September 8, 2023 | By ਡਾ.ਸੇਵਕ ਸਿੰਘ
ਵੱਸ ਬੇਗਾਨੇ ਜੀਵਣਾ,
ਧਿਰਗ ਧਿਰਗ ਧਿਰਕਾਰ ਵੇ
ਸ਼ੀਂਹ ਬਾਜ ਤੇ ਸੂਰਮੇ,
ਖਾਂਦੇ ਆਪੇ ਮਾਰ ਸ਼ਿਕਾਰ ਵੇ
ਹੈ ਸੀਨੇ ਜਿਨ੍ਹਾਂ ਦੇ ਦਰਦ ਵੇ
ਕਦੇ ਓਹ ਨਾ ਭੁੱਲਦੇ ਫਰਜ਼ ਵੇ
ਲਾਹ ਦੇਂਦੇ ਸਾਰੇ ਕਰਜ਼ ਵੇ,
ਉਹ ਰੱਖਦੇ ਨਹੀਂ ਉਧਾਰ ਵੇ
ਸ਼ੀਂਹ ਬਾਜ ਤੇ ਸੂਰਮੇ ….
ਦਮ ਜਿਨ੍ਹਾਂ ਵਿਚ ਹੋਣ ਗੇ
ਓਹ ਬੈਠ ਕਦੇ ਨਾ ਰੋਣ ਗੇ
ਹੱਕ ਆਪਣੇ ਆਪੇ ਖ੍ਹੋਣ ਗੇ,
ਵਖਤਾਂ ਨੂੰ ਲਲਕਾਰ ਵੇ
ਸ਼ੀਂਹ ਬਾਜ ਤੇ ਸੂਰਮੇ ……..
ਮੁਨਕਰ ਜੋ ਇਤਿਹਾਸ ਤੋਂ
ਜੋ ਕੋਰੇ ਨੇ ਅਹਿਸਾਸ ਤੋਂ
ਰੀਝ ਗਏ ਕਿਸੇ ਸੁਗਾਤ ਤੋਂ,
ਜਨਮ ਜਨਮ ਗਦਾਰ ਵੇ
ਸ਼ੀਂਹ ਬਾਜ ਤੇ ਸੂਰਮੇ ……..
ਗੱਲ ਰੱਖੀਂ ‘ਸੇਵਕ’ ਲਿਖ ਵੇ
ਲੇਖਾ ਹੋਊ ਮੈਦਾਨ ਦੇ ਵਿਚ ਵੇ
ਚਾਹੇ ਮੌਤ ਮਿਲੇ ਜਾਂ ਜਿੱਤ ਵੇ,
ਮਨਜ਼ੂਰ ਨਹੀਂ ਪਰ ਹਾਰ ਵੇ
ਸ਼ੀਂਹ ਬਾਜ ਤੇ ਸੂਰਮੇ
ਖਾਂਦੇ ਆਪੇ ਮਾਰ ਸ਼ਿਕਾਰ ਵੇ
Related Topics: Dr. Sewak Singh