ਸਿੱਖ ਖਬਰਾਂ

ਦਿੱਲੀ ਸਿੱਖ ਕਤਲੇਆਮ ਦੀ 30ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵੱਲੋਂ ਅਕਾਲ ਤਖਤ ਸਾਹਿਬ ਤੋਂ ਯੂ.ਐੱਨ.ੳ ਦੇ ਦਿੱਲੀ ਦਫਤਰ ਤੱਕ “ਹੱਕ ਤੇ ਇਨਸਾਫ਼ ਮਾਰਚ” 2 ਨੂੰ

October 4, 2014 | By

ਹੁਸ਼ਿਆਰਪੁਰ (3 ਅਕਤੂਬਰ,2014): ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਨਵੰਬਰ 1984 ਨੂੰ ਹੋਏ ਸਿੱਖਾਂ ਦੇ ਸਮੂਹਿਕ ਕਤਲੇਆਮ ਨੂੰ ਪੂਰੇ ਤੀਹ ਸਾਲ ਹੋਣ ਵਾਲੇ ਹਨ।ਸਿੱਖ ਕਤਲੇਆਮ ਤੋਂ ਬਾਅਦ 30 ਸਾਲ ਬੀਤ ਜਾਣਦੇ ਬਾਵਜੂਦ ਕਤਲੇਆਮ ਦੇ ਸਾਜਿਸ਼ਕਾਰਾਂ ਵਿੱਚੋਂ ਕਿਸੇ ਇੱਕ ਨੂੰ ਵੀ ਸਜ਼ਾ ਨਹੀਂ ਮਿਲੀ ਬਲਕਿ ਉਨ੍ਹਾਂ ਦੀ ਸਰਕਾਰੀ ਅਹੁਦਿਆਂ ਨਾਲ ਅਤੇ ਵਿਸ਼ੇਸ ਸੁਰੱਖਿਆ ਦੇ ਕੇ ਪੁਸ਼ਤਪਨਾਹੀ ਕੀਤੀ ਗਈ।ਸਿੱਖਾਂ ਲਈ ਇਸ ਦੇਸ਼ ਵਿੱਚ ਇਨਸਾਫ ਨਾ ਦੀ ਕੋਈ ਸ਼ੈਅ ਨਹੀਂ, ਚਾਹੇ ਉਹ ਦਿੱਲੀ ਸਿੱਖ ਕਤਲੇਆਮ ਦਾ ਮਾਮਲਾ ਹੋਵੇ ਜਾਂ ਪੁਲਿਸ ਅਤੇ ਭਾਰਤੀ ਸੁਰੱਖਿਆ ਦਸਤਿਆ ਵੱਲੋਂ ਹਜ਼ਾਰਾਂ ਬੇਗਾਨਾਹ ਸਿੱਖਾਂ ਦੀਆਂ ਲਾਵਰਿਸ ਕਹਿਕੇ ਸਾੜੀਆਂ ਗਈਆਂ ਲਾਸ਼ਾਂ ਦਾ ਮਾਮਲਾ ਹੋਵੇ।

ਸਿੱਖ ਕਤਲੇਆਮ ਦੀ 30ਵੀਂ ਵਰੇ੍ਗੰਢ ਮੌਕੇ ਦਿੱਲੀ ਸਿੱਖ ਕਤਲੇਆਮ ਲਈ ਇਨਸਾਫ ਅਤੇ ਸਿੱਖਾਂ ਦੇ ਰਾਜਸੀ ਮਸਲੇ ਦੇ ਹੱਲ ਲਈ ਸੰਯੁਕਤ ਰਾਸ਼ਟਰ ਨੂੰ ਦਖਲ ਦੇਣ ਦੀ ਅਪੀਲ ਕਰਨ ਵਾਸਤੇ ਦਲ ਖ਼ਾਲਸਾ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ ਦਿੱਲੀ ਸਥਿਤ ਸੰਯੁਕਤ ਰਾਸ਼ਟਰ ਦੇ ਦੂਤਘਰ ਤੱਕ 2 ਦਿਨਾਂ ‘ਹੱਕ ਅਤੇ ਇਨਸਾਫ਼ ਮਾਰਚ’ ਕੀਤਾ ਜਾ ਰਿਹਾ ਹੈ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਭਾਰਤ ਵਿੱਚ ਉਸ ਪਾਰਟੀ ਦੀ ਹਕੂਮਤ ਹੈ ਜੋ ਕੱਟੜਪੰਥੀ ਹਿੰਦੂਤਵੀ ਵਿਚਾਰਧਾਰਾ ਦੀ ਧਾਰਨੀ ਹੈ, ਜਿਸਨੇ ਇਹ ਵਹਿਮ ਫੈਲਾਇਆ ਹੈ ਕਿ ਦਿੱਲੀ ਸਿੱਖ ਕਤਲੇਆਮ ਵਿੱਚ ਉਸਦਾ ਕੋਈ ਹੱਥ ਨਹੀਂ ਸੀ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ, ਬੁਲਾਰੇ ਕੰਵਰਪਾਲ ਸਿੰਘ ਬਿੱਟੂ ਅਤੇ ਹੋਰ

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ, ਬੁਲਾਰੇ ਕੰਵਰਪਾਲ ਸਿੰਘ ਬਿੱਟੂ ਅਤੇ ਹੋਰ

ਭਾਈ ਧਾਮੀ ਨੇ “ਚੱਲੋ ਦਿੱਲੀ” ਦਾ ਨਾਅਰਾ ਦਿੰਦਿਆਂ ਕਿ ਕਿਹਾ ਕਿ ਅੱਜ ਤੋਂ 30 ਵਰੇ ਪਹਿਲਾਂ ਦਿੱਲੀ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ ਸੀ, ਇਸ ਕਰਕੇ ਇਸ ਸਾਲ “ਇਨਸਾਫ ਮਾਰਚ”ਦਿੱਲੀ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਨਿਆਇਕ ਸਿਸਟਮ ਤੋਂ ਨਿਆ ਦੀ ਕੋਈ ਆਸ ਨਹੀਂ। ਜਿਸ ਦੇਸ਼ ਦੇ ਸਮੁੱਚੇ ਸਿਸਟਮ ‘ਤੇ ਕਾਬਜ਼ ਲੋਕਾਂ ਨੇ ਇਹੋ-ਜਿਹਾ ਘਿਨਾਉਣਾ ਜ਼ੁਰਮ ਕੀਤਾ ਹੋਵੇ, ਉਸ ਤੋਂ ਨਿਆ ਦੀ ਆਸ ਰੱਖਣੀ ਮੂਰਖਤਾ ਤੋਂ ਵੱਧ ਕੁਝ ਵੀ ਨਹੀਂ।

ਉਨ੍ਹਾਂ ਕਿਹਾ ਕਿ ਇਹ ਮਾਰਚ ਸਿਰਫ ਇਨਸਾਫ ਲਈ ਹੀ ਨਹੀਂ ਇਸ ਤੋਂ ਵੀ ਅੱਗੇ ਵੱਡਾ ਸੁਨੇਹਾ ਲੈਕੇ ਜਾਵੇਗਾ।ਇਹ ਮਾਰਚ ਆਮ ਮਾਰਚ ਨਹੀਂ ਸਗੋਂ ਹੋਰ ਬਹੁਤ ਕੁਝ ਹੈ।

ਮਾਰਚ ਦੀ ਰੂਪ ਰੇਖਾ ਬਾਰੇ ਵਿਸਥਾਰ ਨਾਲ ਦੱਸਦਿਆਂ ਉਨ੍ਹਾਂ ਕਿਹਾ ਕਿ 2ਨਵੰਬਰ ਨੂੰ ਦਿੱਲੀ ਸਿੱਖ ਕਤਲੇਆਮ ਵਿੱਚ ਕਤਲ ਕੀਤੇ ਗਏ ਨਿਰਦੋਸ਼ ਲੋਕਾਂ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਇਹ ਮਾਰਚ ਰਵਾਨਾ ਹੋਵੇਗਾ ਅਤੇ ਜਲੰਧਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ ਹੁੰਦਿਆਂ 3 ਵਜੇ ਤੜਕੇ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇਗਾ।

ਯੂ. ਐਨ. ਓ. ਦੇ ਦੂਤਘਰ ‘ਚ ਸੰਯੁਕਤ ਰਾਸ਼ਟਰ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਇੱਕ ਯਾਦ ਪੱਤਰ ਸੌਪਿਆ ਜਾਵੇਗਾ। ਉਸੇ ਦਿਨ ਜੰਤਰ-ਮੰਤਰ ਵਿਖੇ ਇੱਕ ਰੈਲੀ ਵੀ ਕੀਤੀ ਜਾਵੇਗੀ। ਸ: ਧਾਮੀ ਨੇ ਦੱਸਿਆ ਕਿ ਇਸ ਮਾਰਚ ਅਤੇ ਰੈਲੀ ‘ਚ ਸ਼ਾਮਿਲ ਹੋਣ ਲਈ ਮਨੁੱਖੀ ਅਧਿਕਾਰਾਂ ਲਈ ਬਾਰਤ ਵਿੱਚ ਸਰਗਰਮ ਆਗੂਆਂ, ਜਿਨ੍ਹਾਂ ‘ਚ ਅਰੁਣਧੱਤੀ ਰਾਏ ਵੀ ਸ਼ਾਮਲ ਹੈ,ਨੂੰ ਸੱਦਿਆ ਜਾ ਰਿਹਾ ਹੈ।

ਉਨ੍ਹਾਂ ਨੇ ਹਮ ਖਿਆਲੀ ਪੰਥਕ ਸੰਸਥਾਵਾਂ ਜਿਵੇਂ ਕਿ ਅਕਾਲੀ ਦਲ (ਪੰਚ ਪ੍ਰਧਾਨੀ), ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਯੂਨਾਈਟਿਡ ਸਿੱਖ ਮੂਵਮੈਂਟ, ਸ਼ੋ੍ਰਮਣੀ ਖ਼ਾਲਸਾ ਪੰਚਾਇਤ ਦੇ ਆਗੂਆਂ ਅਤੇ ਵਰਕਰਾਂ ਨੂੰ ਮਾਰਚ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।

ਇਸ ਮੌਕੇ ਉਨ੍ਹਾਂ ਨਾਲ ਸ: ਕੰਵਰਪਾਲ ਸਿੰਘ, ਡਾ: ਮਨਜਿੰਦਰ ਸਿੰਘ, ਸ: ਰਣਬੀਰ ਸਿੰਘ, ਸ: ਗੁਰਵਿੰਦਰ ਸਿੰਘ, ਸ: ਗੁਰਦੀਪ ਸਿੰਘ ਕਾਲਕਟ, ਸਿੱਖ ਯੂਥ ਆਫ਼ ਪੰਜਾਬ ਦੇ ਸ: ਨੋਬਲਜੀਤ ਸਿੰਘ, ਸ: ਪਰਮਜੀਤ ਸਿੰਘ, ਸ: ਮਨਜੀਤ ਸਿੰਘ, ਸ: ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓੁ,ਵੇਖੋ:

Observing 30 years of Nov 1984 pogrom, Dal Khalsa to hold Rights and Justice March from Akal Takht to UN Embassy (Delhi)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,