November 4, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਭਾਰਤੀ ਮੀਡੀਏ ਵਿੱਚ ਨਸ਼ਰ ਹੋਈਆਂ ਖਬਰਾਂ ਮੁਤਾਬਕ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਪੰਜਾਬ ਵਿੱਚ ਸਿੱਖਾਂ ਵਿਰੁੱਧ ਛੇਤੀ ਕਰਵਾਈ ਦੀ ਵਕਾਲਤ ਕੀਤੀ ਹੈ। ਬਿਪਨ ਰਾਵਤ ਦਾ ਕਹਿਣੈ ਕਿ “ਬਾਹਰੀ ਤਾਕਤਾਂ ਪੰਜਾਬ ਵਿੱਚ ਹਾਲਾਤ ਖਰਾਬ ਕਰਨਾ ਚਾਹੁੰਦੀਆਂ ਹਨ ਜੇਕਰ ਛੇਤੀ ਕਾਰਵਾਈ ਨਾ ਹੋਈ ਨਾ ਤਾਂ ਫੇਰ ਬਹੁਤ ਦੇਰੀ ਹੋ ਜਾਵੇਗੀ”
ਭਾਰਤੀ ਮੀਡੀਏ ਵਿੱਚ ਜਾਰੀ ਹੋਈਆਂ ਖਬਰਾਂ ਅਨੁਸਾਰ ਹਾਲਾਂਕਿ ਬਿਪਨ ਰਾਵਤ ਵਲੋਂ ਸਿੱਖ ਸ਼ਬਦ ਨਹੀਂ ਵਰਤਿਆ ਗਿਆ ਪਰ ਇਸ ਗੱਲ ਦਾ ਅੰਦਾਜਾ ਆਸਾਨੀ ਨਾਲ ਲੱਗ ਸਕਦੈ ਕਿ ਉਹਨਾਂ ਦਾ ਇਸ਼ਾਰਾ ਸਿੱਖਾਂ ਵਿਰੁੱਧ ਕਾਰਵਾਈ ਕਰਨ ਦਾ ਹੀ ਹੈ।
ਪੀਟੀਆਈ ਖਬਰ ਏਜੰਸੀ ਵਲੋਂ ਜਾਰੀ ਕੀਤੀ ਗਈ ਖਬਰ ਅਨੁਸਾਰ ਬਿਪਨ ਰਾਵਤ ਫੌਜ ਅਫਸਰਾਂ, ਸੁਰੱਖਿਆ ਮਾਹਿਰਾਂ ਅਤੇ ਸਾਬਕਾ ਸਰਕਾਰੀ ਅਤੇ ਪੁਲਿਸ ਅਫਸਰਾਂ ਨੂੰ “ਭਾਰਤ ਵਿੱਚ ਅੰਦਰੂਨੀ ਸੁਰੱਖਿਆ ਦੀ ਬਦਲਦੀ ਰੂਪਰੇਖਾ: ਰੁਝਾਨ ਅਤੇ ਜਵਾਬ” ਵਿਸ਼ੇ ਉੱਤੇ ਹੋ ਰਹੀ ਚਰਚਾ ਨੂੰ ਸੰਬੋਧਨ ਕਰ ਰਹੇ ਸਨ।
ਉਹਨਾਂ ਕਿਹਾ ਕਿ“ਅਸਾਮ ਵਿੱਚ ਵੀ ਬਾਹਰੀ ਤਾਕਤਾਂ ਵਲੋਂ ਹਾਲਾਤ ਵਿਗਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ
ਪੰਜਾਬ ਹਮੇਸ਼ਾ ਸ਼ਾਂਤ ਇਲਾਕਾ ਰਿਹਾ ਹੈ ਪਰ ਬਾਹਰੀ ਤਾਕਤਾਂ ਵਲੋਂ ਹਾਲਾਤਾਂ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਸਾਨੂੰ ਸਾਵਧਾਨ ਹੋਣਾ ਪਵੇਗਾ”
“ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪੰਜਾਬ ਵਿੱਚ ਹਾਲਾਤ ਠੀਕ ਹੋ ਚੁੱਕੇ ਹਨ ਜੋ ਪੰਜਾਬ ਵਿੱਚ ਇਸ ਵੇਲੇ ਵਾਪਰ ਰਿਹਾ ਹੈ ਅਸੀਂ ਉਸ ਨੂੰ ਅਣਦੇਖਿਆ ਨਹੀਂ ਕਰ ਸਕਦੇ ਜੇਕਰ ਜਲਦੀ ਕੋਈ ਕਾਰਵਾਈ ਨਾ ਕੀਤੀ ਤਾਂ ਫੇਰ ਬਹੁਤ ਦੇਰੀ ਹੋ ਜਾਵੇਗੀ”
Related Topics: General Bipin rawat, Insurgency in North East, State Terrorism