ਸਿੱਖ ਖਬਰਾਂ

ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਬਲਜ਼ਿੰਦਰ ਕੌਰ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਕੋਲਿਆਂ ਵਾਲੀ ਅਤੇ ਬਾਦਲ ਦਲ ਦੇ ਵਰਕਰਾਂ ਵੱਲੋਂ ਹਮਲਾ

August 21, 2014 | By

ਤਲਵੰਡੀ ਸਾਬੋ ( 20 ਅਗਸਤ 2014): ਪਿੰਡ ਜਗਾ ਰਾਮ ਤੀਰਥ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਉਮੀਦਵਾਰ ਪ੍ਰੋਫ਼ੈਸਰ ਬਲਜਿੰਦਰ ਕੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਵਿੱਚ ਤਕਰਾਰ ਹੋਣ ’ਤੇ ਉਨ੍ਹਾਂ ਦੇ ਸਮਰਥਕਾਂ ਵਿਚਕਾਰ ਝੜਪ ਹੋ ਗਈ। ਪਿੰਡ ਜਗਾ ਰਾਮ ਤੀਰਥ ‘ਆਪ’ ਦੀ ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਪ੍ਰੋਫ਼ੈਸਰ ਬਲਜਿੰਦਰ ਕੌਰ ਦਾ ਜੱਦੀ ਪਿੰਡ ਹੈ।

ਬਲਜਿੰਦਰ ਕੌਰ ਨੇ ਦੋਸ਼ ਲਾਇਆ ਕਿ ਅੱਜ ਸਵੇਰੇ ਜਦੋਂ ਉਹ ਪਿੰਡ ਦੇ ਗੁਰਦੁਆਰੇ ਮੱਥਾ ਟੇਕਣ ਗਈ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਹਮਾਇਤ ਲਈ ਆਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਦੇ ਘਰ ਆਪਣੇ ਗੰਨਮੈਨਾਂ ਤੇ ਹੋਰ ਬਾਹਰਲੇ ਵਿਅਕਤੀ ਨਾਲ ਬੈਠੇ ਹਨ।

Baljinder-Kaur-Jaga-Ram-Tirath-e1408556576673
ਉਨ੍ਹਾਂ ਨੇ ਦੱਸਿਆ ਕਿ “ ਮੈਂ ਇਸ ਸਬੰਧੀ ਤਲਵੰਡੀ ਸਾਬੋ ਦੇ ਐੱਸ. ਡੀ . ਐੱਮ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਫੌਨ ਕਰਕੇ ਦੱਸਿਆ ਕਿ ਸ਼ੌਮਣੀ ਕਮੇਟੀ ਮੈਂਬਰ ਦਿਆਲ ਸਿੰਘ ਕੋਲਿਆਂ ਵਾਲੀ ਹੋਰ ਬਾਹਰਲੇ ਵਿਅਕਤੀਆਂ ਸਮੇਤ ਪਿੰਡ ਵਿੱਚ ਬੈਠੇ ਹਨ ਅਤੇ ਉਹ ਵੋਟਰਾਂ ਨੂੰ ਪੈਸੇ ਵੰਡ ਰਹੇ ਹਨ।ਪਰ ਲਗਭਗ ਡੇਢ ਘੰਟਾਂ ਉਡੀਕ ਕਰਨ ਤੋਂ ਬਾਅਦ ਉਹ ਆਪ ਹੀ ਕੋਲਿਆਂਵਾਲੀ ਕੋਲ ਉਸਨੂੰ ਪਿੰਡ ਤੋਂ ਜਾਣ ਲਈ ਕਹਿਣ ਲਈ ਚਲੀ ਗਈ।

ਜਦ ਮੈਂ ਆਪਣੇ ਡਰਾਈਵਰ ਗੁਰਬਖ਼ਸ਼ ਸਿੰਘ ਨੂੰ ਨਾਲ ਲੈ ਕੇ ਸਰਪੰਚ ਗੁਰਮੀਤ ਸਿੰਘ ਦੇ ਘਰ ਬੈਠੇ ਸ੍ਰੀ ਕੋਲਿਆਂਵਾਲੀ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉੱਥੋਂ ਜਾਣ ਲਈ ਕਿਹਾ। ਤਾਂ ਕੋਲਿਆਂਵਾਲੀ ਨੇ ਅੱਗੋਂ ਜਵਾਬ ਦਿੱਤਾ ਕਿ ਕਾਨੂੰਨ ਉਨ੍ਹਾਂ ਤੋਂ ਵੱਡਾ ਨਹੀਂ। ਇਸ ਮਗਰੋਂ ਕਮੇਟੀ ਮੈਂਬਰ ਤੇ ਉਸਦੇ ਸਮਰਥਕਾਂ ਨੇ ਉਸ ’ਤੇ ਹਮਲਾ ਕੀਤਾ ਤਾਂ ਬਚਾਅ ਲਈ ਅੱਗੇ ਆਏ ਉਸਦੇ ਡਰਾਈਵਰ ’ਤੇ ਡਾਂਗਾਂ ਵਰ੍ਹਾ ਦਿੱਤੀਆਂ ਗਈਆਂ। ਇਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਇੱਥੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਹਸਪਤਾਲ ਵਿੱਚ ਦੇਖਿਆ ਗਿਆ ਕਿ ਉੱਥੇ ਦਾਖ਼ਲ ਬਲਜਿੰਦਰ ਕੌਰ ਦੇ ਡਰਾਈਵਰ ਨੂੰ ਉਸ ਦਾ ਪਰਿਵਾਰ ਪੁਲੀਸ ਕਾਰਵਾਈ ਨਾ ਕਰਵਾਉਣ ਤੋਂ ਨਾਂਹ ਕਰਦਿਆਂ ਘਰ ਜਾਣ ਲਈ ਜ਼ੋਰ ਪਾਉਣ ਲੱਗਿਆ। ਅਖ਼ੀਰ ਗੁਰਬਖ਼ਸ਼ ਸਿੰਘ ਘਰ ਚਲਾ ਗਿਆ।

ਘਟਨਾਂ ਤੋਂ ਬਆਦ ਆਮਆਦਮੀ ਪਾਰਟੀ ਦੇ ਆਗੂਆਂ ਅਤੇ ਸਮਰਥਕਾਂ ਵੱਲੌਂ ਤਲਵੰਡੀ ਸਾਬੋ ਥਾਣੈ ਅੱਗੇ ਧਰਨਾ ਦਿੱਤਾ ਗਿਆ, ਪਰ ਕੋਈ ਉੱਚ ਪੁਲਿਸ ਜਾਂ ਸਿਵਲ ਅਧਿਕਾਰੀ ਉਨ੍ਹਾਂ ਦੀ ਗੱਲ ਸੁਨਣ ਨਹੀਂ ਆਇਆ।

ਆਪ ਪਾਰਟੀ ਦੀ ਰਾਸ਼ਟਰੀ ਲੀਡਰਸ਼ਿਪ ਵੱਲੋਂ ਦੁਪਿਹਰ ਤੋਂ ਬਾਅਦ ਚੋਣ ਕਮਿਸ਼ਨਰ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਪਾਰਟੀ ਵੱਲੋਂ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓ: ਵੇਖੋ

Ahead of polling, Aam Aadmi Party’s Talwandi Sabo candidate attacked by SGPC member, Badal Dal activists

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,