May 28, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੋਣਾਂ ਦੌਰਾਨ ਇਕ ਖਬਰ ਅਦਾਰੇ ਨਾਲ ਕੀਤੀ ਗਈ “ਗੈਰ-ਸਿਆਸੀ ਗੱਲਬਾਤ” ਦੌਰਾਨ ਉਸ ਵਲੋਂ ਬੱਦਲਾਂ ਪਿੱਛੇ ਜਹਾਜ਼ ਲੁਕਾ ਕੇ ਰਿਡਾਰ (ਉੱਡਦੇ ਹਵਾਈ ਜਹਾਜ਼ਾਂ ਬਾਰੇ ਪਤਾ ਲਾਉਣ ਵਾਲੇ ਪ੍ਰਬੰਧ) ਤੋਂ ਬਚਣ ਵਾਲੇ ਬਿਆਨ ਕਾਰਨ ਉਸਦਾ ਬਹੁਤ ਮੌਜੂ ਉਡਾਇਆ ਗਿਆ ਸੀ। ਪਰ ਹੁਣ ਫੌਜ ਮੁਖੀ ਨੇ ਕਿਹਾ ਕਿ “ਕੁਝ ਰਿਡਾਰ ਬੱਦਲਾਂ ਤੋਂ ਪਾਰ ਨਹੀਂ ਵੇਖ ਸਕਦੇ”।
ਦਰਅਸਲ ਨਰਿੰਦਰ ਮੋਦੀ ਨੇ ਗੱਲਬਾਤ ਦੌਰਾਨ ਇਹ ਕਿਹਾ ਸੀ ਕਿ ਭਾਰਤੀ ਫੌਜ ਦੇ ਮਾਹਿਰ 27 ਫਰਵਰੀ ਨੂੰ ਮੌਮਸ ਅਚਾਨਕ ਖਰਾਬ ਹੋ ਜਾਣ ਕਾਰਨ ਤੇ ਬੱਦਲ ਹੋ ਜਾਣ ਕਾਰਨ ਬਾਲਾਕੋਟ ਵਿਖੇ ਹਵਾਈ ਫੌਜ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਛਛੋਪੰਜ ਵਿਚ ਸਨ ਤਾਂ ਉਸ ਨੇ ਫੌਜੀ ਅਫਸਰਾਂ ਨੂੰ ਕਿਹਾ ਕਿ ਬੱਦਲਾਂ ਦਾ ਭਾਰਤੀ ਹਵਾਈ ਫੌਜ ਨੂੰ ਫਾਇਦਾ ਹੋ ਸਕਦਾ ਹੈ ਕਿਉਂਕਿ ਹਵਾਈ ਜਹਾਜ਼ ਬੱਦਲਾਂ ਪਿੱਛੇ ਲੁਕ ਕੇ ਰਿਡਾਰ ਤੋਂ ਬਚ ਸਕਦੇ ਹਨ।
ਨਰਿੰਦਰ ਮੋਦੀ ਵਲੋਂ ਇਸ ਗੱਲਬਾਤ ਵਿਚ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਸ ਦਾ ਸਹਿਜ ਸੁਭਾਅ ਲਾਇਆ ਅੰਦਾਜ਼ਾ ਵੀ ਵੱਡੇ-ਵੱਡੇ ਫੌਜੀ ਮਾਹਿਰਾਂ ਦੇ ਗਿਆਨ ਤੇ ਤਜ਼ਰਬੇ ਨਾਲੋਂ ਵੱਧ ਕਾਰਗਰ ਹੈ।
ਮੋਦੀ ਦਾ ਮਜਾਕ ਇਸ ਲਈ ਉਡਾਇਆ ਗਿਆ ਸੀ ਕਿ ਰਿਡਾਰ ਤਕਰੀਨ ਰਾਹੀਂ ਅਸਮਾਨ ਵਿਚ ਉੱਡਦੀ ਸ਼ੈਅ ਦੀ ਦੂਬਰੀਨ ਵਾਙ ਤਸਵੀਰ ਨਹੀਂ ਖਿੱਚੀ ਜਾਂਦੀ ਬਲਕਿ ਰਿਡਾਰ ਤਕਨੀਕ ਰਾਹੀਂ ਸੂਖਮ ਤਰੰਗਾਂ ਅਸਮਾਨ ਵਿਚ ਭੇਜੀਆਂ ਜਾਂਦੀਆਂ ਹਨ ਤੇ ਜਦੋਂ ਉਹ ਉੱਡਣ ਵਾਲੀ ਸ਼ੈਅ ਨਾਲ ਵੱਜ ਦੀਆਂ ਹਨ ਤਾਂ ਉਨ੍ਹਾਂ ਵਿਚ ਆਉਣ ਵਾਲੀ ਤਬਦੀਲੀ ਤੋਂ ਉਸ ਸੈਅ ਦੇ ਦੀ ਜਗ੍ਹਾਂ, ਅਕਾਰ ਤੇ ਰਫਤਾਰ ਬਾਰੇ ਪਤਾ ਲੱਗ ਜਾਂਦਾ ਹੈ। ਇਹ ਤਰੰਗਾਂ ਬੱਦਲਾਂ ਨੂੰ ਬਿਨਾ ਕਿਸੇ ਦਿੱਕਤ ਦੇ ਪਾਰ ਕਰ ਜਾਂਦੀਆਂ ਹਨ ਤੇ ਮੀਂਹ ਜਾਂ ਬੱਦਲਾਂ ਵਾਲੇ ਮੌਸਮ ਦਾ ਇਨ੍ਹਾਂ ਉੱਤੇ ਅਸਰ ਨਹੀਂ ਪੈਂਦਾ। ਇਹੀ ਕਾਰਨ ਹੈ ਕਿ ਬੱਦਲਵਾਈ ਦੇ ਮੌਸਮ ਵਿਚ ਵੀ ਅਸਮਾਨ ਵਿਚ ਉੱਡਦੇ ਹਵਾਈ ਜਹਾਜ਼ਾਂ ਦੀ ਸਥਿਤੀ ਬਾਰੇ ਹੇਠਾਂ ਜਮੀਨ ਤੇ ਲੱਗੇ ਯੰਤਰਾਂ ਰਾਹੀਂ ਪਤਾ ਲੱਗਦਾ ਰਹਿੰਦਾ ਹੈ।
ਹੁਣ ਜਦੋਂ ਵਿਿਗਆਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦਾ ਬਚਾਅ ਨਹੀਂ ਕਰ ਰਿਹਾ ਤਾਂ ਲੱਗਦਾ ਹੈ ਕਿ ਇਹ ਜਿੰਮੇਵਾਰ ਭਾਰਤੀ ਫੌਜ ਦੇ ਮੁਖੀ ਨੇ ਸਾਂਭ ਲਈ ਹੈ।
Related Topics: General Bipin rawat, Indian Army, Narendra Modi