March 2, 2019 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਅਗਲੇ ਮਹੀਨਿਆਂ ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਦਿੱਲੀ ਦੀਆਂ ਸੱਤ ਸੀਟਾਂ ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸਮਝੌਤੇ ਦੀ ਗੱਲ ਨਾ ਬਣਨ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਵਲੋਂ 7 ਵਿਚੋਂ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ।
ਆਪ ਨੇ ਪੂਰਬੀ ਦਿੱਲੀ ਤੋਂ ਅਤਿਸ਼ੀ, ਉੱਤਰ-ਪੱਛਮੀ ਦਿੱਲੀ ਤੋਂ ਗੁੱਗਣ ਸਿੰਘ, ਦੱਖਣੀ ਦਿੱਲੀ ਤੋਂ ਰਾਘਵ ਚੱਡਾ, ਉੱਤਰ-ਪੂਰਬੀ ਦਿੱਲੀ ਤੋਂ ਦਿਲੀਪ ਪਾਂਡੇ, ਚਾਂਦਨੀ ਚੌਂਕ ਤੋਂ ਪੰਕਜ ਗੁਪਤਾ ਅਤੇ ਨਵੀਂ ਦਿੱਲੀ ਤੋਂ ਬ੍ਰਿਜੇਸ਼ ਗੋਇਲ ਨੂੰ ਉਮੀਦਵਾਰ ਐਲਾਨਿਆ ਹੈ।
ਆਪ ਨੇ ਹਾਲੀ ਪੱਛਮੀ ਦਿੱਲੀ ਤੋਂ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ।
⊕ ਵਧੇਰੇ ਵਿਸਤਾਰ ਲਈ ਵੇਖੋ – AAP ANNOUNCES CANDIDATES FOR 6 OUT OF 7 SEATS IN DELHI; NO ALLIANCE WITH CONGRESS
ਆਪ ਦੀ ਦਿੱਲੀ ਇਕਾਈ ਦੇ ਪ੍ਰਧਾਨ ਨੇ ਕਾਂਗਰਸ ਉੱਤੇ ਸਮਝੌਤਾ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਆਪ ਤਾਂ ਚਾਹੁੰਦੀ ਸੀ ਕਿ ਭਾਜਪਾ ਵਿਰੋਧੀ ਵੋਟਾਂ ਨੂੰ ਇਕ-ਜੁੱਟ ਰੱਖਣ ਲਈ ਕਾਂਗਰਸ ਤੇ ਆਪ ਦਰਮਿਆਨ ਸਮਝੌਤਾ ਹੋ ਜਾਵੇ ਪਰ ਕਾਂਗਰਸ ਦੀ ਦਿੱਲੀ ਇਕਾਈ ਦੇ ਆਗੂਆਂ ਦੇ ਟਰਕਾਊ ਰਵੱਈਏ ਕਰਕੇ ਗੱਲਬਾਤ ਸਿਰੇ ਨਾ ਲੱਗ ਸਕੀ।
ਜਿਕਰਯੋਗ ਹੈ ਕਿ 2014 ਵਿਚ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਤੇ ਭਾਜਪਾ ਕਾਬਜ ਹੋ ਗਈ ਸੀ।
Related Topics: Aam Aadmi Party, Aam Aadmi Party Candidates for Lok Sabha Elections 2019, Indian Politics, Lok Sabha 2019, Lok Sabha Elections 2019