ਸਿੱਖ ਖਬਰਾਂ

ਤਖਤ ਸ੍ਰੀ ਦਮਦਮਾ ਸਾਹਿਬ ‘ਤੇ ਆਰ. ਐੱਸ. ਐੱਸ ਵੱਲੋਂ ਬੜੀ ਚਲਾਕੀ ਨਾਲ ਕੀਤਾ ਜਾ ਰਿਹਾ ਸਮਾਗਮ ਜੱਥੇਦਾਰ ਨੰਦਗੜ ਦੀ ਦੂਰਅੰਦੇਸ਼ੀ ਸਦਕਾ ਰੱਦ

November 24, 2014 | By

ਤਲਵੰਡੀ ਸਾਬੋ ( 23 ਨਵੰਬਰ, 2014): ਸੱਤਾ ਦੇ ਨਸ਼ੇ ਵਿੱਚ ਚੂਰ ਹਿੰਦੂਕੱਟੜ ਪੰਥੀ ਆਰ. ਐੱਸ. ਐੱਸ ਇਸ ਹੱਦ ਤੱਕ ਜਾ ਪਹੁੰਚੀ ਹੈ ਕਿ ਉਹ ਸਿੱਖਾਂ ਦੇ ਤਖਤ ਸਾਹਿਬਾਨਾਂ ‘ਤੇ ਵੀ ਆਪਣੇ ਸਮਾਗਮ ਕਰਨ ਦੀ ਜੂਅਰਤ ਕਰਨ ਲੱਗ ਪਈ ਹੈ। ਇਹ ਗੱਲ ਵੱਖ ਹੈ ਕਿ ਉਸਦੀ ਅਜੇ ਦੱਲ ਗਲਦੀ ਨਹੀ ਲੱਗਦੀ।

ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਨੰਦਗੜ ਵੱਲੋਂ ਲਏ ਗਏ ਸਖਤ ਸਟੈਂਡ ਕਰਕੇ ਆਰ. ਐਸ. ਐਸ. ਵੱਲੋਂ ਤਖਤ ਸਾਹਿਬ ਵਿਖੇ ਰੱਖੇ ਭਗਵੇਂ ਸਮਾਗਮ ਨੂੰ ਰੋਕ ਦਿੱਤਾ ਗਿਆ ਹੈ।

jathedar-nandgarhਬਹੁਤ ਹੀ ਆਲਾ ਮਿਆਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਆਰ. ਐਸ. ਐਸ. ਵੱਲੋਂ ਇੱਕ ਗਿਣੀਮਿੱਥੀ ਸਕੀਮ ਤਹਿਤ ਕੁਝ ਲੋਕਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਆਖੰਡ ਪਾਠ ਕਰਵਾਕੇ ‘ਗੁਰੂ ਮਾਨਿਓ ਗ੍ਰੰਥ’ ਦੇ ਟਾਇਟਲ ਹੇਠ ਇੱਕ ਸੋਵੀਨਾਰ ਰੀਲੀਜ਼ ਕਰਨ ਦਾ ਪ੍ਰਗੋਰਾਮ ਬਣਾਇਆ ਗਿਆ ਸੀ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਨੰਦਗੜ ਵੱਲੋਂ ਲਏ ਗਏ ਸਖਤ ਸਟੈਂਡ ਕਰਕੇ ਆਰ. ਐਸ. ਐਸ. ਵੱਲੋਂ ਤਖਤ ਸਾਹਿਬ ਵਿਖੇ ਰੱਖੇ ਭਗਵੇਂ ਸਮਾਗਮ ਨੂੰ ਰੋਕ ਦਿੱਤਾ ਗਿਆ ਹੈ।

ਆਰ. ਐੱਸ. ਐੱਸ ਵੱਲੋਂ ਸਮਾਗਮ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਅਤੇ ਜਲੇਬੀਆਂ ਦੇ ਲੰਗਰ ਬਣਾਉਣ ਦੀ ਤਿਆਰੀ ਦੇ ਵਰਤਾਰੇ ਨੂੰ ਦੇਖਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੂੰ ਸ਼ੱਕ ਹੋ ਗਿਆ ਅਤੇ ਉਹਨਾਂ ਨੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਸੁਰੂ ਕਰ ਦਿੱਤੀ।

ਜਥੇਦਾਰ ਨੰਦਗੜ ਨੇ ਇਸ ਸਮਾਗਮ ਨੂੰ ਕਰਵਾਉਣ ਵਾਲੇ ਲੋਕਾਂ ਨੂੰ ਕਿਹਾ ਕਿ ਅੱਗੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਆ ਰਿਹਾ ਹੈ ਅਤੇ ਤੁਸੀਂ ਲੜੀਆਂ ਤੇ ਲੱਡੂ ਜਲੇਬੀਆਂ ਦੇ ਲੰਗਰ ਕਿਉਂ ਲਗਾ ਰਹੇ ਹੋ, ਤਾਂ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਕੋਈ ਤਸੱਲੀਬਖਸ ਉਤਰ ਨਾ ਦਿੱਤਾ ਗਿਆ।

ਇਸ ਉਪਰੰਤ ਜਦੋਂ ਜਥੇਦਾਰ ਨੰਦਗੜ ਦੇ ਨਜ਼ਰੀ ਰੀਲੀਜ ਕੀਤੇ ਜਾਣ ਵਾਲਾ ਸੋਵੀਨਾਰ ਪਿਆ ਤਾਂ ਉਹ ‘ਗੁਰ ਮਾਨਿਓ ਗ੍ਰੰਥ’ ਦੇ ਟਾਇਟਲ ਵਾਲੇ ਇਸ ਸੋਵੀਨਾਰ ਉਪਰ ਛਾਪੇ ੧ਓ ਵਿੱਚ ਸਿਵਜੀ, ਬ੍ਰਹਮਾ, ਬਿਸਨੂੰ, ਪਾਰਵਤੀ ਤੇ ਹੋਰ ਦੇਵੀ ਦੇਵਤਿਆਂ ਦੇ ਲਿਖੇ ਨਾਮ ਦੇਖ ਕੇ ਜਥੇਦਾਰ ਨੰਦਗੜ ਇਸ ਸਾਰੀ ਚਾਲ ਨੂੰ ਸਮਝ ਗਏ ਅਤੇ ਉਹਨਾਂ ਇਸ ਸਮਾਗਮ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਗੁਰਮਰਿਯਾਦਾ ਅਨੁਸਾਰ ਆਖੰਡ ਪਾਠ ਅਤੇ ਗੁਰੂ ਕੇ ਲੰਗਰ ਵਿੱਚ ਹੀ ਲੰਗਰ ਦੀ ਸੇਵਾ ਹੋ ਸਕਦੀ ਹੈ ਅਤੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਇਹ ਅਡੰਬਰ ਇਥੇ ਨਹੀਂ ਹੋ ਸਕਦਾ।

ਇਸ ’ਤੇ ਜਥੇਦਾਰ ਨੰਦਗੜ ਨੇ ਇਸ ਭਗਵੇਂ ਸਮਾਗਮ ਨੂੰ ਕਿਸੇ ਵੀ ਹਾਲਤ ਵਿੱਚ ਨਾ ਹੋਣ ਦੇਣ ਸਬੰਧੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਨੂੰ ਆਦੇਸ਼ ਕਰ ਦਿੱਤੇ। ਜਿਸ ’ਤੇ ਸ੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਇਸ ਸਮਾਗਮ ਦੇ ਪ੍ਰਬੰਧਕ ਨੂੰ ਸਮਾਗਮ ਕਰਨ ਤੋਂ ਰੋਕ ਦਿੱਤਾ ਤਾਂ ਉਹ ਆਪਣੇ ਨਾਲ ਲਿਆਂਦੇ ਪੰਜ ਟਰੱਕਾਂ ਅਤੇ ਇਨੋਵਾਂ ਗੱਡੀਆਂ ਵਿੱਚ ਲਿਆਂਦਾ ਰਾਸਨ ਅਤੇ ਹੋਰ ਟਿੰਡ ਫੋਹੜੀ ਲੈ ਕੇ ਚਲਦੇ ਬਣੇ।

ਜਥੇਦਾਰ ਨੰਦਗੜ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਣ ਜਾ ਰਹੇ ਇਸ ਭਗਵੇਂ ਸਮਾਗਮ ਨੂੰ ਮੌਕੇ ਸਿਰ ਰੋਕਣ ਤੋਂ ਬਾਅਦ ਇਸ ਚਰਚਾ ਨੇ ਜ਼ੋਰ ਫੜ ਲਿਆ ਹੈ ਕਿ ਜਿਥੇ ਆਰ. ਐਸ. ਐਸ. ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਚੁਪਚਾਪ ਇਹ ਭਗਵਾਂ ਸਮਾਗਮ ਕਰਵਾਕੇ ਦੂਸਰੇ ਸਾਰੇ ਤਖਤ ਸਾਹਿਬਾਨ ਉਪਰ ਅਜਿਹੇ ਭਗਵੇਂ ਸਮਾਗਮ ਕਰਵਾਉਣ ਲਈ ਰਾਸਤਾ ਖੋਲਣਾ ਚਾਹੁੰਦੀ ਸੀ, ਉਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਹਿਲਾਂ ਭਗਵਾਂ ਸਮਾਗਮ ਕਰਕੇ ਜਥੇਦਾਰ ਨੰਦਗੜ ਵੱਲੋਂ ਆਰ. ਐਸ. ਐਸ. ਦੇ ਕੀਤੇ ਜਾ ਰਹੇ ਵਿਰੋਧ ਦਾ ਵੀ ਰਾਸਤਾ ਬੰਦ ਕਰਨਾ ਚਾਹੁੰਦੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,