ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਮਾਮਲਿਆਂ ਦਾ ਸਹਿ-ਇੰਚਾਰਜ ਅਤੇ ‘ਆਪ’ ਦਾ ਬੁਲਾਰਾ ਬਣਾਇਆ ਗਿਆ

August 20, 2016 | By

ਨਵੀਂ ਦਿੱਲੀ: ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਦੀ ਸਿਆਸਤ ਵਿੱਚ ਮੋਹਰੀ ਭੂਮਿਕਾ ਦਿੱਤੀ ਜਾ ਰਹੀ ਹੈ ਅਤੇ ਉਹ ਹੁਣ ਪਾਰਟੀ ਮਾਮਲਿਆਂ ਦੇ ਸਹਿ-ਇੰਚਾਰਜ ਹੋਣਗੇ। ਨਾਲ ਹੀ ਉਹ ਬੁਲਾਰੇ ਵੀ ਬਣਾਏ ਗਏ ਹਨ।

ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ (ਪੁਰਾਣੀ ਤਸਵੀਰ)

ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ (ਪੁਰਾਣੀ ਤਸਵੀਰ)

ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖ ਮੁੱਦਿਆਂ ’ਤੇ ਘੇਰਨ ਦੀ ਰਣਨੀਤੀ ਸਾਫ਼ ਹੋਣ ਕਰਕੇ ‘ਆਪ’ ਨੂੰ ਪੰਜਾਬ ਵਿੱਚ ਜਰਨੈਲ ਸਿੰਘ ਜਿਹੇ ਤਰਕ ਨਾਲ ਗੱਲ ਕਰਨ ਵਾਲੇ ਆਗੂਆਂ ਦੀ ਲੋੜ ਮਹਿਸੂਸ ਹੋ ਰਹੀ ਹੈ। ਦੱਸਣਯੋਗ ਹੈ ਕਿ ਕੁਝ ਵਰ੍ਹੇ ਪਹਿਲਾਂ ਜਰਨੈਲ ਸਿੰਘ ਵੱਲੋਂ ਨਵੰਬਰ 1984 ਦੇ ਮੁੱਦੇ ’ਤੇ ਤਤਕਾਲੀ ਕੇਂਦਰੀ ਮੰਤਰੀ ਪੀ. ਚਿੰਦਬਰਮ ਉਪਰ ਸੁੱਟਿਆ ਗਿਆ ਜੁੱਤਾ ਉਨ੍ਹਾਂ ਨੂੰ ਸਿਆਸਤ ਵੱਲ ਲਿਆਇਆ ਸੀ। ਇਸ ਕਾਂਡ ਮਗਰੋਂ ਜਰਨੈਲ ਸਿੰਘ ਨੂੰ ਸ਼੍ਰੋਮਣੀ ਕਮੇਟੀ ਸਮੇਤ ਹੋਰ ਸਿੱਖ ਸੰਸਥਾਵਾਂ ਵੱਲੋਂ ਸਨਮਾਨਤ ਕੀਤੇ ਜਾਣ ਕਰਕੇ ਅਕਾਲੀ ਇਸ ਵਿਧਾਇਕ ਬਾਰੇ ਬਹੁਤਾ ਤਿੱਖਾ ਬੋਲਣ ਤੋਂ ਗੁਰੇਜ਼ ਕਰਨਗੇ।

ਜਰਨੈਲ ਸਿੰਘ ਦਾ ਚੋਣ ਪ੍ਰਚਾਰ ਦੌਰਾਨ ਟਾਕਰਾ ਅਕਾਲੀਆਂ ਦੀ ਸਿੱਖ ਮੁੱਦਿਆਂ ਬਾਰੇ ਰਣਨੀਤੀ ਤਹਿਤ ਹੋਵੇਗਾ। ਜਰਨੈਲ ਸਿੰਘ ਵੱਲੋਂ ਲਿਖੀ ਗਈ ਕਿਤਾਬ ਤੇ ਬਾਅਦ ਦੀਆਂ ਸਰਗਰਮੀਆਂ ਜਿਨ੍ਹਾਂ ਵਿੱਚ ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਦਿੱਲੀ ਵਿਧਾਨ ਸਭਾ ਵਿੱਚ ਨਿਖੇਧੀ ਮਤਾ ਪਾਸ ਕਰਨਾ ਵੀ ਜਰਨੈਲ ਨੂੰ ਪੰਜਾਬ ਦੇ ਸਿੱਖਾਂ ਨੇੜੇ ਕਰਨ ਵਿੱਚ ਸਹਾਈ ਸਾਬਤ ਹੋ ਸਕਦਾ ਹੈ। ਪੰਜਾਬ ਵੀਆਂ ਟਿਕਟਾਂ ਦੀ ਵੰਡ ਵੇਲੇ ਉੱਠ ਰਹੇ ਰੌਲ਼ੇ ਨੂੰ ਰੋਕਣ ਲਈ ਵੀ ਇਹ ਕੋਸ਼ਿਸ਼ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,