ਸਿਆਸੀ ਖਬਰਾਂ » ਸਿੱਖ ਖਬਰਾਂ

ਦਲ ਖ਼ਾਲਸਾ ਵਲੋਂ ਰਾਇਸ਼ੁਮਾਰੀ ਦੇ ਹੱਕ ‘ਚ ਜ਼ੀਰਾ ਵਿਖੇ ਮਾਰਚ; ਭਾਰਤੀ ‘ਗਣਤੰਤਰ ਦਿਵਸ’ ਦਾ ਬਾਈਕਾਟ

January 27, 2017 | By

ਜ਼ੀਰਾ: ਅਜ਼ਾਦੀ ਪਸੰਦ ਸਿੱਖ ਜਥੇਬੰਦੀ ਦਲ ਖ਼ਾਲਸਾ ਅਤੇ ਉਸਦੀਆਂ ਸਹਿਯੋਗੀ ਜਥੇਬੰਦੀਆਂ ਵਲੋਂ ਭਾਰਤੀ ਸੰਵਿਧਾਨ ਵਲੋਂ ਸਿੱਖਾਂ ਨੂੰ ਮਿਲ ਰਹੀਆਂ ਬੇਇਨਸਾਫੀਆਂ ਖਿਲਾਫ ਰੋਸ ਮਾਰਚ ਕੱਢਿਆ ਗਿਆ।

ਦਲ ਖ਼ਾਲਸਾ ਦੇ ਆਗੂਆਂ ਨੇ ਕਿਹਾ ਕਿ ਭਾਰਤ 1947 ਦੀ ਵੰਡ ਮੌਕੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਲੋਂ ਕੀਤੇ ਵਾਅਦੇ ਦੀ ਰੋਸ਼ਨੀ ਵਿਚ ਸੰਘਰਸ਼ਸ਼ੀਲ ਕੌਮਾਂ ਨੂੰ ‘ਸਵੈ ਨਿਰਣੇ ਹੱਕ’ ਅਤੇ ‘ਵੱਖ ਹੋਣ ਦਾ ਹੱਕ’ ਦੇਣ। ਜਥੇਬੰਦੀ ਦਾ ਕਹਿਣਾ ਹੈ ਕਿ ਸਿੱਖਾਂ ਨਾਲ ਸੰਵਿਧਾਨਕ ਅਤੇ ਰਾਜਸੀ ਪ੍ਰਬੰਧਕੀ ਢਾਂਚੇ ਰਾਹੀਂ ਕੀਤੀਆਂ ਜਾ ਰਹੀਆਂ ਬੇਇਨਸਾਫੀਆਂ ਅਤੇ ਵਧੀਕੀਆਂ ਖਤਮ ਹੋਣੀਆਂ ਚਾਹੀਦੀਆਂ ਹਨ। 26 ਜਨਵਰੀ ਨੂੰ ਵਿਸਾਹਘਾਤ ਦਿਹਾੜਾ ਦੱਸਦਿਆ, ਦਲ ਖ਼ਾਲਸਾ ਵੱਲੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਏਕ ਨੂਰ ਖ਼ਾਲਸਾ ਫੌਜ ਨਾਲ ਮਿਲਕੇ ਸੰਵਿਧਾਨਕ ਵਿਤਕਰੇ, ਬੇਇਨਸਾਫੀਆਂ ਅਤੇ ਵਧੀਕੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਮੁਜਾਹਰੇ ਮੌਕੇ ਪੰਥਕ ਜਥੇਬੰਦੀਆਂ ਦੇ ਕਾਰਜਕਰਤਾਵਾਂ ਦੇ ਹੱਥਾਂ ਵਿਚ ਕਾਲੇ ਝੰਡੇ ਅਤੇ ਵੱਡੇ ਬੈਨਰ ਫੜੇ ਹੋਏ ਸਨ, ਜਿਨ੍ਹਾਂ ਉੱਤੇ ਸੰਵਿਧਾਨਕ ਜ਼ਿਆਦਤੀਆਂ ਦੀ ਲੰਮੀ ਦਾਸਤਾਨ ਦਾ ਜ਼ਿਕਰ ਕਰਦਿਆਂ ਲਿਖਿਆ ਸੀ ਕਿ ਜਦ ਸੰਵਿਧਾਨ ਸਿੱਖਾਂ ਦੀ ਅੱਡਰੀ ਪਛਾਣ ਤੇ ਹੋਂਦ ਤੋਂ ਹੀ ਮੁਨਕਰ ਹੈ ਤਾਂ ਫਿਰ 26 ਜਨਵਰੀ ਦੇ ਜਸ਼ਨ ਕਾਹਦੇ। ਜਥੇਬੰਦੀ ਨੇ ਸਿੱਖ ਨੌਜਵਾਨਾਂ ਨੂੰ ਹਿੰਦੁਸਤਾਨ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਦਾ ਹੋਕਾ ਦਿੱਤਾ।

ਦਲ ਖ਼ਾਲਸਾ ਵਲੋਂ ਰਾਇਸ਼ੁਮਾਰੀ ਦੇ ਹੱਕ 'ਚ ਜ਼ੀਰਾ ਵਿਖੇ ਮਾਰਚ; ਭਾਰਤੀ 'ਗਣਤੰਤਰ ਦਿਵਸ' ਦਾ ਬਾਈਕਾਟ

ਦਲ ਖ਼ਾਲਸਾ ਵਲੋਂ ਰਾਇਸ਼ੁਮਾਰੀ ਦੇ ਹੱਕ ‘ਚ ਜ਼ੀਰਾ ਵਿਖੇ ਮਾਰਚ; ਭਾਰਤੀ ‘ਗਣਤੰਤਰ ਦਿਵਸ’ ਦਾ ਬਾਈਕਾਟ

ਦਲ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਬੋਲਦਿਆਂ ਕਿਹਾ ਕਿ ਸਿੱਖ ਇਕ ਵੱਖਰੀ ਕੌਮ ਹੈ ਅਤੇ ਆਪਣੀ ਕਿਸਮਤ ਦੀ ਮਾਲਕ ਵੀ ਆਪ ਹੀ ਹੈ। ਉਹਨਾਂ ਅਕਾਲੀ ਦਲ ਅਤੇ ਕਾਂਗਰਸ ਵਲੋਂ ਪਾਣੀਆਂ ਦੇ ਮੁੱਦੇ ਉੱਤੇ ਮਗਰਮੱਛ ਦੇ ਅੱਥਰੂ ਵਗਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ 6 ਦਹਾਕਿਆਂ ਤੋਂ ਰਾਇਪੇਰੀਅਨ ਸਿਧਾਂਤ ਅਤੇ ਸੰਵਿਧਾਨ ਦੀ ਭਾਵਨਾ ਦੇ ਉਲਟ ਜਾ ਕੇ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਹੈ ਅਤੇ ਇਹ ਪਾਰਟੀਆਂ ਅਤੇ ਆਗੂ ਕੇਵਲ ਬਿਆਨਬਾਜ਼ੀ ਕਰਕੇ “ਪਾਣੀਆਂ ਦੇ ਰਾਖੇ” ਹੋਣ ਦਾ ਡਰਾਮਾ ਕਰ ਰਹੇ ਹਨ।

ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖਾਂ ਨੇ ਇਸ ਖਿੱਤੇ ‘ਚ ਆਪਣਾ ਸਫਰ ਭਾਰਤੀ ਸੰਵਿਧਾਨ ਨੂੰ ਨਾ-ਮਨਜ਼ੂਰ ਕਰਕੇ ਸ਼ੁਰੂ ਕੀਤਾ। ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰਮੁਹੰਮਦ ਨੇ ਅਫਸੋਸ ਜਤਾਇਆ ਕਿ ਹਿੰਦੁਸਤਾਨ ਨੇ ਸਿੱਖਾਂ ਨਾਲ ਦੁਰਵਿਹਾਰ ਕੀਤਾ, ਸਾਡੀ ਅੱਡਰੀ ਪਛਾਣ ਖੋਹੀ, ਹਿੰਦੂ ਕਾਨੂੰਨ ਸਾਡੇ ਉੱਤੇ ਥੋਪਿਆ।

ਇਸ ਮੌਕੇ ਡਾ. ਕਾਰਜ ਸਿੰਘ, ਗੁਰਮੁੱਖ ਸਿੰਘ ਸੰਧੂ, ਅਮਰੀਕ ਸਿੰਘ ਈਸੜੂ, ਜਸਵੀਰ ਸਿੰਘ ਖੰਡੂਰ, ਸੁਰਜੀਤ ਸਿੰਘ ਖ਼ਾਲਿਸਤਾਨੀ, ਜਗਜੀਤ ਸਿੰਘ ਖੋਸਾ, ਜਥੇਦਾਰ ਬਲਬੀਰ ਸਿੰਘ, ਅਵਤਾਰ ਸਿੰਘ ਜਲਾਲਾਬਾਦ, ਨੋਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਸਿੱਖ ਯੂਫ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ, ਬੁਲਾਰੇ ਪਰਮਜੀਤ ਸਿੰਘ ਮੰਡ, ਹਰਜੋਤ ਸਿੰਘ, ਗੁਰਮੀਤ ਸਿੰਘ ਕਰਤਾਰਪੁਰ, ਸੁਖਵਿੰਦਰ ਸਿੰਘ, ਨਵਦੀਪ ਸਿੰਘ ਆਦਿ ਸ਼ਾਮਲ ਸਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Allow #Plebiscite, It’s not Undemocratic: #DalKhalsa Tells Government of #India …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,