March 12, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ( 12 ਮਾਰਚ, 2016):ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਜਿਲਾ ਅੰਮ੍ਰਿਤਸਰ ਦੇ ਪਿੰਡ ਰਾਮ ਦੀਵਾਲੀ ਮੁਸਲਮਾਨਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਦੋਸ਼ੀਆ ਦੇ ਖਿਲਾਫ਼ ਧਾਰਾ 302 ਆਈ.ਪੀ.ਸੀ 295 ਤਹਿਤ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ ਹੈ।
ਅੱਜ ਸ਼ਾਮ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਪੰਜਾਬ ਦੀ ਪਵਿੱਤਰ ਧਰਤੀ ਉਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆ ਘਟਨਾਵਾ ਨੇ ਸਮੁੱਚੇ ਸਿੱਖ ਜਗਤ ਨੂੰ ਇੱਕ ਵਾਰ ਫਿਰ ਬੇਹੱਦ ਪ੍ਰੇਸ਼ਾਨ ਕੀਤਾ ਹੈ।
ਪੀਰ ਮੁਹੰਮਦ ਨੇ ਕਿਹਾ ਕਿ ਦੋਸ਼ੀਆ ਦਾ ਮੌਕੇ ਤੇ ਫੜੇ ਜਾਣਾ ਥੋੜੀ ਰਾਹਤ ਦੇਣ ਵਾਲੀ ਗੱਲ ਹੈ ਲੇਕਿਨ ਹਾਜਰ ਨਾਜਰ ਪਾਤਿਸ਼ਾਹ ਜਿਸ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਜਾਗਤ ਜੋਤ ਗੁਰੂ ਮੰਨਿਆ ਹੈ ਦੇ ਸਰੂਪਾਂ ਨੂੰ ਅਗਨਭੇਟ ਕਰਨ ਵਾਲੇ ਦਰਿੰਦੇ ਦੋਸ਼ੀਆ ਖਿਲਾਫ਼ 302, 295 ਧਾਰਾ ਤਹਿਤ ਮੁਕੱਦਮਾ ਦਰਜ ਕੀਤਾ ਜਾਣਾ ਬੇਹੱਦ ਜਰੂਰੀ ਤੇ ਦੋਸ਼ੀਆ ਤੋਂ ਸਖਤੀ ਨਾਲ ਪੁੱਛਗਿੱਛ ਕਰਕੇ ਸਮੁੱਚੀ ਸਾਜਿਸ ਦਾ ਪਤਾ ਲਗਾਉਣਾ ਵੀ ਜਰੂਰੀ ਹੈ ਕਿਉਕਿ ਇਸ ਤੋਂ ਪਹਿਲਾ ਦੀਆਂ ਘਟਨਾਵਾ ਦੇ ਦੋਸ਼ੀ ਅਜੇ ਤੱਕ ਪਕੜੇ ਨਹੀ ਗਏ ਇਸ ਘਟਨਾਂ ਦੇ ਦੋਸ਼ੀਆ ਤੋ ਸਮੁੱਚੀ ਸਾਜਿਸ ਦਾ ਪਤਾ ਲਗਾਇਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਇਹ ਦੋਸ਼ੀ ਸਿਰਫ਼ ਚੋਰ ਨਹੀਂ ਬਲਕਿ ਸਿਰੇ ਦੇ ਅਪਰਾਧੀ ਨੇ ਜਿੰਨਾ ਨੇ ਖਾਲਸਾ ਪੰਥ ਨੂੰ ਬੇਹੱਦ ਪ੍ਰੇਸ਼ਾਨ ਕੀਤਾ ਹੈ ਸਮੁੱਚੇ ਨਾਨਕ ਲੇਵਾ ਸਿੱਖ ਅੱਜ ਖੂਨ ਦੇ ਅਥਰੂ ਪੀ ਰਹੇ ਹਨ। ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆ ਨੂੰ ਮੌਤ ਦੀ ਸਜਾ ਦਿੱਤੀ ਜਾਵੇਗੀ ਹੁਣ ਉਸ ਤੇ ਅਮਲ ਕਰਨਾ ਚਾਹੀਦਾ ਹੈ।
Related Topics: Beadbi Incidents in Punjab, Karnail Singh Peer Mohammad, Sri Guru Granth Sahib ji