ਆਮ ਖਬਰਾਂ

ਸੰਦੀਪ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਉਸਦੇ ਪੰਜਾਬ ਸੰਪਰਕਾਂ ਦੀ ਜਾਂਚ ਲਈ ਕਸ਼ਮੀਰ ਰਵਾਨਾ

July 14, 2017 | By

ਪਟਿਆਲਾ: ਜੰਮੂ ਕਸ਼ਮੀਰ ਪੁਲਿਸ ਵੱਲੋਂ ਸੋਮਵਾਰ ਨੂੰ ਸੰਦੀਪ ਕੁਮਾਰ ਸ਼ਰਮਾ ਉਰਫ ਆਦਿਲ ਨੂੰ ਗ੍ਰਿਫਤਾਰ ਕੀਤਾ ਸੀ। ਜੰਮੂ ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਉਹ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਰਹਿਣ ਵਾਲਾ ਮੰਨਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਸਰਦੀਆਂ ‘ਚ ਉਹ ਪਟਿਆਲਾ ਆ ਕੇ ਕੰਮ ਕਰਦਾ ਸੀ।

ਪੁਲਿਸ ਮੁਤਾਬਕ ਪੰਜਾਬ ‘ਚ ਕੰਮ ਕਰਦੇ ਸਮੇਂ ਹੀ ਉਹ ਕੁਲਗਾਮ ਦੇ ਰਹਿਣ ਵਾਲੇ ਸ਼ਾਹਿਦ ਅਹਿਮਦ ਦੇ ਸੰਪਰਕ ‘ਚ ਆਇਆ, ਜੋ ਕਿ ਪੰਜਾਬ ‘ਚ ਹੀ ਕੰਮ ਕਰਦਾ ਸੀ। ਕਸ਼ਮੀਰ ਪੁਲਿਸ ਦੇ ਆਈ.ਜੀ. ਮੁਨੀਰ ਖਾਨ ਨੇ ਮੀਡੀਆ ਨੂੰ ਦੱਸਿਆ ਕਿ ਇਸ ਸਾਲ ਜਨਵਰੀ ‘ਚ ਉਹ ਕਸ਼ਮੀਰ ਘਾਟੀ ‘ਚ ਆਏ ਅਤੇ ਦੱਖਣੀ ਕਸ਼ਮੀਰ ‘ਚ ਲਸ਼ਕਰ ਏ ਤਈਬਾ ਦੇ ਬੰਦੇ ਸ਼ਕੂਰ ਅਹਿਮਦ ਨੂੰ ਮਿਲੇ। ਪੁਲਿਸ ਮੁਤਾਬਕ 16 ਜੂਨ ਨੂੰ ਐਸ.ਐਚ.ਓ. ਫਿਰੋਜ਼ ਡਾਰ ਦਾ ਕਤਲ ਹੋਇਆ ਸੀ, ਉਸ ਵਿਚ ਸੰਦੀਪ ਵੀ ਸ਼ਾਮਲ ਸੀ। ਲੋਅਰ ਮੁੰਡਾ ਇਲਾਕੇ ‘ਚ ਫੌਜ ‘ਤੇ ਹੋਏ ਹਮਲੇ ‘ਚ ਵੀ ਸੰਦੀਪ ਸ਼ਾਮਲ ਸੀ ਇਸ ਹਮਲੇ ‘ਚ 2 ਭਾਰਤੀ ਫੌਜੀ ਮਾਰੇ ਗਏ ਅਤੇ 4 ਜ਼ਖਮੀ ਹੋਏ ਸੀ।

ਸੰਦੀਪ ਸ਼ਰਮਾ ਉਰਫ ਆਦਿਲ ਜੰਮੂ ਕਸ਼ਮੀਰ ਪੁਲਿਸ ਦੀ ਗ੍ਰਿਫਤ 'ਚ

ਸੰਦੀਪ ਸ਼ਰਮਾ ਉਰਫ ਆਦਿਲ ਜੰਮੂ ਕਸ਼ਮੀਰ ਪੁਲਿਸ ਦੀ ਗ੍ਰਿਫਤ ‘ਚ

ਇਨ੍ਹਾਂ ਖ਼ਬਰਾਂ ਤੋਂ ਬਾਅਦ ਪੰਜਾਬ ਪੁਲਿਸ ਦੀ ਇਕ ਟੀਮ ਸ੍ਰੀਨਗਰ ਰਵਾਨਾ ਹੋਈ ਹੈ ਤਾਂ ਜੋ ਲਸ਼ਕਰ-ਏ-ਤੋਇਬਾ ਦੇ ਪੰਜਾਬ ਨਾਲ ਤਾਰ ਜੁੜੇ ਹੋਣ ਦੀਆਂ ਸੰਭਾਵਨਾਵਾਂ ਦੀ ਜਾਂਚ ਕੀਤੀ ਜਾ ਸਕੇ। ਪਟਿਆਲਾ ਦੇ ਐਸਪੀ (ਜਾਂਚ) ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਉਹ ਕਸ਼ਮੀਰ ਪੁਲਿਸ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਇਸ ਸਬੰਧੀ ਅਗਲੀ ਕਾਰਵਾਈ ਉਲੀਕ ਸਕਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,