May 31, 2017 | By ਸਿੱਖ ਸਿਆਸਤ ਬਿਊਰੋ
ਬਠਿੰਡਾ: ਬਠਿੰਡਾ ਦੀ ਇਕ ਅਦਾਲਤ ਨੇ ਸਿਆਸੀ ਸਿੱਖ ਕੈਦੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਬਲਵੰਤ ਸਿੰਘ ਭੁੱਲਰ ਨੂੰ ਮ੍ਰਿਤਕ ਐਲਾਨਿਆ। ਸ. ਬਲਵੰਤ ਸਿੰਘ ਭੁੱਲਰ ਨੂੰ ਪੰਜਾਬ ਪੁਲਿਸ ਨੇ 12 ਦਸੰਬਰ 1991 ਨੂੰ ਚੁੱਕ ਕੇ ਲਾਪਤਾ ਕਰ ਦਿੱਤਾ ਸੀ।
ਸੀ.ਬੀ.ਆਈ. ਨੇ ਆਪਣੀ ਜਾਂਚ ‘ਚ ਸਿੱਟਾ ਕੱਢਿਆ ਕਿ ਪ੍ਰੋਫੈਸਰ ਭੁੱਲਰ ਦੇ ਪਿਤਾ, ਅੰਕਲ ਅਤੇ ਇਕ ਦੋਸਤ ਨੂੰ ਲਾਪਤਾ ਕਰਨ ਦੇ ਮਾਮਲੇ ‘ਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਹੋਰ ਪੁਲਿਸ ਦੇ ਖਿਲਾਫ ਕਾਫੀ ਪੁਖਤਾ ਸਬੂਤ ਹਨ। ਭਾਰਤ ਦੀ ਸੁਪਰੀਮ ਕੋਰਟ ਨੇ ਦਸੰਬਰ 2011 ‘ਚ ਸੀ.ਬੀ.ਆਈ. ਦੀ ਜਾਂਚ ਨੂੰ “ਤਕਨੀਕੀ ਆਧਾਰ” ‘ਤੇ ਇਕ ਪਾਸੇ ਰੱਖ ਦਿੱਤਾ ਸੀ।
ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਪਾਰਸਮੀਤ ਰਿਸ਼ੀ ਨੇ ਬਲਵੰਤ ਸਿੰਘ ਭੁੱਲਰ ਨੂੰ ਮ੍ਰਿਤਕ ਐਲਾਨ ਦਿੱਤਾ ਕਿਉਂਕਿ ਉਹ 7 ਸਾਲਾਂ ਤੋਂ ਉਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਸੀ। ਅਦਾਲਤ ਨੇ ਆਪਣਾ ਇਹ ਫੈਸਲਾ ਸ. ਬਲਵੰਤ ਸਿੰਘ ਭੁੱਲਰ ਦੀ ਪਤਨੀ ਉਪਕਾਰ ਕੌਰ ਦੀ 14 ਜਨਵਰੀ, 2013 ਦੀ ਅਰਜ਼ੀ ਦੇ ਜਵਾਬ ‘ਚ ਦਿੱਤਾ। ਅਦਾਲਤ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਭਰਾ ਤੇਜਿੰਦਰਪਾਲ ਸਿੰਘ ਭੁੱਲਰ ਤੋਂ ਹਲਫਨਾਮਾ ਲਿਆ ਕਿ ਉਨ੍ਹਾਂ ਨੂੰ ਸ. ਬਲਵੰਤ ਸਿੰਘ ਭੁੱਲਰ ਦੇ ਮ੍ਰਿਤਕ ਐਲਾਨੇ ਜਾਣ ‘ਤੇ ਕੋਈ ਇਤਰਾਜ਼ ਨਹੀਂ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
After 25 years of Enforced Disappearance, Bathinda Court declared Prof. Bhullar’s father dead …
Related Topics: Human Rights Violation in India, Mata Upkar Kaur, Prof. Devinder Pal Singh Bhullar, Punjab Police, Sikh Political Prisoners, Sumedh Saini