August 21, 2019 | By ਸਿੱਖ ਸਿਆਸਤ ਬਿਊਰੋ
ਸੈਨ ਫਰਾਂਸਿਸਕੋ (ਬਲਵਿੰਦਰਪਾਲ ਸਿੰਘ ਖਾਲਸਾ): ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ ਵਿਚ ਸਿੱਖਾਂ, ਕਸ਼ਮੀਰੀਆਂ, ਗੋਰਿਆਂ ਅਤੇ ਅਫਰੀਕਣ-ਅਮੈਰੀਕਨਾਂ ਨੇ ਸਾਂਝੇ ਤੌਰ ‘ਤੇ ਭਾਰਤੀ ਜ਼ੁਲਮਾਂ ਦਾ ਪਰਦਾਫਾਸ ਕਰਨ ਲਈ 15 ਅਗਸਤ ਨੂੰ ਇਕ ਮੁਜਾਹਿਰਾ ਕੀਤਾ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਭਾਰਤੀ ਪਾਰਲੀਮੈਂਟ ਵਿਚ ਆਪਣੀ ਬਹੁਗਿਣਤੀ ਦਾ ਫਾਇਦਾ ਚੁੱਕਦਿਆਂ ਕੇ ਤਾਨਾਸ਼ਾਹੀ ਢੰਗਾਂ ਨਾਲ ਕਸ਼ਮੀਰ ਦੇ ਵੱਖਰੇ ਸਿਆਸੀ ਰੁਤਬੇ ਵਾਲੀ ਧਾਰਾ 370 ਖਤਮ ਕਰ ਦਿੱਤੀ ਹੈ। ਭਾਰਤ ਨੇ ਸੱਤ ਲੱਖ ਫੌਜ ਕਸ਼ਮੀਰ ਵਿਚ ਤੈਨਾਤ ਕਰਕੇ, ਲੋਕਾਂ ਨੂੰ ਘਰਾਂ ਵਿਚ ਕੈਦ ਕਰਕੇ, ਇੰਟਰਨੈਟ ਤੇ ਫੋਨ ਸਹੂਲਤਾਂ ਬੰਦ ਕਰਕੇ ਇਹ ਫੈਸਲਾ ਲਾਗੂ ਕੀਤਾ।
ਇਸ ਮੁਜ਼ਾਹਰੇ ਨੂੰ ਬਹੁਤ ਸਾਰੇ ਕਸ਼ਮੀਰੀ, ਗੋਰੇ ਤੇ ਹੋਰ ਇਨਸਾਫ ਪਸੰਦ ਬੁਲਾਰਿਆਂ ਨੇ ਸੰਬੋਧਨ ਕੀਤਾ।
ਸਿੱਖ ਬੁਲਾਰਿਆਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਨਾਂ ਨੇ ਕਿਹਾ ਕਿ ਸਿੱਖ ਕੌਮ ਪੂਰੀ ਤਰਾਂ ਕਸ਼ਮੀਰੀ ਲੋਕਾਂ ਦੇ ਨਾਲ ਹੈ ਤੇ ਪੂਰਾ ਸਮਰਥਨ ਦੇਵੇਗੀ, ਜਿਸਦਾ ਸਭ ਹਾਜ਼ਰੀਨ ਵੱਲੋਂ ਸੁਆਗਤ ਕੀਤਾ। ਕਈ ਸੌ ਦੀ ਗਿਣਤੀ ਵਿਚ ਪਹੁੰਚੇ ਕਸ਼ਮੀਰੀ ਵਿਿਦਆਰਥੀ ਪਹੁੰਚੇ ਹੋਏ ਸਨ। ਸਿੱਖਾਂ ਵੱਲੋਂ ਵੀ ਭਰਵੀਂ ਹਾਜ਼ਰੀ ਸੀ ਜਿਸ ਵਿਚ ਏਜੀਪੀਸੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ, ਸਿੱਖ ਇਨਫਰਮੇਸ਼ਨ ਸੈਂਟਰ ਵੱਲੋਂ ਭਜਨ ਸਿੰਘ ਭਿੰਡਰ, ਸਿੱਖ ਯੂਥ ਆਫ ਅਮਰੀਕਾ ਦੇ ਨੁਮਾਇੰਦੇ, ਖਾਲਿਸਤਾਨ ਦੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰ, ਗੁਰਦੁਆਰਾ ਸਾਹਿਬ ਫਰੀਮਾਂਟ ਅਤੇ ਕੈਲੇਫੋਰਨੀਆ ਗਤਕਾ ਦਲ ਨੁਮਾਇੰਦੇ ਸ਼ਾਮਲ ਸਨ।
ਸਿੱਖ ਬੁਲਾਰਿਆਂ ਨੇ ਸਿੱਖ ਨਸਲਕੁਸ਼ੀ ਤੇ ਕਸ਼ਮੀਰੀਆਂ ‘ਤੇ ਜੁਲਮਾਂ ਬਾਰੇ ਬੋਲਦਿਆਂ ਕਿਹਾ ਕਿ ਦੋਵੇਂ ਘੱਟ ਗਿਣਤੀਆਂ ਨੂੰ ਭਾਰਤੀ ਧਰਤੀ ਤੋਂ ਅਲੋਪ ਕਰਨ ਦੀ ਵਡੀ ਸਾਜ਼ਿਸ਼ ਭਾਰਤ ਸਰਕਾਰ ਵੱਲੋਂ ਹਿਟਲਰ ਦੀ ਤਰਜ਼ ਉਤੇ ਹੌਲੀ ਹੌਲੀ ਪੂਰੀ ਕੀਤੀ ਜਾ ਰਹੀ ਹੈ, ਜਿਸਨੂੰ ਨੰਗਿਆਂ ਕਰਨ ਦੀ ਭਾਰੀ ਲੋੜ ਹੈ। ਕਸ਼ਮੀਰ ਵਿਚੋਂ ਫੌਜ ਨੂੰ ਵਾਪਸ ਸੱਦਣ ਤੇ ਕਸ਼ਮੀਰ ਵਿਚ ਲੋਕਾਂ ਦੇ ਅਧਿਕਾਰ ਬਹਾਲ ਕਰਨ ਦੀ ਫੌਰੀ ਲੋੜ ਹੈ, ਜਿਸ ਲਈ ਅਮਰੀਕਾ ਨੂੰ ਦਖਲ ਦੇਣਾ ਚਾਹੀਦਾ ਹੈ ਤੇ ਸੰਯੁਕਤ ਰਾਸ਼ਟਰ ਸੰਘ ਨੂੰ ਭਾਰਤ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।
Related Topics: All News Related to Kashmir, Human Rights, Indian Politics, Indian State, Narendra Modi Led BJP Government in India (2019-2024), Sikh Diaspora, Sikh News USA, Sikhs in United States