਪੀ ਨੇ ਇਕ ਪ੍ਰੇਸ ਨੋਟ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਗ਼ਿਰਫਤਾਰ ਖਾੜਕੂ ਸੁਖਜਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਪਿੰਡ ਗੁਰੀਆ ਥਾਣਾ ਸ਼ਾਲਾ, ਨਰਿੰਦਰਪਾਲ ਸਿੰਘ ਪੁੱਤਰ ਸਰੁਜੀਤ ਸਿੰਘ ਵਾਸੀ ਸਕੀਮ ਨੰ 1 ਟਰੱਸਟ ਕਲੌਨੀ ਗੁਰਦਾਸਪੁਰ, ਅਤੇ ਸੁਰਿੰਦਰ ਸਿੰਘ ਛਿੰਦਾ ਪੁੱਤਰ ਬਲਕਾਰ ਸਿੰਘ ਵਾਸੀ ਕੀੜੀ ਅਫਗਾਨਾ ਥਾਣਾ ਸ਼੍ਰੀ ਰਗੋਬਿੰਦਪੁਰ ਵੱਜੋਂ ਹੋਈ ।
ਇਨ੍ਹਾਂ ਕੋਲੋਂ ਇੱਕ ਏ. ਕੇ 47 ਰਾਈਫਲ ਅਤੇ ਉਸਦੇ 20 ਕਾਰਤੂਸ, ਪੁਆਇੰਟ 38 ਬੋਰ ਦਾ ਅਮਰੀਕਾ ਦਾ ਬਣਿਆ ਹੋਇਆ ਰਿਵਾਲਵਰ ਸਮੇਤ 5 ਕਾਰਤੂਸਾਂ ਤੋਂ ਇਲਾਵਾ ਇੱਕ ਬ੍ਰਾਜੀਲ ਦਾ ਬਣਿਆ ਹੋਇਆ ਪੁਆਂਇੰਟ 45 ਬੋਰ ਦਾ ਪਿਸਤੌਲ ਅਤੇ ਉਸਦੇ ਤਿੰਨ ਕਾਰਤੂਸ ਬਰਾਮਦ ਕੀਤੇ ਗਏ ਹਨ।
ਐਸ. ਐਸ.ਪੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਇਸੇ ਤਰਾਂ ਅੰਮ੍ਰਿਤਸਰ ਅਤੇ ਫਤਿਹਗੜ੍ਹ ਵਿੱਚੋਂ ਵੀ ਕਥਿਤ ਖਾੜਕੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਗੁਰਦਾਸਪੁਰ ਪੁਲਿਸ ਵੱਲੋਂ ਵੀ ਇਸ ਜਥੇਬੰਦੀ ਦੇ ਖਾੜਕੂਆਂ ਨੂੰ ਆਧੁਨਿਕ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਮੁਤਾਬਿਕ ਵਿਦੇਸ਼ ਵਿੱਚ ਬੈਠੇ ਜਥੇਬੰਦੀ ਦੇ ਮੁਖੀਆਂ ਵੱਲੋਂ ਉਨ੍ਹਾਂ ਨੂੰ ਸ਼ਿਵ ਸੈਨਾ (ਬਾਲ ਠਾਕਰੇ ) ਦੇ ਪਠਾਨਕੋਟ ਵਿੱਚ ਰਹਿਣ ਵਾਲੇ ਆਗੂ ਨੂੰ ਨਿਸ਼ਾਨਾਂ ਬਣਾਉਣ ਕਈ ਕਿਹਾ ਗਿਆ ਸੀ। ਪੁਲਿਸ ਦਾ ਦਾਅਵਾ ਹੈ ਕਿ ਜਦੋਂ ਪੁਲਿਸ ਨੇ ਨੂੰ ਗ੍ਰਿਫਤਾਰ ਕੀਤਾ ਤਾਂ ਉਹ ਸਿਲਵਰ ਰੰਗ ਦੀ ਫੋਰਡ ਫਿਗੋ ਕਾਰ ਨੂੰ. ਪੀ.ਬੀ. 06 ਐਸ 1313 ਰਾਹੀਂ ਸਫਰ ਕਰ ਰਹੇ ਸਨ ਅਤੇ ਉਨ੍ਹਾਂ ਦੇ ਦੋ ਮੋਟਰ ਸਾਇਕਲ ਵੀ ਜਬਤ ਕਰ ਲਏ ਹਨ। ਪੁਲਿਸ ਨੇ ਪੁਰਾਣਾ ਸ਼ਾਂਲਾ ਥਾਣੇ ਅੰਦਰ ਇਨ੍ਹਾਂ ਨੌਜਵਾਨਾਂ ਵਿਰੁੱਧ ਧਾਰਾ 17, 18, 20 ਗੈਰ ਕਾਨੂੰਨੀ ਗਤੀਵਿਧੀਆਂ ਐਕਟ-1920, 120-ਬੀ/153-ਏ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮੂਕੱਦਮਾਂ ਦਰਜ਼ ਕਰ ਲਿਆ ਹੈ।
Related Topics: Arrests of sikh youth in punjab, Punjab Police, ਪੰਜਾਬ ਪੁਲਿਸ (Punjab Police)