Tag Archive "protest-against-indian-republic-day"

ਗਣਤੰਤਰ ਦਿਵਸ ਦਿੱਲੀ ਲਈ ਜਸ਼ਨੀ ਦਿਨ,ਪਰ ਸਿੱਖਾਂ ਲਈ ਸੋਗਮਈ ਦਿਹਾੜਾ :ਪੰਥਕ ਤਾਲਮੇਲ ਸੰਗਠਨ

ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਅਤੇ ਕੋਰ ਕਮੇਟੀ ਨੇ ਭਾਰਤੀ ਗਣਤੰਤਰ ਦਿਵਸ ਬਾਰੇ ਬਿਆਨ ਜਾਰੀ ਕਰਦਿਆਂ ਇਹ ਕਿਹਾ ਹੈ ਕਿ ਭਾਰਤੀ ਉਪਮਹਾਦੀਪ ਵਿਚ ਜਾਲਮ ਹਾਕਮਾਂ ਦਾ ਵਿਰੋਧ ਕਰਨ ਦੀ ਪਹਿਲਕਦਮੀ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ,ਉਹਨਾਂ ਬਾਬਰ ਨੂੰ ਜਾਬਰ ਆਖ ਜੁਲਮ ਵਿਰੁੱਧ ਅਵਾਜ ਚੁੱਕੀ ਸੀ।

ਦਲ ਖ਼ਾਲਸਾ ਵਲੋਂ ਕਰਵਾਈ ਕਨਵੈਨਸ਼ਨ ‘ਚ ਸਿੱਖ ਯੂਥ ਆਫ ਪੰਜਾਬ ਦੇ ਮੁਖੀ ਪਰਮਜੀਤ ਸਿੰਘ ਟਾਂਡਾ ਦਾ ਭਾਸ਼ਣ (ਵੀਡੀਓ)

ਅਜ਼ਾਦੀ ਪਸੰਦ ਸਿੱਖ ਜਥੇਬੰਦੀ, ਦਲ ਖ਼ਾਲਸਾ ਵਲੋਂ 24 ਜਨਵਰੀ, 2017 ਨੂੰ ਅੰਮ੍ਰਿਤਸਰ ਵਿਖੇ "ਭਾਰਤੀ ਸੰਵਿਧਾਨ, ਚੋਣ ਪ੍ਰਣਾਲੀ ਤੇ ਸਵੈ ਨਿਰਣੇ" ਬਾਰੇ ਚਰਚਾ ਕਰਵਾਈ ਗਈ। ਜਿਸ ਵਿਚ ਸਿੱਖ ਯੂਥ ਆਫ ਪੰਜਾਬ ਦੇ ਮੁਖੀ ਪਰਮਜੀਤ ਸਿੰਘ ਟਾਂਡਾ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।

ਦਲ ਖ਼ਾਲਸਾ ਵਲੋਂ “ਭਾਰਤੀ ਸੰਵਿਧਾਨ, ਚੋਣ ਪ੍ਰਣਾਲੀ, ਸਵੈ ਨਿਰਣੇ” ‘ਤੇ ਕਰਵਾਈ ਕਨਵੈਨਸ਼ਨ ‘ਚ ਪੜ੍ਹੇ ਗਏ ਮਤੇ

ਅਜ਼ਾਦੀ ਪਸੰਦ ਸਿੱਖ ਜਥੇਬੰਦੀ, ਦਲ ਖ਼ਾਲਸਾ ਵਲੋਂ 24 ਜਨਵਰੀ, 2017 ਨੂੰ ਅੰਮ੍ਰਿਤਸਰ ਵਿਖੇ "ਭਾਰਤੀ ਸੰਵਿਧਾਨ, ਚੋਣ ਪ੍ਰਣਾਲੀ ਤੇ ਸਵੈ ਨਿਰਣੇ" ਬਾਰੇ ਚਰਚਾ ਕਰਵਾਈ ਗਈ। ਜਿਸ ਵਿਚ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ, ਅਤੇ ਕਨਵੈਨਸ਼ਨ 'ਚ ਪਾਸ ਕੀਤੇ ਮਤੇ ਉਨ੍ਹਾਂ ਵਲੋਂ ਪੜ੍ਹੇ ਗਏ।

26 ਜਨਵਰੀ ਮੌਕੇ ਲੰਡਨ ਦੇ ਭਾਰਤੀ ਦੂਤਘਰ ਅੱਗੇ ਪੰਥਕ ਧਿਰਾਂ ਵੱਲੋਂ ਵੱਡੀ ਪੱਧਰ ‘ਤੇ ਰੋਸ ਪ੍ਰਦਰਸ਼ਨ

ਹਰ ਸਾਲ ਵਾਂਗ ਇਸ ਵਰ੍ਹੇ ਵੀ 26 ਜਨਵਰੀ 2017 ਵੀਰਵਾਰ ਨੂੰ, ਦੁਪਹਿਰ 1 ਵਜੇ ਤੋਂ 3 ਵਜੇ ਤੱਕ, ਭਾਰਤੀ ਦੂਤਘਰ ਅੱਗੇ ਯੂ.ਕੇ. ਦੀਆਂ ਪੰਥਕ ਜਥੇਬੰਦੀਆਂ ਵੱਲੋਂ ਭਾਰਤੀ ਗਣਤੰਤਰ ਦਿਵਸ ਮੌਕੇ ਕੌਂਸਲ ਆਫ਼ ਖਾਲਿਸਤਾਨ ਦੇ ਪ੍ਰਧਾਨ, ਅਮਰੀਕ ਸਿੰਘ ਸਹੋਤਾ (OBE), ਸੁਯੰਕਤ ਖਾਲਸਾ ਦਲ ਦੇ ਜਨਰਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ, ਦਲ ਖਾਲਸਾ ਇੰਟਰਨੈਸ਼ਨਲ ਦੇ ਮੁੱਖ ਬੁਲਾਰੇ, ਮਨਮੋਹਣ ਸਿੰਘ ਖਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ਦੇ ਪ੍ਰਧਾਨ ਜਸਪਾਲ ਸਿੰਘ ਬੈਂਸ ਸਮੇਤ ਸਰਬਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਜਲਾਵਤਨ ਸਰਕਾਰ ਦੇ ਗੁਰਮੇਜ ਸਿੰਘ ਗਿੱਲ ਅਤੇ ਸਮੂਹ ਪੰਥਕ ਲੀਡਰਾਂ ਦੀ ਅਪੀਲ 'ਤੇ ਜ਼ੋਰਦਾਰ ਰੋਸ ਪ੍ਰਦਰਸਨ ਕੀਤਾ ਗਿਆ।

ਜਰਮਨ ‘ਚ ਸਿੱਖਾਂ ਵਲੋਂ 26 ਜਨਵਰੀ ਨੂੰ ਭਾਰਤੀ ਕੌਂਸਲੇਟ, ਫਰੈਕਫੋਰਟ ਅੱਗੇ ਰੋਹ ਮੁਜ਼ਾਹਰਾ

ਜਰਮਨ ਵਿੱਚ ਸਿੱਖ ਕੌਮ ਦੇ ਅਜ਼ਾਦ ਵਤਨ ਖਾਲਿਸਤਾਨ ਵਾਸਤੇ ਸੰਘਰਸ਼ਸ਼ੀਲ ਪੰਥਕ ਜਥੇਬੰਦੀਆਂ ਨੇ 26 ਜਨਵਰੀ ਦੇ ਭਾਰਤੀ ਗਣਤੰਤਰ ਦਿਵਸ ਨੂੰ ਕਾਲੇ ਦਿਹਾੜੇ ਦੇ ਤੌਰ 'ਤੇ ਮਨਾਉਂਦਿਆਂ ਹੋਇਆਂ ਭਾਰਤੀ ਕੌਂਸਲੇਟ ਫਰੈਂਕਫਰਟ ਅੱਗੇ ਭਾਰੀ ਰੋਹ ਮੁਜ਼ਾਹਰਾ ਕਰਕੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ। ਗਣਤੰਤਰ ਦਿਵਸ ਦਾ ਦਿਹਾੜਾ ਹਿੰਦੋਸਤਾਨ ਦੀ ਹਕੂਮਤ ਤੇ ਬਹੁਗਿਣਤੀ ਬ੍ਰਾਹਮਣਵਾਦੀ ਸੋਚ ਵੱਲੋ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹਾ ਸੀ ਤੇ ਦੂਜੇ ਪਾਸੇ ਅਣਖ ਤੇ ਗੈਰਤਮੰਦ ਸਿੱਖ ਇਸ ਨੂੰ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਕਰਕੇ ਕਾਲੇ ਦਿਵਸ ਦੇ ਤੌਰ 'ਤੇ ਮਨਾਉਂਦੇ ਹੋਏ ਮੁਜ਼ਾਹਰਾ ਕਰ ਰਹੇ ਸਨ, ਕਿਉਂਕਿ ਇੱਕ ਲੰਮੇ ਸਮੇਂ ਤੋਂ ਬਾਅਦ ਵਿਦੇਸ਼ੀਆਂ ਤੋਂ ਹਿੰਦੋਸਤਾਨ ਨੂੰ ਸਿੱਖ ਕੌਮ ਦੀਆਂ ਕੁਰਬਾਨੀਆਂ ਕਰਕੇ 15 ਅਗਸਤ 1947 ਨੂੰ "ਅਜ਼ਾਦੀ" ਮਿਲੀ ਸੀ।

ਦਲ ਖ਼ਾਲਸਾ ਵਲੋਂ ਰਾਇਸ਼ੁਮਾਰੀ ਦੇ ਹੱਕ ‘ਚ ਜ਼ੀਰਾ ਵਿਖੇ ਮਾਰਚ; ਭਾਰਤੀ ‘ਗਣਤੰਤਰ ਦਿਵਸ’ ਦਾ ਬਾਈਕਾਟ

ਅਜ਼ਾਦੀ ਪਸੰਦ ਸਿੱਖ ਜਥੇਬੰਦੀ ਦਲ ਖ਼ਾਲਸਾ ਅਤੇ ਉਸਦੀਆਂ ਸਹਿਯੋਗੀ ਜਥੇਬੰਦੀਆਂ ਵਲੋਂ ਭਾਰਤੀ ਸੰਵਿਧਾਨ ਵਲੋਂ ਸਿੱਖਾਂ ਨੂੰ ਮਿਲ ਰਹੀਆਂ ਬੇਇਨਸਾਫੀਆਂ ਖਿਲਾਫ ਰੋਸ ਮਾਰਚ ਕੱਢਿਆ ਗਿਆ।

ਦਲ ਖਾਲਸਾ ਵਲੋਂ ਸਿੱਖਾਂ ਨੂੰ 26 ਜਨਵਰੀ ਦੇ ਬਾਈਕਾਟ ਕਰਨ ਦਾ ਸੱਦਾ ਅਤੇ ਜ਼ੀਰਾ ਵਿਖੇ ਰੋਸ ਪ੍ਰਦਰਸ਼ਨ

ਦਲ ਖਾਲਸਾ ਨੇ ਭਾਰਤੀ "ਗਣਤੰਤਰ ਦਿਵਸ" ਨੂੰ ਸਿੱਖਾਂ ਲਈ ਵਿਸ਼ਵਾਸਘਾਤ ਦਿਹਾੜਾ ਦਸਦਿਆਂ 26 ਜਨਵਰੀ ਨੂੰ ਸੰਵਿਧਾਨਕ ਗ਼ੁਲਾਮੀ, ਬੇਇਨਸਾਫੀਆਂ ਅਤੇ ਵਿਤਕਰਿਆਂ ਵਿਰੁੱਧ ਜ਼ੀਰਾ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

ਭਾਰਤੀ ਗਣਤੰਤਰ ਦਿਵਸ ‘ਤੇ ਜਰਮਨ ਵਿੱਚ ਭਾਰਤੀ ਦੂਤਾਘਰ ਸਾਹਮਣੇ ਹੋਇਆ ਰੋਸ ਪ੍ਰਦਰਸ਼ਨ

26 ਜਨਵਰੀ ਨੂੰ ਜਦ ਭਾਰਤ ਵਿੱਚ ਅਤੇ ਹੋਰ ਕਈ ਮੁਲਕਾਂ ਵਿੱਚ ਭਾਰਤ ਦਾ ਗਣਤਂਤਰ ਦਿਵ ਸਮਨਾਇਆ ਜਾ ਰਿਹਾ ਸੀ ਤਾਂ ਇਸ ਸਮੇਂ ਹੀ ਵੱਖ-ਵੱਖ ਥਾਈਂ ਭਾਰਤੀ ਸੰਵਿਧਾਨ ਵਿੱਚ ਬੇਭਰੋਸਗੀ ਦੇ ਮੁਜ਼ਾਹਰੇ ਵੀ ਹੋ ਰਹੇ ਸਨ।

ਸਿੱਖ ਨੌਜਵਾਨ 26 ਜਨਵਰੀ ਵਰਗੇ ਭਾਰਤੀ ਦਿਨਾਂ ਦਾ ਬਾਈਕਾਟ ਕਰਨ: ਪਰਮਜੀਤ ਸਿੰਘ ਟਾਂਡਾ (ਵੀਡੀਓ ਵੇਖੋ)

ਅੰਮ੍ਰਿਤਸਰ ਸਾਹਿਬ: ਪੰਥਕ ਸਫਾਂ ਵਿੱਚ ਮੁੜ ਨੋਜਵਾਨਾ ਦੀ ਤਾਕਤ ਦਾ ਨਵਾਂ ਰੂਪ ਬਣ ਕੇ ਸਾਹਮਣੇ ਆ ਰਹੀ ਸਿੱਖ ਯੂਥ ਆਫ ਪੰਜਾਬ ਜਥੇਬੰਦੀ ਦੇ ਪ੍ਰਧਾਨ ਭਾਈ ...

ਦਲ ਖਾਲਸਾ ਵੱਲੋਂ ਕਿਉਂ ਕੀਤਾ ਗਿਆ 26 ਜਨਵਰੀ ਦਾ ਬਾਈਕਾਟ? ਸੁਣੋ ਕੰਵਰਪਾਲ ਸਿੰਘ ਦਾ ਕੀ ਹੈ ਕਹਿਣਾ(ਵੀਡੀਓ ਵੇਖੋ)

ਅੰਮ੍ਰਿਤਸਰ ਸਾਹਿਬ: 26 ਜਨਵਰੀ ਨੂੰ ਮਨਾਏ ਜਾਂਦੇ ਭਾਰਤੀ ਗਣਤੰਤਰ ਦਿਵਸ ਦਾ ਪੰਥਕ ਜਥੇਬੰਦੀ ਦਲ ਖਾਲਸਾ ਵੱਲੋਂ ਬਾਈਕਾਟ ਕੀਤਾ ਗਿਆ ਤੇ ਭਾਰਤੀ ਸੰਵਿਧਾਨ ਵਿਰੁੱਧ 25 ਜਨਵਰੀ ...

Next Page »