ਸਿੱਖ ਖਬਰਾਂ

ਬਾਬਾ ਦਾਦੂਵਾਲ ਦੀ ਗ੍ਰਿਫਤਾਰੀ ਬਾਦਲ ਸਰਕਾਰ ਵੱਲੋਂ ਵਿਰੋਧੀਆਂ ਨੂੰ ਦਬਾਉਣ ਦੀ ਕਾਰਵਾਈ: ਦਲ ਖਾਲਸਾ

August 24, 2014 | By

ਦਲ ਖਾਲਸਾ ਦੇ ਪ੍ਰਧਾਨ ਸ੍ਰ. ਹਰਚਰਨ ਸਿੰਘ ਧਾਮੀ (ਫਾਈਲ ਫੋਟੋ)

ਦਲ ਖਾਲਸਾ ਦੇ ਪ੍ਰਧਾਨ ਸ੍ਰ. ਹਰਚਰਨ ਸਿੰਘ ਧਾਮੀ (ਫਾਈਲ ਫੋਟੋ)

ਹਸ਼ਿਆਰਪੁਰ (23 ਅਗਸਤ 2014): ਸਿੱਖ ਹੱਕਾਂ ਜਦੋ ਜਹਿਦ ਕਰ ਰਹੀ ਪਾਰਟੀ ਦਲ ਖਾਲਸਾ ਨੇ ਸਿੱਖ ਪ੍ਰਚਾਰਕ ਅਤੇ ਨਵੀਂ ਬਣੀ ਹਰਿਆਣਾ ਗੁਰਦੁਆਰਾ ਕਮੇਟੀ ਮੈਂਬਰ ਬਾਬਾ ਬਲਜੀਤ ਸਿੰਘ ਦੀ ਗ੍ਰਿਫਤਾਰੀ ਨੂੰ ਬਾਦਲ ਸਰਕਾਰ ਵੱਲੋਂ ਆਪਣੇ ਵਿਰੋਧੀਆਂ ਨੂੰ ਦਬਾਉਣ ਦੀ ਸਪੱਸ਼ਟ ਕਾਰਵਾਈ ਕਰਾਰ ਦਿੱਤਾ।

ਬਾਬਾ ਦਾਦੂਵਾਲ ਦੀ ਗ੍ਰਿਫਤਾਰੀ ਦੀ ਨਖੇਧੀ ਕਰਦਿਆਂ ਪਾਰਟੀ ਦੇ ਪ੍ਰਧਾਨ ਸ੍ਰ. ਹਰਚਰਨਜੀਤ ਸਿੰਘ ਧਾਮੀ ਅਥੇ ਪਾਰਟੀ ਦੇ ਮਨੁੱਖੀ ਅਧਿਕਾਰ ਵਿੰਗ ਦੇ ਸੈਕਟਰੀ ਪ੍ਰਿਤਪਾਲ ਸਿੰਘ ਨੇ ਬਾਦਲਸਰਕਾਰ ਵੱਲੋਂ ਆਪਣੇ ਰਾਜਸੀ ਵਿਰੋਧੀਆਂ ਨਾਲ ਇਸ ਤਰਾਂ ਨਜਿੱਠਣ ਦੀ ਕਾਰਵਾਈ ਦੀ ਨਿੰਦਾ ਕੀਤੀ।ਉਨ੍ਹਾਂ ਕਿਹਾ ਕਿ ਬਾਬਾ ਦਾਦੂਵਾਲ ਨੂੰ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਬਦਲੇ ਨਿਸ਼ਾਨਾ ਬਣਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੀ ਹਰ ਕਾਰਵਾਈ ਗੈਰ ਲੋਕਤੰਤਰੀ ਅਤੇ ਅਣਾਦ ਖਿਆਲ ਰੱਖਣ ਅਤੇ ਪ੍ਰਗਟਾਉਣ ਨੂੰ ਦਬਾਉਣ ਵਾਲੀ ਹੈ।ਉਨਾਂ ਕਿਹਾ ਕਿ ਅੱਜ ਇਹ ਦਾਦੂਵਾਲ ਨਾਲ ਹੋਇਆ ਭਲਕੇ ਕਿਸੇ ਹੋਰ ਨਾਲ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਜਿਸ ਢੰਗ ਨਾਲ ਬਾਬੇ ਦੇ ਡੇਰੇ ਨੂੰ ਪੁਲਿਸ ਵੱਲੋਂ ਅੱਧੀ ਰਾਤ ਨੂੰ ਹੁੰਝਾ ਮਾਰਕੇ ਪੰਜ ਸਾਲ ਪੁਰਾਣੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਗੈਰ ਕਾਨੂੰਨੀ ਅਸਲਾ ਰੱਖਣ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਸਪੱਸ਼ਟ ਕਰਦਾ ਹੈ ਕਿ ਸੱਤਾਧਾਰੀ ਪਾਰਟੀ ਬਾਬੇ ਨੂੰ ਸਬਕ ਸਿਖਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।ਪੁਲਸ ਦੇ ਗੈਰਕਾਨੂੰਨੀ ਅਸਲਾ ਰੱਖਣ ਦੇ ਦਾਅਵੇ ਨੂੰ ਨਕਾਰਦਿਆਂ ਉਨਾਂ ਕਿਹਾ ਕਿ ਕੋਈ ਵੀ ਸਮਝਦਾਰ ਆਦਮੀ ਪੁਲਸ ਦੀ ਇਸ ਕਹਾਣੀ ‘ਤੇ ਵਿਸ਼ਵਾਸ਼ ਨਹੀਂਕਰੇਗਾ।

ਉਨਾਂ ਨੇ ਕਿਹਾ ਕਿ ਦੁਖਦਾਈ ਪੱਖ ਇਹ ਹੈ ਕਿ ਪੁਲਸ ਅਧਿਕਾਰੀ ਕਾਨੂੰਨ ਅਨੁਸਾਰ ਕੰਮ ਕਰਨ ਦੀ ਬਜ਼ਏ ਆਪਣੇ ਰਾਜਸੀ ਸਰਪ੍ਰਸਤਾਂ ਦੇ ਦਬਾਅ ਵਿੱਚ ਤਰੱਕੀ ਦੇ ਲਾਲਚ ਅਤੇ ਮਲਾਈਦਾਰ ਅਹੁਦਿਆਂ ਲਈ ਕੰਮ ਕਰ ਰਹੀ ਹੈ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓ: ਵੇਖੋ

Arrest of Sikh preacher Baba Daduwal is a clear case of witch-hunting: Dal Khalsa

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,