ਰੋਜਾਨਾ ਖਬਰ-ਸਾਰ » ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਅੱਜ ਦਾ ਖਬਰਸਾਰ- ਪੀਟੀਸੀ ਵਿਵਾਦ ਤੇ ਚੇਅਰਮੈਨ ਰਵਿੰਦਰ ਨਰਾਇਣ ਦਾ ਬਿਆਨ, ਪਾਕਿਸਤਾਨੀ ਫੌਜੀ ਹੁਕਮਰਾਨ ਪਰਵੇਜ਼ ਮੁਸ਼ਰਫ ਦੀ ਮੌਤ ਦੀ ਸਜ਼ਾ ਰੱਦ, ਜੇ.ਐਨ ਯੂ ਦੇ ਤਿੰਨ ਪ੍ਰੋਫੈਸਰਾਂ ਵੱਲੋ ਦਾਖ਼ਲ ਅਰਜੀ ਅਤੇ ਹੋਰ ਖਬਰਾਂ

January 14, 2020 | By

ਅੱਜ ਦਾ ਖ਼ਬਰਸਾਰ 14 ਜਨਵਰੀ 2020

 

ਖ਼ਬਰਾਂ ਸਿੱਖ ਜਗਤ ਦੀਆਂ

ਪੀ ਟੀ ਸੀ ਵੱਲੋ ਹੁਕਮਨਾਮਾ ਸਾਹਿਬ ਦੀ ਬੇਹੁਰਮਤੀ ਬਾਰੇ :

• ਸਿੱਖ ਸਿਆਸਤ ਦੇ ਸੰਪਾਦਕ ਭਾਈ ਪਰਮਜੀਤ ਸਿੰਘ ਵਲੋਂ ਕੱਲ੍ਹ ਜਲੰਧਰ ਪ੍ਰੈਸ ਕਲੱਬ ਵਿਖੇ ਪ੍ਰੈਸ ਮਿਲਣੀ ਕਰ ਕੇ ਪੀ ਟੀ ਸੀ ਚੈਨਲ ਵੱਲੋ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਤੇ ਹੁਕਮਨਾਮਾ ਸਾਹਿਬ ਨੂੰ ਆਪਣੀ ਬੌਧਿਕ ਜਗੀਰ ਦੱਸ ਕੇ ਉਸ ਦੇ ਪ੍ਰਚਾਰ ਪ੍ਰਸਾਰ ਨੂੰ ਰੋਕੇ ਜਾਣ ਦੇ ਸਾਰੇ ਘਟਨਾਕ੍ਰਮ ਅਤੇ ਤੱਥਾਂ ਤੇ ਚਾਨਣਾ ਪਾਇਆ ਗਿਆ।

• ਇਸ ਸੰਬੰਧੀ ਸਿੱਖ ਜਗਤ ਦੀਆਂ ਸੁਹਿਰਦ ਸਖਸ਼ੀਅਤਾਂ ਦਾ ਇਕ ਇਕੱਠ ੧੭ ਜਨਵਰੀ ੨੦੨੦ ਨੂੰ ਕੇਂਦਰੀ ਗੁਰੂ ਸਿੰਘ ਸਭਾ ਸੈਕਟਰ ੨੮ ਚੰਡੀਗੜ੍ਹ ਵਿਚ ਕੀਤਾ ਜਾ ਰਿਹਾ ਹੈ।

• ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਤੇ ਹੁਕਮਨਾਮਾ ਸਾਹਿਬ ਉਪਰ ਪੀ ਟੀ ਸੀ ਚੈਨਲ ਵੱਲੋਂ ਜਤਾਏ ਜਾ ਰਹੇ ਏਕਾਧਿਕਾਰ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅੱਜ ਸ਼੍ਰੋਮਣੀ ਕਮੇਟੀ ਤੇ ਪੀ ਟੀ ਸੀ ਚੈਨਲ ਤੋਂ ੧੫ ਦਿਨਾਂ ਦੇ ਅੰਦਰ ਅੰਦਰ ਸਪਸ਼ਟੀਕਰਨ ਮੰਗਿਆ ਹੈ।
• ਗਿਆਨੀ ਕੇਵਲ ਸਿੰਘ ਜੋ ਕੇ ਪੰਥਕ ਤਾਲਮੇਲ ਸੰਗਠਨ ਦੇ ਵੀ ਕਨਵੀਨਰ ਹਨ ਨੇ ਕਿਹਾ ਕੇ ਕਥਾ ਕੀਰਤਨ, ਗੁਰਬਾਣੀ ਤੇ ਹੁਕਮਨਾਮਾ ਸਾਹਿਬ ਕਿਸੇ ਕੰਪਨੀ ਦੀ ਜਾਇਦਾਦ ਨਹੀਂ ਹਨ।

ਪੀਟੀਸੀ ਦੇ ਚੇਅਰਮੈਨ ਰਵਿੰਦਰ ਨਰਾਇਣ ਦੀ ਇੰਟਰਵਿਊ ਦੀ ਸੰਖੇਪ ਪੜਚੋਲ

• ਆਪਣੀ ਇਸ ਇੰਟਰਵਿਊ ਵਿਚ ਰਵਿੰਦਰ ਨਰਾਇਣ ਦੱਸ ਰਿਹਾ ਹੈ ਕਿ ਗੁਰਬਾਣੀ ਦਾ ਪ੍ਰਚਾਰ ਜਾਂ ਪ੍ਰਸਾਰ ਕੌਣ ਕਰ ਸਕਦਾ ਹੈ ਤੇ ਕਿਵੇਂ ਕਰ ਸਕਦਾ ਹੈ ਤੇ ਸਭ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਉਹ ਐਸਜੀਪੀਸੀ ਤੇ ਪੀਟੀਸੀ ਦੇ ਸਾਂਝੇ ਨੁਮਾਇੰਦੇ ਜਿਓਂ ਬੋਲ ਰਿਹੈ।

ਕਿਓੰ?

ਜਰੂਰੀ ਨੁਕਤਾ। ਕਾਪੀਰਾਈਟ ਵਾਲੀ ਗੱਲ ਤੋਂ ਉਹ ਇਸ ਇੰਟਰਵਿਊ ਵਿੱਚ ਮੁੱਕਰਦਾ ਦੇਖਿਆ ਜਾ ਸਕਦਾ ਹੈ ਆਈਪੀਆਰ ਦੀ ਗਲ ਤਾ ਦਬ ਹੀ ਲਈ।

ਜਰੂਰੀ ਨੁਕਤਾ ਹੈ ਜਦੋਂ ਉਹ ਕਹਿੰਦਾ ਹੈ ਕਿ ਸਾਡਾ ਅਧਿਕਾਰ ਸਿਰਫ਼ ਸਾਡੀ ਆਡੀਓ ਤੇ ਵੀਡੀਓ ਸਿਗਨਲ ਤੇ ਹੈ ਜੋ ਉੱਥੋਂ ਆਉਂਦੇ ਨੇ।

ਇੱਕ ਗੱਲ ਹੋਰ ਗੌਰ ਕਰਨ ਵਾਲੀ ਹੈ ਕਿ ਜਦੋਂ ਵੀ ਕੋਈ ਵੀ ਇਸ ਬਾਬਤ ਗੱਲ ਚੱਲਦੀ ਹੈ ਤਾਂ ਉਹ ਬਾਦਲਾਂ ਨੂੰ ਬਰੀ ਕਰਕੇ ਟੌਹੜੇ ਤੇ ਲਿਆ ਕੇ ਸੁਟ ਦਿੰਦਾ ਹੈ ਕਿਉਂ ਜੋ ਟੌਹੜਾ ਉਤੋਂ ਆ ਕੇ ਤਾਂ ਹੁਣ ਇਸ ਗੱਲ ਬਾਰੇ ਕੋਈ ਬਿਆਨ ਦੇਣੋਂ ਰਿਹਾ ਤੇ ਦੂਜਾ ਟੋਹੜੇ ਦਾ ਬਿੰਬ ਬਾਦਲਾਂ ਮੁਕਾਬਲੇ ਕਿਤੇ ਵਧੀਆ ਸਮਝਿਆ ਜਾਂਦਾ ਹੈ।

ਉਹਦੀ ਸਾਰੀ ਸ਼ਬਦਾਵਲੀ ਜਿਹੜੀ ਹੈ ਉਹ ਉਹਦੀ ਮਨੋਦਸ਼ਾ ਨੂੰ ਬਿਆਨ ਕਰਦੀ ਹੈ। ਉਹ ਕਹਿੰਦੈ ਟੌਹੜੇ ਨੇ ਆ ਕੇ ਉਨ੍ਹਾਂ ਨੂੰ ਕਿਹਾ ਕਿ ਹੋਰ ਤਾਂ ਵੀ ਕੰਮ ਕਰ ਨਹੀ ਰਹੇ। ਦੂਰਦਰਸ਼ਨ ਨਹੀਂ ਕਰ ਰਿਹਾ ਸਰਕਾਰਾਂ ਨਹੀਂ ਕਰ ਰਹੀਆਂ ਤੇ ਸਾਨੂੰ ਆ ਕੇ ਉਹਨੇ ਕਿਹਾ ਕਿ ਤੁਸੀਂ ਹੌਸਲਾ ਕਰੋ ਕਿ ਬਾਕੀ ਤਾਂ ਕਰਨ ਤੋਂ ਅਸਮਰੱਥ ਹੋਏ ਨੇ। ਮਤਲਬ ਇਹ ਨਾ ਕਰਦਾ ਤਾ ਅਜ ਘਰ ਘਰ ਗੁਰਬਾਣੀ ਨਹੀ ਸੀ ਪਹੁੰਚ ਹੋਣੀ।

ਓਹ ਇੱਕ ਗੱਲ ਕਹਿ ਰਿਹੈ ਕਿ ਕੁਝ ਕਾਰੋਬਾਰੀ ਧੜੇ ਹੈ ਜਿਹੜੇ ਇਸ ਗੱਲ ਤੇ ਇਤਰਾਜ਼ ਕਰ ਰਹੇ ਐ ਜਦਕਿ ਇਹ ਇਤਰਾਜ਼ ਉਨ੍ਹਾਂ ਨੇ ਕੀਤਾ ਹੈ ਨਾ ਕਿ ਕੋਈ ਹੋਰ ਉਨ੍ਹਾਂ ਤੇ ਇਤਰਾਜ਼ ਕਰ ਨਹੀ ਕਰ ਰਿਹਾ। ਇਤਰਾਜ਼ ਤਾਂ ਪੀਟੀਸੀ ਕਰ ਰਹੀ ਹੈ।

ਇਸ ਤੇ ਧਿਆਨ ਦੀ ਲੋੜ ਹੈ। ਬੜੀ ਹੋਛੀ ਹਰਕਤ ਨਾਲ ਉਹਨੇ ਕੋਈ ਇਹੋ ਜਿਹਾ ਪੇਜ ਲੱਭ ਲਿਆ ਜਿੱਥੇ ਦੁਰਵਰਤੋਂ ਹੋ ਰਹੀ ਸੀ ਉਸ ਪੇਜ ਤੇ ਤਾਂ ਉਹਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਫੇਸਬੁੱਕ ਨੂੰ ਵੀ ਉਹਦੇ ਬਾਰੇ ਨਹੀ ਲਿਖਿਆ ਕਿ ਇਹ ਸਾਡੀ ਵੀਡੀਓ ਸਿੱਧੀ ਹੀ ਪਾ ਰਹੇ। ਉੱਥੇ ਕੋਈ ਇਤਰਾਜ ਨਹੀ ਸਗੋ ਬੇਸ਼ਰਮੀ ਨਾਲ ਵਿਖਾ ਕੇ ਡਰਾ ਰਿਹੈ। (ਇਸ ਸੰਬੰਧੀ ਆਮ ਸਿਖ ਸੰਗਤ ਉਸ ਦੇ ਹਕ ਵਿਚ ਭੁਗਤਦੀ ਉਸ ਇੰਟਰਵਿਊ ਹੇਠਲੀਆਂ ਟਿਪਣੀਆਂ ਤੋ ਵੇਖੀ ਜਾ ਸਕਦੀ ਹੈ। ਓਹਦੀ ਵਡੀ ਢਾਲ ਇਹੋ ਐ। ਇਹਨੂੰ ਕਾਬੂ ਕਰਨ ਵਾਲਾ ਨੁਕਤਾ ਹੈ ਕਿ ਉਹਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਫੇਸਬੁੱਕ ਨੂੰ ਵੀ ਉਹਦੇ ਬਾਰੇ ਨਹੀ ਲਿਖਿਆ ਕਿ ਇਹ ਸਾਡੀ ਵੀਡੀਓ ਸਿੱਧੀ ਹੀ ਪਾ ਰਹੇ। ਉੱਥੇ ਕੋਈ ਇਤਰਾਜ ਨਹੀ)

ਉਹ ਐੱਸਜੀਪੀਸੀ ਤੇ ਟ੍ਰੈਫਿਕ ਦੀ ਗੱਲ ਕਰਦਾ ਹੈ। ਐਸਜੀਪੀਸੀ ਦੀ ਸਾਈਟ ਤੇ ਕੋਈ ਮਸ਼ਹੂਰੀ ਤਾਂ ਆਉਣੀ ਨਹੀਂ ਕਿ ਉਨ੍ਹਾਂ ਨੇ ਕਿਤੇ ਦਿਖਾਉਣੀ ਹੈ ਵੀ ਸਾਡੇ ਤੇ ਹੀ ਇਨ੍ਹਾਂ ਟ੍ਰੈਫਿਕ ਡਿੱਗਦਾ ਆ ਕੇ। ਹਾਂ ਇਸ ਗੱਲ ਤੋਂ ਉਹਦੀ ਆਪਦੀ ਵਪਾਰ ਦਾ ਜੋ ਘਾਟਾ ਪੈ ਰਿਹੈ ਉਹ ਜ਼ਰੂਰ ਕਹਿ ਸਕਦੇ ਆਂ ਕਿ ਆਪਣੀ ਗੱਲ ਐੱਸਜੀਪੀਸੀ ਦੇ ਖਾਤੇ ਪਾ ਕੇ ਕਹਿ ਰਿਹੈ।

ਬਾਦਲਾਂ ਵਾਲੀ ਸੁਰ ਚ ਉਹ ਕਹਿ ਰਿਹਾ ਹੈ ਕਿ ਇਹ ਕੋਈ ਲਾਲਚ ਨੀ ਸੇਵਾ ਕਰ ਰਿਹੈ ਤੇ ਉਨ੍ਹਾਂ ਇੱਕ ਰੁਪਿਆ ਵੀ ਨਹੀਂ ਲਿਆ ਇਸ ਦਾ ਸਗੋਂ ਦਿੱਤਾ ਹੀ ਹੈ। ਸੇਵਾ ਲਈ ਉਹ ਲੜ ਵੀ ਰਿਹਾ ਹੈ ਹਰੇਕ ਨਾਲ ਕਿ ਤੂੰ ਕਿਉਂ ਕਰ ਰਿਹੈ ਮੈਨੂੰ ਕਰਨ ਦੇ।

ਕਾਪੀਰਾਈਟ ਵਾਲੀ ਗੱਲ ਵੀ ਉਹਨੇ ਟੌਹੜੇ ਦੇ ਖਾਤੇ ਪਾ ਤੀ ਕਿ ਓਹਨੇ ਸ਼ੁਰੂ ਕਰਵਾਇਆ ਸੀ। ਅਖੀਰ ਫਿਰ ਇਸ ਗੱਲ ਦਾ ਦੁਹਰਾਅ ਕਰਦਾ ਹੈ ਕਿ ਸਾਡਾ ਇਤਰਾਜ ਸਿਰਫ ਸਾਡੇ ਸਿਗਨਲ ਤੇ ਹੈ ਜੇ ਉਹਨੂੰ ਕੋਈ ਵਰਤਦਾ ਹੈ ਤਾਂ ਸਾਨੂੰ ਇਤਰਾਜ ਹੈ।

ਖ਼ਬਰਾਂ ਭਾਰਤੀ ਉਪਮਹਾਂਦੀਪ ਦੀਆਂ

• ਜਾਮੀਆ ਮੀਲੀਆ ਇਸਲਾਮੀਆ ਯੂਨੀਵਰਸਿਟੀ ਵਿਚ ਪੁਲਸ ਵੱਲੋ ਕੀਤੇ ਗਏ ਤਸ਼ੱਦਦ ਦੇ ਵਿਰੋਧ ਵਿਚ ਵਿਦਿਆਰਥੀਆਂ ਦੇ ਜ਼ੋਰਦਾਰ ਪ੍ਰਦਰਸ਼ਨ ਤੋਂ ਬਾਅਦ ਯੂਨੀਵਰਸਿਟੀ ਦੀ ਉਪ ਕੁਲਪਤੀ ਬੀਬੀ ਨਜ਼ਮਾਂ ਅਖਤਰ ਵੱਲੋ ਸੰਬੋਧਨ ਕੀਤਾ ਗਿਆ ਤੇ ਕਿਹਾ ਗਿਆ ਕੇ ਇਸ ਖਿਲਾਫ ਕਨੂੰਨੀ ਕਾਰਵਾਈ ਦੀਆ ਸੰਭਾਵਨਾਵਾਂ ਵੇਖੀਆਂ ਜਾਣਗੀਆਂ।

• ਜੇ ਐਨ ਯੂ ਮਾਮਲੇ ਚ ਦਿੱਲੀ ਪੁਲਸ ਅਪਰਾਧ ਸ਼ਾਖਾ ਵੱਲੋ ਅੱਜ ਵਿਦਿਆਰਥੀ ਆਗੂ ਆਈਸ਼ੀ ਘੋਸ਼ ਤੋਂ ਇਕੱਲਿਆਂ ਪੁੱਛ ਪੜਤਾਲ ਕੀਤੀ ਗਈ। ਇਸ ਦੌਰਾਨ ਹਮਲਾ ਕਰਨ ਵਾਲੀ ਨਕਾਬਪੋਸ਼ ਬੀਬੀ ਦੀ ਵੀ ਪਛਾਣ ਦੌਲਤ ਰਾਮ ਕਾਲਜ ਦੀ ਵਿਦਿਆਰਥਣ ਕੋਮਲ ਸ਼ਰਮਾ ਵੱਜੋਂ ਹੋ ਗਈ ਹੈ।

• ਜੇ ਐਨ ਯੂ ਦੇ ਤਿੰਨ ਪ੍ਰੋਫੈਸਰਾਂ ਵੱਲੋ ਦਾਖ਼ਲ ਅਰਜੀ ਤੇ ਦਿੱਲੀ ਹਾਈ ਕੋਰਟ ਵੱਲੋ ਦਿੱਲੀ ਪੁਲਸ, ਵਟਸਐਪ ਤੇ ਗੂਗਲ ਨੂੰ ਸੀ ਸੀ ਟੀ ਵੀ ਤੇ ਹੋਰ ਜਰੂਰੀ ਡਾਟਾ ਸਾਂਭ ਕੇ ਰੱਖਣ ਸੰਬੰਧੀ ਜਵਾਬ ਮੰਗਿਆ ਹੈ। ਦਿੱਲੀ ਪੁਲਸ ਨੇ ਵਟਸਐਪ ਨੂੰ ਯੂਨਿਟੀ ਅਗੈਂਸਟ ਲੈਫਟ ਤੇ ਫਰੈਂਡਸ ਓਫ ਆਰ ਐੱਸ ਐੱਸ ਨਾ ਦੇ ਵਟਸਐਪ ਸਮੂਹਾਂ ਦੇ ਫੋਨ ਨੰਬਰ, ਤਸਵੀਰਾਂ, ਵੀਡੀਓ ਤੇ ਸਾਰਾ ਡਾਟਾ ਸਾਂਭ ਕੇ ਰੱਖਣ ਦੀ ਹਿਦਾਇਤ ਸੰਬੰਧੀ ਪੱਤਰ ਵੀ ਲਿਖਿਆ ਹੈ।

• ਕੌਮੀ ਨਾਗਰਿਕਤਾ ਰਜਿਸਟਰ ਦੀ ਕੋਈ ਲੋੜ ਨਹੀਂ : ਨੀਤੀਸ਼ ਕੁਮਾਰ ਮੁਖ ਮੰਤਰੀ ਬਿਹਾਰ

ਕੌਮਾਂਤਰੀ ਖ਼ਬਰਾਂ

• ਵਿਸ਼ੇਸ਼ ਅਦਾਲਤ ਵੱਲੋਂ ੧੭ ਦਸੰਬਰ ਨੂੰ ਮੌਤ ਦੀ ਸਜਾ ਸੁਣਾਏ ਜਾਣ ਤੋਂ ਬਾਦ ਅੱਜ ਲਾਹੌਰ ਹਾਈ ਕੋਰਟ ਨੇ ਪਾਕਿਸਤਾਨੀ ਫੌਜੀ ਹੁਕਮਰਾਨ ਪਰਵੇਜ਼ ਮੁਸ਼ਰਫ ਦੀ ਮੌਤ ਦੀ ਸਜਾ ਰੱਦ ਕਰ ਦਿੱਤੀ। ਅਦਾਲਤ ਨੇ ਵਿਸ਼ੇਸ਼ ਅਦਾਲਤ ਵੱਲੋ ਮੁਸ਼ਰਫ ਖਿਲਾਫ ਚਲਾਏ ਦੇਸ਼ ਧ੍ਰੋਹ ਦੇ ਮੁਕੱਦਮੇ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,