ਕੌਮਾਂਤਰੀ ਖਬਰਾਂ » ਲੇਖ

ਬਰਤਾਨਵੀ ਸਿਆਸਤ ਦਾ ਅਹਿਮ ਮੋੜ- ਪ੍ਰੋ.ਪ੍ਰੀਤਮ ਸਿੰਘ

December 12, 2019 | By

ਪ੍ਰੋ.ਪ੍ਰੀਤਮ ਸਿੰਘ

ਬਰਤਾਨੀਆ ਦੀਆਂ ਅੱਜ 12 ਦਸੰਬਰ ਨੂੰ ਹੋ ਰਹੀਆਂ ਚੋਣਾਂ ਯਕੀਨਨ ਅੱਜ ਦੂਜੀ ਸੰਸਾਰ ਜੰਗ ਤੋਂ ਬਾਅਦ ਯੂਕੇਂ ਦੀਆਂ ਸਭ ਤੋਂ ਅਹਿਮ ਚੋਣਾਂ ਹਨ। ਇਨ੍ਹਾਂ ਚੋਣਾਂ ਦੀ ਨਤੀਜੇ ਫ਼ੈਸਲਾਕੁਨ ਢੰਗ ਨਾਲ ਉਵੇਂ ਹੀ ਬਰਤਾਨੀਆ ਦਾ ਭਵਿੱਖ ਤੈਅ ਕਰਨਗੇ ਜਿਵੇਂ ਦੂਜੀ ਸੰਸਾਰ ਜੰਗ ਤੋਂ ਬਾਅਦ ਹੋਈਆਂ ਆਮ ਚੋਣਾਂ ਨੇ ਬਰਤਾਨਵੀ ਅਰਥਚਾਰੇ ਅਤੇ ਸਮਾਜ ਦੇ ਮੁੱਖ ਆਯਾਮ ਤੈਅ ਕੀਤੇ ਸਨ। ਇਨ੍ਹਾਂ ਚੋਣਾਂ ਦੇ ਅਹਿਮ ਕੌਮਾਂਤਰੀ ਅਸਰ ਵੀ ਹੋਣਗੇ, ਖਾਸਕਰ ਇਹ ਅਗਲੇ ਸਾਲ ਅਮਰੀਕੀ ਸਦਰ ਦੀਆਂ ਹੋਣ ਵਾਲੀਆਂ ਚੋਣਾਂ ਉੱਤੇ ਵੀ ਅਸਰ ਪਾਉਣਗੀਆਂ।  ਸੰਸਾਰ ਜੰਗ ਤੋਂ ਬਾਅਦ ਵਿਕਸਤ ਹੋਇਆ ਕਲਿਆਣਕਾਰੀ ਸਰਮਾਏਦਾਰੀ ਮਾਡਲ ਅਜਿਹੀ ਕਾਢ ਸੀ, ਜਿਸ ਦੀ ਹਕੂਮਤ ਚਲਾਉਣ ਲੀ ਬਹੁਤ ਅਹਿਮੀਅਤ ਸੀ। ਇਸ ਤਹਿਤ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਦਾ ਆਗ਼ਾਜ਼ ਕੀਤਾ ਗਿਆ, ਜਿਥੇ ਹਰ ਸਹਿਰੀ ਜਿਸਦਾ ਮਾਲੀ ਰੁਤਬਾ ਕੁਝ ਵੀ ਹੋਵੇ, ਇਕੋ ਜਿਹੀ ਸਿਹਤ ਸੰਭਾਲ ਤੇ ਇਲਾਜ ਹਾਸ਼ਿਲ ਕਰ ਸਕਦਾ ਸੀ। ਇਹ ਹਾਲੇ ਵੀ ਸੰਸਾਰ ਦਾ ਬਿਹਤਰੀਨ ਸਿਹਤ ਸੰਭਾਲ ਪ੍ਰਬੰਧ ਹੈ, ਭਾਵੇਂ ਇਸ ਵਿਚ ਕਈ ਪੱਧਰਾਂ ਤੇ ਨਿੱਜੀਕਰਨ ਹੋਇਆ ਹੈ। ਇਹ ਨਿੱਜੀਕਰਨ ਮੁੱਖ ਤੌਰ ਤੇ ਮਰੀਜ਼ਾਂ ਦੀਆਂ ਨਜ਼ਰਾਂ ਤੋਂ ਓਹਲੇ ਹੈ, ਜਿਹੜਾ 1979 ਵਿਚ ਮਾਰਗਰੇਟ ਥੈਚਰਰ ਦੇ ਸੱਤਾਉੱਤੇ ਕਾਬਜ਼ ਹੋਣ ਦੇ ਸਮੇਂ ਤੋਂ ਕਲਿਆਣਕਾਰੀ ਹਕੂਮਤ ਉਤੇ ਸ਼ੁਰੂ ਹੋਏ ਹਮਲੇ ਦੌਰਾਨ ਹੌਲ਼ੀ ਹੌਲ਼ੀ ਲਾਗੂ ਕੀਤਾ ਗਿਆ।

ਐੱਨਐੱਚਐੱਸ ਤੋਂ ਇਲਾਵਾ ਮੁੜ-ਵੰਡਕਾਰੀ ਸਿਆਸਤ –ਭਾਵ ਅਮਰੀਕਾ ਤੇ ਟੈਕਸ ਲਾਉਣ ਅਤੇ ਥੁੜ੍ਹਾਂ –ਮਾਰਿਆਂ ਨੂੰ ਰਾਹਤ ਪਹੁੰਚਾਉਣ ਦੀ ਸ਼ੁਰੂਆਤ ਹੋਈ। ਆਮ ਲੋਕਾਂ ਦੀਆਂ ਜ਼ਿੰਦਗੀਆਂਦੇ ਵੱਖੋ-ਵੱਖ ਦੌਰਾਂ ਦੌਰਾਨ ਰਹਿਣ-ਸਹਿਣ ਦੇ ਮਿਆਰ ਵਿਚ ਬਰਾਬਰੀ ਲਿਆਉਣ ਲਈ ਪੈਨਸ਼ਨਾਂ ਸ਼ੁਰੂ ਕੀਤੀਆਂ ਗਈਆਂ। ਹਰ ਪੱਧਰ ਤੇ ਬਿਨਾ ਟਿਊਸ਼ਨ ਫੀਸ ਦੇ ਸਿੱਖਿਆ ਮੁਹੱਈਆ ਕਰਵਾਈ ਗਈ ਅਤੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਸਰਕਾਰੀ ਮਕਾਨ ਦਿੱਤੇ ਗਏ।

ਇਨ੍ਹਾਂ ਚੋਣਾਂ ਦੇ ਦੋਵੇਂ ਮੁੱਖ ਦਾਅਵੇਦਾਰਾਂ-ਕੰਜ਼ਰਵੇਟਿਵ ਜਾਂ ਟੋਰੀ ਪਾਰਟੀ, ਜਿਸ ਦੀ ਅਗਵਾਈ ਮੌਜੂਦਾ  ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਕਰਦੇ ਹਨ ਅਤੇ ਜੈਰੇਮੀ ਕੌਰਬਿਨ ਦੀ ਅਗਵਾਈ ਵਾਲੀ ਲੇਬਰ ਪਾਰਟੀ, ਨੇ ਆਪੋ-ਆਪਣੇ ਮੈਨੀਫੈਸਟੋ ਜਾਰੀ ਕੀਤੇ ਹਨ, ਜਿਨ੍ਹਾਂ ਤੋਂ ਦੋਵਾਂ ਦੇ ਇਕ-ਦੂਜੇ ਤੋਂ ਬਿਲਕੁਲ ਵੱਖਰੇ ਪ੍ਰੋਗਰਾਮਾਂ ਦਾ ਪਤਾ ਲੱਗਦਾ ਹੈ।ਜੇ ਬੋਰਿਸ ਜੌਹਨਸਨ ਜਿੱਤਦੇ ਹਨ ਤਾਂ ਕਲਿਆਣਕਾਰੀ  ਹਕੂਮਤ ਦੇ ਖ਼ਾਤਮੇ ਦਾ ਅਮਲ ਅਗਾਂਹ ਵਧੇਗਾ,ਇਥੋਂ ਤੱਕ ਕਿ ਜੌਹਨਸਨ  ਤਾਂ ਐੱਨਐੱਚਐੱਸ ਨੂੰ ਵੀ ਹੱਥ ਪਾ ਸਕਦੇ ਹਨ, ਜੋ ਇਕ ਤਰ੍ਹਾਂ ਸੱਚੇ ਕੌਮੀ ਅਦਾਰੇ ਵਜੋਂ ਉਭਰਿਆ ਹੈ। ਐੱਨਐੱਚਐੱਸ ਨੂੰ ਵੀ ਹੱਥ ਪਾ ਸਕਦੇ ਹਨ, ਜੋ ਇਕ ਤਰ੍ਹਾਂ ਸੁੱਚੇ ਕੌਮੀ ਅਦਾਰੇ ਵਜੋਂ ਉੱਭਰਿਆ ਹੈ। ਐੱਨਐੱਸਐੱਸ ਨੂੰ ਵੀ ਹੱਥ ਪਾ ਸਕਦੇ ਹਨ, ਜੋ ਇਕ ਤਰ੍ਹਾਂ ਸੁੱਚੇ ਕੌਮੀ ਅਦਾਰੇ ਵਜੋਂ ਉੱਭਰਿਆ ਹੈ। ਐੱਨਐੱਚਐੱਸ ਦੀ ਅਹਿਮੀਅਤ ਲੋਕ ਚੇਤਨਾ ਵਿਚ ਇੰਨੀ ਡੂੰਘੀ ਉੱਕਰੀ ਹੋਈ ਹੈ ਕਿ ਜਦੋਂ ਮਾਰਗਰੇਟ ਥੈਂਚਰ ਨੇ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਦੀ ਆਪਣੀ ਟੋਰੀ ਪਾਰਟੀ ਦੇ ਮੈਂਬਰਾਂ ਨੇ ਉਸ ਖ਼ਿਲਾਫ਼ ਬਗਾਵਤ ਕਰ ਦਿੱਤੀ, ਜੋ  ਆਖ਼ਰ ਉਸ ਦੇ ਨਿਘਾਰ ਦਾ ਕਾਰਨ ਬਣੀ। ਜੇ ਜੈਰੇਮੀ ਕੌਰਬਿਨ ਜਿੱਤਦੇ ਹਨ ਤਾਂ ਕਲਿਆਣਕਾਰੀ ਹਕੂਮਤ ਦੀ ਹੋਰ ਮਜਬੂਤੀ ਹੋਵੇਗੀ। ਇਸੇ ਕਾਰਨ ਬਰਤਾਨਵੀ ਸਥਾਪਤੀ ਅਤੇ ਸਮਾਜ ਦੇ ਸਰਦੇ-ਪੁੱਜਦੇ ਵਰਗ ਜੈਰੇਮੀ ਕੌਰਬਿਨ  ਦੇ ਜਿੱਤ ਕੇ ਪ੍ਰਧਾਨ ਮੰਤਰੀ ਬਣਨ ਦੇ ਆਸਾਰਾਂ ਤੋਂ ਡਰੇ ਹੋਏ ਹਨ। ਇਸ ਕਾਰਨ ਸਮਾਜ ਦੇ ਸਰਦੇ-ਪੁੱਜਦੇ ਕੁਲੀਨ ਵਰਗਾਂ ਨੇ ਉਸ ਖ਼ਿਲਾਫ਼ ਦੋਖੀ ਮੀਡੀਆ ਮੁਹਿੰਮ ਆਰੰਭੀ ਹੋਈ ਹੈ ਤਾਂ ਕਿ ਉਸ ਨੂੰ ਸੱਤਾ ਤੇ ਕਾਬਿਜ ਹੋਣ ਤੋਂ ਰੋਕਿਆ ਜਾ ਸਕੇ। ਕੋਰਬਿਨ ਖ਼ਿਲਾਫ਼ ਇਸ ਸੱਜੇ-ਪੱਖੀ ਮੁਹਿੰਮ ਨੂੰ ਇਸਰਾਇਲ ਪੱਖੀ ਯਹੂਦੀ ਲਾਬੀ ਦੀ ਹਮਾਇਤ ਵੀ ਹਾਸ਼ਿਲ ਹੈ ਜੋ ਬਰਤਾਨੀਆ ਵਿਚ ਫ਼ਲਸਤੀਨ ਪੱਖੀ ਕੌਰਬਿਨ ਖ਼ਿਲਾਫ ਯਹੂਦੀ ਮੁਹਿੰਮ ਦਾ ਸਿੱਟਾ ਫ਼ਲਸਤੀਨ ਪੱਖੀ ਕੌਰਬਿਨ ਖ਼ਿਲਾਫ਼ ਯਹੂਦੀ ਮੁਹਿੰਮ ਦਾ ਸਿੱਟਾ ਇਹ ਨਿਕਲੇਗਾ ਕਿ ਇਸ ਦੇ ਪ੍ਰਤਿਕਰਮ ਵਜੋਂ ਮੁਸਲਿਮ ਵੋਟਾਂ ਸਮੂਹਿਕ ਤੌਰ  ਤੇ ਲੇਬਰ ਪਾਰਟੀ ਵੱਲ ਜਾਣਗੀਆਂ।

ਚਾਰ ਕੌਮੀਅਤਾਂ-ਅੰਗਰੇਜ, ਸਕਾਟ, ਆਇਰਿਸ਼ ਤੇ ਵੈਲਸ਼ ਮਿਲ ਕੇ ਯੂਨਾਈਟਿਡ ਕਿੰਗਡਮ ਭਾਵ ਬਣਾਉਂਦੀਆਂ ਹਨ। ਇਸ ਮੁਲਕ ਨੂੰ ਚੋਣਾਂ ਤੋਂ ਬਾਅਦ ਆਪਣੀ ਪਾਰਟੀ ਹੋਂਦ ਦੇ ਅਜਿਹੇ ਸੰਕਟ ਦਾ ਸਹਾਮਣਾ ਕਰਨਾ ਪੈ ਸਕਦਾ ਹੈ, ਜਿਹੜਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਇਸ ਦਾ ਕਾਰਨ ਹੈ ਚੋਂਣ ਗੱਠਜੋੜਾਂ ਦੀ ਪੇਚੀਦਗੀ ਜਿਨ੍ਹਾਂ ਦੇ ਦੋ ਮੁੱਖ ਪਾਰਟੀਆਂ ਦੇ ਬਾਵਜੂਦ ਇਕ-ਦੂਜੀ ਨਾਲ ਬੁਨਿਆਦੀ ਮਤਭੇਦ ਹਨ। ਇਸ ਕਾਰਨ ਭਾਵ ਕੋਈ ਗੱਠਜੋੜ ਚੋਣ ਜਿੱਤੇ, ਯੂਕੇ ਸੰਘ ਲਈ ਇਹ ਸੰਕਟ ਪੈਦਾ ਹੋਵੇਗਾ ਹੀ। ਜੇ ਜੈਰੇਮੀ ਕੌਰਬਿਨ ਜਿੱਤਦੇ ਹਨ. ਤਾਂ ਅਜਿਹਾ ਯਕੀਨਨ ਸਕਾਟਿਸ਼ ਨੈਸ਼ਨਲ ਪਾਰਟੀ (ਐੱਲਐੱਨਪੀ) ਦੀ ਮਦਦ ਨਾਲ ਹੋਵੇਗਾ, ਜਿਸ ਦੇ ਸਕਾਟਲੈਂਡ ਵਿਚ ਹੂੰਝਾ ਫੇਰੂ ਜਿੱਤ ਦੇ ਆਸਾਰ ਹਨ। ਐੱਸਐੱਨਪੀ ਕੌਰਬਿਨ ਨੂੰ ਹਮਾਇਤ ਦੇਣ ਲਈ ਲਾਜ਼ਮੀ ਇਹ ਮੁੱਖ ਸ਼ਰਤ ਲਾਵੇਗੀ ਕਿ ਉਹ ਪ੍ਰਧਾਨ ਮੰਤਰੀ ਵਜੋਂ ਸਕਾਟਲੈਂਡ ਦੀ ਯੂਕੇ ਤੋਂ ਆਜ਼ਾਦੀ ਵਾਸਤੇ ਦੂਜੀ ਵਾਰ ਰਾਇਸ਼ੁਮਾਰੀ ਤਾਂ ਹੀ ਲਾਗੂ ਕਰਨੀ ਲਾਜ਼ਮੀ ਹੁੰਦੀ ਹੈ, ਜੇ ਇਸ ਨੂੰ ਕਰਾਉਣ ਲਈ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ  ਹਾਮੀ ਭਰੀ ਹੋਈ ਹੋਵੇ। ਜੇ ਬੋਰਿਸ ਜੌਹਨਸਨ ਦੀ ਕੰਜ਼ਰਵੇਟਿਵ/ਟੋਰੀ ਪਾਰਟੀ ਚੋਣ ਜਿੱਤਦੀ ਹੈ  ਤਾਂ  ਸਕਾਟਲੈਡ ਵਿਚ ਆਜ਼ਾਦੀ ਦੀ ਮੰਗ ਹੋਰ ਜ਼ੋਰ ਫੜੇਗੀ, ਕਿਉਂਕਿ ਉਹ ਸਕਾਟਲੈਡ ਵਿਚ ਦਹਾਕਿਆਂ ਤੋਂ ਇਸ ਪਾਰਟੀ ਨੂੰ ਵੋਟ ਨਹੀਂ ਪਾ ਰਹੇ। ਟੋਰੀਆਂ ਦੀ ਜਿੱਤੇ ਦੂਜੇ ਪਾਸੇ ਆਇਰਲੈਂਡ ਦੇ ਏਕੀਕਰਨ ਨੂੰ ਹੁਲਾਰਾ ਦੇਵੇਗੀ ਜਿਸ ਦਾ ਸਿੱਟਾ ਉਤਰੀ ਆਇਰਲੈਂਡ ਦੇ ਬਰਤਾਨੀਆ ਤੋਂ ਵੱਖ ਹੋਣ ਵਜੋਂ ਨਿਕਲੇਗਾ। ਬਰਤਾਨੀਆਦੇ ਯੂਰੋਪੀਅਨ ਯੂਨੀਅਨ ਤੋਂ ਬਾਹਰ ਨਿਕਲਣ ਦਾ ਬ੍ਰੋਗਜ਼ਿਟ ਇਕਰਾਰਨਾਮਾ ਜਿਸ ਤੇ ਜੌਹਨਸਨ ਨੇ ਯੂਰੋਪੀਅਨ ਯੂਨੀਅਨ ਨਾਲ ਗੱਲਬਾਤ ਕੀਤੀ, ਬਰਤਾਨੀਆ ਦੀ ਮੁੱਖ ਧਰਤੀ ਅਤੇ ਉੱਤਰੀ ਆਇਰਲੈਡ ਦਰਮਿਆਨ ਆਇਰਿਸ਼ ਸਾਗਰ ਵਿਚ ਸਰਹੱਦ ਤੈਅ ਕਰਦਾ ਹੈ। ਇਸ ਸਰਹੱਦ ਦੀ ਸਿਰਜਣਾ, ਉੱਤਰੀ ਆਇਰਲੈਂਡ ਦਰਮਿਆਨ ਆਇਰਿਸ਼ ਸਾਗਰ ਵਿਚ ਸਰਹੱਦ ਤੈਅ ਕਰਦਾ ਹੈ। ਇਸ ਸਰਹੱਦ ਦੀ ਸਿਰਜਣਾ, ਉੱਤਰੀ ਆਇਰਲੈਂਡ ਨੂੰ ਆਇਰਲੈਂਡ ਗਣਰਾਜ ਨਾਲ ਏਕਤਾ ਵੱਲ ਧੱਕਦੀ ਹੈ ਜੋ (ਆਇਰਲੈਂਡ ਗਣਰਾਜ) ਯੂਰੋਪੀਅਨ ਯੂਨੀਅਨ ਦਾ ਮੈਂਬਰ ਹੈ। ਇਨ੍ਹਾਂ ਚੋਣਾਂ ਲਈ ਇਕ ਹੋਰ ਕਮਾਲ ਦੀ ਗੱਲ ਇਹ ਹੈ ਕਿ ਲੇਂਬਰ ਪਾਰਟੀ ਨੇ ਸੱਤਾ ਵਿਚ ਆਉਣ ਦੀ ਸੂਰਤ ਵਿਚ ਬਰਤਾਨੀਆਂ ਵਿਚ ਨਿਆਂਪੂਰਨ ਤੇ ਇਕਸਾਰਤਾ ਵਾਲਾ ਸਮਾਜ ਸਿਰਜਣ ਲਈ, ਹੁਣ ਤੱਕ ਦਾ ਸਭ ਤੋਂ  ਵੱਡੀ ਤਬਦੀਲੀ ਲਿਆਉਣ ਵਾਲਾ ਏਜੰਡਾ ਪੇਸ਼ ਕੀਤਾ ਹੈ। ਇਸ ਏਜੰਡੇ ਵਿਚ ਮੁੱਖ ਤੌਰ ਤੇ ਸਿਰੇ ਦੇ ਅਮੀਰਾਂ ਉੱਤੇ ਟੈਕਸ ਲਾਉਂਣ, ਘੱਟੋ-ਘੱਟ ਉਜਰਤਾਂ ਵਧਾਉਣ , ਟਰੇਡ ਯੂਨੀਅਨਾਂ ਦੇ ਹੱਕ ਮਜ਼ਬੂਤ ਕਰਨ ਅਤੇ ਇਸ ਤੋਂ ਵੀ ਵੱਧ ਰਹੇ (ਵਾਤਾਵਰਨ ਪੱਖੀ) ਸਨਅਤੀ ਇਨਕਲਾਬ ਦਾ ਮਕਸਦ ਸਾਰੇ ਅਰਥਚਾਰੇ ਨੂੰ ਵਾਤਾਵਰਨ ਪੱਖੀ ਬਣਾਉਦਾ  ਹੈ। ਇਸ ਤਹਿਤ ਪੈਟਰੋਲੀਅਮ ਆਧਾਰਿਤ ਊਰਜਾ ਬੰਦ ਕਰ ਕੇ ਉਸ ਦੀ ਥਾਂ ਮੁੜ-ਨਵਿਆਉਣਯੋਗ ਊਰਜਾ ਦੀ ਵਰਤੋਂ ਕੀਤੀ  ਜਾਵੇਗੀ।

ਦੱਖਣੀ ਏਸ਼ੀਆਈ ਭਾਈਚਾਰਾ ਰਵਾਇਤੀ ਤੌਰ ਤੇ ਲੇਬਰ ਪਾਰਟੀ ਦਾ ਹਮਾਇਤੀ ਰਿਹਾ ਹੈ ਜਿਸ ਦਾ ਕਾਰਨ ਇਸ ਪਾਰਟੀ ਦੀਆਂ ਨਸਲਪ੍ਰਸਤੀ ਵਿਰੋਧੀ ਅਤੇ ਪਰਵਾਸੀਆਂ ਤੇ ਨਸਲੀ ਘੱਟਗਿਣਤੀਆਂ ਪੱਖੀ ਨੀਤੀਆਂ ਹਨ। ਇਸ ਦੇ ਬਾਵਜੂਦ, ਦੱਖਣੀ ਏਸ਼ਿਆਈ ਭਾਈਚਾਰੇ ਦਾ ਸਰਮਾਏਦਾਰ ਹਿੱਸਾ ਪਿਛਲੇ ਸਮੇਂ ਦੌਰਾਨ ਅਮੀਰਾਂ ਪੱਖੀ ਕੰਜ਼ਰਵੇਟਿਵ ਪਾਰਟੀ ਨਾਲ ਰਲ ਗਿਆ ਹੈ ਪਰ ਤਾਂ ਵੀ ਦੱਖਣੀ ਏਸ਼ੀਅਨਾਂ ਦੀ ਵੱਡੀ ਬਹੁਗਿਣਤੀ ਹਾਲੇ ਵੀ ਲੇਬਰ ਪਾਰਟੀ ਨਾਲ ਹੈ।

ਚੋਣ ਮੁਹਿੰਮ ਦੀ ਸ਼ੁਰੂਆਤ ਵਿਚ ਚੋਣ ਸਰਵੇਖਣਾ ਦੌਰਾਨ ਲੇਬਰ ਪਾਰਟੀ  ਖ਼ਿਲਾਫ ਕੰਜਰਵੇਟਿਵਾਂ ਦੇ ਸੱਤਾ ਵਿਚ ਬਣੇ ਰਹਿਣ ਦੇ ਆਸਾਰ ਹੋਣਗੇ ਪਰ ਜੇ ਲੀਡ ਸੱਤ ਫੀਸਦੀ ਤੋਂ ਵੱਧ ਰਹਿੰਦੀ ਹੈ ਤਾਂ ਕੰਜ਼ਰਵੇਟਿਵਾਂ ਦੇ ਸੱਤਾ ਵਿਚ ਬਣੇ ਰਹਿਣ ਦੇ ਆਸਾਰ ਹੋਣਗੇ ਪਰ ਜੇ ਲੀਡ ਸੱਤ ਫੀਸਦੀ ਤੋਂ ਘੱਟ ਜਾਂਦੀ ਹੈ ਤਾਂ ਲਟਕਵੀਂ ਸੰਸਦੀ ਦੀ ਸੂਰਤ ਵਿਚ ਕੰਜ਼ਰਵੇਟਿਵ ਵਿਰੋਧੀ ਪਾਰਟੀਆਂ, ਜਿਨ੍ਹਾਂ ਵਿਚ ਲਿਬਰਲ ਡੈਮੋਕਰੈਟ ਵੀ ਸ਼ਾਮਲ ਹਨ, ਦੀ ਹਮਾਇਤ ਨਾਲ ਲੇਬਰ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਣੇਗੀ।

ਇਸ ਵਾਰ ਦੇ ਚੋਣ ਨਤੀਜਿਆਂ ਉੱਤੇ ਸਾਰੇ ਕੰਜ਼ਰਵੇਟਿਵ ਵਿਰੋਧੀ ਵੋਟਰਾਂ ਦੀ ਰਣਨੀਤਿਕ ਵੋਟਿੰਗ ਦਾ ਵੀ ਅਸਰ ਪਵੇਗਾ ਜਿਹੜੇ ਹਰ ਹਲਕੇ ਵਿਚ ਟੋਰੀ ਪਾਰਟੀ ਦੇ ਸਭ ਤੋਂ ਮਜ਼ਬੂਤ ਵਿਰੋਧੀ ਉਮੀਦਵਾਰ ਨੂੰ ਉਸ ਦੀ ਪਾਰਟੀ ਵੱਲ ਧਿਆਨ ਦਿੱਤੇ ਬਿਨਾ ਵੋਟ ਪਾਉਣਗੇ। ਕੁਲ 650 ਸੀਟਾਂ ਵਿਚੋਂ ਕਰੀਬ 50 ਸੀਟਾਂ ਅਜਿਹੀਆਂ ਸਮਝੀਆਂ ਜਾ ਰਹੀਆਂ ਹਨ, ਜਿਥੇ ਕੰਜ਼ਰਵੇਟਿਵ ਉਮੀਦਵਾਰਾਂ ਖ਼ਿਲਾਫ਼ ਇਸ ਰਣਨੀਤਿਕ ਵੋਟਿੰਗ ਦੇ ਸਫਲ ਰਹਿਣ ਦੀ ਸੂਰਤ ਵਿਚ ਇਸ ਪਾਰਟੀ ਨੂੰ ਸਮੁੱਚੇ ਤੌਰ ਤ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

* ਆਕਸਫੋਰਡ ਸਕੂਲ ਆਫ ਗਲੋਬਲ ਐਂਡ ਏਰੀਆ ਸਟੱਡੀਜ, ਆਕਸਫੋਰਡ ਯੂਨੀਵਰਸਿਟੀ, ਯੂ.ਕੇ. ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,