May 6, 2021 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ(ਅ) ਅਤੇ ਯੂਨਾਈਟਿਡ ਅਕਾਲੀ ਦਲ ਦੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ 1 ਜੂਨ ਨੂੰ ਬਰਗਾੜੀ ਵਿਖੇ ਵਿਸ਼ਾਲ ਪੰਥਕ ਕਾਨਫ਼ਰੰਸ ਕਰਨ ਦਾ ਐਲਾਨ ਕੀਤਾ ਹੈ ਅਤੇ ਕੈਪਟਨ ਸਰਕਾਰ ਨੂੰ ਪੰਥ ਨਾਲ ਕੀਤੇ ਵਾਅਦਿਆਂ ਤੋਂ ਮੁਕਰਣ ਲਈ ਸਖ਼ਤ ਨਤੀਜਿਆਂ ਦੀ ਚਿਤਾਵਨੀ ਦਿੱਤੀ।
ਪ੍ਰੈਸ ਕਾਨਫਰੰਸ ਵਿੱਚ ਹਾਈਕੋਰਟ ਦੇ ਜੱਜ ਵਲੋਂ ਸਿਟ ਅਤੇ ਸਿਟ ਦੀ ਰਿਪੋਰਟ ਨੂੰ ਰੱਦ ਕਰਨ ਦੇ ਫੈਸਲੇ ਨੂੰ ਇਨਸਾਫ਼ ਦਾ ਕਤਲ ਦੱਸਿਆ ਅਤੇ ਨਿਆਂਪਾਲਿਕਾ ਵਿੱਚ ਆ ਰਹੇ ਵੱਡੇ ਨਿਘਾਰ ਅਤੇ ਭ੍ਰਿਸ਼ਟਾਚਾਰ ਦੀ ਪ੍ਰਤੱਖ ਉਦਾਹਰਣ ਦੱਸਿਆ। ਪੰਥਕ ਜਥੇਬੰਦੀਆਂ ਵਲੋਂ ਇਸ ਵਿਰੋਧ ਵਿੱਚ ਹਾਈਕੋਰਟ ਦਾ ਘਿਰਾਓ ਅਤੇ ਜ਼ਿਲ੍ਹਾ ਸੈਸ਼ਨ ਜੱਜ ਨੂੰ ਮੈਮੋਰੰਡਮ ਵੀ ਦਿੱਤੇ ਜਾ ਚੁੱਕੇ ਹਨ। ਪ੍ਰੈਸ ਕਾਨਫਰੰਸ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇ -ਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਫੇਲ੍ਹ ਹੋਏ , ਬਰਗਾੜੀ ਮੋਰਚੇ ਵਿਚ ਕੀਤੇ ਐਲਾਨਾਂ ਨੂੰ ਲਾਗੂ ਕਰਨ , ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀਆਂ ਰਿਹਾਈਆਂ ਨਾਂ ਕਰਨ ਅਤੇ ਸ਼੍ਰੋਮਣੀ ਕਮੇਟੀ ਦੀਆਂ ਸਮੇਂ ਸਿਰ ਚੋਣਾਂ ਨਾਂ ਕਰਾਉਣ ਸਬੰਧੀ , ਬੇ-ਅਦਬੀ ਦੇ ਦੋਸ਼ੀਆਂ ਹਰਸ਼ ਧੂਰੀ , ਸੰਦੀਪ ਬਰੇਟਾ , ਰਾਕੇਸ਼ ਦਿੜ੍ਹਬਾ ਨੂੰ ਇਕ ਪਾਸੇ ਭਗੌੜੇ ਐਲਾਨ ਕੀਤੇ ਗਏ ਹਨ। ਗੁਰਮੀਤ ਰਾਮ ਨੇ ਬੇਅਦਬੀ ਲਈ ਕਰੋੜਾਂ ਰੁਪਏ ਦਿੱਤੇ ਜਿਸਦੇ ਸਬੂਤ ਹਨ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।ਮੋੜ ਬੰਬ ਕਾਂਡ ਦੇ ਦੋਸ਼ੀਆਂ ਨੂੰ ਪੁਲਿਸ ਫ਼ੜਨ ਗਈ , ਉਸ ਨੂੰ ਸਰਸੇ ਤੋਂ ਵਾਪਿਸ ਬਲਾ ਲਿਆ।
328 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿਚੋਂ ਗ਼ਾਇਬ ਹੋਏ ਹਨ। ਇਨ੍ਹਾਂ ਬਾਰੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਹੁਣ ਬੀਬੀ ਜਗੀਰ ਕੌਰ ਪ੍ਰਧਾਨ ਨੇ ਅੱਜ ਤੱਕ ਸਿੱਖ ਕੌਮ ਨੂੰ ਜਾਣਕਾਰੀ ਨਹੀਂ ਦਿੱਤੀ ਕਿ ਪਾਵਨ ਸਰੂਪ ਕਿਥੇ ਹਨ ਕੋਣ ਲੈ ਗਿਆ ਤੇ ਕਿਹੜੇ ਦੋਸ਼ੀ ਹਨ ਤੇ ਨਾਂ ਹੀ ਕੈਪਟਨ ਸਰਕਾਰ ਨੇ ਦੋਸ਼ੀਆਂ ਖਿਲਾਫ ਫ਼ੌਜਦਾਰੀ ਮੁਕੱਦਮਾ ਦਰਜ ਕਰਕੇ ਜਾਂਚ ਪੜਤਾਲ ਰਾਹੀਂ ਸੱਚ ਸਿੱਖ ਕੌਮ ਅਗੇ ਲਿਆਂਦਾ ਹੈ।
ਉਨ੍ਹਾਂ ਕਿਹਾ ਕਿ ਪੰਥਕ ਜਥੇਬੰਦੀਆਂ, ਇਨਸਾਫ ਵਿੱਚ ਯਕੀਨ ਰੱਖਣ ਵਾਲੀਆਂ ਸਾਰੀਆਂ ਪੰਥਕ ਅਤੇ ਪੰਜਾਬ ਪੱਖੀ ਜਥੇਬੰਦੀਆਂ, ਸਖਸ਼ੀਅਤਾਂ , ਦਲਿਤ ਜਥੇਬੰਦੀਆਂ, ਸਾਰੇ ਭਾਈਚਾਰਿਆਂ , ਮਨੁੱਖੀ ਅਧਿਕਾਰ ਜਥੇਬੰਦੀਆਂ, ਗ੍ਰੰਥੀ ਸਿੰਘਾਂ ਦੀਆਂ ਜਥੇਬੰਦੀਆਂ, ਪਾਠੀ ਸਿੰਘਾਂ, ਰਾਗੀ ਸਿੰਘਾਂ, ਢਾਡੀ-ਕਵੀਸ਼ਰੀ ਜਥਿਆਂ, ਸਿੱਖ ਪ੍ਰਚਾਰਕਾਂ, ਸਿੱਖਾਂ ਦੀਆਂ ਸੰਪਰਦਾਵਾਂ ਅਤੇ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰਕੇ 1 ਜੂਨ ਨੂੰ ਬਰਗਾੜੀ ਵਿੱਚ ਵਿਸ਼ਾਲ ਪੰਥਕ ਕਾਨਫਰੰਸ ਕਰਕੇ ਸਾਰੀਆਂ ਜਥੇਬੰਦੀਆਂ ਦੀ ਸਲਾਹ ਅਤੇ ਸਾਂਝੀ ਕਮੇਟੀ ਵੱਲੋਂ ਫੈਸਲਾ ਕੁੰਨ ਸੰਘਰਸ਼ ਅਰੰਭਿਆ ਜਾਵੇਗਾ। ਸਾਰੀਆਂ ਸਖਸ਼ੀਅਤਾਂ ਨਾਲ ਸੰਪਰਕ ਕਰਕੇ ਸਾਂਝੀ ਤਾਲਮੇਲ ਕਮੇਟੀ ਬਣਾਈ ਜਾਵੇਗੀ।
ਪ੍ਰੈਸ ਕਾਨਫਰੰਸ ਦੌਰਾਨ ਈਮਾਨ ਸਿੰਘ ਮਾਨ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਸੇਵਕ ਸਿੰਘ ਜਵਾਹਰਕੇ, ਜਸਪਾਲ ਸਿੰਘ ਢਿੱਲੋਂ, ਰਮਨਦੀਪ ਸਿੰਘ ਰਮੀਤਾ, ਹਰਭਜਨ ਸਿੰਘ ਕਸ਼ਮੀਰੀ , ਬਹਾਦਰ ਸਿੰਘ ਭਸੌੜ, ਪਰਮਿੰਦਰ ਸਿੰਘ ਬਲਿਆਵਾਲੀ, ਰਣਜੀਤ ਸਿੰਘ ਬਰਗਾੜੀ, ਸੁਖਜੀਤ ਸਿੰਘ ਡਾਲਾ, ਮੇਜਰ ਸਿੰਘ ਮਲੂਕਾ, ਗੁਰਮੀਤ ਸਿੰਘ ਬਜੋਆਣਾ, ਸਿਮਰਨਜੋਤ ਸਿੰਘ, ਹਰਫੂਲ ਸਿੰਘ, ਸੁਰਿੰਦਰ ਸਿੰਘ ਨਥਾਣਾ, ਸੁਖਦੇਵ ਸਿੰਘ, ਮੋਹਿੰਦਰ ਸਿੰਘ, ਕੁਲਵਿੰਦਰ ਸਿੰਘ ਹਾਜਿਰ ਸਨ।
Related Topics: Badal Dal, Bargari Insaf Morcha, Bibi Jagir Kaur, Capt. Amarinder Singh, Gobind Singh Longowal, SGPC, Shiromani Akali Dal Amritsar (Mann)