ਲੇਖ

ਫਾਂਸੀ ਦੇ ਤਖ਼ਤੇ ਤੋ – ਅਮਨ ਇਨਸਾਫ਼ ਨਾਲ ਆਉਂਦਾ ਹੈ, ਜੇ ਇਨਸਾਫ਼ ਨਹੀਂ ਹੋਵੇਗਾ ਤਾਂ ਅਮਨ ਵੀ ਨਹੀਂ ਆਵੇਗਾ

October 11, 2011 | By

( 13 ਦਿਸੰਬਰ 2001 ਨੂੰ ਭਾਰਤੀ ਸੰਸਦ ਉੱਤੇ ਹਮਲੇ ਦੇ ਦੋਸ਼ ਵਿਚ ਫਾਂਸੀ ਦੀ ਉਡੀਕ ਕਰ ਰਹੇ ਕਸ਼ਮੀਰੀ ਨਾਗਰਿਕ ਮੁਹੰਮਦ ਅਫ਼ਜ਼ਲ ਨਾਲ ਇਹ ਮੁਲਾਕਾਤ ਵਿਨੋਦ ਕੇ ਜੋਸ਼, ਜੋ ਕਿ ਰੇਡੀਓ ਪੈਸਿਫਿਕ ਅਮਰੀਕਾ ਦੇ ਵਿਦੇਸ਼ ਪ੍ਰਤੀਨਿਧੀ ਹਨ, ਵੱਲੋਂ ਕੀਤੀ ਗਈ ਸੀ। ਮੂਲ ਰੂਪ ਵਿਚ ਇਹ ਮੁਲਾਕਾਤ ਅੰਗਰੇਜ਼ੀ ਵਿਚ ਛਪੀ ਹੋਣ ਕਾਰਨ ਇਹ ਜਿਆਦਾ ਪਾਠਕਾਂ ਤੱਕ ਨਹੀਂ ਪਹੁੰਚ ਸਕੀ। ਪੰਜਾਬ, ਜਿਸ ਨੇ ਕਿ ਖ਼ੁਦ ਇਹ ਬੇਇਨਸਾਫੀ ਤੇ ਤਸ਼ੱਦਦ ਆਪਣੇ ਪਿੰਡੇ ’ਤੇ ਸਹਾਰਿਆ ਹੈ, ਭਾਰਤ ਅਤੇ ਪਾਕਿਸਤਾਨ ਤੋਂ ਆਜ਼ਾਦੀ ਮੰਗ ਰਹੇ ਕਸ਼ਮੀਰ ਦੇ ਦਰਦ ਨੂੰ ਪੰਜਾਬ ਤੋਂ ਚੰਗੀ ਤਰ੍ਹਾਂ ਹੋਰ ਕੌਣ ਸਮਝ ਸਕਦਾ ਹੈ। ਸੋ ਅਸੀਂ ਆਪਣੇ ਲੋਕਾਂ ਤੱਕ ਪਹੁੰਚਾਉਣ ਲਈ ਇਸ ਮੁਲਾਕਾਤ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ ਤੇ ਇਹ ਤੁਹਾਡੀ ਕਚਿਹਰੀ ਵਿਚ ਪੇਸ਼ ਹੈ। ਆਸ ਹੈ ਕਿ ਇਨਸਾਫ਼ ਪਸੰਦ ਲੋਕ ਜ਼ਰੂਰ ਬੇਕਸੂਰ ਫਾਂਸੀਆਂ ’ਤੇ ਲਟਕਾਏ ਜਾ ਰਹੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਮੁਹੰਮਦ ਅਫ਼ਜ਼ਲ ਵਰਗਿਆਂ ਦੀ ਬੰਦ ਖਲਾਸੀ ਲਈ ਅੱਗੇ ਆਉਣਗੇ। ਆਸ ਹੈ ਕਿ ਕਸ਼ਮੀਰੀ ਅਫ਼ਜ਼ਲ ਦੀ ਫੋਟੋ ਨਾਲ ਭਾਈ ਦਵਿੰਦਰ ਪਾਲ ਸਿੰਘ ਦੀ ਤੇ ਪੰਜਾਬੀ ਭਾਈ ਸਾਹਿਬ ਦੀ ਫੋਟੋ ਨਾਲ ਮੁਹੰਮਦ ਅਫ਼ਜ਼ਲ ਦੀ ਫੋਟੋ ਚੁੱਕ ਕੇ ਆਵਾਜ਼ ਉਠਾਉਣਗੇ। ਅਨੁਵਾਦ: ਜਗਦੀਪ ਸਿੰਘ ਫਰੀਦਕੋਟ)
ਇੱਕ ਜੰਗਾਲ ਖਾਧੀ ਮੇਜ਼ ਤੇ ਉਸਦੇ ਪਿੱਛੇ ਵਰਦੀ ਵਿੱਚ ਇੱਕ ਆਦਮੀਂ ਹੱਥ ਵਿੱਚ ਇੱਕ ਚਮਚਾ  ਫੜ੍ਹੀ ਖੜ੍ਹਾ ਸੀ। ਮੁਲਾਕਾਤੀ, ਸਾਰੇ ਇਸ ਦੇ ਆਦੀ ਦਿਸ ਰਹੇ ਸਨ। ਕਤਾਰ ’ਚ, ਖਾਣੇ ਦੇ ਪਲਾਸਟਿਕ ਦੇ ਲਿਫਾਫੇ ਦਿਖਾਉਣ ਲਈ, ਖੜ੍ਹੇ ਸਨ ਕਿ ਉਹ (ਪੁਲਸ ਵਾਲਾ) ਖਾਣੇ ਨੂੰ ਸੁੰਘੇ ਤੇ ਕਦੇ-ਕਦੇ ਸੁਆਦ ਵੀ ਚੱਖ਼ ਲਵੇ। ਸੁਰੱਖਿਆ ਕਰਮਚਾਰੀ ਦਾ ਚਮਚਾ ਮਲਾਈ ਕੋਫ਼ਤੇ, ਸ਼ਾਹੀ ਪਨੀਰ, ਆਲੂ ਬੈਂਗਣ ਤੇ ਹੋਰ ਰਲੀਆਂ ਮਿਲੀਆਂ ਸਬਜ਼ੀਆਂ ਦੀ ਤਰੀ ਵਿੱਚੋਂ ਗੋਤਾ ਮਾਰ ਕੇ ਬਾਹਰ ਆਉਂਦਾ। ਮੁਲਾਕਾਤੀ, ਸਬਜ਼ੀਆ ਦੇ ਛੋਟੇ-ਛੋਟੇ ਲਿਫਾਫੇ ਖੋਲ੍ਹਦੇ ਤਾਂ ਚਮਚਾ ਸਬਜੀ ਦੇ ਇੱਕ-ਇੱਕ ਟੁਕੜੇ ਨੂੰ ਟੋਹ ਕੇ ਵੇਖਦਾ। ਇੱਕ ਅਧਖੜ ਉਮਰ ਦੀ ਬੀਬੀ ਦੇ ਖਾਣੇ ਨੂੰ ‘ਖੰਗਾਲ’ ਕੇ ਕੋਲ ਹੀ ਰੱਖੇ ਪਾਣੀ ਦੇ ਭਰੇ ਹੋਏ ਸਟੀਲ ਦੇ ਕੌਲੇ ਵਿੱਚ ਚਮਚੇ ਨੇ ਇਸ਼ਨਾਨ ਕੀਤਾ ਤੇ ਫੇਰ ਉਹ ਲਾਈਨ ਵਿੱਚ ਅੱਗੇ ਖੜ੍ਹੇ 14-15 ਸਾਲਾਂ ਦੇ ਮੁੰਡੇ ਦੇ ਪਲਾਸਟਿਕ ਦੇ ਲਿਫਾਫਿਆਂ ਵੱਲ ਵੱਧ ਗਿਆ। ਹੁਣ ਤੱਕ ਸਟੀਲ ਦੇ ਕੌਲੇ ਵਿਚਲਾ ਪਾਣੀ ਕਈ ਰੰਗ ਬਦਲ ਚੁੱਕਾ ਸੀ। ਉਸ ਪਾਣੀ ਉੱਤੇ ਤੈਰ ਰਹੇ ਤੇਲ ਉੱਤੇ ਸਰਦੀ ਦੇ ਢੱਲਦੇ ਸੂਰਜ ਦੀਆਂ ਕਿਰਨਾਂ ਪੈ ਕੇ ਸਤਰੰਗੀ ਪੀਂਘ ਬਣਾ ਰਹੀਆਂ ਸਨ।
ਲਗਭਗ ਸਾਢੇ ਚਾਰ ਵਜੇ ਮੇਰੀ ਵਾਰੀ ਆਈ। ਚਮਚੇ ਵਾਲੇ ਦੇ ਖੱਬੇ ਪਾਸੇ ਖੜ੍ਹੇ ਆਦਮੀਂ ਨੇ ਚਾਰ-ਪੰਜ ਵਾਰ ਸਿਰ ਤੋਂ ਪੈਰਾਂ ਤੱਕ ਮੇਰੀ ਤਲਾਸ਼ੀ ਲਈ ਤੇ ਜਦੋਂ ਉਹਨਾਂ ਦੇ ਮੈਟਲ ਡਿਟੈਕਟਰ ਨੇ ਚੀਕਾਂ ਜਹੀਆਂ ਮਾਰਨੀਆ ਸ਼ੁਰੂ ਕਰ ਦਿੱਤੀਆਂ ਤਾਂ ਮੈਨੂੰ ਆਪਣੀ ਬੈਲਟ, ਸਟੀਲ ਦੇ ਬੈਚ ਤੇ ਚਾਬੀਆਂ ਵੀ ਬਾਹਰ ਕੱਢ ਕੇ ਰੱਖਣੀਆਂ ਪਈਆਂ। ਤਾਮਿਲਨਾਡੂ ਸਪੈਸ਼ਲ ਪੁਲਸ ਦਾ ਬੈਚ ਲਾ ਕੇ ਡਿਊਟੀ ’ਤੇ ਖੜ੍ਹਾ ਆਦਮੀਂ ਹੁਣ ਸੰਤੁਸ਼ਟ ਲੱਗ ਰਿਹਾ ਸੀ ਤੇ ਮੈਨੂੰ ਅੰਦਰ ਜਾਣ ਦੀ ਆਗਿਆ ਮਿਲ ਗਈ।
ਤਿਹਾੜ ਦੀ ਜ਼ੇਲ੍ਹ ਨੰਬਰ ਤਿੰਨ ਦੇ ਹਾਈ ਰਿਸਕ ਵਾਰਡ ਵਿਚ ਜਾਣ ਲਈ ਮੈਂ ਚੌਥੀ ਵਾਰ ਸੁਰੱਖਿਆ ਜਾਲ ਵਿਚੋਂ ਲੰਘਿਆ ਸਾਂ। ਮੈਂ ਮੁਹੰਮਦ ਅਫ਼ਜ਼ਲ ਨੂੰ ਮਿਲਣ ਜਾ ਰਿਹਾ ਸੀ, ਉਹੀ ਅਫ਼ਜ਼ਲ ਜਿਸਦੀ ਅੱਜ-ਕੱਲ੍ਹ ਬਹੁਤ ਚਰਚਾ ਹੈ।
ਛੋਟੇ-ਛੋਟੇ ਕਮਰਿਆਂ (ਖ਼ਾਨਿਆਂ ਵਰਗੇ) ਵਾਲਾ ਇੱਕ ਵੱਡਾ ਕਮਰਾ, ਮੁਲਾਕਾਤੀ ਅਤੇ ਕੈਦੀਆਂ ਵਿਚਕਾਰ ਇੱਕ ਮੋਟੇ ਕੱਚ ਦੀ ਕੰਧ ਅਤੇ ਲੋਹੇ ਦੀਆਂ ਸਲਾਖਾਂ ਹੁੰਦੀਆਂ ਹਨ। ਦੋਨਾਂ ਦੀ ਗੱਲਬਾਤ ਲਈ ਇਕ ਮਾਈਕ ਹੁੰਦਾ ਹੈ ਅਤੇ ਦੀਵਾਰ ਤੇ ਇੱਕ ਸਪੀਕਰ ਲੱਗਿਆ ਹੁੰਦਾ ਹੈ। ਬਹੁਤ ਥੋੜ੍ਹੀ ਆਵਾਜ਼ ਆਉਂਦੀ ਹੈ, ਕੱਚ ਦੀ ਕੰਧ ਦੇ ਦੋਵੇਂ ਪਾਸੇ ਬੈਠੇ ਆਦਮੀਂ ਕੰਧ ਉੱਪਰ ਕੰਨ੍ਹ ਲਗਾ ਕੇ ਪੂਰੀ ਕੋਸ਼ਿਸ਼ ਨਾਲ ਇੱਕ ਦੂਜੇ ਦੀ ਗੱਲ ਸੁਣਦੇ ਹਨ। ਮੁਹੰਮਦ ਅਫ਼ਜ਼ਲ ਛੋਟੇ ਕਮਰੇ ਦੇ ਦੂਜੇ ਪਾਸੇ ਪਹਿਲਾਂ ਹੀ ਮੌਜੂਦ ਸੀ। ਉਸ ਦੇ ਚਿਹਰੇ ਉੱਪਰ ਮੈਨੂੰ ਬਹੁਤ ਸ਼ਾਂਤੀ ਨਜ਼ਰ ਆਈ। ਪੈਂਤੀਆਂ ਨੂੰ ਢੁੱਕੇ ਇਸ ਮਧਰੇ ਜਹੇ ਆਦਮੀਂ, ਜਿਸਨੇ ਚਿੱਟਾ ਕੁੜ੍ਹਤਾ ਪਜਾਮਾ ਪਾਇਆ ਹੋਇਆ ਸੀ ਤੇ ਜਿਸਦੀ ਜੇਬ ਵਿੱਚ ‘ਰੋਨਾਲਡ’ ਦਾ ਪੈੱਨ ਲੱਗਿਆ ਹੋਇਆ ਸੀ ਨੇ ਬਹੁਤ ਸਾਫ਼ ਆਵਾਜ਼ ਤੇ ਉਤਸ਼ਾਹ ਨਾਲ ਮੇਰਾ ਸਵਾਗਤ ਕੀਤਾ, “ਕੀ ਹਾਲ ਹੈ ਜਨਾਬ।”
ਮੈਂ ਕਿਹਾ “ਮੈਂ ਠੀਕ ਹਾਂ।”
ਕੀ ਮੌਤ ਦੀ ਦਹਿਲੀਜ਼ ਖੜ੍ਹੇ ਆਦਮੀਂ ਨੂੰ ਮੈਨੂੰ ਵੀ ਇਹੋ ਹੀ ਸਵਾਲ ਪੁੱਛਣਾ ਚਾਹੀਦਾ ਹੈ। ਇਕ ਪਲ ਲਈ ਮੈਂ ਉਲਝਣ ਵਿੱਚ ਪੈ ਗਿਆ, ਫੇਰ ਮੈਂ ਪੁੱਛ ਹੀ ਲਿਆ ਤੁਹਾਡਾ “ਕੀ ਹਾਲ ਹੈ?” “ਬਹੁਤ ਵਧੀਆ ਹੈ, ਧੰਨਵਾਦ ਜਨਾਬ।” ਉਸ ਨੇ ਗਰਮਜੋਸ਼ੀ ਨਾਲ ਕਿਹਾ। ਸਾਡੀ ਗੱਲਬਾਤ ਤਕਰੀਬਨ ਇੱਕ ਘੰਟਾ ਚੱਲੀ। ਅਸੀਂ ਦੋਵੇਂ ਹੀ ਉਸ ਸੀਮਤ ਸਮੇਂ ਵਿੱਚ ਵੱਧ ਤੋਂ ਵੱਧ ਗੱਲਬਾਤ ਕਰਨਾ ਚਾਹੁੰਦੇ ਸੀ। ਮੈਂ ਆਪਣੀ ਛੋਟੀ ਜਿਹੀ ਡਾਇਰੀ ਵਿੱਚ ਉਸਦੇ ਜਵਾਬ ਦਰਜ ਕਰਦਾ ਗਿਆ। ਉਹ ਇਸ ਤਰ੍ਹਾਂ ਦਾ ਆਦਮੀਂ ਲਗ ਰਿਹਾ ਸੀ ਜੋ ਦੁਨੀਆਂ ਨੂੰ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਚਾਹੁੰਦਾ ਸੀ। ਪਰ ਫਾਂਸੀ ਦੀ ਸਜ਼ਾ ਮਿਲੇ ਵਿਅਕਤੀ ਹੋਣ ਦੀ ਸਥਿਤੀ ਵਿੱਚ ਲੋਕਾਂ ਤੱਕ ਪਹੁੰਚਣ ਦੀ ਆਪਣੀ ਮਜ਼ਬੂਤੀ ਨੂੰ ਉਹ ਵਾਰ-ਵਾਰ ਦੁਹਰਾ ਰਿਹਾ ਸੀ।
ਪ੍ਰਸ਼ਨ: ਅਫ਼ਜ਼ਲ ਦੀਆਂ ਬਹੁਤ ਸਾਰੀਆਂ ਵਿਰੋਧੀ ਤਸਵੀਰਾਂ ਹਨ ਮੈਂ ਕਿਸ ਅਫ਼ਜ਼ਲ ਨਾਲ ਮਿਲ ਰਿਹਾ ਹਾਂ?
ਉੱਤਰ: ਕੀ ਇਸੇ ਤਰ੍ਹਾਂ ਹੈ? ਪਰ ਜਿੱਥੋਂ ਤੱਕ ਮੈਨੂੰ ਲਗਦਾ ਹੈ ਬਸ ਇਕ ਹੀ ਅਫ਼ਜ਼ਲ ਹੈ ਉਹ ਮੈਂ ਹਾਂ।
ਪ੍ਰ. ਉਹ ਅਫ਼ਜ਼ਲ ਕੌਣ ਹੈ?
ੳ. ਇਕ ਪਲ ਦੀ ਖਾਮੋਸ਼ੀ। ਅਫ਼ਜ਼ਲ ਇੱਕ ਨੌਜਵਾਨ ਦੇ ਤੌਰ ’ਤੇ ਉਤਸ਼ਾਹੀ, ਬੁੱਧੀਮਾਨ ਤੇ ਆਦਰਸ਼ਵਾਦੀ ਹੈ। ਕਸ਼ਮੀਰ ਦਾ ਅਫ਼ਜ਼ਲ ਵਾਦੀ ਦੇ 1990 ਦੇ ਦਹਾਕੇ ਦੇ ਰਾਜਨੀਤਿਕ ਮਾਹੌਲ ਤੋਂ ਪ੍ਰਭਾਵਿਤ ਦੂਜੇ ਹਜ਼ਾਰਾਂ ਲੋਕਾਂ ਵਾਂਗ ਸੀ, ਜੋ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦਾ ਮੈਂਬਰ ਸੀ ਤੇ ਜੋ ਸਰਹੱਦ ਪਾਰ ਕਸ਼ਮੀਰ ਦੇ ਦੂਜੇ ਹਿੱਸੇ ਵਿੱਚ ਚਲਾ ਗਿਆ ਸੀ। ਪਰ ਕੁਝ ਹੀ ਹਫ਼ਤਿਆਂ ਵਿੱਚ ਉਸ ਦਾ ਮੋਹ ਭੰਗ ਹੋ ਗਿਆ ਅਤੇ ਉਹ ਵਾਪਸ ਆ ਕੇ ਆਮ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਨ ਲੱਗਾ ਪਰ, ਸੁਰੱਖਿਆ ਏਜੰਸੀਆਂ ਨੇ ਮੈਨੂੰ ਇਸ ਦੀ ਇਜ਼ਾਜਤ ਨਹੀਂ ਦਿੱਤੀ। ਉਹ ਜਦੋਂ ਜੀਅ ਕਰਦਾ ਮੈਨੂੰ ਚੁੱਕ ਕੇ ਲੈ ਜਾਂਦੇ, ਬੁਰੀ ਤਰ੍ਹਾਂ ਤਸੀਹੇ ਦਿੰਦੇ, ਬਿਜਲੀ ਦੇ ਝਟਕੇ ਲਾਉਂਦੇ, ਬਰਫ਼ੀਲੇ ਪਾਣੀ ਵਿੱਚ ਜਮਾਉਂਦੇ, ਪੈਟਰੋਲ ਵਿੱਚ ਡੁਬੋਂਦੇ, ਮਿਰਚਾਂ ਦਾ ਧੂੰਆਂ ਦਿੰਦੇ ’ਤੇ ਹੋਰ ਵੀ ਕਈ ਤਰੀਕੇ ਦੇ ਤਸ਼ੱਦਦ… ਤੇ ਅੰਤ ਉਹਨਾਂ ਨੇ ਇੱਕ ਝੂਠੇ ਕੇਸ ਵਿਚ ਫਸਾ ਦਿੱਤਾ। ਬਿਨ੍ਹਾਂ ਵਕੀਲ ਬਿਨ੍ਹਾਂ ਨਿਰਪੱਖ ਮੁਕੱਦਮੇ ਦੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਪੁਲਿਸ ਨੇ ਜੋ ਝੂਠ ਪੈਦਾ ਕੀਤੇ, ਉਹਨਾਂ ਨੂੰ ਮੀਡੀਆ ਵਿੱਚ ਤੁਸੀਂ, ਲੋਕਾਂ ਨੂੰ ਵੱਡੇ ਕਰ-ਕਰ ਦਿਖਾਇਆ ’ਤੇ ਇਸੇ ਨੇ ਸ਼ਾਇਦ ਉਹ ਮਾਹੌਲ ਪੈਦਾ ਕੀਤਾ ਜਿਸ ਨੂੰ ਸੁਪਰੀਮ ਕੋਰਟ ਨੇ ‘ਰਾਸ਼ਟਰ ਦੀ ਸਮੂਹਿਕ ਚੇਤਨਾ’ ਕਿਹਾ ਸੀ, ਤੇ ਉਸ ‘ਸਮੂਹਿਕ ਚੇਤਨਾ’ ਨੂੰ ਸੰਤੁਸ਼ਟ ਕਰਨ ਲਈ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਇਹ ਹੈ ਮੁਹੰਮਦ ਅਫ਼ਜ਼ਲ ਜਿਸ ਨੂੰ ਤੁਸੀਂ ਮਿਲ ਰਹੇ ਹੋ। ਇਕ ਪਲ ਦੀ ਖਾਮੋਸ਼ੀ ਤੋਂ ਬਾਅਦ ਉਹ ਫਿਰ ਬੋਲਿਆ, ਪਰ ਮੈਨੂੰ ਨਹੀਂ ਪਤਾ ਕਿ ਬਾਹਰ ਦੀ ਦੁਨੀਆਂ ਨੂੰ ਇਸ ਅਫ਼ਜ਼ਲ ਬਾਰੇ ਕੁਝ ਪਤਾ ਹੈ ਕਿ ਨਹੀਂ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕੀ ਮੈਨੂੰ ਆਪਣੀ ਕਹਾਣੀ ਦੱਸਣ ਦਾ ਮੌਕਾ ਦਿੱਤਾ ਗਿਆ? ਤੁਹਾਨੂੰ ਲੱਗਦਾ ਹੈ ਇਹ ਇਨਸਾਫ਼ ਹੋਇਆ? ਕੀ ਤੁਸੀਂ ਕਿਸੇ ਨੂੰ ਬਿਨ੍ਹਾਂ ਵਕੀਲ ਦਿੱਤੇ ਫਾਂਸੀ ਤੇ ਲਟਕਾਉਣਾ ਚਾਹੋਗੇ? ਬਿਨ੍ਹਾਂ ਨਿਰਪੱਖ ਮੁਕੱਦਮੇ ਦੇ। ਬਿਨ੍ਹਾਂ ਇਹ ਸੁਣੇ ਕਿ ਉਸ ਨੂੰ ਜ਼ਿੰਦਗੀ ਵਿੱਚ ਕੀ-ਕੀ ਭੁਗਤਣਾ ਪਿਆ ਹੈ। ਲੋਕਤੰਤਰ ਦਾ ਮਤਲਬ ਇਹ ਤਾਂ ਨਹੀਂ ਨਾ?
ਪ੍ਰ. ਤੁਹਾਡੀ ਜ਼ਿੰਦਗੀ ਤੋਂ ਹੀ ਗੱਲ ਸ਼ੁਰੂ ਕਰੀਏ, ਇਸ ਤੋਂ ਪਹਿਲਾਂ ਦੀ ਤੁਹਾਡੀ  ਜ਼ਿੰਦਗੀ….?
ੳ. ਜਦੋਂ ਮੈਂ ਵੱਡਾ ਹੋ ਰਿਹਾ ਸੀ ਉਸ ਸਮੇਂ ਕਸ਼ਮੀਰ ਵਿੱਚ ਜ਼ਬਰਦਸਤ ਗੜਬੜੀ ਚਲ ਰਹੀ ਸੀ। ਮਕਬੂਲ ਭੱਟ ਨੂੰ ਫਾਂਸੀ ਹੋ ਗਈ ਸੀ। ਹਾਲਾਤ ਵਿਸਫੋਟਕ ਸਨ। ਕਸ਼ਮੀਰ ਦੇ ਲੋਕਾਂ ਨੇ ਇਕ ਵਾਰ ਫਿਰ ਕਸ਼ਮੀਰ ਮਸਲੇ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਲਈ ਚੋਣਾ ਰਾਹੀਂ ਜੰਗ ਲੜਨ ਦਾ ਇਰਾਦਾ ਕੀਤਾ। ਕਸ਼ਮੀਰ ਮਸਲੇ ਦੇ ਅੰਤਮ ਨਿਪਟਾਰੇ ਲਈ ਕਸ਼ਮੀਰੀ ਮੁਸਲਮਾਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ‘ਮੁਸਲਿਮ ਯੂਨਾਈਟਡ ਫਰੰਟ’ ਬਣਾ ਦਿੱਤਾ ਗਿਆ ਸੀ। ਇਸ ਫਰੰਟ ਨੂੰ ਮਿਲ ਰਹੇ ਭਾਰੀ ਸਮਰਥਨ ਨੂੰ ਵੇਖ ਕੇ ਦਿੱਲੀ ਦਾ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਅਤੇ ਨਤੀਜਾ ਇਹ ਹੋਇਆ ਕਿ ਚੋਣਾ ਵਿਚ ਅਸੀਂ ਵੱਡੇ ਪੱਧਰ ਤੇ ਧਾਂਦਲੀ ਹੁੰਦੀ ਵੇਖੀ। ਜਿੰਨ੍ਹਾਂ ਲੀਡਰਾਂ ਨੇ ਚੋਣਾ ਵਿਚ ਹਿੱਸਾ ਲਿਆ ਸੀ ਅਤੇ ਭਾਰੀ ਬਹੁਮਤ ਨਾਲ ਜਿੱਤੇ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਬੇਇੱਜ਼ਤ ਕੀਤਾ ਗਿਆ ਤੇ ਜ਼ੇਲ੍ਹਾਂ ਵਿੱਚ ਡੱਕ ਦਿੱਤੇ ਗਏ ’ਤੇ ਇਸ ਤੋਂ ਬਾਅਦ ਉਹਨਾਂ ਲੀਡਰਾਂ ਨੇ ਹੀ ਵਿਰੋਧ ਵਿੱਚ ਹਥਿਆਰ ਚੁੱਕਣ ਦਾ ਫੈਸਲਾ ਕਰ ਲਿਆ ਤੇ ਹਜ਼ਾਰਾਂ ਨੌਜਵਾਨਾਂ ਨੇ ਉਹਨਾਂ ਨਾਲ ਹੀ ਹਥਿਆਰ ਚੁੱਕ ਲਏ। ਮੈਂ ਵੀ ਸ਼੍ਰੀਨਗਰ ਦੇ ਜੇਹਲਮ ਮੈਡੀਕਲ ਕਾਲਜ ਵਿਚ ਆਪਣੀ ਐਮ.ਬੀ.ਬੀ.ਐਸ. ਵਿੱਚੇ ਛੱਡ ਦਿੱਤੀ। ਮੈਂ ਵੀ ਉਹਨਾਂ ਨੌਜਵਾਨਾਂ ਵਿਚ ਸ਼ਾਮਲ ਸੀ, ਜੋ ਜੇ.ਕੇ.ਐਲ.ਐਫ. (ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ) ਦੇ ਮੈਂਬਰ ਵਜੋਂ ਸਰਹੱਦ ਪਾਰ ਚਲੇ ਗਏ, ਪਰ ਪਾਕਿਸਤਾਨੀ ਲੀਡਰਾਂ ਦਾ ਕਸ਼ਮੀਰੀਆਂ ਨਾਲ ਹਿੰਦੋਸਤਾਨੀ ਲੀਡਰਾਂ ਵਰਗਾ ਵਰਤਾਅ (ਵਿਵਹਾਰ) ਦੇਖ ਕੇ ਮੇਰੀਆਂ ਅੱਖਾਂ ਤੋਂ ਪਰਦਾ ਹਟ ਗਿਆ। ਕੁਝ ਹੀ ਹਫ਼ਤਿਆਂ ਵਿੱਚ ਮੈਂ ਵਾਪਸ ਆ ਗਿਆ। ਸੁਰੱਖਿਆ ਬਲਾਂ ਦੇ ਸਾਹਮਣੇ ਮੈਂ ਆਤਮ ਸਮਰਪਣ ਕਰ ਦਿੱਤਾ ਤੇ ਬੀ.ਐਸ.ਐਫ. ਨੇ ਮੈਨੂੰ ਆਤਮ ਸਮਰਪਿਤ ਅੱਤਵਾਦੀ ਦਾ ਸਰਟੀਫਿਕੇਟ ਦੇ ਦਿੱਤਾ। ਹੁਣ ਮੈਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਡਾਕਟਰ ਤਾਂ ਨਹੀਂ ਬਣ ਸਕਿਆ, ਪਰ ਕਮਿਸ਼ਨ ਬੇਸਿਸ ’ਤੇ ਦਵਾਈਆਂ ਤੇ ਮੈਡੀਕਲ ਨਾਲ ਸੰਬੰਧਿਤ ਡੀਲਰ ਬਣ ਗਿਆ (ਹੱਸ ਪੈਂਦਾ ਹੈ)। ਜੋ ਥੋੜ੍ਹੀ ਬਹੁਤ ਕਮਾਈ ਸੀ ਉਸ ਵਿੱਚ ਮੈਂ ਇੱਕ ਸਕੂਟਰ ਖਰੀਦ ਲਿਆ ਤੇ ਵਿਆਹ ਵੀ ਕਰਵਾ ਲਿਆ, ਪਰ ਇੱਕ ਦਿਨ ਵੀ ਐਸਾ ਨਹੀਂ ਬੀਤਿਆ ਜਦੋਂ “ਰਾਸ਼ਟਰੀ ਰਾਈਫਲਜ” ਤੇ “ਐਸ.ਟੀ.ਐਫ” ਦੇ ਜਵਾਨਾਂ ਦੇ ਤੰਗ ਕਰਨ ਦੇ ਭੈਅ ਵਿੱਚੋਂ ਅਜ਼ਾਦ ਹੋਇਆ ਹੋਵਾਂ। ਕਸ਼ਮੀਰ ਵਿੱਚ ਕੋਈ ਵੀ ਹਮਲਾ ਹੁੰਦਾ ਤਾਂ ਉਹ ਆਮ ਲੋਕਾਂ ਨੂੰ ਫੜ੍ਹ ਲੈਂਦੇ ਤੇ ਬੁਰੀ ਤਰ੍ਹਾਂ ਕੁਟਦੇ ਤੇ ਮੇਰੇ ਵਰਗੇ ਸਮਰਪਨ ਕਰ ਚੁੱਕੇ ਅੱਤਵਾਦੀਆਂ ਦੀ ਹਾਲਤ ਤਾਂ ਹੋਰ ਵੀ ਖ਼ਰਾਬ ਸੀ। ਉਹ ਸਾਨੂੰ ਹਫ਼ਤਿਆਂ ਬੱਧੀ ਬੰਦ ਰੱਖਦੇ, ਝੂਠੇ, ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦਿੰਦੇ ਤੇ ਉਦੋਂ ਹੀ ਛੱਡਦੇ ਜਦੋਂ ਉਨ੍ਹਾਂ ਨੂੰ ਚੰਗੀ ਰਿਸ਼ਵਤ ਮਿਲ ਜਾਂਦੀ ਸੀ। ਮੈਨੂੰ ਕਈ ਵਾਰ ਇਹ ਝੱਲਣਾ ਪਿਆ। 22ਵੀਂ ਰਾਸ਼ਟਰੀ ਰਾਈਫਲ ਦੇ ਮੇਜਰ ਰਾਮ ਮੋਹਨ ਨੇ ਮੇਰੇ ਗੁਪਤ ਅੰਗਾਂ ’ਤੇ ਬਿਜਲੀ ਦੇ ਝਟਕੇ ਦਿੱਤੇ। ਪਤਾ ਨਹੀਂ ਮੈਨੂੰ ਕਿੰਨੀ ਵਾਰ ਟੱਟੀਆਂ ਸਾਫ਼ ਕਰਨੀਆਂ ਪਈਆਂ। ਉਨ੍ਹਾਂ ਦੇ ਕੈਂਪਾਂ ਵਿੱਚ ਝਾੜੂ ਮਾਰਨਾ ਪਿਆ। ਇੱਕ ਵਾਰੀ ਤਾਂ ਮੈਨੂੰ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਰਿਸ਼ਵਤ ਦੇਣੀ ਪਈ ਤਾਂ ਕਿ ਮੈਂ ਹੁਮਹੁਮਾ ਸਥਿਤ ਐਸ.ਟੀ.ਐਫ. ਦੇ ਤਸ਼ੱਦਦ ਸੈਂਟਰ ਤੋਂ ਬਚ ਸਕਾਂ। ਡੀ.ਐਸ.ਪੀ. ਵਿਨੈ ਗੁਪਤਾ ਅਤੇ ਡੀ.ਐਸ.ਪੀ. ਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ਇਹ ਜ਼ਾਲਮਾਂਨਾ ਤਸ਼ੱਦਦ ਕੀਤੇ ਜਾਂਦੇ ਸਨ। ਉਹਨਾਂ ਦੇ ਇਕ ਤਜ਼ਰਬੇਕਾਰ ਇੰਸਪੈਕਟਰ ਸ਼ਾਂਤੀ ਸਿੰਘ ਨੇ ਮੈਨੂੰ ਤਿੰਨ ਘੰਟੇ ਤੱਕ ਬਿਜਲੀ ਦੇ ਕਰੰਟ ਦਿੱਤੇ, ਤੇ ਉਸ ਨੇ ਹਾਲਾਂ ਵੀ ਨਹੀਂ ਹੱਟਣਾ ਸੀ ਇਹ ਤਾਂ ਮੈਂ ਇਕ ਲੱਖ ਰੁਪਏ ਰਿਸ਼ਵਤ ਦੇਣ ਲਈ ਰਜ਼ਾਮੰਦ ਹੋ ਗਿਆ ਸੀ। ਮੇਰੀ ਪਤਨੀ ਨੇ ਆਪਣੇ ਗਹਿਣੇ ਵੇਚ ਦਿੱਤੇ ਅਤੇ ਬਾਕੀ ਪੈਸੇ ਲਈ ਮੇਰਾ ਸਕੂਟਰ ਵੀ ਵੇਚਣਾ ਪਿਆ। ਬਾਹਰ ਆਉਣ ਵੇਲੇ ਤੱਕ ਮੈਂ ਦਿਮਾਗ਼ੀ ਤੇ ਆਰਥਿਕ ਦੋਵਾਂ ਤਰ੍ਹਾਂ ਨਾਲ ਬੁਰੀ 30 ਟੁੱਟ ਚੁੱਕਾ ਸੀ। 6 ਮਹੀਨੇ ਤੱਕ ਮੈਂ ਘਰੋਂ ਨਾ ਨਿਕਲ ਸਕਿਆ। ਆਪਣੇ ਜ਼ਖਮਾਂ ਦੀ ਵਿਆਖਿਆ ਕਰਦਿਆਂ ਅਫ਼ਜ਼ਲ ਦੇ ਚਿਹਰੇ ਤੇ ਇੱਕ ਪ੍ਰਸ਼ਨਾਤਮਿਕ ਸ਼ਾਂਤੀ ਛਾਈ ਹੋਈ ਸੀ। ਉਹ ਸ਼ਾਇਦ ਮੈਨੂੰ ਆਪਣੇ ਉੱਪਰ ਹੋਏ ਜ਼ੁਲਮਾਂ ਦੀ ਲੰਬੀ ਦਾਸਤਾਂ ਸੁਣਾਉਣਾ ਚਾਹੁੰਦਾ ਸੀ। ਪਰ ਮੇਰੇ ਦਿੱਤੇ ਟੈਕਸ ਦੇ ਪੈਸਿਆਂ ਨਾਲ ਚੱਲਣ ਵਾਲੇ ਸੁਰੱਖਿਆ ਬਲਾਂ ਦੀਆਂ ਭਿਆਨਕ ਕਾਰਗੁਜ਼ਾਰੀਆਂ ਨੂੰ ਮੈਂ ਹੋਰ ਨਹੀਂ ਸੁਣ ਸਕਿਆ। ਮੈਂ ਉਸ ਦੀ ਗੱਲ ਵਿਚ ਹੀ ਕੱਟ ਕੇ ਪੁੱਛਿਆ।
ਪ੍ਰ. ਇਸ ਕੇਸ ਦੀ ਗੱਲ ਕਰੀਏ? ਸੰਸਦ ਉੱਪਰ ਹਮਲੇ ਪਿੱਛੇ ਕੀ ਘਟਨਾਵਾਂ ਸਨ?
ੳ. ਐਸ.ਟੀ.ਐਫ. ਕੈਂਪ ਵਿੱਚ ਮੈਂ ਇਹ ਸਬਕ ਸਿੱਖਿਆ ਕਿ ਜਾਂ ਤਾਂ ਵਿਰੋਧ ਕਰਨ ਦੇ ਨਤੀਜੇ ਵਜੋਂ ਤੁਸੀਂ ਅਤੇ ਤੁਹਾਡਾ ਪਰਿਵਾਰ ਬੇ-ਤਹਾਸ਼ਾ ਜੁਲਮ ਸਹੋ ਤੇ ਜਾਂ ਫਿਰ ਬਿਨ੍ਹਾਂ ਸਵਾਲ ਕੀਤੇ ਐਸ.ਟੀ.ਐਫ. ਦੀ ਗੱਲ ਮੰਨਦੇ ਰਹੋ। ਜਦੋਂ ਡੀ.ਐਸ.ਪੀ. ਦਵਿੰਦਰ ਸਿੰਘ ਨੇ ਮੈਨੂੰ ਇੱਕ ਛੋਟਾ ਜਿਹਾ ਕੰਮ ਕਰਨ ਲਈ ਕਿਹਾ ਤਾਂ ਮੇਰੇ ਕੋਲ ਦੂਜਾ ਕੋਈ ਹੋਰ ਰਸਤਾ ਨਹੀਂ ਸੀ। ਉਸ ਨੇ ਇਹ ਹੀ ਕਿਹਾ ਸੀ, “ਛੋਟਾ ਜਿਹਾ ਕੰਮ”। ਉਸ ਨੇ ਕਿਹਾ ਕਿ ਮੈਂ ਇਕ ਆਦਮੀਂ ਨੂੰ ਦਿੱਲੀ ਲੈ ਜਾਵਾਂ, ਉਸਨੂੰ ਉੱਥੇ ਕਿਰਾਏ ਤੇ ਇਕ ਘਰ ਦਿਵਾਉਣਾ ਸੀ। ਮੈਂ ਉਸ ਆਦਮੀਂ ਨੂੰ ਪਹਿਲੀ ਵਾਰ ਮਿਲਿਆ ਸੀ। ਉਹ ਕਸ਼ਮੀਰੀ ਨਹੀਂ ਬੋਲ ਰਿਹਾ ਸੀ ਇਸ ਲਈ ਮੈਨੂੰ ਲੱਗਿਆ ਉਹ ਬਾਹਰ ਦਾ ਆਦਮੀਂ ਸੀ। ਉਸ ਨੇ ਆਪਣਾ ਨਾਂ ਮੁਹੰਮਦ ਦੱਸਿਆ (ਸੰਸਦ ਉੱਪਰ ਹਮਲਾ ਕਰਨ ਵਾਲੇ ਪੰਜ ਲੋਕਾਂ ਵਿਚੋਂ ਇਕ ਦੀ ਸ਼ਨਾਖਤ ਪੁਲਿਸ ਨੇ ਮੁਹੰਮਦ ਵਜੋਂ ਕੀਤੀ ਸੀ। ਇਨ੍ਹਾਂ ਪੰਜਾਂ ਨੂੰ ਸੁਰੱਖਿਆ ਬਲਾਂ ਵੱਲੋਂ ਮਾਰ ਦਿੱਤਾ ਗਿਆ ਸੀ।)  ਦਿੱਲੀ ਵਿੱਚ ਸਾਡੇ ਕੋਲ ਦਵਿੰਦਰ ਸਿੰਘ ਦੇ ਫੋਨ ਆਉਂਦੇ ਹੀ ਰਹਿੰਦੇ ਸਨ। ਮੁਹੰਮਦ ਦਿੱਲੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਾਰੇ ਲੋਕਾਂ ਨੂੰ ਲੋਕਾਂ ਨੂੰ ਮਿਲਦਾ ਸੀ। ਕਾਰ ਖਰੀਦਣ ਤੋਂ ਬਾਅਦ ਉਸ ਨੇ ਮੇਰੇ ਵਾਪਸ ਜਾਣ ਲਈ ਕਿਹਾ ਅਤੇ 35 ਹਜ਼ਾਰ ਰੁਪਏ ਵੀ ਦਿੱਤੇ। ਉਸ ਨੇ ਕਿਹਾ ਕਿ ਇਹ ਤੇਰੇ ਲਈ ਤੋਹਫ਼ਾ ਹੈ। ਈਦ ਲਈ ਮੈਂ ਕਸ਼ਮੀਰ ਚਲਾ ਗਿਆ। ਸ੍ਰੀਨਗਰ ਅੱਡੇ ਤੇ ਪਹੁੰਚਦਿਆਂ ਹੀ ਮੈਨੂੰ ਗ੍ਰਿਫ਼ਤਾਰ ਕਰ ਕੇ ਪਰੀਮਪੋਰਾ ਥਾਣੇ ਲੈ ਗਏ। ਤਸੀਹਿਆਂ ਦਾ ਦੌਰ ਫਿਰ ਸ਼ੁਰੂ ਹੋਇਆ। ਐਸ.ਟੀ.ਐਫ. ਹੈੱਡਕੁਆਟਰ ਤੋਂ ਮੈਨੂੰ ਦਿੱਲੀ ਲੈ ਆਏ ਦਿੱਲੀ ਪੁਲਿਸ ਦੇ ਤਸੀਹਾ ਸੈਂਟਰ ਵਿੱਚ ਮੈਂ ਉਹਨਾਂ ਨੂੰ ਜੋ ਕੁਝ ਮੈਨੂੰ ਮੁਹੰਮਦ ਬਾਰੇ ਪਤਾ ਸੀ, ਸਭ ਦੱਸ ਦਿੱਤਾ। ਪਰ ਉਹ ਜ਼ੋਰ ਦੇ ਰਹੇ ਸਨ ਕਿ ਮੈਂ ਇਹ ਕਹਾਂ ਕਿ ਇਸ ਮਾਮਲੇ ਵਿਚ ਮੇਰੇ ਚਾਚੇ ਦਾ ਮੁੰਡਾ ਸ਼ੌਕਤ, ਉਸ ਦੀ ਪਤਨੀ ਨਵਜੋਤ, ਐਸ.ਏ.ਆਰ. ਗਿਲਾਨੀ ਤੇ ਮੈਂ ਸ਼ਾਮਿਲ ਸਾਂ। ਉਹ ਚਾਹੁੰਦੇ ਸਨ ਕਿ ਮੈਂ ਮੀਡੀਆ ਦੇ ਸਾਹਮਣੇ ਇਹ ਬਿਆਨ ਦੇਵਾਂ। ਮੈਂ ਵਿਰੋਧ ਕੀਤਾ। ਪਰ ਜਦੋਂ ਉਹਨਾਂ ਨੇ ਕਿਹਾ ਕਿ ਮੇਰਾ ਪਰਿਵਾਰ ਉਹਨਾਂ ਦੇ ਕਬਜ਼ੇ ਵਿਚ ਹੈ ਤੇ ਉਹ (ਪੁਲਸ) ਮੇਰੇ ਪਰਿਵਾਰ ਨੂੰ ਮਾਰ ਦੇਣਗੇ ਤਾਂ ਮੇਰੇ ਕੋਲ ਉਹਨਾਂ ਦੀ ਗੱਲ ਮੰਨਣ ਤੋਂ ਬਿਨ੍ਹਾਂ ਦਜਾ ਕੋਈ ਰਸਤਾ ਨਹੀਂ ਬਚਿਆ। ਮੇਰੇ ਤੋਂ ਕੋਰੇ ਕਾਗਜ਼ਾਂ ’ਤੇ ਸਾਈਨ ਕਰਵਾਏ ਗਏ ਤੇ ਮੀਡੀਆ ਨੂੰ, ਜੋ ਪੁਲਸ ਨੇ ਕਿਹਾ ਸੀ, ਉਹੀ ਕਹਿਣ ਲਈ ਤੇ ਹਮਲੇ ਬਾਰੇ ਆਪਣੀ ਜਿੰਮੇਵਾਰੀ ਕਬੂਲਨ ਲਈ ਮਜ਼ਬੂਰ ਕੀਤਾ ਗਿਆ। ਜਦ ਇੱਕ ਪੱਤਰਕਾਰ ਨੇ ਮੈਨੂੰ ਐਸ.ਏ.ਆਰ. ਗਿਲਾਨੀ ਦੀ ਭੂਮਿਕਾ ਬਾਰੇ ਪੁੱਛਿਆ ਤਾਂ ਮੈਂ ਕਿਹਾ ਕਿ ਗਿਲਾਨੀ ਬੇਕਸੂਰ ਹੈ। ਐਸ.ਪੀ. ਰਾਜਬੀਰ ਸਿੰਘ ਸਾਰੇ ਮੀਡੀਆ ਦੇ ਸਾਹਮਣੇ ਮੇਰੇ ਉੱਤੇ ਚੀਕਿਆ ਕਿ ਮੈਂ ਸਿਖਾਈਆਂ ਗਈਆਂ ਗੱਲਾਂ ਤੋਂ ਅੱਡ ਕੁਝ ਵੀ ਕਿਉਂ ਕਿਹਾ। ਉਹ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਏ ਕਿਉਂਕਿ ਮੈਂ ਉਹਨਾਂ ਦੀ ਕਹਾਣੀ ਬਦਲ ਦਿੱਤੀ ਸੀ। ਰਾਜਬੀਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਗਿਲਾਨੀ ਦੀ ਬੇਗੁਨਾਹੀ ਬਾਰੇ ਕਹੀ ਮੇਰੀ ਗੱਲ ਨੂੰ ਉਹ ਅੱਗੇ ਨਾ ਲਿਆਉਣ। ਅਗਲੇ ਦਿਨ ਰਾਜਬੀਰ ਸਿੰਘ ਨੇ ਮੇਰੀ ਗੱਲ ਮੇਰੀ ਪਤਨੀ ਨਾਲ ਕਰਵਾਈ ਤੇ ਨਾਲ ਕਿਹਾ ਕਿ ਜੇ ਮੈਂ ਉਹਨਾਂ ਨੂੰ ਜਿਉਂਦੇ ਦੇਖਣਾ ਚਾਹੁੰਦਾ ਹਾਂ ਤਾਂ ਮੈਂ ਪੁਲਸ ਨਾਲ ਸਹਿਯੋਗ ਕਰਾਂ। ਪਰਿਵਾਰ ਦੀ ਜਾਨ ਬਚਾਉਣ ਲਈ ਉਹਨਾਂ ਦੀਆਂ ਗੱਲਾਂ ਮੰਨਣਾ ਮੇਰੇ ਲਈ ਆਖਰੀ ਰਸਤਾ ਸੀ। ਕੁਝ ਅਫ਼ਸਰਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਮੇਰਾ ਕੇਸ ਕਮਜ਼ੋਰ ਕਰ ਦੇਣਗੇ ਜਿਸ ਨਾਲ ਮੈਂ ਕੁਝ ਦੇਰ ਪਿੱਛੋਂ ਛੁੱਟ ਜਾਵਾਂਗਾ।
ਸੰਸਦ ਉੱਤੇ ਹਮਲੇ ਦੇ ਮਾਸਟਰ ਮਾਈਂਡ ਲੱਭਣ ਵਿੱਚ ਆਪਣੀ ਕਮਜ਼ੋਰੀ ਲਕੋਣ ਲਈ ਪੁਲਸ ਨੇ ਮੈਨੂੰ ਬਲੀ ਦਾ ਬਕਰਾ ਬਣਾ ਦਿੱਤਾ। ਆਮ ਜਨਤਾ ਨੂੰ ਬੇਵਕੂਫ ਬਣਾਇਆ ਗਿਆ। ਲੋਕ ਅਜੇ ਤੱਕ ਇਹ ਨਹੀਂ ਜਾਣਦੇ ਕਿ ਸੰਸਦ ਉੱਤੇ ਹਮਲਾ ਕਰਵਾਉਣ ਦਾ ਵਿਚਾਰ ਕਿਸਦਾ ਸੀ। ਮੈਨੂੰ ਇਸ ਮਾਮਲੇ ਵਿਚ ਕਸ਼ਮੀਰ ਦੀ ਐਸ.ਟੀ.ਐਫ. ਨੇ ਫਸਾਇਆ ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੈਨੂੰ ਦਬੋਚ ਲਿਆ।
ਮੀਡੀਆ ਨੇ ਵਾਰ-ਵਾਰ ਉਹ ਟੇਪ(ਸੰਸਦ ਉੱਤੇ ਹਮਲੇ ਦੀ) ਵਿਖਾਈ। ਪੁਲਸ ਅਫ਼ਸਰਾਂ ਨੇ ਇਨਾਮ ਹਾਸਲ ਕੀਤੇ ਤੇ ਮੈਨੂੰ ਸਜਾਏ ਮੌਤ ਮਿਲੀ।
ਪ੍ਰ.  ਤੁਸੀਂ ਆਪਣਾ ਕਾਨੂੰਨੀ ਬਚਾ ਕਿਉਂ ਨਹੀਂ ਕੀਤਾ?
ੳ. ਮੈਂ ਕੀਹਦਾ ਮੂੰਹ ਵੇਖਦਾ। ਮੁਕੱਦਮੇ ਦੇ ਪਹਿਲੇ ਛੇ ਮਹੀਨੇ ਮੈਂ ਆਪਣੇ ਘਰ ਵਾਲਿਆਂ ਦੀ ਸ਼ਕਲ ਨਹੀਂ ਵੇਖੀ ਤੇ ਫੇਰ ਜੇ ਮੈਂ ਉਹਨਾਂ ਨੂੰ ਪਟਿਆਲਾ ਕੋਰਟ ਵਿੱਚ ਮਿਲਿਆ ਵੀ ਤਾਂ ਕੁਝ ਪਲਾਂ ਲਈ। ਮੇਰੇ ਲਈ ਵਕੀਲ ਕਰਨ ਵਾਲਾ ਕੋਈ ਨਹੀਂ ਸੀ। ਇਸ ਦੇਸ਼ ਵਿੱਚ ਕਾਨੂੰਨੀ ਸਹਾਇਤਾ ਮੂਲ ਅਧਿਕਾਰ ਹੈ, ਇਸ ਲਈ ਮੈਂ ਆਪਣੀ ਪੈਰਵੀ ਕਰਨ ਲਈ ਚਾਰ ਵਕੀਲਾਂ ਦੇ ਨਾਮ ਦਿੱਤੇ। ਪਰ ਜੱਜ ਐਸ.ਐਨ. ਢੀਂਗਰਾ ਨੇ ਕਿਹਾ ਕਿ ਚਾਰਾਂ ਨੇ ਮੇਰੀ ਪੈਰਵੀਨ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਅਦਾਲਤ ਨੇ ਜੋ ਵਕੀਲ ਮੈਨੂੰ ਦਿੱਤੀ, ਉਹ ਠੀਕ ਕੰਮ ਨਹੀਂ ਕਰ ਰਹੀ ਸੀ। ਉਸ ਨੇ ਮੇਰੇ ਤੋਂ ਸੱਚਾਈ ਜਾਨਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਫੇਰ ਉਹ ਇਸੇ ਕੇਸ ਨਾਲ ਜੁੜੇ ਕਿਸੇ ਦੂਜੇ ਮੁਜ਼ਰਿਮ ਦਾ ਕੇਸ ਵੇਖਣ ਲੱਗ ਪਈ। ਇਹ ਹੈ ਮੇਰਾ ਕੇਸ, ਜੋ ਮੁਕੱਦਮੇ ਦੇ ਸਭ ਤੋਂ ਮਹੱਤਵਪੂਰਨ ਦੌਰ ਵਿੱਚ ਪੂਰੀ ਤਰ੍ਹਾਂ ਬਿਨ੍ਹਾਂ ਪੈਰਵੀਂ ਤੋਂ ਰਿਹਾ। ਸੱਚ ਇਹ ਹੈ ਕਿ ਮੇਰਾ ਕੋਈ ਵਕੀਲ ਨਹੀਂ ਸੀ ਤੇ ਇਹੋ ਜਹੇ ਕਿਸੇ ਮਾਮਲੇ ਵਿਚ ਵਕੀਲ ਨਾ ਹੋਣ ਦਾ ਮਤਲਬ ਤੁਸੀਂ ਸਮਝ ਹੀ ਸਕਦੇ ਹੋ। ਜੇ ਮੈਨੂੰ ਫਾਂਸੀ ਦੇਣੀ ਹੀ ਸੀ ਤਾਂ ਏਨੀ ਲੰਬੀ ਕਾਨੂੰਨੀ ਪ੍ਰਕ੍ਰਿਆ ਦੀ ਕੀ ਲੋੜ ਸੀ, ਜੋ ਕਿ ਮੇਰੇ ਲਈ ਪੂਰੀ ਤਰ੍ਹਾਂ ਬੇਈਮਾਨੀ ਸੀ।
ਪ੍ਰ. ਤੁਸੀਂ ਦੁਨੀਆਂ ਨੂੰ ਕਿਸੇ ਤਰ੍ਹਾਂ ਦੀ ਅਪੀਲ ਕਰਨਾ ਚਾਹੁੰਦੇ ਹੋ?
ੳ. ਮੈਂ ਕੋਈ ਵਿਸ਼ੇਸ਼ ਅਪੀਲ ਨਹੀਂ ਕਰਨੀ। ਜੋ ਕੁਝ ਕਹਿਣਾ ਸੀ, ਉਹ ਮੈਂ ਭਾਰਤ ਦੇ ਰਾਸ਼ਟਰਪਤੀ  ਦੇ ਨਾਮ ਆਪਣੀ ਅਪੀਲ ਵਿਚ ਕਹਿ ਚੁੱਕਾ ਹਾਂ। ਮੇਰੀ ਤਾਂ ਸਧਾਰਨ ਜਹੀ ਸਿਰਫ ਇਹੀ ਅਪੀਲ ਹੈ ਕਿ ਅੰਨ੍ਹੀ ਦੇਸ਼ਭਗਤੀ ਤੇ ਗ਼ਲਤ ਨਜ਼ਰੀਏ ਦੇ ਆਧਾਰ ’ਤੇ ਆਪਣੇ ਸਾਥੀ ਦੇਸ਼ ਵਾਸੀਆਂ ਦੇ ਅਧਿਕਾਰਾਂ ਨੂੰ ਨਾ ਕੁਚਲੋ। ਮੈਂ ਐਸ.ਏ.ਆਰ. ਗਿਲਾਨੀ ਦੀ ਗੱਲ ਨੂੰ ਹੀ ਦੁਹਰਾਵਾਂਗਾ, ਜੋ ਉਸ ਨੇ ਟਰਾਇਲ ਕੋਰਟ ਵਿੱਚ ਮੌਤ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਕਹੀ ਸੀ, ਉਸਨੇ ਕਿਹਾ ਸੀ, “ਅਮਨ ਇਨਸਾਫ ਨਾਲ ਆਉਂਦਾ ਹੈ। ਜੇ ਇਨਸਾਫ਼ ਨਹੀਂ ਹੋਵੇਗਾ ਤਾਂ ਅਮਨ ਵੀ ਨਹੀਂ ਆਵੇਗਾ।” ਸ਼ਾਇਦ ਹੁਣ ਮੈਂ ਵੀ ਇਹੀ ਕਹਿਣਾ ਚਾਹੂੰਗਾ। ਤੁਸੀਂ ਮੈਨੂੰ ਫਾਂਸੀ ਦੇਣਾ ਚਾਹੁੰਦੇ ਹੋ, ਤਾਂ ਦੇ ਦਿਉ, ਪਰ ਯਾਦ ਰੱਖੋ ਕਿ ਇਹ ਹਿੰਦੋਸਤਾਨ ਦੀ ਨਿਆ ਪਾਲਿਕਾ ਦੇ ਮੱਥੇ ਤੇ ਕਲੰਕ ਹੋਵੇਗਾ।
ਪ੍ਰ. ਜ਼ੇਲ ਵਿਚ ਕੀ ਹਾਲਤ ਹੈ?
ੳ. ਮੈਨੂੰ ਹਾਈ ਰਿਸਕ ਸੈੱਲ ਵਿੱਚ ਇਕੱਲੇ ਨੂੰ ਰੱਖਿਆ ਗਿਆ ਹੈ। ਦੁਪਹਿਰ ਵੇਲੇ ਕੁਝ ਸਮੇਂ ਲਈ ਮੈਨੂੰ ਕੋਠੀ ਤੋਂ ਬਾਹਰ ਕੱਢਿਆ ਜਾਂਦਾ ਹੈ। ਨਾ ਰੇਡੀਓ, ਨਾ ਟੀ.ਵੀ.। ਅਖ਼ਬਾਰ ਜਿਹੜੇ ਮੈਂ ਮੰਗਵਾਉਂਦਾ ਹਾਂ, ਉਹ ਪਾਟੇ ਹੋਏ ਮਿਲਦੇ ਹਨ। ਮੇਰੇ ਬਾਰੇ ਕੋਈ ਖ਼ਬਰ ਲੱਗੀ ਹੋਵੇ ਤਾਂ ਅਖ਼ਬਾਰ ਦਾ ਉਹ ਹਿੱਸਾ ਕੱਟ ਲਿਆ ਜਾਂਦਾ ਹੈ।
ਪ੍ਰ. ਆਪਣੇ ਭਵਿੱਖ ਬਾਰੇ ਅਨਿਸਚਿਤਤਾ ਤੋਂ ਬਿਨ੍ਹਾਂ ਤੁਹਾਡੀ ਸਭ ਤੋਂ ਵੱਡੀ ਫ਼ਿਕਰ ਕੀ ਹੈ?
ੳ. ਹਾਂ, ਮੈਨੂੰ ਬਹੁਤ ਸਾਰੇ ਫ਼ਿਕਰ ਹਨ। ਅਨੇਕਾਂ ਜ਼ੇਲ੍ਹਾਂ ਵਿੱਚ ਸੈਂਕੜੇ ਕਸ਼ਮੀਰੀ ਬੰਦ ਹਨ, ਬਿਨ੍ਹਾਂ ਵਕੀਲ, ਬਿਨ੍ਹਾਂ ਮੁਕੱਦਮੇ ਤੇ ਬਿਨ੍ਹਾਂ ਕਿਸੇ ਹੱਕ ਦੇ। ਕਸ਼ਮੀਰ ਦੀਆਂ ਸੜਕਾਂ ’ਤੇ ਚੱਲ ਰਹੇ ਆਮ ਆਦਮੀਂ ਦੀ ਜ਼ਿੰਦਗੀ ਵੀ ਕੈਦੀਆਂ ਨਾਲੋਂ ਕੁਝ ਵੱਖਰੀ ਨਹੀਂ।
ਵਾਦੀ ਆਪਣੇ ਆਪ ਵਿੱਚ ਇਕ ਖੁਲ੍ਹੀ ਜ਼ੇਲ ਹੈ ਇਨ੍ਹੀਂ ਦਿਨੀਂ ਤਾਂ ਝੂਠੇ ਮੁਕਾਬਲਿਆਂ ਦੀਆਂ ਖ਼ਬਰਾਂ ਵੀ ਬਾਹਰ ਆ ਰਹੀਆਂ ਹਨ, ਪਰ ਇਹ ਤਾਂ ਇੱਕ ਬਹੁਤ ਵੱਡੇ ਬਰਫੀਲੇ ਪਹਾੜ ਦੀ ਚੋਟੀ ਮਾਤਰ ਹੈ। ਕਸ਼ਮੀਰ ਵਿੱਚ ਉਹ ਸਭ ਕੁਝ ਹੋ ਰਿਹਾ ਹੈ ਜੋ ਤੁਸੀਂ ਇੱਕ ਸਭਿਅਕ ਦੇਸ਼ ਵਿੱਚ ਕਦੇ ਦੇਖਣਾ ਨਹੀਂ ਚਾਹੋਗੇ। ਕਸ਼ਮੀਰੀ ਜ਼ੁਲਮ ਦਾ ਸਾਹ ਲੈਂਦੇ ਹਨ, ਅਨਿਆਂ ਵਿੱਚ ਜਿਉਂਦੇ ਹਨ।
(ਇੱਕ ਪਲ ਲਈ ਉਹ ਰੁਕਿਆ)
ਇਸ ਤੋਂ ਬਿਨ੍ਹਾਂ ਵੀ ਕਈ ਗੱਲਾਂ ਮੇਰੇ ਦਿਮਾਗ਼ ਵਿੱਚ ਆਉਂਦੀਆਂ ਹਨ। ਬੇ-ਘਰ-ਬਾਰ ਹੋਏ ਕਿਸਾਨ, ਉਹ ਦੁਕਾਨਦਾਰ, ਜਿਨ੍ਹਾਂ ਦੀਆਂ ਦੁਕਾਨਾਂ ਦਿੱਲੀ ਵਿੱਚ ਸੀਲ ਹੋ ਗਈਆਂ ਹਨ, ਵਗੈਰਾ-ਵਗੈਰਾ……। ਅਨਿਆਂ ਦੇ ਕਿੰਨੇ ਹੀ ਚਿਹਰੇ ਤੁਸੀਂ ਵੇਖ ਸਕਦੇ ਹੋ,, ਪਛਾਣ ਵੀ ਸਕਦੇ ਹੋ, ਕੀ ਇਹ ਸਭ ਝੂਠ ਹੈ?
ਕਦੀ ਸੋਚਿਆ ਹੈ ਉਨ੍ਹਾਂ ਹਜ਼ਾਰਾਂ ਲੋਕਾਂ ਬਾਰੇ ਜੋ ਇਸ ਸਭ ਨਾਲ ਪ੍ਰਭਾਵਿਤ ਹੋਣਗੇ ਉਨ੍ਹਾਂ ਦੀ ਰੋਜ਼ੀ ਰੋਟੀ ਉਨ੍ਹਾਂ ਦੇ ਪ੍ਰੀਵਾਰਾਂ…..?
ਇਹ ਸਭ ਗੱਲਾਂ ਵੀ ਮੈਨੂੰ ਫ਼ਿਕਰਮੰਦ ਕਰਦੀਆਂ ਹਨ।
(ਫਿਰ ਕੁਝ ਪਲਾਂ ਦੀ ਖਮੋਸ਼ੀ)
ਅਤੇ ਦੁਨੀਆਂ ਵਿੱਚ ਜੋ ਕੁਝ ਹੋ ਰਿਹਾ ਹੈ, ਸੱਦਾਮ ਹੁਸੈਨ ਦੀ ਫਾਂਸੀ ਦੀ ਖ਼ਬਰ ਨਾਲ ਮੈਨੂੰ ਬਹੁਤ ਦੁੱਖ ਹੋਇਆ। ਇਨ੍ਹੇ ਖੁਲ੍ਹੇਆਮ ਅਤੇ ਬੇਹਯਾਈ ਨਾਲ ਬੇਇਨਸਾਫੀ ਹੋਈ ਹੈ। ਇਰਾਕ, ਮੈਸੋਪਟਾਮੀਆਂ ਦੀ ਧਰਤੀ, ਦੁਨੀਆਂ ਦੀ ਸਭ ਤੋਂ ਅਮੀਰ ਸਭਿਅਤਾ, ਜਿਸ ਨੇ ਗਣਿਤ ਦਾ ਗਿਆਨ ਦਿੱਤਾ। 60 ਮਿੰਟ ਦੀ ਘੜੀ, 24 ਘੰਟੇ ਦਾ ਦਿਨ ਦਿੱਤਾ, ਉਸ ਨੂੰ ਅਮਰੀਕੀ ਧੂੜ ਵਿੱਚ ਮਿਲਾ ਰਹੇ ਹਨ। ਅਸਲ ਵਿੱਚ ਅਮਰੀਕੀ ਦੂਜੀਆਂ ਸਾਰੀਆਂ ਸੱਭਿਅਤਾਵਾਂ ਨੂੰ ਖ਼ਤਮ ਕਰਨ ਵਿੱਚ ਲੱਗੇ ਹੋਏ ਹਨ ਅਤੇ ਹੁਣ ਇਹ ਅਖੌਤੀ ਅਤਿਵਾਦ ਦੇ ਖਿਲਾਫ਼ ਜੰਗ ਸਿਰਫ਼ ਨਫ਼ਰਤ ਵਧਾਏਗੀ ਅਤੇ ਬਰਬਾਦੀ ਹੀ ਕਰੇਗੀ। ਮੈਂ ਤਾਂ ਕਹਿੰਦਾ ਹੀ ਜਾਵਾਂਗਾ ਕਿ ਮੈਨੂੰ ਕੀ ਕੀ ਫ਼ਿਕਰ ਹੈ।
ਪ੍ਰ. ਅੱਜ ਕੱਲ੍ਹ ਕੀ ਪੜ੍ਹ ਰਹੇ ਹੋ?
ੳ. ਹੁਣੇ ਅਰੁੰਧਤੀ ਰਾਇ ਨੂੰ ਪੜ੍ਹ ਕੇ ਹਟਿਆ ਹਾਂ। ਹੁਣ ਹੋਂਦ ਦੇ ਸੰਘਰਸ਼ ਉੱਤੇ ਸਾਰਤਰ ਦੀ ਕਿਤਾਬ ਪੜ੍ਹ ਰਿਹਾ ਹਾਂ। ਜੇਲ੍ਹ ਦੀ ਲਾਇਬ੍ਰੇਰੀ ਕੋਈ ਬਹੁਤੀ ਚੰਗੀ ਨਹੀਂ। ਇਸ ਲਈ ਮੈਨੂੰ ਨਜ਼ਰਬੰਦਾਂ ਅਤੇ ਕੈਦੀਆਂ ਦੇ ਅਧਿਕਾਰਾਂ ਲਈ ਬਣੀ ਹੋਈ ਕਮੇਟੀ ਦੇ ਮੈਂਬਰਾਂ ਨੂੰ ਕਿਤਾਬ ਮੰਗਵਾਉਣ ਲਈ ਬੇਨਤੀ ਕਰਨੀ ਪੈਂਦੀ ਹੈ।
ਪ੍ਰ. ਤੁਹਾਡੇ ਬਚਾਅ ਲਈ ਇੱਕ ਮੁਹਿੰਮ ਚੱਲ ਰਹੀ ਹੈ…….
ੳ. ਮੈਨੂੰ ਬਹੁਤ ਚੰਗਾ ਲੱਗਿਆ ਅਤੇ ਮੈਂ ਅਹਿਸਾਨ-ਮੰਦ ਵੀ ਹਾਂ ਕਿ ਹਜ਼ਾਰਾਂ ਲੋਕ ਸਾਹਮਣੇ ਆ ਕੇ ਕਹਿ ਰਹੇ ਹਨ ਕਿ ਅਫ਼ਜ਼ਲ ਨਾਲ ਬੇਇਨਸਾਫੀ ਹੋਈ ਹੈ। ਵਕੀਲ, ਵਿਦਿਆਰਥੀ, ਲੇਖਕ, ਬੁੱਧੀਜੀਵੀ ਅਤੇ ਬਾਕੀ ਲੋਕ ਇਸ ਬੇਇਨਸਾਫੀ ਵਿਰੁੱਧ ਆਵਾਜ਼ ਉਠਾ ਕੇ ਵੱਡਾ ਕੰਮ ਕਰ ਰਹੇ ਹਨ।
ਸ਼ੁਰੂ ਵਿੱਚ, 2001 ਵਿੱਚ ਮੁਕੱਦਮੇ ਦੇ ਸ਼ੁਰੂਆਤੀ ਦਿਨਾਂ ਦੇ ਹਾਲਾਤ ਐਸੇ ਸਨ ਕਿ ਇਨਸਾਫ਼ ਪਸੰਦ ਲੋਕਾਂ ਲਈ ਅੱਗੇ ਆਉਣਾ ਨਾ ਮੁਮਕਿਨ ਸੀ। ਜਦੋਂ ਹਾਈਕੋਰਟ ਨੇ ਐਸ.ਏ.ਆਰ. ਗਿਲਾਨੀ ਨੂੰ ਬਰੀ ਕਰ ਦਿੱਤਾ ਤਾਂ ਲੋਕਾਂ ਨੇ ਪੁਲਿਸ ਦੀ ਕਹਾਣੀ ’ਤੇ ਸਵਾਲ ਉਠਾਉਣੇ ਸ਼ੁਰੁ ਕੀਤੇ ਅਤੇ ਜਿਵੇਂ-2 ਲੋਕਾਂ ਨੂੰ ਮੁਕੱਦਮੇ ਦੇ ਬਿਊਰੇ ਅਤੇ ਤੱਥਾਂ ਦੀ ਜਾਣਕਾਰੀ ਹੁੰਦੀ ਗਈ ਤਾਂ ਉਨ੍ਹਾਂ ਨੂੰ ਸਰਕਾਰੀ ਝੂਠ ਦਾ ਪਰਲਾ ਪਾਸਾ ਦਿਖਾਈ ਦੇਣ ਲੱਗਾ। ਫਿਰ ਉਨ੍ਹਾਂ ਨੇ ਬੋਲਣਾ ਸ਼ੁਰੂ ਕੀਤਾ। ਇਹ ਸੁਭਾਵਿਕ ਸੀ ਕਿ ਇਨਸਾਫ ਪਸੰਦ ਲੋਕ ਬੋਲਣਗੇ ਅਤੇ ਕਹਿਣਗੇ ਕਿ ਅਫ਼ਜ਼ਲ ਨਾਲ ਬੇਇਨਸਾਫੀ ਹੋਈ ਤੇ ਇਹ ਸੱਚ ਵੀ ਹੈ।
ਪ੍ਰ. ਤੁਹਾਡੇ ਪਰਵਾਰਿਕ ਮੈਂਬਰਾਂ ਦੀ ਇਸ ਕੇਸ ਬਾਰੇ ਵਿਰੋਧੀ ਰਾਇ ਕਿਉਂ ਹੈ?
ੳ. ਮੇਰੀ ਪਤਨੀ ਨੇ ਹਮੇਸ਼ਾ ਕਿਹਾ ਹੈ ਕਿ ਮੈਨੂੰ ਇਸ ਕੇਸ ਵਿੱਚ ਗਲਤ ਫਸਾ ਲਿਆ ਗਿਆ ਹੈ। ਉਸ ਨੇ ਵੇਖਿਆ ਹੈ ਕਿ ਕਿਸ ਤਰ੍ਹਾਂ ਐਸ.ਟੀ.ਐਫ. ਨੇ ਮੇਰੇ ਉੱਤੇ ਅੰਨਾ ਤਸ਼ੱਦਦ ਢਾਇਆ ਅਤੇ ਮੈਨੂੰ ਇੱਕ ਆਮ ਜ਼ਿੰਦਗੀ ਨਹੀਂ ਜਿਉਣ ਦਿੱਤੀ। ਉਹ ਇਹ ਵੀ ਜਾਣਦੀ ਹੈ ਕਿ ਉਨ੍ਹਾਂ ਨੇ ਮੈਨੂੰ ਕਿਸ ਤਰ੍ਹਾਂ ਇਸ ਕੇਸ ਵਿੱਚ ਫਸਾਇਆ। ਉਹ ਚਾਹੁੰਦੀ ਹੈ ਕਿ ਮੈਂ ਸਾਡੇ ਪੁੱਤਰ ਗਾਲਿਬ ਨੂੰ ਵੱਡਾ ਹੁੰਦਾ ਦੇਖਾਂ। ਮੇਰਾ ਇਕ ਵੱਡਾ ਭਰਾ ਹੈ ਜੋ ਜ਼ਾਹਿਰ ਹੈ ਕਿ ਐਸ.ਟੀ.ਐਫ. ਦੇ ਦਬਾ ਕਰਕੇ ਮੇਰੇ ਵਿਰੁੱਧ ਬੋਲ ਰਿਹਾ ਹੈ। ਇਹ ਬਦਕਿਸਮਤੀ ਹੈ ਕਿ ਉਹ ਇਸ ਤਰ੍ਹਾਂ ਕਰ ਰਿਹਾ ਹੈ। ਮੈਂ ਤਾਂ ਇਹ ਹੀ ਕਹਿ ਸਕਦਾ ਹਾਂ।
ਵੇਖੋ ਅੱਜ ਕਸ਼ਮੀਰ ਦੀ ਸਚਾਈ ਇਹ ਹੈ, ਜਿਸ ਨੂੰ ਤੁਸੀਂ ਕਾਊਂਟਰ ਇਨਸਰਜੈਂਸੀ ਓਪਰੇਸ਼ਨ ਕਹਿੰਦੇ ਹੋ, ਉਹ ਕੋਈ ਵੀ ਗੰਦੀ ਸ਼ਕਲ ਅਖ਼ਤਿਆਰ ਕਰ ਸਕਦੇ ਹਨ। ਉਹ ਭਰਾ ਨੂੰ ਭਰਾ ਦੇ ਖਿਲਾਫ਼ ਤੇ ਗੁਆਂਢੀ ਨੂੰ ਗੁਆਂਢੀ ਦੇ ਖਿਲਾਫ਼ ਖੜ੍ਹਾ ਕਰ ਸਕਦੇ ਹਨ। ਆਪਣੀਆਂ ਗੰਦੀਆਂ ਚਾਲਾਂ ਦੇ ਨਾਲ ਉਹ ਸਮਾਜ ਨੂੰ ਤੋੜ ਰਹੇ ਹਨ। ਜਿੱਥੋਂ ਤੱਕ ਮੁਹਿੰਮ ਦਾ ਸਵਾਲ ਹੈ ਮੈਂ ਗਿਲਾਨੀ ਅਤੇ ਬਾਕੀ ਕਾਰਕੁੰਨਾਂ ਦੁਆਰਾ ਚਲਾਈ ਜਾ ਰਹੀ ਨਜ਼ਰਬੰਦਾਂ ਤੇ ਕੈਦੀਆਂ ਦੇ ਅਧਿਕਾਰਾਂ ਦੇ ਕਮੇਟੀ ਨੂੰ ਗੁਜਾਰਿਸ਼ ਕੀਤੀ ਸੀ ਅਤੇ ਉਨ੍ਹਾਂ ਨੂੰ ਇਸ ਲਈ ਆਗਾਹ ਕੀਤਾ ਸੀ।
ਪ੍ਰ. ਜਦੋਂ ਤੁਸੀਂ ਆਪਣੇ ਬੇਟੇ ਗਾਲਿਬ ਅਤੇ ਪਤਨੀ ਤਬੱਸੁਮ ਬਾਰੇ ਸੋਚਦੇ ਹੋ ਤਾਂ ਦਿਮਾਗ਼ ਵਿਚ ਕੀ ਆਉਂਦਾ ਹੈ?
ੳ. ਇਸ ਸਾਲ ਸਾਡੇ ਨਿਕਾਹ ਨੂੰ ਦਸ ਸਾਲ ਹੋ ਜਾਣਗੇ। ਅੱਧਾ ਸਮਾਂ ਤਾਂ ਮੇਰਾ ਜ਼ੇਲ ਵਿੱਚ ਹੀ ਬਤਿਆ ਹੈ ਤੇ ਓਦੂ ਪਹਿਲਾਂ ਵੀ, ਬਹੁਤ ਵਾਰ ਮੈਨੂੰ ਕਸ਼ਮੀਰ ਵਿਚ ਹਿੰਦੋਸਤਾਨੀ ਫੋਰਸਾਂ ਨੇ ਨਜ਼ਰਬੰਦ ਰੱਖਿਆ ਤੇ ਤਸੀਹੇ ਦਿੱਤੇ। ਤਬੱਸੁਮ ਮੇਰੇ ਜਿਸਮਾਨੀ ਤੇ ਦਿਮਾਗ਼ੀ ਜ਼ਖ਼ਮਾਂ ਦੀ ਗਵਾਹ ਹੈ। ਕਈ ਵਾਰ ਜਦੋਂ ਮੈਂ ਪੁਲਸ ਦੇ ਬੁੱਚੜ-ਖਾਨਿਆਂ ਵਿਚੋਂ ਮੁੜਦਾ ਤਾਂ ਖੜ੍ਹਾ ਵੀ ਨਹੀਂ ਹੋ ਸਕਦਾ ਸੀ। ਅਨੇਕ ਤਰ੍ਹਾਂ ਦੇ ਜ਼ੁਲਮ ਹੋਏ। ਗੁਪਤ ਅੰਗਾਂ ਤੇ ਵੀ ਕਰੰਟ ਲਗਾਏ ਗਏ। ਏਸ ਮੁਸ਼ਕਿਲ ਵਕਤ ਵਿਚ ਤਬੱਸੁਮ ਨੇ ਮੈਨੂੰ ਜ਼ਿੰਦਾ ਰਹਿਣ ਦੀ ਉਮੀਦ ਦਿੱਤੀ। ਅਸੀਂ ਚੈਨ ਦੀ ਜ਼ਿੰਦਗੀ ਦਾ ਇੱਕ ਦਿਨ ਵੀ ਨਹੀਂ ਮਾਣਿਆ। ਅਣਗਿਣਤ ਕਸ਼ਮੀਰੀ ਜੋੜਿਆਂ ਦੀ ਇਹੀ ਕਹਾਣੀ ਹੈ। ਹਰੇਕ ਕਸ਼ਮੀਰੀ ਘਰ ਵਿਚ ਇੱਕ ਡਰ ਦਾ ਪਰਛਾਵਾਂ ਹਰ ਵਕਤ ਮੰਡਰਾਉਂਦਾ ਰਹਿੰਦਾ ਹੈ। ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀਂ ਬਹੁਤ ਖੁਸ਼ ਸੀ। ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ ਦੇ ਨਾਮ ’ਤੇ ਅਸੀਂ ਉਸ ਦਾ ਨਾਂ ਰੱਖਿਆ। ਮੇਰੀ ਰੀਝ ਸੀ ਕਿ ਮੈਂ ਉਸਨੂੰ ਵੱਡੇ ਹੁੰਦੇ ਵੇਖਾਂ। ਪਰ ਮੈਂ ਉਸ ਨਾਲ ਬਹੁਤ ਘੱਟ ਰਹਿ ਸਕਿਆ। ਉਸਦੇ ਦੂਜੇ ਜਨਮ ਦਿਨ ਤੇ ਹੀ ਮੈਨੂੰ ਇਸ ਕੇਸ ਵਿੱਚ ਫਸਾ ਦਿੱਤਾ ਗਿਆ।
ਪ੍ਰ. ਤੁਸੀਂ ਕੀ ਚਾਹੁੰਦੇ ਹੋ ਕਿ ਉਹ ਵੱਡਾ ਹੋ ਕਿ ਕੀ ਬਣੇ?
ੳ. ਪੇਸ਼ੇਵਰ ਤੌਰ ’ਤੇ ਪੁੱਛ ਰਹੇ ਹੋ ਤਾਂ ਡਾਕਟਰ ਕਿਉਂਕਿ ਇਹ ਮੇਰਾ ਅਧੂਰਾ ਸੁਪਨਾ ਹੈ। ਪਰ ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਦਾ ਹਾਂ ਕਿ ਉਹ ਬੇਖੌਫ ਵੱਡਾ ਹੋਵੇ। ਮੈਂ ਚਾਹੁੰਦਾ ਹਾਂ ਕਿ ਉਹ ਬੇਇਨਸਾਫ਼ੀ ਦੇ ਖਿਲਾਫ ਆਵਾਜ ਉਠਾਵੇ। ਮੈਨੂੰ ਯਕੀਨ ਹੈ ਕਿ ਉਹ ਇਸੇ ਤਰ੍ਹਾਂ ਹੀ ਕਰੇਗਾ। ਬੇਇਨਸਾਫੀ ਦੀ ਕਹਾਣੀ ਮੇਰੀ ਪਤਨੀ ਤੇ ਬੇਟੇ ਤੋਂ ਬਿਹਤਰ ਕੌਣ ਸਮਝ ਸਕਦਾ ਹੈ।
ਪ੍ਰ. ਕਸ਼ਮੀਰ ਮੁੱਦੇ ਨੂੰ…. ਤੁਹਾਡੇ ਖਿਆਲ ਨਾਲ ਇਸ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ?
ੳ. ਸਭ ਤੋਂ ਪਹਿਲਾਂ ਤਾਂ ਸਰਕਾਰ ਕਸ਼ਮੀਰੀ ਅਵਾਮ ਪ੍ਰਤੀ ਸੰਜੀਦਾ ਹੋਵੇ ਤੇ ਫੇਰ ਉਹ ਕਸ਼ਮੀਰ ਦੇ ਅਸਲੀ ਪ੍ਰਤੀਨਿਧੀਆਂ ਨਾਲ ਗੱਲਬਾਤ ਸ਼ੁਰੂ ਕਰੇ। ਮੇਰਾ ਯਕੀਨ ਕਰੋ, ਕਸ਼ਮੀਰ ਦੇ ਅਸਲੀ ਪ੍ਰਤੀਨਿਧ ਇਸ ਮਸਲੇ ਨੂੰ ਸੁਲਝਾ ਸਕਦੇ ਹਨ। ਪਰ ਜੇ ਸਰਕਾਰ ਆਪਣੇ ਕੀਤੇ ਜਾ ਰਹੇ ਉਪਾਵਾਂ (ਜਿਹਨਾਂ ਵਿਚ ਜਿਆਦਾਤਰ ਅਣਮਨੁੱਖੀ ਹਨ) ਨਾਲ ਹੀ ਸ਼ਾਂਤੀ ਲਿਆਉਣਾ ਚਾਹੁੰਦੀ ਹੈ ਤਾਂ ਇਸ ਸਮੱਸਿਆ ਦਾ ਹੱਲ ਕਦੇ ਨਹੀ ਹੋਵੇਗਾ। ਹੁਣ ਸਮਾਂ ਹੈ ਕਿ ਇਸ ਮਸਲੇ ਤੇ ਸੰਜੀਦਗੀ ਵਿਖਾਈ ਜਾਵੇ।
ਪ੍ਰ. ……ਤੇ ਉਹ ਅਸਲੀ ਪ੍ਰਤਨਿਧ ਕੌਣ ਹਨ?
ੳ. ਕਸ਼ਮੀਰੀ ਅਵਾਮ ਦੇ ਜਜ਼ਬਾਤ ਤੋਂ ਪਤਾ ਲਗਾਓ। ਮੈਂ ਕਿਸੇ ਵਿਅਕਤੀ ਦਾ ਨਾਮ ਨਹੀਂ ਲਵਾਂਗਾ। ਮੈਂ ਹਿੰਦੋਸਤਾਨੀ ਮੀਡੀਆਂ ਨੂੰ ਵੀ ਇੱਕ ਅਪੀਲ ਕਰਨੀ ਚਾਹੁੰਦਾ ਹਾਂ, ਤੁਸੀਂ ਪ੍ਰਾਪੇਗੰਡਾ ਦਾ ਜ਼ਰੀਆ ਨਾ ਬਣੋ। ਸੱਚਾਈ ਦੱਸੋ। ਆਪਣੀ ਲੱਛੇਦਾਰ ਭਾਸ਼ਾ ਅਤੇ ਰਾਜਨੀਤੀ ਤੋਂ ਪ੍ਰੇਰਿਤ ਖ਼ਬਰਾ ਨਾਲ ਉਹ (ਮੀਡੀਆ) ਸੱਚ ਨੂੰ ਤੋੜ-ਮਰੋੜ ਦਿੰਦੇ ਹਨ, ਅਧੂਰੀਆਂ ਰਿਪੋਰਟਾਂ ਦਿੰਦੇ ਹਨ, ਅੱਤਵਾਦੀਆਂ ਨੂੰ ਜਨਮ ਦਿੰਦੇ ਹਨ। ਉਹ ਅਸਾਨੀ ਨਾਲ ਖੂਫੀਆਂ ਏਜੰਸੀਆਂ ਦੇ ਖੇਡ ਵਿੱਚ ਫੱਸ ਜਾਂਦੇ ਹਨ। ਥੋਥੀ ਪੱਤਰਕਾਰਤਾ ਨਾਲ ਉਹ ਸਮੱਸਿਆ ਨੂੰ ਵਧਾ ਰਹੇ ਹਨ। ਕਸ਼ਮੀਰ ਬਾਰੇ ਗ਼ਲਤ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਰੋਕਿਆ ਜਾਣਾ ਚਾਹੀਦਾ ਹੈ।
ਹਿੰਦੁਸਤਾਨੀਆਂ ਨੂੰ ਕਸ਼ਮੀਰ ਸੰਘਰਸ਼ ਦਾ ਪੂਰਾ ਇਤਿਹਾਸ ਜਾਨਣ ਦਿਉ, ਉਹਨਾਂ ਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਹੋਣ ਦਿਉ। ਸੱਚੇ ਪਰਜਾਤੰਤਰੀ ਸੱਚ ਨੂੰ ਦਬਾਉਣਗੇ ਨਹੀਂ। ਜੇ ਹਿੰਦੋਸਤਾਨੀ ਸਰਕਾਰ ਕਸ਼ਮੀਰੀ ਲੋਕਾਂ ਦੀਆਂ ਇੱਛਾਵਾਂ ਨੂੰ ਨਹੀਂ ਸਮਝੇਗੀ ਤਾਂ ਸਮੱਸਿਆ ਕਦੇ ਹੱਲ ਨਹੀਂ ਹੋਵੇਗੀ ਤੇ ਸੰਘਰਸ਼ ਕਸ਼ਮੀਰ ਵਿਚ ਸਦਾ ਚੱਲਦਾ ਰਹੇਗਾ।
ਮੈਨੂੰ ਇਹ ਵੀ ਦੱਸੋ ਕਿ ਤੁਸੀਂ ਕਸ਼ਮੀਰੀਆਂ ਵਿੱਚ ਭਰੋਸੇ ਦੀ ਭਾਵਨਾ ਕਿਸ ਤਰ੍ਹਾਂ ਪੈਦਾ ਕਰ ਸਕਦੇ ਹੋ ਜਦ ਕਿ ਤੁਸੀਂ ਉਹਨਾਂ ਨੂੰ ਇਹ ਸੰਦੇਸ਼ ਦੇ ਰਹੇ ਹੋ ਕਿ ਹਿੰਦੋਸਤਾਨ ਦੀ ਨਿਆਇਕ ਪ੍ਰਕਿਰਿਆ ਲੋਕਾਂ ਨੂੰ ਬਿਨ੍ਹਾਂ ਵਕੀਲ ਦਿੱਤੇ, ਬਿਨਾਂ ਨਿਰਪੱਖ ਸੁਣਵਾਈ ਦੇ ਫਾਂਸੀ ਦੇ ਦਿੰਦੀ ਹੈ? ਦੱਸੋ, ਜਦੋਂ ਹਜ਼ਾਰਾਂ ਕਸ਼ਮੀਰੀ ਜ਼ੇਲ੍ਹਾਂ ਵਿੱਚ ਬੰਦ ਨੇ, ਜ਼ਿਆਦਾਤਰ ਕੋਲ ਵਕੀਲ ਨਹੀਂ, ਇਨਸਾਫ਼ ਦੀ ਕੋਈ ਉਮੀਦ ਨਹੀਂ, ਤਾਂ ਤੁਸੀਂ ਕਸ਼ਮੀਰੀਆਂ ਵਿੱਚ ਹਿੰਦੋਸਤਾਨੀ ਸਰਕਾਰ ਦੇ ਖਿਲਾਫ਼ ਬੇਭਰੋਸਗੀ ਹੋਰ ਨਹੀਂ ਵਧਾ ਰਹੇ? ਤੁਹਾਨੂੰ ਲੱਗਦਾ ਹੈ ਕਿ ਮੁੱਖ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਤੇ ਸੁਧਾਰ ਦੀ ਕੋਸ਼ਿਸ਼ ਕਰਨ ਤੋਂ ਬਿਨ੍ਹਾਂ ਵੀ ਕਸ਼ਮੀਰ ਮੁੱਦੇ ਨੂੰ ਸੁਲਝਾ ਲਉਗੇ? ਨਹੀਂ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਭਾਰਤ ਪਾਕਿਸਤਾਨ ਦੀਆਂ ਲੋਕਤੰਤਰਿਕ ਸੰਸਥਾਵਾਂ ਕੁਝ ਸੰਜੀਦਗੀ ਦਿਖਾਉਣ, ਨੇਤਾ, ਸੰਸਦ ਨਿਆਪਾਲਿਕਾ, ਮੀਡੀਆ, ਬੁੱਧੀਜੀਵੀ…. ਸਾਰੇ।
ਪ੍ਰ. ਸੰਸਦ ਉੱਤੇ ਹਮਲੇ ਵਿੱਚ ਨੌ ਸੁਰੱਖਿਆ ਜਵਾਨ ਮਾਰੇ ਗਏ। ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
ੳ. ਅਸਲ ਵਿੱਚ, ਮੈਂ ਉਹਨਾਂ ਲੋਕਾਂ ਦਾ ਦਰਦ ਵੰਡਾਉਦਾ ਹਾਂ, ਜਿਹਨਾਂ ਦੇ ਆਪਣੇ ਇਸ ਹਮਲੇ ਵਿੱਚ ਮਾਰੇ ਗਏ। ਪਰ ਮੈਨੂੰ ਦੁੱਖ ਹੁੰਦਾ ਹੈ ਕਿ ਉਹਨਾਂ ਨੂੰ ਯਕੀਨ ਦਿਵਾਇਆ ਜਾ ਰਿਹਾ ਹੈ ਕਿ ਮੇਰੇ ਵਰਗੇ ਬੇਗੁਨਾਹ ਦੀ ਮੌਤ ਨਾਲ ਉਹਨਾਂ ਨੂੰ ਸੰਤੋਸ਼ ਮਿਲੇਗਾ। ਦੇਸ਼-ਭਗਤੀ ਦੇ ਸਭ ਤੋਂ ਭੈੜੀ ਮਿਸਾਲ ਵਿੱਚ ਉਹਨਾਂ ਨੂੰ ਪਿਆਦੇ ਵਾਂਗ ਵਰਤਿਆ ਜਾ ਰਿਹਾ ਹੈ। ਮੇਰੀ ਉਹਨਾਂ ਨੂੰ ਅਪੀਲ ਹੈ ਕਿ ਉਹ ਸਾਹਮਣੇ ਆ ਕੇ ਸੱਚਾਈ ਨੂੰ ਦੇਖਣ।
ਪ੍ਰ. ਆਪਣੀ ਜ਼ਿੰਦਗੀ ਦੀ ਕੀ ਪ੍ਰਾਪਤੀ ਮੰਨਦੇ ਹੋ?
ੳ. ਮੇਰੀ ਸਭ ਤੋਂ ਵੱਡੀ ਪ੍ਰਾਪਤੀ ਸ਼ਾਇਦ ਇਹੀ ਹੈ ਕਿ ਮੇਰੇ ਕੇਸ ਅਤੇ ਮੇਰੇ ਨਾਲ ਹੋਈ ਬੇਇਨਸਾਫੀ ਦੇ ਵਿਰੁੱਧ ਮੁਹਿੰਮ ਨਾਲ ਐਸ.ਟੀ.ਐਫ. ਦੁਆਰਾ ਕੀਤੀਆਂ ਗਈਆਂ ਜ਼ਿਆਦਤੀਆਂ ਸਾਹਮਣੇ ਆਈਆਂ ਹਨ। ਮੈਨੂੰ ਖੁਸ਼ੀ ਹੈ ਕਿ ਹੁਣ ਲੋਕ ਸੁਰੱਖਿਆ ਬਲਾਂ ਦੁਆਰਾ ਆਮ ਆਦਮੀਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ, ‘ਮੁਕਾਬਲਿਆਂ’ ਵਿੱਚ ਹੋਈਆਂ ਮੌਤਾਂ, ਲੋਕਾਂ ਦੇ ਲਾਪਤਾ ਹੋਣ, ਟਾਰਚਰ ਸੈਂਟਰਾਂ ਬਾਰੇ ਗੱਲਾਂ ਕਰ ਰਹੇ ਹਨ…..।ਇੱਕ ਕਸ਼ਮੀਰੀ ਇਹਨਾਂ ਹਕੀਕਤਾਂ ਨਾਲ ਹੀ ਵੱਡਾ ਹੁੰਦਾ ਹੈ। ਕਸ਼ਮੀਰ ਤੋਂ  ਬਾਹਰ ਬੈਠੇ ਲੋਕਾਂ ਨੂੰ ਰੱਤੀ ਭਰ ਵੀ ਇਲਮ ਨਹੀਂ ਕਿ ਸੁਰੱਖਿਆ ਬਲ ਕਸ਼ਮੀਰ ਵਿਚ ਕੀ-ਕੀ ਕਰ ਰਹੇ ਹਨ।
ਮੇਰਾ ਗੁਨਾਹ ਨਾ ਹੁੰਦੇ ਹੋਏ ਵੀ ਭਾਵੇਂ ਮੈਨੂੰ ਮਾਰ ਦਿੱਤਾ ਜਾਏ, ਪਰ ਐਸਾ ਇਸ ਲਈ ਹੋਵੇਗਾ ਕਿ ਉਹ ਸੱਚਾਈ ਨੂੰ ਬਦਰਾਸ਼ਤ ਨਹੀਂ ਕਰ ਸਕਦੇ। ਇੱਕ ਕਸ਼ਮੀਰੀ ਨੂੰ ਬਿਨ੍ਹਾਂ ਵਕੀਲ ਦਿੱਤੇ ਫਾਂਸੀ ਉੱਤੇ ਲਟਕਾ ਦੇਣ ਨਾਲ ਉੱਠਣ ਵਾਲੇ ਸਵਾਲਾਂ ਦਾ ਉਹ ਸਾਹਮਣਾ ਨਹੀਂ ਕਰ ਸਕਦੇ।
(ਕੰਨਾਂ ਨੂੰ ਪਾੜਦੀ ਹੋਈ ਘੰਟੀ ਵੱਜ ਉੱਠੀ। ਆਸੇ ਪਾਸੇ ਦੇ ਮੁਲਾਕਾਤੀ ਜਲਦੀ-ਜਲਦੀ ਗੱਲਾਂ ਕਰਨ ਲੱਗੇ। ਅਫ਼ਜ਼ਲ ਨੂੰ ਇਹ ਮੇਰਾ ਆਖ਼ਰੀ ਸਵਾਲ ਸੀ)
ਪ੍ਰ. ਤੁਸੀਂ ਕਿਸ ਤਰ੍ਹਾਂ ਜਾਣੇ-ਜਾਣਾ ਚਾਹੁੰਦੇ ਹੋ?
ੳ. (ਉਸਨੇ ਇੱਕ ਪਲ ਸੋਚ ਕੇ ਜਵਾਬ ਦਿੱਤਾ) ਅਫ਼ਜ਼ਲ, ਮੁਹੰਮਦ ਅਫ਼ਜ਼ਲ ਦੀ ਤਰ੍ਹਾਂ। ਕਸ਼ਮੀਰੀਆਂ ਦੇ ਲਈ ਮੈਂ ਅਫ਼ਜ਼ਲ ਹਾਂ ਤੇ ਹਿੰਦੋਸਤਾਨੀਆਂ ਦੇ ਲਈ ਵੀ। ਪਰ ਦੋਵਾਂ ਅਵਾਮਾਂ ਵਿਚ ਮੇਰੇ ਵਜ਼ੂਦ ਨੂੰ ਲੈ ਕੇ ਵੱਖ-ਵੱਖ ਨਜ਼ਰੀਏ ਹਨ। ਕੁਦਰਤੀ ਤੌਰ ’ਤੇ ਮੈਂ ਕਸ਼ਮੀਰੀ ਲੋਕਾਂ ਦੇ ਫੈਸਲੇ ਉੱਤੇ ਭਰੋਸਾ ਕਰਾਂਗਾ, ਨਾ ਸਿਰਫ ਇਸ ਲਈ ਕਿ ਮੈਂ ਕਸ਼ਮੀਰੀ ਹਾਂ, ਸਗੋਂ ਇਸ ਲਈ ਵੀ ਕਿ ਉਹ (ਕਸ਼ਮੀਰੀ ਲੋਕ) ਉਸ ਹਕੀਕਤ ਨੂੰ ਬਾਖੂਬੀ ਜਾਣਦੇ ਹਨ, ਜਿਸ ਵਿੱਚੋਂ ਮੈਂ ਗੁਜ਼ਰਿਆ ਹਾਂ ਅਤੇ ਉਹ ਇਤਿਹਾਸ ਜਾਂ ਕਿਸੇ ਘਟਨਾ ਦੇ ਤੋੜੇ-ਮਰੋੜੇ ਬਿਆਨ ’ਤੇ ਯਕੀਨ ਨਹੀਂ ਕਰਨਗੇ।
ਅਫ਼ਜ਼ਲ ਦੇ ਇਸ ਅੰਤਮ ਜਵਾਬ ਉੱਤੇ ਮੈਂ ਥੋੜਾ ਜਿਹਾ ਉਲਝ ਗਿਆ, ਪਰ ਧਿਆਨ ਨਾਲ ਸੋਚਿਆਂ ਮੈਨੂੰ ਉਸਦੀ ਗੱਲ ਦਾ ਮਤਲਬ ਸਮਝ ਆਇਆ। ਇੱਕ ਕਸ਼ਮੀਰੀ ਦੀ ਜ਼ੁਬਾਨੀ ਕਸ਼ਮੀਰ ਦੇ ਇਤਿਹਾਸ ਅਤੇ ਕਿਸੇ ਘਟਨਾ ਦੇ ਵੇਰਵੇ ਨੂੰ ਸੁਣ ਕੇ ਕਿਸੇ ਵੀ ਭਾਰਤੀ ਨੂੰ ਸਦਮਾਂ ਲੱਗਦਾ ਹੈ, ਕਿਉਂਕਿ ਕਸ਼ਮੀਰ ਦੇ ਬਾਰੇ ਵਿੱਚ ਆਮ ਭਾਰਤੀ ਦੀ ਜਾਣਕਾਰੀ ਦਾ ਜ਼ਰੀਆ ਸਕੂਲੀ/ਕਾਲਜੀ ਕਿਤਾਬਾਂ ਜਾਂ ਮੀਡੀਆ ਰਿਪੋਰਟਾਂ ਹੀ ਰਹੀਆਂ ਹਨ। ਅਫ਼ਜ਼ਲ ਨੇ ਮੇਰੇ ਨਾਲ ਵੀ ਇਹੀ ਕੀਤਾ।
ਦੋ ਘੰਟੀਆਂ ਹੋਰ ਵੱਜੀਆਂ। ਮੁਲਾਕਾਤ ਖ਼ਤਮ ਕਰਨ ਦਾ ਸਮਾਂ ਹੋ ਗਿਆ। ਪਰ ਲੋਕ ਅਜੇ ਵੀ ਗੱਲੀਂ ਲੱਗੇ ਹੋਏ ਸਨ।ਮਾਈਕ ਬੰਦ ਕਰ ਦਿੱਤੇ ਗਏ। ਸਪੀਕਰ ਖ਼ਾਮੋਸ਼ ਹੋ ਗਏ। ਪਰ ਕੰਨਾਂ ’ਤੇ ਜ਼ੋਰ ਦੇ ਕੇ ਅਤੇ ਬੁੱਲ੍ਹਾਂ ਦੇ ਹਿੱਲਣ ਤੋਂ ਬੋਲ ਅਜੇ ਵੀ ਸਮਝੇ ਜਾ ਸਕਦੇ ਸਨ। ਗਾਰਡਾਂ ਨੇ ਸਖ਼ਤੀ ਨਾਲ ਮੁਲਾਕਾਤੀਆਂ ਨੂੰ ਜਾਣ ਦੀਆਂ ਹਦਾਇਤਾਂ ਕੀਤੀਆਂ। ਜਦੋਂ ਉਹ ਨਹੀਂ ਗਏ ਤਾਂ ਲਾਈਨਾਂ ਬੰਦ ਕਰ ਦਿੱਤੀਆਂ ਗਈਆਂ ਤੇ ਮੁਲਾਕਾਤ ਦਾ ਕਮਰਾ ਹਨ੍ਹੇਰੇ ਵਿੱਚ ਡੁੱਬ ਗਿਆ।
ਤਿਹਾੜ ਜੇਲ ਦੇ ਅਹਾਤੇ ਵਿਚ ਜ਼ੇਲ੍ਹ ਨੰਬਰ 3 ਤੋਂ ਮੁੱਖ ਸੜਕ ਤੱਕ ਜਾਂਦੇ ਲੰਬੇ ਰਸਤੇ ਉੱਤੇ ਚੱਲਦੇ ਹੋਏ ਮੈਂ ਖ਼ੁਦ ਨੂੰ ਦੋ-ਤਿੰਨ ਤਰੀਕੇ ਦੇ ਲੋਕਾਂ ਦੇ ਝੁੰਡਾਂ ਵਿੱਚ ਚੱਲਦਾ ਮਹਿਸੂਸ ਕੀਤਾ। ਮਾਂ, ਬੀਵੀ ਅਤੇ ਬੇਟੀ, ਭਾਈ, ਭੈਣ ਤੇ ਬੀਵੀ ਜਾਂ ਦੋਸਤ ਤੇ ਭਰਾ। ਹਰ ਝੁੰਡ ਵਿੱਚ ਦੋ ਸਮਾਨਤਾਵਾਂ ਸਨ। ਉਹਨਾਂ ਕੋਲ ਖਾਲੀ ਸੂਤੀ ਝੋਲੇ ਸਨ। ਉਹਨਾਂ ਝੋਲਿਆਂ ਉੱਤੇ ਮਲਾਈ ਕੋਲ਼ਤੇ, ਮਿਕਸਡ-ਵੈਜੀਟੇਬਲ ਤੇ ਸ਼ਾਹੀ ਪਨੀਰ ਦੇ ਧੱਬੇ ਸਨ, ਜੋ ਅਕਸਰ ਟੀ.ਐਸ.ਪੀ. ਦੇ ਜਵਾਨ ਦੇ ਚਮਚੇ ਨਾਲ ਜਲਦਬਾਜ਼ੀ ਵਿੱਚ ਕੀਤੀ ਗਈ ਜਾਂਚ ਨਾਲ ਛਲਕ ਜਾਂਦੇ ਸਨ। ਦੂਜੀ ਗੱਲ ਜੋ ਮੈਂ ਵੇਖੀ ਉਹ ਇਹ ਕਿ ਸਭ ਨੇ ਸਸਤੇ ਗਰਮ ਕੱਪੜੇ ਤੇ ਪਾਟੇ-ਪੁਰਾਣੇ ਬੂਟ ਪਾਏ ਹੋਏ ਸਨ। ਉਹ ਗੇਟ ਨੰਬਰ 3 ਦੇ ਬਾਹਰ 588 ਨੰਬਰ ਦੀ ਤਿਲਕ ਨਗਰ- ਨਹਿਰੂ ਸਟੇਡੀਅਮ ਦੀ ਬੱਸ ਦਾ ਇੰਤਜ਼ਾਰ ਕਰ ਰਹੇ ਸਨ, ਜੋ ਸ਼ਾਇਦ ਉਹਨਾਂ ਨੂੰ ਧੌਲਾ ਕੂਆਂ ਚੌਂਕ ਤੱਕ ਛੱਡ ਦੇਵੇਗੀ। ਉਹ ਇਸ ਦੇਸ਼ ਦੀ ਗਰੀਬ ਜਨਤਾ ਹੈ। ਯਾਦ ਆਇਆ ਰਾਸ਼ਟਰਪਤੀ ਅਬਦੁਲ ਕਲਾਮ ਦਾ ਕਹਿਣਾ ਕਿ ਕਿਵੇਂ ਗਰੀਬ ਲੋਕ ਮੌਤ ਦੀ ਸਜ਼ਾ ਦੇ ਹੱਕਦਾਰ ਬਣਦੇ ਹਨ। ਜਿਸ ਨਾਲ ਮੈਂ ਗੱਲਬਾਤ ਕੀਤੀ, ਉਹ ਵੀ ਗਰੀਬ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਉਸ ਕੋਲ ਕਿੰਨੇ ਟੋਕਣ (ਜ਼ੇਲ੍ਹ ਵਿੱਚ ਚੱਲਣ ਵਾਲੀ ਕਰੰਸੀ) ਹਨ, ਤਾਂ ਉਸ ਨੇ ਕਿਹਾ, “ਜਿਉਂਦੇ ਰਹਿਣ ਜੋਗੇ।”

(13 ਦਿਸੰਬਰ 2001 ਨੂੰ ਭਾਰਤੀ ਸੰਸਦ ਉੱਤੇ ਹਮਲੇ ਦੇ ਦੋਸ਼ ਵਿਚ ਫਾਂਸੀ ਦੀ ਉਡੀਕ ਕਰ ਰਹੇ ਕਸ਼ਮੀਰੀ ਨਾਗਰਿਕ ਮੁਹੰਮਦ ਅਫ਼ਜ਼ਲ ਨਾਲ ਇਹ ਮੁਲਾਕਾਤ ਵਿਨੋਦ ਕੇ ਜੋਸ਼, ਜੋ ਕਿ ਰੇਡੀਓ ਪੈਸਿਫਿਕ ਅਮਰੀਕਾ ਦੇ ਵਿਦੇਸ਼ ਪ੍ਰਤੀਨਿਧੀ ਹਨ, ਵੱਲੋਂ ਕੀਤੀ ਗਈ ਸੀ। ਮੂਲ ਰੂਪ ਵਿਚ ਇਹ ਮੁਲਾਕਾਤ ਅੰਗਰੇਜ਼ੀ ਵਿਚ ਛਪੀ ਹੋਣ ਕਾਰਨ ਇਹ ਜਿਆਦਾ ਪਾਠਕਾਂ ਤੱਕ ਨਹੀਂ ਪਹੁੰਚ ਸਕੀ। ਪੰਜਾਬ, ਜਿਸ ਨੇ ਕਿ ਖ਼ੁਦ ਇਹ ਬੇਇਨਸਾਫੀ ਤੇ ਤਸ਼ੱਦਦ ਆਪਣੇ ਪਿੰਡੇ ’ਤੇ ਸਹਾਰਿਆ ਹੈ, ਭਾਰਤ ਅਤੇ ਪਾਕਿਸਤਾਨ ਤੋਂ ਆਜ਼ਾਦੀ ਮੰਗ ਰਹੇ ਕਸ਼ਮੀਰ ਦੇ ਦਰਦ ਨੂੰ ਪੰਜਾਬ ਤੋਂ ਚੰਗੀ ਤਰ੍ਹਾਂ ਹੋਰ ਕੌਣ ਸਮਝ ਸਕਦਾ ਹੈ। ਸੋ ਅਸੀਂ ਆਪਣੇ ਲੋਕਾਂ ਤੱਕ ਪਹੁੰਚਾਉਣ ਲਈ ਇਸ ਮੁਲਾਕਾਤ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ ਤੇ ਇਹ ਤੁਹਾਡੀ ਕਚਿਹਰੀ ਵਿਚ ਪੇਸ਼ ਹੈ। ਆਸ ਹੈ ਕਿ ਇਨਸਾਫ਼ ਪਸੰਦ ਲੋਕ ਜ਼ਰੂਰ ਬੇਕਸੂਰ ਫਾਂਸੀਆਂ ’ਤੇ ਲਟਕਾਏ ਜਾ ਰਹੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਮੁਹੰਮਦ ਅਫ਼ਜ਼ਲ ਵਰਗਿਆਂ ਦੀ ਬੰਦ ਖਲਾਸੀ ਲਈ ਅੱਗੇ ਆਉਣਗੇ। ਆਸ ਹੈ ਕਿ ਕਸ਼ਮੀਰੀ ਅਫ਼ਜ਼ਲ ਦੀ ਫੋਟੋ ਨਾਲ ਭਾਈ ਦਵਿੰਦਰ ਪਾਲ ਸਿੰਘ ਦੀ ਤੇ ਪੰਜਾਬੀ ਭਾਈ ਸਾਹਿਬ ਦੀ ਫੋਟੋ ਨਾਲ ਮੁਹੰਮਦ ਅਫ਼ਜ਼ਲ ਦੀ ਫੋਟੋ ਚੁੱਕ ਕੇ ਆਵਾਜ਼ ਉਠਾਉਣਗੇ। ਅਨੁਵਾਦ: ਜਗਦੀਪ ਸਿੰਘ ਫਰੀਦਕੋਟ)

Afzal Guruਇੱਕ ਜੰਗਾਲ ਖਾਧੀ ਮੇਜ਼ ਤੇ ਉਸਦੇ ਪਿੱਛੇ ਵਰਦੀ ਵਿੱਚ ਇੱਕ ਆਦਮੀਂ ਹੱਥ ਵਿੱਚ ਇੱਕ ਚਮਚਾ  ਫੜ੍ਹੀ ਖੜ੍ਹਾ ਸੀ। ਮੁਲਾਕਾਤੀ, ਸਾਰੇ ਇਸ ਦੇ ਆਦੀ ਦਿਸ ਰਹੇ ਸਨ। ਕਤਾਰ ’ਚ, ਖਾਣੇ ਦੇ ਪਲਾਸਟਿਕ ਦੇ ਲਿਫਾਫੇ ਦਿਖਾਉਣ ਲਈ, ਖੜ੍ਹੇ ਸਨ ਕਿ ਉਹ (ਪੁਲਸ ਵਾਲਾ) ਖਾਣੇ ਨੂੰ ਸੁੰਘੇ ਤੇ ਕਦੇ-ਕਦੇ ਸੁਆਦ ਵੀ ਚੱਖ਼ ਲਵੇ। ਸੁਰੱਖਿਆ ਕਰਮਚਾਰੀ ਦਾ ਚਮਚਾ ਮਲਾਈ ਕੋਫ਼ਤੇ, ਸ਼ਾਹੀ ਪਨੀਰ, ਆਲੂ ਬੈਂਗਣ ਤੇ ਹੋਰ ਰਲੀਆਂ ਮਿਲੀਆਂ ਸਬਜ਼ੀਆਂ ਦੀ ਤਰੀ ਵਿੱਚੋਂ ਗੋਤਾ ਮਾਰ ਕੇ ਬਾਹਰ ਆਉਂਦਾ। ਮੁਲਾਕਾਤੀ, ਸਬਜ਼ੀਆ ਦੇ ਛੋਟੇ-ਛੋਟੇ ਲਿਫਾਫੇ ਖੋਲ੍ਹਦੇ ਤਾਂ ਚਮਚਾ ਸਬਜੀ ਦੇ ਇੱਕ-ਇੱਕ ਟੁਕੜੇ ਨੂੰ ਟੋਹ ਕੇ ਵੇਖਦਾ। ਇੱਕ ਅਧਖੜ ਉਮਰ ਦੀ ਬੀਬੀ ਦੇ ਖਾਣੇ ਨੂੰ ‘ਖੰਗਾਲ’ ਕੇ ਕੋਲ ਹੀ ਰੱਖੇ ਪਾਣੀ ਦੇ ਭਰੇ ਹੋਏ ਸਟੀਲ ਦੇ ਕੌਲੇ ਵਿੱਚ ਚਮਚੇ ਨੇ ਇਸ਼ਨਾਨ ਕੀਤਾ ਤੇ ਫੇਰ ਉਹ ਲਾਈਨ ਵਿੱਚ ਅੱਗੇ ਖੜ੍ਹੇ 14-15 ਸਾਲਾਂ ਦੇ ਮੁੰਡੇ ਦੇ ਪਲਾਸਟਿਕ ਦੇ ਲਿਫਾਫਿਆਂ ਵੱਲ ਵੱਧ ਗਿਆ। ਹੁਣ ਤੱਕ ਸਟੀਲ ਦੇ ਕੌਲੇ ਵਿਚਲਾ ਪਾਣੀ ਕਈ ਰੰਗ ਬਦਲ ਚੁੱਕਾ ਸੀ। ਉਸ ਪਾਣੀ ਉੱਤੇ ਤੈਰ ਰਹੇ ਤੇਲ ਉੱਤੇ ਸਰਦੀ ਦੇ ਢੱਲਦੇ ਸੂਰਜ ਦੀਆਂ ਕਿਰਨਾਂ ਪੈ ਕੇ ਸਤਰੰਗੀ ਪੀਂਘ ਬਣਾ ਰਹੀਆਂ ਸਨ।

ਲਗਭਗ ਸਾਢੇ ਚਾਰ ਵਜੇ ਮੇਰੀ ਵਾਰੀ ਆਈ। ਚਮਚੇ ਵਾਲੇ ਦੇ ਖੱਬੇ ਪਾਸੇ ਖੜ੍ਹੇ ਆਦਮੀਂ ਨੇ ਚਾਰ-ਪੰਜ ਵਾਰ ਸਿਰ ਤੋਂ ਪੈਰਾਂ ਤੱਕ ਮੇਰੀ ਤਲਾਸ਼ੀ ਲਈ ਤੇ ਜਦੋਂ ਉਹਨਾਂ ਦੇ ਮੈਟਲ ਡਿਟੈਕਟਰ ਨੇ ਚੀਕਾਂ ਜਹੀਆਂ ਮਾਰਨੀਆ ਸ਼ੁਰੂ ਕਰ ਦਿੱਤੀਆਂ ਤਾਂ ਮੈਨੂੰ ਆਪਣੀ ਬੈਲਟ, ਸਟੀਲ ਦੇ ਬੈਚ ਤੇ ਚਾਬੀਆਂ ਵੀ ਬਾਹਰ ਕੱਢ ਕੇ ਰੱਖਣੀਆਂ ਪਈਆਂ। ਤਾਮਿਲਨਾਡੂ ਸਪੈਸ਼ਲ ਪੁਲਸ ਦਾ ਬੈਚ ਲਾ ਕੇ ਡਿਊਟੀ ’ਤੇ ਖੜ੍ਹਾ ਆਦਮੀਂ ਹੁਣ ਸੰਤੁਸ਼ਟ ਲੱਗ ਰਿਹਾ ਸੀ ਤੇ ਮੈਨੂੰ ਅੰਦਰ ਜਾਣ ਦੀ ਆਗਿਆ ਮਿਲ ਗਈ।

ਤਿਹਾੜ ਦੀ ਜ਼ੇਲ੍ਹ ਨੰਬਰ ਤਿੰਨ ਦੇ ਹਾਈ ਰਿਸਕ ਵਾਰਡ ਵਿਚ ਜਾਣ ਲਈ ਮੈਂ ਚੌਥੀ ਵਾਰ ਸੁਰੱਖਿਆ ਜਾਲ ਵਿਚੋਂ ਲੰਘਿਆ ਸਾਂ। ਮੈਂ ਮੁਹੰਮਦ ਅਫ਼ਜ਼ਲ ਨੂੰ ਮਿਲਣ ਜਾ ਰਿਹਾ ਸੀ, ਉਹੀ ਅਫ਼ਜ਼ਲ ਜਿਸਦੀ ਅੱਜ-ਕੱਲ੍ਹ ਬਹੁਤ ਚਰਚਾ ਹੈ।

ਛੋਟੇ-ਛੋਟੇ ਕਮਰਿਆਂ (ਖ਼ਾਨਿਆਂ ਵਰਗੇ) ਵਾਲਾ ਇੱਕ ਵੱਡਾ ਕਮਰਾ, ਮੁਲਾਕਾਤੀ ਅਤੇ ਕੈਦੀਆਂ ਵਿਚਕਾਰ ਇੱਕ ਮੋਟੇ ਕੱਚ ਦੀ ਕੰਧ ਅਤੇ ਲੋਹੇ ਦੀਆਂ ਸਲਾਖਾਂ ਹੁੰਦੀਆਂ ਹਨ। ਦੋਨਾਂ ਦੀ ਗੱਲਬਾਤ ਲਈ ਇਕ ਮਾਈਕ ਹੁੰਦਾ ਹੈ ਅਤੇ ਦੀਵਾਰ ਤੇ ਇੱਕ ਸਪੀਕਰ ਲੱਗਿਆ ਹੁੰਦਾ ਹੈ। ਬਹੁਤ ਥੋੜ੍ਹੀ ਆਵਾਜ਼ ਆਉਂਦੀ ਹੈ, ਕੱਚ ਦੀ ਕੰਧ ਦੇ ਦੋਵੇਂ ਪਾਸੇ ਬੈਠੇ ਆਦਮੀਂ ਕੰਧ ਉੱਪਰ ਕੰਨ੍ਹ ਲਗਾ ਕੇ ਪੂਰੀ ਕੋਸ਼ਿਸ਼ ਨਾਲ ਇੱਕ ਦੂਜੇ ਦੀ ਗੱਲ ਸੁਣਦੇ ਹਨ। ਮੁਹੰਮਦ ਅਫ਼ਜ਼ਲ ਛੋਟੇ ਕਮਰੇ ਦੇ ਦੂਜੇ ਪਾਸੇ ਪਹਿਲਾਂ ਹੀ ਮੌਜੂਦ ਸੀ। ਉਸ ਦੇ ਚਿਹਰੇ ਉੱਪਰ ਮੈਨੂੰ ਬਹੁਤ ਸ਼ਾਂਤੀ ਨਜ਼ਰ ਆਈ। ਪੈਂਤੀਆਂ ਨੂੰ ਢੁੱਕੇ ਇਸ ਮਧਰੇ ਜਹੇ ਆਦਮੀਂ, ਜਿਸਨੇ ਚਿੱਟਾ ਕੁੜ੍ਹਤਾ ਪਜਾਮਾ ਪਾਇਆ ਹੋਇਆ ਸੀ ਤੇ ਜਿਸਦੀ ਜੇਬ ਵਿੱਚ ‘ਰੋਨਾਲਡ’ ਦਾ ਪੈੱਨ ਲੱਗਿਆ ਹੋਇਆ ਸੀ ਨੇ ਬਹੁਤ ਸਾਫ਼ ਆਵਾਜ਼ ਤੇ ਉਤਸ਼ਾਹ ਨਾਲ ਮੇਰਾ ਸਵਾਗਤ ਕੀਤਾ, “ਕੀ ਹਾਲ ਹੈ ਜਨਾਬ।”

ਮੈਂ ਕਿਹਾ “ਮੈਂ ਠੀਕ ਹਾਂ।”

ਕੀ ਮੌਤ ਦੀ ਦਹਿਲੀਜ਼ ਖੜ੍ਹੇ ਆਦਮੀਂ ਨੂੰ ਮੈਨੂੰ ਵੀ ਇਹੋ ਹੀ ਸਵਾਲ ਪੁੱਛਣਾ ਚਾਹੀਦਾ ਹੈ। ਇਕ ਪਲ ਲਈ ਮੈਂ ਉਲਝਣ ਵਿੱਚ ਪੈ ਗਿਆ, ਫੇਰ ਮੈਂ ਪੁੱਛ ਹੀ ਲਿਆ ਤੁਹਾਡਾ “ਕੀ ਹਾਲ ਹੈ?” “ਬਹੁਤ ਵਧੀਆ ਹੈ, ਧੰਨਵਾਦ ਜਨਾਬ।” ਉਸ ਨੇ ਗਰਮਜੋਸ਼ੀ ਨਾਲ ਕਿਹਾ। ਸਾਡੀ ਗੱਲਬਾਤ ਤਕਰੀਬਨ ਇੱਕ ਘੰਟਾ ਚੱਲੀ। ਅਸੀਂ ਦੋਵੇਂ ਹੀ ਉਸ ਸੀਮਤ ਸਮੇਂ ਵਿੱਚ ਵੱਧ ਤੋਂ ਵੱਧ ਗੱਲਬਾਤ ਕਰਨਾ ਚਾਹੁੰਦੇ ਸੀ। ਮੈਂ ਆਪਣੀ ਛੋਟੀ ਜਿਹੀ ਡਾਇਰੀ ਵਿੱਚ ਉਸਦੇ ਜਵਾਬ ਦਰਜ ਕਰਦਾ ਗਿਆ। ਉਹ ਇਸ ਤਰ੍ਹਾਂ ਦਾ ਆਦਮੀਂ ਲਗ ਰਿਹਾ ਸੀ ਜੋ ਦੁਨੀਆਂ ਨੂੰ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਚਾਹੁੰਦਾ ਸੀ। ਪਰ ਫਾਂਸੀ ਦੀ ਸਜ਼ਾ ਮਿਲੇ ਵਿਅਕਤੀ ਹੋਣ ਦੀ ਸਥਿਤੀ ਵਿੱਚ ਲੋਕਾਂ ਤੱਕ ਪਹੁੰਚਣ ਦੀ ਆਪਣੀ ਮਜ਼ਬੂਤੀ ਨੂੰ ਉਹ ਵਾਰ-ਵਾਰ ਦੁਹਰਾ ਰਿਹਾ ਸੀ।

ਪ੍ਰਸ਼ਨ: ਅਫ਼ਜ਼ਲ ਦੀਆਂ ਬਹੁਤ ਸਾਰੀਆਂ ਵਿਰੋਧੀ ਤਸਵੀਰਾਂ ਹਨ ਮੈਂ ਕਿਸ ਅਫ਼ਜ਼ਲ ਨਾਲ ਮਿਲ ਰਿਹਾ ਹਾਂ?

ਉੱਤਰ: ਕੀ ਇਸੇ ਤਰ੍ਹਾਂ ਹੈ? ਪਰ ਜਿੱਥੋਂ ਤੱਕ ਮੈਨੂੰ ਲਗਦਾ ਹੈ ਬਸ ਇਕ ਹੀ ਅਫ਼ਜ਼ਲ ਹੈ ਉਹ ਮੈਂ ਹਾਂ।

ਪ੍ਰ. ਉਹ ਅਫ਼ਜ਼ਲ ਕੌਣ ਹੈ?

ੳ. ਇਕ ਪਲ ਦੀ ਖਾਮੋਸ਼ੀ। ਅਫ਼ਜ਼ਲ ਇੱਕ ਨੌਜਵਾਨ ਦੇ ਤੌਰ ’ਤੇ ਉਤਸ਼ਾਹੀ, ਬੁੱਧੀਮਾਨ ਤੇ ਆਦਰਸ਼ਵਾਦੀ ਹੈ। ਕਸ਼ਮੀਰ ਦਾ ਅਫ਼ਜ਼ਲ ਵਾਦੀ ਦੇ 1990 ਦੇ ਦਹਾਕੇ ਦੇ ਰਾਜਨੀਤਿਕ ਮਾਹੌਲ ਤੋਂ ਪ੍ਰਭਾਵਿਤ ਦੂਜੇ ਹਜ਼ਾਰਾਂ ਲੋਕਾਂ ਵਾਂਗ ਸੀ, ਜੋ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦਾ ਮੈਂਬਰ ਸੀ ਤੇ ਜੋ ਸਰਹੱਦ ਪਾਰ ਕਸ਼ਮੀਰ ਦੇ ਦੂਜੇ ਹਿੱਸੇ ਵਿੱਚ ਚਲਾ ਗਿਆ ਸੀ। ਪਰ ਕੁਝ ਹੀ ਹਫ਼ਤਿਆਂ ਵਿੱਚ ਉਸ ਦਾ ਮੋਹ ਭੰਗ ਹੋ ਗਿਆ ਅਤੇ ਉਹ ਵਾਪਸ ਆ ਕੇ ਆਮ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਨ ਲੱਗਾ ਪਰ, ਸੁਰੱਖਿਆ ਏਜੰਸੀਆਂ ਨੇ ਮੈਨੂੰ ਇਸ ਦੀ ਇਜ਼ਾਜਤ ਨਹੀਂ ਦਿੱਤੀ। ਉਹ ਜਦੋਂ ਜੀਅ ਕਰਦਾ ਮੈਨੂੰ ਚੁੱਕ ਕੇ ਲੈ ਜਾਂਦੇ, ਬੁਰੀ ਤਰ੍ਹਾਂ ਤਸੀਹੇ ਦਿੰਦੇ, ਬਿਜਲੀ ਦੇ ਝਟਕੇ ਲਾਉਂਦੇ, ਬਰਫ਼ੀਲੇ ਪਾਣੀ ਵਿੱਚ ਜਮਾਉਂਦੇ, ਪੈਟਰੋਲ ਵਿੱਚ ਡੁਬੋਂਦੇ, ਮਿਰਚਾਂ ਦਾ ਧੂੰਆਂ ਦਿੰਦੇ ’ਤੇ ਹੋਰ ਵੀ ਕਈ ਤਰੀਕੇ ਦੇ ਤਸ਼ੱਦਦ… ਤੇ ਅੰਤ ਉਹਨਾਂ ਨੇ ਇੱਕ ਝੂਠੇ ਕੇਸ ਵਿਚ ਫਸਾ ਦਿੱਤਾ। ਬਿਨ੍ਹਾਂ ਵਕੀਲ ਬਿਨ੍ਹਾਂ ਨਿਰਪੱਖ ਮੁਕੱਦਮੇ ਦੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਪੁਲਿਸ ਨੇ ਜੋ ਝੂਠ ਪੈਦਾ ਕੀਤੇ, ਉਹਨਾਂ ਨੂੰ ਮੀਡੀਆ ਵਿੱਚ ਤੁਸੀਂ, ਲੋਕਾਂ ਨੂੰ ਵੱਡੇ ਕਰ-ਕਰ ਦਿਖਾਇਆ ’ਤੇ ਇਸੇ ਨੇ ਸ਼ਾਇਦ ਉਹ ਮਾਹੌਲ ਪੈਦਾ ਕੀਤਾ ਜਿਸ ਨੂੰ ਸੁਪਰੀਮ ਕੋਰਟ ਨੇ ‘ਰਾਸ਼ਟਰ ਦੀ ਸਮੂਹਿਕ ਚੇਤਨਾ’ ਕਿਹਾ ਸੀ, ਤੇ ਉਸ ‘ਸਮੂਹਿਕ ਚੇਤਨਾ’ ਨੂੰ ਸੰਤੁਸ਼ਟ ਕਰਨ ਲਈ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਇਹ ਹੈ ਮੁਹੰਮਦ ਅਫ਼ਜ਼ਲ ਜਿਸ ਨੂੰ ਤੁਸੀਂ ਮਿਲ ਰਹੇ ਹੋ। ਇਕ ਪਲ ਦੀ ਖਾਮੋਸ਼ੀ ਤੋਂ ਬਾਅਦ ਉਹ ਫਿਰ ਬੋਲਿਆ, ਪਰ ਮੈਨੂੰ ਨਹੀਂ ਪਤਾ ਕਿ ਬਾਹਰ ਦੀ ਦੁਨੀਆਂ ਨੂੰ ਇਸ ਅਫ਼ਜ਼ਲ ਬਾਰੇ ਕੁਝ ਪਤਾ ਹੈ ਕਿ ਨਹੀਂ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕੀ ਮੈਨੂੰ ਆਪਣੀ ਕਹਾਣੀ ਦੱਸਣ ਦਾ ਮੌਕਾ ਦਿੱਤਾ ਗਿਆ? ਤੁਹਾਨੂੰ ਲੱਗਦਾ ਹੈ ਇਹ ਇਨਸਾਫ਼ ਹੋਇਆ? ਕੀ ਤੁਸੀਂ ਕਿਸੇ ਨੂੰ ਬਿਨ੍ਹਾਂ ਵਕੀਲ ਦਿੱਤੇ ਫਾਂਸੀ ਤੇ ਲਟਕਾਉਣਾ ਚਾਹੋਗੇ? ਬਿਨ੍ਹਾਂ ਨਿਰਪੱਖ ਮੁਕੱਦਮੇ ਦੇ। ਬਿਨ੍ਹਾਂ ਇਹ ਸੁਣੇ ਕਿ ਉਸ ਨੂੰ ਜ਼ਿੰਦਗੀ ਵਿੱਚ ਕੀ-ਕੀ ਭੁਗਤਣਾ ਪਿਆ ਹੈ। ਲੋਕਤੰਤਰ ਦਾ ਮਤਲਬ ਇਹ ਤਾਂ ਨਹੀਂ ਨਾ?

ਪ੍ਰ. ਤੁਹਾਡੀ ਜ਼ਿੰਦਗੀ ਤੋਂ ਹੀ ਗੱਲ ਸ਼ੁਰੂ ਕਰੀਏ, ਇਸ ਤੋਂ ਪਹਿਲਾਂ ਦੀ ਤੁਹਾਡੀ  ਜ਼ਿੰਦਗੀ….?

ੳ. ਜਦੋਂ ਮੈਂ ਵੱਡਾ ਹੋ ਰਿਹਾ ਸੀ ਉਸ ਸਮੇਂ ਕਸ਼ਮੀਰ ਵਿੱਚ ਜ਼ਬਰਦਸਤ ਗੜਬੜੀ ਚਲ ਰਹੀ ਸੀ। ਮਕਬੂਲ ਭੱਟ ਨੂੰ ਫਾਂਸੀ ਹੋ ਗਈ ਸੀ। ਹਾਲਾਤ ਵਿਸਫੋਟਕ ਸਨ। ਕਸ਼ਮੀਰ ਦੇ ਲੋਕਾਂ ਨੇ ਇਕ ਵਾਰ ਫਿਰ ਕਸ਼ਮੀਰ ਮਸਲੇ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਲਈ ਚੋਣਾ ਰਾਹੀਂ ਜੰਗ ਲੜਨ ਦਾ ਇਰਾਦਾ ਕੀਤਾ। ਕਸ਼ਮੀਰ ਮਸਲੇ ਦੇ ਅੰਤਮ ਨਿਪਟਾਰੇ ਲਈ ਕਸ਼ਮੀਰੀ ਮੁਸਲਮਾਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ‘ਮੁਸਲਿਮ ਯੂਨਾਈਟਡ ਫਰੰਟ’ ਬਣਾ ਦਿੱਤਾ ਗਿਆ ਸੀ। ਇਸ ਫਰੰਟ ਨੂੰ ਮਿਲ ਰਹੇ ਭਾਰੀ ਸਮਰਥਨ ਨੂੰ ਵੇਖ ਕੇ ਦਿੱਲੀ ਦਾ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਅਤੇ ਨਤੀਜਾ ਇਹ ਹੋਇਆ ਕਿ ਚੋਣਾ ਵਿਚ ਅਸੀਂ ਵੱਡੇ ਪੱਧਰ ਤੇ ਧਾਂਦਲੀ ਹੁੰਦੀ ਵੇਖੀ। ਜਿੰਨ੍ਹਾਂ ਲੀਡਰਾਂ ਨੇ ਚੋਣਾ ਵਿਚ ਹਿੱਸਾ ਲਿਆ ਸੀ ਅਤੇ ਭਾਰੀ ਬਹੁਮਤ ਨਾਲ ਜਿੱਤੇ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਬੇਇੱਜ਼ਤ ਕੀਤਾ ਗਿਆ ਤੇ ਜ਼ੇਲ੍ਹਾਂ ਵਿੱਚ ਡੱਕ ਦਿੱਤੇ ਗਏ ’ਤੇ ਇਸ ਤੋਂ ਬਾਅਦ ਉਹਨਾਂ ਲੀਡਰਾਂ ਨੇ ਹੀ ਵਿਰੋਧ ਵਿੱਚ ਹਥਿਆਰ ਚੁੱਕਣ ਦਾ ਫੈਸਲਾ ਕਰ ਲਿਆ ਤੇ ਹਜ਼ਾਰਾਂ ਨੌਜਵਾਨਾਂ ਨੇ ਉਹਨਾਂ ਨਾਲ ਹੀ ਹਥਿਆਰ ਚੁੱਕ ਲਏ। ਮੈਂ ਵੀ ਸ਼੍ਰੀਨਗਰ ਦੇ ਜੇਹਲਮ ਮੈਡੀਕਲ ਕਾਲਜ ਵਿਚ ਆਪਣੀ ਐਮ.ਬੀ.ਬੀ.ਐਸ. ਵਿੱਚੇ ਛੱਡ ਦਿੱਤੀ। ਮੈਂ ਵੀ ਉਹਨਾਂ ਨੌਜਵਾਨਾਂ ਵਿਚ ਸ਼ਾਮਲ ਸੀ, ਜੋ ਜੇ.ਕੇ.ਐਲ.ਐਫ. (ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ) ਦੇ ਮੈਂਬਰ ਵਜੋਂ ਸਰਹੱਦ ਪਾਰ ਚਲੇ ਗਏ, ਪਰ ਪਾਕਿਸਤਾਨੀ ਲੀਡਰਾਂ ਦਾ ਕਸ਼ਮੀਰੀਆਂ ਨਾਲ ਹਿੰਦੋਸਤਾਨੀ ਲੀਡਰਾਂ ਵਰਗਾ ਵਰਤਾਅ (ਵਿਵਹਾਰ) ਦੇਖ ਕੇ ਮੇਰੀਆਂ ਅੱਖਾਂ ਤੋਂ ਪਰਦਾ ਹਟ ਗਿਆ। ਕੁਝ ਹੀ ਹਫ਼ਤਿਆਂ ਵਿੱਚ ਮੈਂ ਵਾਪਸ ਆ ਗਿਆ। ਸੁਰੱਖਿਆ ਬਲਾਂ ਦੇ ਸਾਹਮਣੇ ਮੈਂ ਆਤਮ ਸਮਰਪਣ ਕਰ ਦਿੱਤਾ ਤੇ ਬੀ.ਐਸ.ਐਫ. ਨੇ ਮੈਨੂੰ ਆਤਮ ਸਮਰਪਿਤ ਅੱਤਵਾਦੀ ਦਾ ਸਰਟੀਫਿਕੇਟ ਦੇ ਦਿੱਤਾ। ਹੁਣ ਮੈਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਡਾਕਟਰ ਤਾਂ ਨਹੀਂ ਬਣ ਸਕਿਆ, ਪਰ ਕਮਿਸ਼ਨ ਬੇਸਿਸ ’ਤੇ ਦਵਾਈਆਂ ਤੇ ਮੈਡੀਕਲ ਨਾਲ ਸੰਬੰਧਿਤ ਡੀਲਰ ਬਣ ਗਿਆ (ਹੱਸ ਪੈਂਦਾ ਹੈ), ਜੋ ਥੋੜ੍ਹੀ ਬਹੁਤ ਕਮਾਈ ਸੀ ਉਸ ਵਿੱਚ ਮੈਂ ਇੱਕ ਸਕੂਟਰ ਖਰੀਦ ਲਿਆ ਤੇ ਵਿਆਹ ਵੀ ਕਰਵਾ ਲਿਆ, ਪਰ ਇੱਕ ਦਿਨ ਵੀ ਐਸਾ ਨਹੀਂ ਬੀਤਿਆ ਜਦੋਂ “ਰਾਸ਼ਟਰੀ ਰਾਈਫਲਜ” ਤੇ “ਐਸ.ਟੀ.ਐਫ” ਦੇ ਜਵਾਨਾਂ ਦੇ ਤੰਗ ਕਰਨ ਦੇ ਭੈਅ ਵਿੱਚੋਂ ਅਜ਼ਾਦ ਹੋਇਆ ਹੋਵਾਂ। ਕਸ਼ਮੀਰ ਵਿੱਚ ਕੋਈ ਵੀ ਹਮਲਾ ਹੁੰਦਾ ਤਾਂ ਉਹ ਆਮ ਲੋਕਾਂ ਨੂੰ ਫੜ੍ਹ ਲੈਂਦੇ ਤੇ ਬੁਰੀ ਤਰ੍ਹਾਂ ਕੁਟਦੇ ਤੇ ਮੇਰੇ ਵਰਗੇ ਸਮਰਪਨ ਕਰ ਚੁੱਕੇ ਅੱਤਵਾਦੀਆਂ ਦੀ ਹਾਲਤ ਤਾਂ ਹੋਰ ਵੀ ਖ਼ਰਾਬ ਸੀ। ਉਹ ਸਾਨੂੰ ਹਫ਼ਤਿਆਂ ਬੱਧੀ ਬੰਦ ਰੱਖਦੇ, ਝੂਠੇ, ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦਿੰਦੇ ਤੇ ਉਦੋਂ ਹੀ ਛੱਡਦੇ ਜਦੋਂ ਉਨ੍ਹਾਂ ਨੂੰ ਚੰਗੀ ਰਿਸ਼ਵਤ ਮਿਲ ਜਾਂਦੀ ਸੀ। ਮੈਨੂੰ ਕਈ ਵਾਰ ਇਹ ਝੱਲਣਾ ਪਿਆ। 22ਵੀਂ ਰਾਸ਼ਟਰੀ ਰਾਈਫਲ ਦੇ ਮੇਜਰ ਰਾਮ ਮੋਹਨ ਨੇ ਮੇਰੇ ਗੁਪਤ ਅੰਗਾਂ ’ਤੇ ਬਿਜਲੀ ਦੇ ਝਟਕੇ ਦਿੱਤੇ। ਪਤਾ ਨਹੀਂ ਮੈਨੂੰ ਕਿੰਨੀ ਵਾਰ ਟੱਟੀਆਂ ਸਾਫ਼ ਕਰਨੀਆਂ ਪਈਆਂ। ਉਨ੍ਹਾਂ ਦੇ ਕੈਂਪਾਂ ਵਿੱਚ ਝਾੜੂ ਮਾਰਨਾ ਪਿਆ। ਇੱਕ ਵਾਰੀ ਤਾਂ ਮੈਨੂੰ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਰਿਸ਼ਵਤ ਦੇਣੀ ਪਈ ਤਾਂ ਕਿ ਮੈਂ ਹੁਮਹੁਮਾ ਸਥਿਤ ਐਸ.ਟੀ.ਐਫ. ਦੇ ਤਸ਼ੱਦਦ ਸੈਂਟਰ ਤੋਂ ਬਚ ਸਕਾਂ। ਡੀ.ਐਸ.ਪੀ. ਵਿਨੈ ਗੁਪਤਾ ਅਤੇ ਡੀ.ਐਸ.ਪੀ. ਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ਇਹ ਜ਼ਾਲਮਾਂਨਾ ਤਸ਼ੱਦਦ ਕੀਤੇ ਜਾਂਦੇ ਸਨ। ਉਹਨਾਂ ਦੇ ਇਕ ਤਜ਼ਰਬੇਕਾਰ ਇੰਸਪੈਕਟਰ ਸ਼ਾਂਤੀ ਸਿੰਘ ਨੇ ਮੈਨੂੰ ਤਿੰਨ ਘੰਟੇ ਤੱਕ ਬਿਜਲੀ ਦੇ ਕਰੰਟ ਦਿੱਤੇ, ਤੇ ਉਸ ਨੇ ਹਾਲਾਂ ਵੀ ਨਹੀਂ ਹੱਟਣਾ ਸੀ ਇਹ ਤਾਂ ਮੈਂ ਇਕ ਲੱਖ ਰੁਪਏ ਰਿਸ਼ਵਤ ਦੇਣ ਲਈ ਰਜ਼ਾਮੰਦ ਹੋ ਗਿਆ ਸੀ। ਮੇਰੀ ਪਤਨੀ ਨੇ ਆਪਣੇ ਗਹਿਣੇ ਵੇਚ ਦਿੱਤੇ ਅਤੇ ਬਾਕੀ ਪੈਸੇ ਲਈ ਮੇਰਾ ਸਕੂਟਰ ਵੀ ਵੇਚਣਾ ਪਿਆ। ਬਾਹਰ ਆਉਣ ਵੇਲੇ ਤੱਕ ਮੈਂ ਦਿਮਾਗ਼ੀ ਤੇ ਆਰਥਿਕ ਦੋਵਾਂ ਤਰ੍ਹਾਂ ਨਾਲ ਬੁਰੀ 30 ਟੁੱਟ ਚੁੱਕਾ ਸੀ। 6 ਮਹੀਨੇ ਤੱਕ ਮੈਂ ਘਰੋਂ ਨਾ ਨਿਕਲ ਸਕਿਆ। ਆਪਣੇ ਜ਼ਖਮਾਂ ਦੀ ਵਿਆਖਿਆ ਕਰਦਿਆਂ ਅਫ਼ਜ਼ਲ ਦੇ ਚਿਹਰੇ ਤੇ ਇੱਕ ਪ੍ਰਸ਼ਨਾਤਮਿਕ ਸ਼ਾਂਤੀ ਛਾਈ ਹੋਈ ਸੀ। ਉਹ ਸ਼ਾਇਦ ਮੈਨੂੰ ਆਪਣੇ ਉੱਪਰ ਹੋਏ ਜ਼ੁਲਮਾਂ ਦੀ ਲੰਬੀ ਦਾਸਤਾਂ ਸੁਣਾਉਣਾ ਚਾਹੁੰਦਾ ਸੀ। ਪਰ ਮੇਰੇ ਦਿੱਤੇ ਟੈਕਸ ਦੇ ਪੈਸਿਆਂ ਨਾਲ ਚੱਲਣ ਵਾਲੇ ਸੁਰੱਖਿਆ ਬਲਾਂ ਦੀਆਂ ਭਿਆਨਕ ਕਾਰਗੁਜ਼ਾਰੀਆਂ ਨੂੰ ਮੈਂ ਹੋਰ ਨਹੀਂ ਸੁਣ ਸਕਿਆ। ਮੈਂ ਉਸ ਦੀ ਗੱਲ ਵਿਚ ਹੀ ਕੱਟ ਕੇ ਪੁੱਛਿਆ।

ਪ੍ਰ. ਇਸ ਕੇਸ ਦੀ ਗੱਲ ਕਰੀਏ? ਸੰਸਦ ਉੱਪਰ ਹਮਲੇ ਪਿੱਛੇ ਕੀ ਘਟਨਾਵਾਂ ਸਨ?

ੳ. ਐਸ.ਟੀ.ਐਫ. ਕੈਂਪ ਵਿੱਚ ਮੈਂ ਇਹ ਸਬਕ ਸਿੱਖਿਆ ਕਿ ਜਾਂ ਤਾਂ ਵਿਰੋਧ ਕਰਨ ਦੇ ਨਤੀਜੇ ਵਜੋਂ ਤੁਸੀਂ ਅਤੇ ਤੁਹਾਡਾ ਪਰਿਵਾਰ ਬੇ-ਤਹਾਸ਼ਾ ਜੁਲਮ ਸਹੋ ਤੇ ਜਾਂ ਫਿਰ ਬਿਨ੍ਹਾਂ ਸਵਾਲ ਕੀਤੇ ਐਸ.ਟੀ.ਐਫ. ਦੀ ਗੱਲ ਮੰਨਦੇ ਰਹੋ। ਜਦੋਂ ਡੀ.ਐਸ.ਪੀ. ਦਵਿੰਦਰ ਸਿੰਘ ਨੇ ਮੈਨੂੰ ਇੱਕ ਛੋਟਾ ਜਿਹਾ ਕੰਮ ਕਰਨ ਲਈ ਕਿਹਾ ਤਾਂ ਮੇਰੇ ਕੋਲ ਦੂਜਾ ਕੋਈ ਹੋਰ ਰਸਤਾ ਨਹੀਂ ਸੀ। ਉਸ ਨੇ ਇਹ ਹੀ ਕਿਹਾ ਸੀ, “ਛੋਟਾ ਜਿਹਾ ਕੰਮ”, ਉਸ ਨੇ ਕਿਹਾ ਕਿ ਮੈਂ ਇਕ ਆਦਮੀਂ ਨੂੰ ਦਿੱਲੀ ਲੈ ਜਾਵਾਂ, ਉਸਨੂੰ ਉੱਥੇ ਕਿਰਾਏ ਤੇ ਇਕ ਘਰ ਦਿਵਾਉਣਾ ਸੀ। ਮੈਂ ਉਸ ਆਦਮੀਂ ਨੂੰ ਪਹਿਲੀ ਵਾਰ ਮਿਲਿਆ ਸੀ। ਉਹ ਕਸ਼ਮੀਰੀ ਨਹੀਂ ਬੋਲ ਰਿਹਾ ਸੀ ਇਸ ਲਈ ਮੈਨੂੰ ਲੱਗਿਆ ਉਹ ਬਾਹਰ ਦਾ ਆਦਮੀਂ ਸੀ। ਉਸ ਨੇ ਆਪਣਾ ਨਾਂ ਮੁਹੰਮਦ ਦੱਸਿਆ (ਸੰਸਦ ਉੱਪਰ ਹਮਲਾ ਕਰਨ ਵਾਲੇ ਪੰਜ ਲੋਕਾਂ ਵਿਚੋਂ ਇਕ ਦੀ ਸ਼ਨਾਖਤ ਪੁਲਿਸ ਨੇ ਮੁਹੰਮਦ ਵਜੋਂ ਕੀਤੀ ਸੀ। ਇਨ੍ਹਾਂ ਪੰਜਾਂ ਨੂੰ ਸੁਰੱਖਿਆ ਬਲਾਂ ਵੱਲੋਂ ਮਾਰ ਦਿੱਤਾ ਗਿਆ ਸੀ।)  ਦਿੱਲੀ ਵਿੱਚ ਸਾਡੇ ਕੋਲ ਦਵਿੰਦਰ ਸਿੰਘ ਦੇ ਫੋਨ ਆਉਂਦੇ ਹੀ ਰਹਿੰਦੇ ਸਨ। ਮੁਹੰਮਦ ਦਿੱਲੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਾਰੇ ਲੋਕਾਂ ਨੂੰ ਲੋਕਾਂ ਨੂੰ ਮਿਲਦਾ ਸੀ। ਕਾਰ ਖਰੀਦਣ ਤੋਂ ਬਾਅਦ ਉਸ ਨੇ ਮੇਰੇ ਵਾਪਸ ਜਾਣ ਲਈ ਕਿਹਾ ਅਤੇ 35 ਹਜ਼ਾਰ ਰੁਪਏ ਵੀ ਦਿੱਤੇ। ਉਸ ਨੇ ਕਿਹਾ ਕਿ ਇਹ ਤੇਰੇ ਲਈ ਤੋਹਫ਼ਾ ਹੈ। ਈਦ ਲਈ ਮੈਂ ਕਸ਼ਮੀਰ ਚਲਾ ਗਿਆ। ਸ੍ਰੀਨਗਰ ਅੱਡੇ ਤੇ ਪਹੁੰਚਦਿਆਂ ਹੀ ਮੈਨੂੰ ਗ੍ਰਿਫ਼ਤਾਰ ਕਰ ਕੇ ਪਰੀਮਪੋਰਾ ਥਾਣੇ ਲੈ ਗਏ। ਤਸੀਹਿਆਂ ਦਾ ਦੌਰ ਫਿਰ ਸ਼ੁਰੂ ਹੋਇਆ। ਐਸ.ਟੀ.ਐਫ. ਹੈੱਡਕੁਆਟਰ ਤੋਂ ਮੈਨੂੰ ਦਿੱਲੀ ਲੈ ਆਏ ਦਿੱਲੀ ਪੁਲਿਸ ਦੇ ਤਸੀਹਾ ਸੈਂਟਰ ਵਿੱਚ ਮੈਂ ਉਹਨਾਂ ਨੂੰ ਜੋ ਕੁਝ ਮੈਨੂੰ ਮੁਹੰਮਦ ਬਾਰੇ ਪਤਾ ਸੀ, ਸਭ ਦੱਸ ਦਿੱਤਾ। ਪਰ ਉਹ ਜ਼ੋਰ ਦੇ ਰਹੇ ਸਨ ਕਿ ਮੈਂ ਇਹ ਕਹਾਂ ਕਿ ਇਸ ਮਾਮਲੇ ਵਿਚ ਮੇਰੇ ਚਾਚੇ ਦਾ ਮੁੰਡਾ ਸ਼ੌਕਤ, ਉਸ ਦੀ ਪਤਨੀ ਨਵਜੋਤ, ਐਸ.ਏ.ਆਰ. ਗਿਲਾਨੀ ਤੇ ਮੈਂ ਸ਼ਾਮਿਲ ਸਾਂ। ਉਹ ਚਾਹੁੰਦੇ ਸਨ ਕਿ ਮੈਂ ਮੀਡੀਆ ਦੇ ਸਾਹਮਣੇ ਇਹ ਬਿਆਨ ਦੇਵਾਂ। ਮੈਂ ਵਿਰੋਧ ਕੀਤਾ। ਪਰ ਜਦੋਂ ਉਹਨਾਂ ਨੇ ਕਿਹਾ ਕਿ ਮੇਰਾ ਪਰਿਵਾਰ ਉਹਨਾਂ ਦੇ ਕਬਜ਼ੇ ਵਿਚ ਹੈ ਤੇ ਉਹ (ਪੁਲਸ) ਮੇਰੇ ਪਰਿਵਾਰ ਨੂੰ ਮਾਰ ਦੇਣਗੇ ਤਾਂ ਮੇਰੇ ਕੋਲ ਉਹਨਾਂ ਦੀ ਗੱਲ ਮੰਨਣ ਤੋਂ ਬਿਨ੍ਹਾਂ ਦਜਾ ਕੋਈ ਰਸਤਾ ਨਹੀਂ ਬਚਿਆ। ਮੇਰੇ ਤੋਂ ਕੋਰੇ ਕਾਗਜ਼ਾਂ ’ਤੇ ਸਾਈਨ ਕਰਵਾਏ ਗਏ ਤੇ ਮੀਡੀਆ ਨੂੰ, ਜੋ ਪੁਲਸ ਨੇ ਕਿਹਾ ਸੀ, ਉਹੀ ਕਹਿਣ ਲਈ ਤੇ ਹਮਲੇ ਬਾਰੇ ਆਪਣੀ ਜਿੰਮੇਵਾਰੀ ਕਬੂਲਨ ਲਈ ਮਜ਼ਬੂਰ ਕੀਤਾ ਗਿਆ। ਜਦ ਇੱਕ ਪੱਤਰਕਾਰ ਨੇ ਮੈਨੂੰ ਐਸ.ਏ.ਆਰ. ਗਿਲਾਨੀ ਦੀ ਭੂਮਿਕਾ ਬਾਰੇ ਪੁੱਛਿਆ ਤਾਂ ਮੈਂ ਕਿਹਾ ਕਿ ਗਿਲਾਨੀ ਬੇਕਸੂਰ ਹੈ। ਐਸ.ਪੀ. ਰਾਜਬੀਰ ਸਿੰਘ ਸਾਰੇ ਮੀਡੀਆ ਦੇ ਸਾਹਮਣੇ ਮੇਰੇ ਉੱਤੇ ਚੀਕਿਆ ਕਿ ਮੈਂ ਸਿਖਾਈਆਂ ਗਈਆਂ ਗੱਲਾਂ ਤੋਂ ਅੱਡ ਕੁਝ ਵੀ ਕਿਉਂ ਕਿਹਾ। ਉਹ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਏ ਕਿਉਂਕਿ ਮੈਂ ਉਹਨਾਂ ਦੀ ਕਹਾਣੀ ਬਦਲ ਦਿੱਤੀ ਸੀ। ਰਾਜਬੀਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਗਿਲਾਨੀ ਦੀ ਬੇਗੁਨਾਹੀ ਬਾਰੇ ਕਹੀ ਮੇਰੀ ਗੱਲ ਨੂੰ ਉਹ ਅੱਗੇ ਨਾ ਲਿਆਉਣ। ਅਗਲੇ ਦਿਨ ਰਾਜਬੀਰ ਸਿੰਘ ਨੇ ਮੇਰੀ ਗੱਲ ਮੇਰੀ ਪਤਨੀ ਨਾਲ ਕਰਵਾਈ ਤੇ ਨਾਲ ਕਿਹਾ ਕਿ ਜੇ ਮੈਂ ਉਹਨਾਂ ਨੂੰ ਜਿਉਂਦੇ ਦੇਖਣਾ ਚਾਹੁੰਦਾ ਹਾਂ ਤਾਂ ਮੈਂ ਪੁਲਸ ਨਾਲ ਸਹਿਯੋਗ ਕਰਾਂ। ਪਰਿਵਾਰ ਦੀ ਜਾਨ ਬਚਾਉਣ ਲਈ ਉਹਨਾਂ ਦੀਆਂ ਗੱਲਾਂ ਮੰਨਣਾ ਮੇਰੇ ਲਈ ਆਖਰੀ ਰਸਤਾ ਸੀ। ਕੁਝ ਅਫ਼ਸਰਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਮੇਰਾ ਕੇਸ ਕਮਜ਼ੋਰ ਕਰ ਦੇਣਗੇ ਜਿਸ ਨਾਲ ਮੈਂ ਕੁਝ ਦੇਰ ਪਿੱਛੋਂ ਛੁੱਟ ਜਾਵਾਂਗਾ।

ਸੰਸਦ ਉੱਤੇ ਹਮਲੇ ਦੇ ਮਾਸਟਰ ਮਾਈਂਡ ਲੱਭਣ ਵਿੱਚ ਆਪਣੀ ਕਮਜ਼ੋਰੀ ਲਕੋਣ ਲਈ ਪੁਲਸ ਨੇ ਮੈਨੂੰ ਬਲੀ ਦਾ ਬਕਰਾ ਬਣਾ ਦਿੱਤਾ। ਆਮ ਜਨਤਾ ਨੂੰ ਬੇਵਕੂਫ ਬਣਾਇਆ ਗਿਆ। ਲੋਕ ਅਜੇ ਤੱਕ ਇਹ ਨਹੀਂ ਜਾਣਦੇ ਕਿ ਸੰਸਦ ਉੱਤੇ ਹਮਲਾ ਕਰਵਾਉਣ ਦਾ ਵਿਚਾਰ ਕਿਸਦਾ ਸੀ। ਮੈਨੂੰ ਇਸ ਮਾਮਲੇ ਵਿਚ ਕਸ਼ਮੀਰ ਦੀ ਐਸ.ਟੀ.ਐਫ. ਨੇ ਫਸਾਇਆ ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੈਨੂੰ ਦਬੋਚ ਲਿਆ।

ਮੀਡੀਆ ਨੇ ਵਾਰ-ਵਾਰ ਉਹ ਟੇਪ(ਸੰਸਦ ਉੱਤੇ ਹਮਲੇ ਦੀ) ਵਿਖਾਈ। ਪੁਲਸ ਅਫ਼ਸਰਾਂ ਨੇ ਇਨਾਮ ਹਾਸਲ ਕੀਤੇ ਤੇ ਮੈਨੂੰ ਸਜਾਏ ਮੌਤ ਮਿਲੀ।

ਪ੍ਰ.  ਤੁਸੀਂ ਆਪਣਾ ਕਾਨੂੰਨੀ ਬਚਾ ਕਿਉਂ ਨਹੀਂ ਕੀਤਾ?

ੳ. ਮੈਂ ਕੀਹਦਾ ਮੂੰਹ ਵੇਖਦਾ। ਮੁਕੱਦਮੇ ਦੇ ਪਹਿਲੇ ਛੇ ਮਹੀਨੇ ਮੈਂ ਆਪਣੇ ਘਰ ਵਾਲਿਆਂ ਦੀ ਸ਼ਕਲ ਨਹੀਂ ਵੇਖੀ ਤੇ ਫੇਰ ਜੇ ਮੈਂ ਉਹਨਾਂ ਨੂੰ ਪਟਿਆਲਾ ਕੋਰਟ ਵਿੱਚ ਮਿਲਿਆ ਵੀ ਤਾਂ ਕੁਝ ਪਲਾਂ ਲਈ। ਮੇਰੇ ਲਈ ਵਕੀਲ ਕਰਨ ਵਾਲਾ ਕੋਈ ਨਹੀਂ ਸੀ। ਇਸ ਦੇਸ਼ ਵਿੱਚ ਕਾਨੂੰਨੀ ਸਹਾਇਤਾ ਮੂਲ ਅਧਿਕਾਰ ਹੈ, ਇਸ ਲਈ ਮੈਂ ਆਪਣੀ ਪੈਰਵੀ ਕਰਨ ਲਈ ਚਾਰ ਵਕੀਲਾਂ ਦੇ ਨਾਮ ਦਿੱਤੇ। ਪਰ ਜੱਜ ਐਸ.ਐਨ. ਢੀਂਗਰਾ ਨੇ ਕਿਹਾ ਕਿ ਚਾਰਾਂ ਨੇ ਮੇਰੀ ਪੈਰਵੀਨ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਅਦਾਲਤ ਨੇ ਜੋ ਵਕੀਲ ਮੈਨੂੰ ਦਿੱਤੀ, ਉਹ ਠੀਕ ਕੰਮ ਨਹੀਂ ਕਰ ਰਹੀ ਸੀ। ਉਸ ਨੇ ਮੇਰੇ ਤੋਂ ਸੱਚਾਈ ਜਾਨਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਫੇਰ ਉਹ ਇਸੇ ਕੇਸ ਨਾਲ ਜੁੜੇ ਕਿਸੇ ਦੂਜੇ ਮੁਜ਼ਰਿਮ ਦਾ ਕੇਸ ਵੇਖਣ ਲੱਗ ਪਈ। ਇਹ ਹੈ ਮੇਰਾ ਕੇਸ, ਜੋ ਮੁਕੱਦਮੇ ਦੇ ਸਭ ਤੋਂ ਮਹੱਤਵਪੂਰਨ ਦੌਰ ਵਿੱਚ ਪੂਰੀ ਤਰ੍ਹਾਂ ਬਿਨ੍ਹਾਂ ਪੈਰਵੀਂ ਤੋਂ ਰਿਹਾ। ਸੱਚ ਇਹ ਹੈ ਕਿ ਮੇਰਾ ਕੋਈ ਵਕੀਲ ਨਹੀਂ ਸੀ ਤੇ ਇਹੋ ਜਹੇ ਕਿਸੇ ਮਾਮਲੇ ਵਿਚ ਵਕੀਲ ਨਾ ਹੋਣ ਦਾ ਮਤਲਬ ਤੁਸੀਂ ਸਮਝ ਹੀ ਸਕਦੇ ਹੋ। ਜੇ ਮੈਨੂੰ ਫਾਂਸੀ ਦੇਣੀ ਹੀ ਸੀ ਤਾਂ ਏਨੀ ਲੰਬੀ ਕਾਨੂੰਨੀ ਪ੍ਰਕ੍ਰਿਆ ਦੀ ਕੀ ਲੋੜ ਸੀ, ਜੋ ਕਿ ਮੇਰੇ ਲਈ ਪੂਰੀ ਤਰ੍ਹਾਂ ਬੇਈਮਾਨੀ ਸੀ।

ਪ੍ਰ. ਤੁਸੀਂ ਦੁਨੀਆਂ ਨੂੰ ਕਿਸੇ ਤਰ੍ਹਾਂ ਦੀ ਅਪੀਲ ਕਰਨਾ ਚਾਹੁੰਦੇ ਹੋ?

ੳ. ਮੈਂ ਕੋਈ ਵਿਸ਼ੇਸ਼ ਅਪੀਲ ਨਹੀਂ ਕਰਨੀ। ਜੋ ਕੁਝ ਕਹਿਣਾ ਸੀ, ਉਹ ਮੈਂ ਭਾਰਤ ਦੇ ਰਾਸ਼ਟਰਪਤੀ  ਦੇ ਨਾਮ ਆਪਣੀ ਅਪੀਲ ਵਿਚ ਕਹਿ ਚੁੱਕਾ ਹਾਂ। ਮੇਰੀ ਤਾਂ ਸਧਾਰਨ ਜਹੀ ਸਿਰਫ ਇਹੀ ਅਪੀਲ ਹੈ ਕਿ ਅੰਨ੍ਹੀ ਦੇਸ਼ਭਗਤੀ ਤੇ ਗ਼ਲਤ ਨਜ਼ਰੀਏ ਦੇ ਆਧਾਰ ’ਤੇ ਆਪਣੇ ਸਾਥੀ ਦੇਸ਼ ਵਾਸੀਆਂ ਦੇ ਅਧਿਕਾਰਾਂ ਨੂੰ ਨਾ ਕੁਚਲੋ। ਮੈਂ ਐਸ.ਏ.ਆਰ. ਗਿਲਾਨੀ ਦੀ ਗੱਲ ਨੂੰ ਹੀ ਦੁਹਰਾਵਾਂਗਾ, ਜੋ ਉਸ ਨੇ ਟਰਾਇਲ ਕੋਰਟ ਵਿੱਚ ਮੌਤ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਕਹੀ ਸੀ, ਉਸਨੇ ਕਿਹਾ ਸੀ, “ਅਮਨ ਇਨਸਾਫ ਨਾਲ ਆਉਂਦਾ ਹੈ। ਜੇ ਇਨਸਾਫ਼ ਨਹੀਂ ਹੋਵੇਗਾ ਤਾਂ ਅਮਨ ਵੀ ਨਹੀਂ ਆਵੇਗਾ।” ਸ਼ਾਇਦ ਹੁਣ ਮੈਂ ਵੀ ਇਹੀ ਕਹਿਣਾ ਚਾਹੂੰਗਾ। ਤੁਸੀਂ ਮੈਨੂੰ ਫਾਂਸੀ ਦੇਣਾ ਚਾਹੁੰਦੇ ਹੋ, ਤਾਂ ਦੇ ਦਿਉ, ਪਰ ਯਾਦ ਰੱਖੋ ਕਿ ਇਹ ਹਿੰਦੋਸਤਾਨ ਦੀ ਨਿਆ ਪਾਲਿਕਾ ਦੇ ਮੱਥੇ ਤੇ ਕਲੰਕ ਹੋਵੇਗਾ।

ਪ੍ਰ. ਜ਼ੇਲ ਵਿਚ ਕੀ ਹਾਲਤ ਹੈ?

ੳ. ਮੈਨੂੰ ਹਾਈ ਰਿਸਕ ਸੈੱਲ ਵਿੱਚ ਇਕੱਲੇ ਨੂੰ ਰੱਖਿਆ ਗਿਆ ਹੈ। ਦੁਪਹਿਰ ਵੇਲੇ ਕੁਝ ਸਮੇਂ ਲਈ ਮੈਨੂੰ ਕੋਠੀ ਤੋਂ ਬਾਹਰ ਕੱਢਿਆ ਜਾਂਦਾ ਹੈ। ਨਾ ਰੇਡੀਓ, ਨਾ ਟੀ.ਵੀ। ਅਖ਼ਬਾਰ ਜਿਹੜੇ ਮੈਂ ਮੰਗਵਾਉਂਦਾ ਹਾਂ, ਉਹ ਪਾਟੇ ਹੋਏ ਮਿਲਦੇ ਹਨ। ਮੇਰੇ ਬਾਰੇ ਕੋਈ ਖ਼ਬਰ ਲੱਗੀ ਹੋਵੇ ਤਾਂ ਅਖ਼ਬਾਰ ਦਾ ਉਹ ਹਿੱਸਾ ਕੱਟ ਲਿਆ ਜਾਂਦਾ ਹੈ।

ਪ੍ਰ. ਆਪਣੇ ਭਵਿੱਖ ਬਾਰੇ ਅਨਿਸਚਿਤਤਾ ਤੋਂ ਬਿਨ੍ਹਾਂ ਤੁਹਾਡੀ ਸਭ ਤੋਂ ਵੱਡੀ ਫ਼ਿਕਰ ਕੀ ਹੈ?

ੳ. ਹਾਂ, ਮੈਨੂੰ ਬਹੁਤ ਸਾਰੇ ਫ਼ਿਕਰ ਹਨ। ਅਨੇਕਾਂ ਜ਼ੇਲ੍ਹਾਂ ਵਿੱਚ ਸੈਂਕੜੇ ਕਸ਼ਮੀਰੀ ਬੰਦ ਹਨ, ਬਿਨ੍ਹਾਂ ਵਕੀਲ, ਬਿਨ੍ਹਾਂ ਮੁਕੱਦਮੇ ਤੇ ਬਿਨ੍ਹਾਂ ਕਿਸੇ ਹੱਕ ਦੇ। ਕਸ਼ਮੀਰ ਦੀਆਂ ਸੜਕਾਂ ’ਤੇ ਚੱਲ ਰਹੇ ਆਮ ਆਦਮੀਂ ਦੀ ਜ਼ਿੰਦਗੀ ਵੀ ਕੈਦੀਆਂ ਨਾਲੋਂ ਕੁਝ ਵੱਖਰੀ ਨਹੀਂ।

ਵਾਦੀ ਆਪਣੇ ਆਪ ਵਿੱਚ ਇਕ ਖੁਲ੍ਹੀ ਜ਼ੇਲ ਹੈ ਇਨ੍ਹੀਂ ਦਿਨੀਂ ਤਾਂ ਝੂਠੇ ਮੁਕਾਬਲਿਆਂ ਦੀਆਂ ਖ਼ਬਰਾਂ ਵੀ ਬਾਹਰ ਆ ਰਹੀਆਂ ਹਨ, ਪਰ ਇਹ ਤਾਂ ਇੱਕ ਬਹੁਤ ਵੱਡੇ ਬਰਫੀਲੇ ਪਹਾੜ ਦੀ ਚੋਟੀ ਮਾਤਰ ਹੈ। ਕਸ਼ਮੀਰ ਵਿੱਚ ਉਹ ਸਭ ਕੁਝ ਹੋ ਰਿਹਾ ਹੈ ਜੋ ਤੁਸੀਂ ਇੱਕ ਸਭਿਅਕ ਦੇਸ਼ ਵਿੱਚ ਕਦੇ ਦੇਖਣਾ ਨਹੀਂ ਚਾਹੋਗੇ। ਕਸ਼ਮੀਰੀ ਜ਼ੁਲਮ ਦਾ ਸਾਹ ਲੈਂਦੇ ਹਨ, ਅਨਿਆਂ ਵਿੱਚ ਜਿਉਂਦੇ ਹਨ।

(ਇੱਕ ਪਲ ਲਈ ਉਹ ਰੁਕਿਆ)

ਇਸ ਤੋਂ ਬਿਨ੍ਹਾਂ ਵੀ ਕਈ ਗੱਲਾਂ ਮੇਰੇ ਦਿਮਾਗ਼ ਵਿੱਚ ਆਉਂਦੀਆਂ ਹਨ। ਬੇ-ਘਰ-ਬਾਰ ਹੋਏ ਕਿਸਾਨ, ਉਹ ਦੁਕਾਨਦਾਰ, ਜਿਨ੍ਹਾਂ ਦੀਆਂ ਦੁਕਾਨਾਂ ਦਿੱਲੀ ਵਿੱਚ ਸੀਲ ਹੋ ਗਈਆਂ ਹਨ, ਵਗੈਰਾ-ਵਗੈਰਾ…… ਅਨਿਆਂ ਦੇ ਕਿੰਨੇ ਹੀ ਚਿਹਰੇ ਤੁਸੀਂ ਵੇਖ ਸਕਦੇ ਹੋ,, ਪਛਾਣ ਵੀ ਸਕਦੇ ਹੋ, ਕੀ ਇਹ ਸਭ ਝੂਠ ਹੈ?

ਕਦੀ ਸੋਚਿਆ ਹੈ ਉਨ੍ਹਾਂ ਹਜ਼ਾਰਾਂ ਲੋਕਾਂ ਬਾਰੇ ਜੋ ਇਸ ਸਭ ਨਾਲ ਪ੍ਰਭਾਵਿਤ ਹੋਣਗੇ ਉਨ੍ਹਾਂ ਦੀ ਰੋਜ਼ੀ ਰੋਟੀ ਉਨ੍ਹਾਂ ਦੇ ਪ੍ਰੀਵਾਰਾਂ…..?

ਇਹ ਸਭ ਗੱਲਾਂ ਵੀ ਮੈਨੂੰ ਫ਼ਿਕਰਮੰਦ ਕਰਦੀਆਂ ਹਨ।

(ਫਿਰ ਕੁਝ ਪਲਾਂ ਦੀ ਖਮੋਸ਼ੀ)

ਅਤੇ ਦੁਨੀਆਂ ਵਿੱਚ ਜੋ ਕੁਝ ਹੋ ਰਿਹਾ ਹੈ, ਸੱਦਾਮ ਹੁਸੈਨ ਦੀ ਫਾਂਸੀ ਦੀ ਖ਼ਬਰ ਨਾਲ ਮੈਨੂੰ ਬਹੁਤ ਦੁੱਖ ਹੋਇਆ। ਇਨ੍ਹੇ ਖੁਲ੍ਹੇਆਮ ਅਤੇ ਬੇਹਯਾਈ ਨਾਲ ਬੇਇਨਸਾਫੀ ਹੋਈ ਹੈ। ਇਰਾਕ, ਮੈਸੋਪਟਾਮੀਆਂ ਦੀ ਧਰਤੀ, ਦੁਨੀਆਂ ਦੀ ਸਭ ਤੋਂ ਅਮੀਰ ਸਭਿਅਤਾ, ਜਿਸ ਨੇ ਗਣਿਤ ਦਾ ਗਿਆਨ ਦਿੱਤਾ। 60 ਮਿੰਟ ਦੀ ਘੜੀ, 24 ਘੰਟੇ ਦਾ ਦਿਨ ਦਿੱਤਾ, ਉਸ ਨੂੰ ਅਮਰੀਕੀ ਧੂੜ ਵਿੱਚ ਮਿਲਾ ਰਹੇ ਹਨ। ਅਸਲ ਵਿੱਚ ਅਮਰੀਕੀ ਦੂਜੀਆਂ ਸਾਰੀਆਂ ਸੱਭਿਅਤਾਵਾਂ ਨੂੰ ਖ਼ਤਮ ਕਰਨ ਵਿੱਚ ਲੱਗੇ ਹੋਏ ਹਨ ਅਤੇ ਹੁਣ ਇਹ ਅਖੌਤੀ ਅਤਿਵਾਦ ਦੇ ਖਿਲਾਫ਼ ਜੰਗ ਸਿਰਫ਼ ਨਫ਼ਰਤ ਵਧਾਏਗੀ ਅਤੇ ਬਰਬਾਦੀ ਹੀ ਕਰੇਗੀ। ਮੈਂ ਤਾਂ ਕਹਿੰਦਾ ਹੀ ਜਾਵਾਂਗਾ ਕਿ ਮੈਨੂੰ ਕੀ ਕੀ ਫ਼ਿਕਰ ਹੈ।

ਪ੍ਰ. ਅੱਜ ਕੱਲ੍ਹ ਕੀ ਪੜ੍ਹ ਰਹੇ ਹੋ?

ੳ. ਹੁਣੇ ਅਰੁੰਧਤੀ ਰਾਇ ਨੂੰ ਪੜ੍ਹ ਕੇ ਹਟਿਆ ਹਾਂ। ਹੁਣ ਹੋਂਦ ਦੇ ਸੰਘਰਸ਼ ਉੱਤੇ ਸਾਰਤਰ ਦੀ ਕਿਤਾਬ ਪੜ੍ਹ ਰਿਹਾ ਹਾਂ। ਜੇਲ੍ਹ ਦੀ ਲਾਇਬ੍ਰੇਰੀ ਕੋਈ ਬਹੁਤੀ ਚੰਗੀ ਨਹੀਂ। ਇਸ ਲਈ ਮੈਨੂੰ ਨਜ਼ਰਬੰਦਾਂ ਅਤੇ ਕੈਦੀਆਂ ਦੇ ਅਧਿਕਾਰਾਂ ਲਈ ਬਣੀ ਹੋਈ ਕਮੇਟੀ ਦੇ ਮੈਂਬਰਾਂ ਨੂੰ ਕਿਤਾਬ ਮੰਗਵਾਉਣ ਲਈ ਬੇਨਤੀ ਕਰਨੀ ਪੈਂਦੀ ਹੈ।

ਪ੍ਰ. ਤੁਹਾਡੇ ਬਚਾਅ ਲਈ ਇੱਕ ਮੁਹਿੰਮ ਚੱਲ ਰਹੀ ਹੈ..

ੳ. ਮੈਨੂੰ ਬਹੁਤ ਚੰਗਾ ਲੱਗਿਆ ਅਤੇ ਮੈਂ ਅਹਿਸਾਨ-ਮੰਦ ਵੀ ਹਾਂ ਕਿ ਹਜ਼ਾਰਾਂ ਲੋਕ ਸਾਹਮਣੇ ਆ ਕੇ ਕਹਿ ਰਹੇ ਹਨ ਕਿ ਅਫ਼ਜ਼ਲ ਨਾਲ ਬੇਇਨਸਾਫੀ ਹੋਈ ਹੈ। ਵਕੀਲ, ਵਿਦਿਆਰਥੀ, ਲੇਖਕ, ਬੁੱਧੀਜੀਵੀ ਅਤੇ ਬਾਕੀ ਲੋਕ ਇਸ ਬੇਇਨਸਾਫੀ ਵਿਰੁੱਧ ਆਵਾਜ਼ ਉਠਾ ਕੇ ਵੱਡਾ ਕੰਮ ਕਰ ਰਹੇ ਹਨ।

ਸ਼ੁਰੂ ਵਿੱਚ, 2001 ਵਿੱਚ ਮੁਕੱਦਮੇ ਦੇ ਸ਼ੁਰੂਆਤੀ ਦਿਨਾਂ ਦੇ ਹਾਲਾਤ ਐਸੇ ਸਨ ਕਿ ਇਨਸਾਫ਼ ਪਸੰਦ ਲੋਕਾਂ ਲਈ ਅੱਗੇ ਆਉਣਾ ਨਾ ਮੁਮਕਿਨ ਸੀ। ਜਦੋਂ ਹਾਈਕੋਰਟ ਨੇ ਐਸ.ਏ.ਆਰ. ਗਿਲਾਨੀ ਨੂੰ ਬਰੀ ਕਰ ਦਿੱਤਾ ਤਾਂ ਲੋਕਾਂ ਨੇ ਪੁਲਿਸ ਦੀ ਕਹਾਣੀ ’ਤੇ ਸਵਾਲ ਉਠਾਉਣੇ ਸ਼ੁਰੁ ਕੀਤੇ ਅਤੇ ਜਿਵੇਂ-2 ਲੋਕਾਂ ਨੂੰ ਮੁਕੱਦਮੇ ਦੇ ਬਿਊਰੇ ਅਤੇ ਤੱਥਾਂ ਦੀ ਜਾਣਕਾਰੀ ਹੁੰਦੀ ਗਈ ਤਾਂ ਉਨ੍ਹਾਂ ਨੂੰ ਸਰਕਾਰੀ ਝੂਠ ਦਾ ਪਰਲਾ ਪਾਸਾ ਦਿਖਾਈ ਦੇਣ ਲੱਗਾ। ਫਿਰ ਉਨ੍ਹਾਂ ਨੇ ਬੋਲਣਾ ਸ਼ੁਰੂ ਕੀਤਾ। ਇਹ ਸੁਭਾਵਿਕ ਸੀ ਕਿ ਇਨਸਾਫ ਪਸੰਦ ਲੋਕ ਬੋਲਣਗੇ ਅਤੇ ਕਹਿਣਗੇ ਕਿ ਅਫ਼ਜ਼ਲ ਨਾਲ ਬੇਇਨਸਾਫੀ ਹੋਈ ਤੇ ਇਹ ਸੱਚ ਵੀ ਹੈ।

ਪ੍ਰ. ਤੁਹਾਡੇ ਪਰਵਾਰਿਕ ਮੈਂਬਰਾਂ ਦੀ ਇਸ ਕੇਸ ਬਾਰੇ ਵਿਰੋਧੀ ਰਾਇ ਕਿਉਂ ਹੈ?

ੳ. ਮੇਰੀ ਪਤਨੀ ਨੇ ਹਮੇਸ਼ਾ ਕਿਹਾ ਹੈ ਕਿ ਮੈਨੂੰ ਇਸ ਕੇਸ ਵਿੱਚ ਗਲਤ ਫਸਾ ਲਿਆ ਗਿਆ ਹੈ। ਉਸ ਨੇ ਵੇਖਿਆ ਹੈ ਕਿ ਕਿਸ ਤਰ੍ਹਾਂ ਐਸ.ਟੀ.ਐਫ. ਨੇ ਮੇਰੇ ਉੱਤੇ ਅੰਨਾ ਤਸ਼ੱਦਦ ਢਾਇਆ ਅਤੇ ਮੈਨੂੰ ਇੱਕ ਆਮ ਜ਼ਿੰਦਗੀ ਨਹੀਂ ਜਿਉਣ ਦਿੱਤੀ। ਉਹ ਇਹ ਵੀ ਜਾਣਦੀ ਹੈ ਕਿ ਉਨ੍ਹਾਂ ਨੇ ਮੈਨੂੰ ਕਿਸ ਤਰ੍ਹਾਂ ਇਸ ਕੇਸ ਵਿੱਚ ਫਸਾਇਆ। ਉਹ ਚਾਹੁੰਦੀ ਹੈ ਕਿ ਮੈਂ ਸਾਡੇ ਪੁੱਤਰ ਗਾਲਿਬ ਨੂੰ ਵੱਡਾ ਹੁੰਦਾ ਦੇਖਾਂ। ਮੇਰਾ ਇਕ ਵੱਡਾ ਭਰਾ ਹੈ ਜੋ ਜ਼ਾਹਿਰ ਹੈ ਕਿ ਐਸ.ਟੀ.ਐਫ. ਦੇ ਦਬਾ ਕਰਕੇ ਮੇਰੇ ਵਿਰੁੱਧ ਬੋਲ ਰਿਹਾ ਹੈ। ਇਹ ਬਦਕਿਸਮਤੀ ਹੈ ਕਿ ਉਹ ਇਸ ਤਰ੍ਹਾਂ ਕਰ ਰਿਹਾ ਹੈ। ਮੈਂ ਤਾਂ ਇਹ ਹੀ ਕਹਿ ਸਕਦਾ ਹਾਂ।

ਵੇਖੋ ਅੱਜ ਕਸ਼ਮੀਰ ਦੀ ਸਚਾਈ ਇਹ ਹੈ, ਜਿਸ ਨੂੰ ਤੁਸੀਂ ਕਾਊਂਟਰ ਇਨਸਰਜੈਂਸੀ ਓਪਰੇਸ਼ਨ ਕਹਿੰਦੇ ਹੋ, ਉਹ ਕੋਈ ਵੀ ਗੰਦੀ ਸ਼ਕਲ ਅਖ਼ਤਿਆਰ ਕਰ ਸਕਦੇ ਹਨ। ਉਹ ਭਰਾ ਨੂੰ ਭਰਾ ਦੇ ਖਿਲਾਫ਼ ਤੇ ਗੁਆਂਢੀ ਨੂੰ ਗੁਆਂਢੀ ਦੇ ਖਿਲਾਫ਼ ਖੜ੍ਹਾ ਕਰ ਸਕਦੇ ਹਨ। ਆਪਣੀਆਂ ਗੰਦੀਆਂ ਚਾਲਾਂ ਦੇ ਨਾਲ ਉਹ ਸਮਾਜ ਨੂੰ ਤੋੜ ਰਹੇ ਹਨ। ਜਿੱਥੋਂ ਤੱਕ ਮੁਹਿੰਮ ਦਾ ਸਵਾਲ ਹੈ ਮੈਂ ਗਿਲਾਨੀ ਅਤੇ ਬਾਕੀ ਕਾਰਕੁੰਨਾਂ ਦੁਆਰਾ ਚਲਾਈ ਜਾ ਰਹੀ ਨਜ਼ਰਬੰਦਾਂ ਤੇ ਕੈਦੀਆਂ ਦੇ ਅਧਿਕਾਰਾਂ ਦੇ ਕਮੇਟੀ ਨੂੰ ਗੁਜਾਰਿਸ਼ ਕੀਤੀ ਸੀ ਅਤੇ ਉਨ੍ਹਾਂ ਨੂੰ ਇਸ ਲਈ ਆਗਾਹ ਕੀਤਾ ਸੀ।

ਪ੍ਰ. ਜਦੋਂ ਤੁਸੀਂ ਆਪਣੇ ਬੇਟੇ ਗਾਲਿਬ ਅਤੇ ਪਤਨੀ ਤਬੱਸੁਮ ਬਾਰੇ ਸੋਚਦੇ ਹੋ ਤਾਂ ਦਿਮਾਗ਼ ਵਿਚ ਕੀ ਆਉਂਦਾ ਹੈ?

ੳ. ਇਸ ਸਾਲ ਸਾਡੇ ਨਿਕਾਹ ਨੂੰ ਦਸ ਸਾਲ ਹੋ ਜਾਣਗੇ। ਅੱਧਾ ਸਮਾਂ ਤਾਂ ਮੇਰਾ ਜ਼ੇਲ ਵਿੱਚ ਹੀ ਬਤਿਆ ਹੈ ਤੇ ਓਦੂ ਪਹਿਲਾਂ ਵੀ, ਬਹੁਤ ਵਾਰ ਮੈਨੂੰ ਕਸ਼ਮੀਰ ਵਿਚ ਹਿੰਦੋਸਤਾਨੀ ਫੋਰਸਾਂ ਨੇ ਨਜ਼ਰਬੰਦ ਰੱਖਿਆ ਤੇ ਤਸੀਹੇ ਦਿੱਤੇ। ਤਬੱਸੁਮ ਮੇਰੇ ਜਿਸਮਾਨੀ ਤੇ ਦਿਮਾਗ਼ੀ ਜ਼ਖ਼ਮਾਂ ਦੀ ਗਵਾਹ ਹੈ। ਕਈ ਵਾਰ ਜਦੋਂ ਮੈਂ ਪੁਲਸ ਦੇ ਬੁੱਚੜ-ਖਾਨਿਆਂ ਵਿਚੋਂ ਮੁੜਦਾ ਤਾਂ ਖੜ੍ਹਾ ਵੀ ਨਹੀਂ ਹੋ ਸਕਦਾ ਸੀ। ਅਨੇਕ ਤਰ੍ਹਾਂ ਦੇ ਜ਼ੁਲਮ ਹੋਏ। ਗੁਪਤ ਅੰਗਾਂ ਤੇ ਵੀ ਕਰੰਟ ਲਗਾਏ ਗਏ। ਏਸ ਮੁਸ਼ਕਿਲ ਵਕਤ ਵਿਚ ਤਬੱਸੁਮ ਨੇ ਮੈਨੂੰ ਜ਼ਿੰਦਾ ਰਹਿਣ ਦੀ ਉਮੀਦ ਦਿੱਤੀ। ਅਸੀਂ ਚੈਨ ਦੀ ਜ਼ਿੰਦਗੀ ਦਾ ਇੱਕ ਦਿਨ ਵੀ ਨਹੀਂ ਮਾਣਿਆ। ਅਣਗਿਣਤ ਕਸ਼ਮੀਰੀ ਜੋੜਿਆਂ ਦੀ ਇਹੀ ਕਹਾਣੀ ਹੈ। ਹਰੇਕ ਕਸ਼ਮੀਰੀ ਘਰ ਵਿਚ ਇੱਕ ਡਰ ਦਾ ਪਰਛਾਵਾਂ ਹਰ ਵਕਤ ਮੰਡਰਾਉਂਦਾ ਰਹਿੰਦਾ ਹੈ। ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀਂ ਬਹੁਤ ਖੁਸ਼ ਸੀ। ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ ਦੇ ਨਾਮ ’ਤੇ ਅਸੀਂ ਉਸ ਦਾ ਨਾਂ ਰੱਖਿਆ। ਮੇਰੀ ਰੀਝ ਸੀ ਕਿ ਮੈਂ ਉਸਨੂੰ ਵੱਡੇ ਹੁੰਦੇ ਵੇਖਾਂ। ਪਰ ਮੈਂ ਉਸ ਨਾਲ ਬਹੁਤ ਘੱਟ ਰਹਿ ਸਕਿਆ। ਉਸਦੇ ਦੂਜੇ ਜਨਮ ਦਿਨ ਤੇ ਹੀ ਮੈਨੂੰ ਇਸ ਕੇਸ ਵਿੱਚ ਫਸਾ ਦਿੱਤਾ ਗਿਆ।

ਪ੍ਰ. ਤੁਸੀਂ ਕੀ ਚਾਹੁੰਦੇ ਹੋ ਕਿ ਉਹ ਵੱਡਾ ਹੋ ਕਿ ਕੀ ਬਣੇ?

ੳ. ਪੇਸ਼ੇਵਰ ਤੌਰ ’ਤੇ ਪੁੱਛ ਰਹੇ ਹੋ ਤਾਂ ਡਾਕਟਰ ਕਿਉਂਕਿ ਇਹ ਮੇਰਾ ਅਧੂਰਾ ਸੁਪਨਾ ਹੈ। ਪਰ ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਦਾ ਹਾਂ ਕਿ ਉਹ ਬੇਖੌਫ ਵੱਡਾ ਹੋਵੇ। ਮੈਂ ਚਾਹੁੰਦਾ ਹਾਂ ਕਿ ਉਹ ਬੇਇਨਸਾਫ਼ੀ ਦੇ ਖਿਲਾਫ ਆਵਾਜ ਉਠਾਵੇ। ਮੈਨੂੰ ਯਕੀਨ ਹੈ ਕਿ ਉਹ ਇਸੇ ਤਰ੍ਹਾਂ ਹੀ ਕਰੇਗਾ। ਬੇਇਨਸਾਫੀ ਦੀ ਕਹਾਣੀ ਮੇਰੀ ਪਤਨੀ ਤੇ ਬੇਟੇ ਤੋਂ ਬਿਹਤਰ ਕੌਣ ਸਮਝ ਸਕਦਾ ਹੈ।

ਪ੍ਰ. ਕਸ਼ਮੀਰ ਮੁੱਦੇ ਨੂੰ…. ਤੁਹਾਡੇ ਖਿਆਲ ਨਾਲ ਇਸ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ?

ੳ. ਸਭ ਤੋਂ ਪਹਿਲਾਂ ਤਾਂ ਸਰਕਾਰ ਕਸ਼ਮੀਰੀ ਅਵਾਮ ਪ੍ਰਤੀ ਸੰਜੀਦਾ ਹੋਵੇ ਤੇ ਫੇਰ ਉਹ ਕਸ਼ਮੀਰ ਦੇ ਅਸਲੀ ਪ੍ਰਤੀਨਿਧੀਆਂ ਨਾਲ ਗੱਲਬਾਤ ਸ਼ੁਰੂ ਕਰੇ। ਮੇਰਾ ਯਕੀਨ ਕਰੋ, ਕਸ਼ਮੀਰ ਦੇ ਅਸਲੀ ਪ੍ਰਤੀਨਿਧ ਇਸ ਮਸਲੇ ਨੂੰ ਸੁਲਝਾ ਸਕਦੇ ਹਨ। ਪਰ ਜੇ ਸਰਕਾਰ ਆਪਣੇ ਕੀਤੇ ਜਾ ਰਹੇ ਉਪਾਵਾਂ (ਜਿਹਨਾਂ ਵਿਚ ਜਿਆਦਾਤਰ ਅਣਮਨੁੱਖੀ ਹਨ) ਨਾਲ ਹੀ ਸ਼ਾਂਤੀ ਲਿਆਉਣਾ ਚਾਹੁੰਦੀ ਹੈ ਤਾਂ ਇਸ ਸਮੱਸਿਆ ਦਾ ਹੱਲ ਕਦੇ ਨਹੀ ਹੋਵੇਗਾ। ਹੁਣ ਸਮਾਂ ਹੈ ਕਿ ਇਸ ਮਸਲੇ ਤੇ ਸੰਜੀਦਗੀ ਵਿਖਾਈ ਜਾਵੇ।

ਪ੍ਰ. ……ਤੇ ਉਹ ਅਸਲੀ ਪ੍ਰਤਨਿਧ ਕੌਣ ਹਨ?

ੳ. ਕਸ਼ਮੀਰੀ ਅਵਾਮ ਦੇ ਜਜ਼ਬਾਤ ਤੋਂ ਪਤਾ ਲਗਾਓ। ਮੈਂ ਕਿਸੇ ਵਿਅਕਤੀ ਦਾ ਨਾਮ ਨਹੀਂ ਲਵਾਂਗਾ। ਮੈਂ ਹਿੰਦੋਸਤਾਨੀ ਮੀਡੀਆਂ ਨੂੰ ਵੀ ਇੱਕ ਅਪੀਲ ਕਰਨੀ ਚਾਹੁੰਦਾ ਹਾਂ, ਤੁਸੀਂ ਪ੍ਰਾਪੇਗੰਡਾ ਦਾ ਜ਼ਰੀਆ ਨਾ ਬਣੋ। ਸੱਚਾਈ ਦੱਸੋ। ਆਪਣੀ ਲੱਛੇਦਾਰ ਭਾਸ਼ਾ ਅਤੇ ਰਾਜਨੀਤੀ ਤੋਂ ਪ੍ਰੇਰਿਤ ਖ਼ਬਰਾ ਨਾਲ ਉਹ (ਮੀਡੀਆ) ਸੱਚ ਨੂੰ ਤੋੜ-ਮਰੋੜ ਦਿੰਦੇ ਹਨ, ਅਧੂਰੀਆਂ ਰਿਪੋਰਟਾਂ ਦਿੰਦੇ ਹਨ, ਅੱਤਵਾਦੀਆਂ ਨੂੰ ਜਨਮ ਦਿੰਦੇ ਹਨ। ਉਹ ਅਸਾਨੀ ਨਾਲ ਖੂਫੀਆਂ ਏਜੰਸੀਆਂ ਦੇ ਖੇਡ ਵਿੱਚ ਫੱਸ ਜਾਂਦੇ ਹਨ। ਥੋਥੀ ਪੱਤਰਕਾਰਤਾ ਨਾਲ ਉਹ ਸਮੱਸਿਆ ਨੂੰ ਵਧਾ ਰਹੇ ਹਨ। ਕਸ਼ਮੀਰ ਬਾਰੇ ਗ਼ਲਤ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਰੋਕਿਆ ਜਾਣਾ ਚਾਹੀਦਾ ਹੈ।

ਹਿੰਦੁਸਤਾਨੀਆਂ ਨੂੰ ਕਸ਼ਮੀਰ ਸੰਘਰਸ਼ ਦਾ ਪੂਰਾ ਇਤਿਹਾਸ ਜਾਨਣ ਦਿਉ, ਉਹਨਾਂ ਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਹੋਣ ਦਿਉ। ਸੱਚੇ ਪਰਜਾਤੰਤਰੀ ਸੱਚ ਨੂੰ ਦਬਾਉਣਗੇ ਨਹੀਂ। ਜੇ ਹਿੰਦੋਸਤਾਨੀ ਸਰਕਾਰ ਕਸ਼ਮੀਰੀ ਲੋਕਾਂ ਦੀਆਂ ਇੱਛਾਵਾਂ ਨੂੰ ਨਹੀਂ ਸਮਝੇਗੀ ਤਾਂ ਸਮੱਸਿਆ ਕਦੇ ਹੱਲ ਨਹੀਂ ਹੋਵੇਗੀ ਤੇ ਸੰਘਰਸ਼ ਕਸ਼ਮੀਰ ਵਿਚ ਸਦਾ ਚੱਲਦਾ ਰਹੇਗਾ।

ਮੈਨੂੰ ਇਹ ਵੀ ਦੱਸੋ ਕਿ ਤੁਸੀਂ ਕਸ਼ਮੀਰੀਆਂ ਵਿੱਚ ਭਰੋਸੇ ਦੀ ਭਾਵਨਾ ਕਿਸ ਤਰ੍ਹਾਂ ਪੈਦਾ ਕਰ ਸਕਦੇ ਹੋ ਜਦ ਕਿ ਤੁਸੀਂ ਉਹਨਾਂ ਨੂੰ ਇਹ ਸੰਦੇਸ਼ ਦੇ ਰਹੇ ਹੋ ਕਿ ਹਿੰਦੋਸਤਾਨ ਦੀ ਨਿਆਇਕ ਪ੍ਰਕਿਰਿਆ ਲੋਕਾਂ ਨੂੰ ਬਿਨ੍ਹਾਂ ਵਕੀਲ ਦਿੱਤੇ, ਬਿਨਾਂ ਨਿਰਪੱਖ ਸੁਣਵਾਈ ਦੇ ਫਾਂਸੀ ਦੇ ਦਿੰਦੀ ਹੈ? ਦੱਸੋ, ਜਦੋਂ ਹਜ਼ਾਰਾਂ ਕਸ਼ਮੀਰੀ ਜ਼ੇਲ੍ਹਾਂ ਵਿੱਚ ਬੰਦ ਨੇ, ਜ਼ਿਆਦਾਤਰ ਕੋਲ ਵਕੀਲ ਨਹੀਂ, ਇਨਸਾਫ਼ ਦੀ ਕੋਈ ਉਮੀਦ ਨਹੀਂ, ਤਾਂ ਤੁਸੀਂ ਕਸ਼ਮੀਰੀਆਂ ਵਿੱਚ ਹਿੰਦੋਸਤਾਨੀ ਸਰਕਾਰ ਦੇ ਖਿਲਾਫ਼ ਬੇਭਰੋਸਗੀ ਹੋਰ ਨਹੀਂ ਵਧਾ ਰਹੇ? ਤੁਹਾਨੂੰ ਲੱਗਦਾ ਹੈ ਕਿ ਮੁੱਖ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਤੇ ਸੁਧਾਰ ਦੀ ਕੋਸ਼ਿਸ਼ ਕਰਨ ਤੋਂ ਬਿਨ੍ਹਾਂ ਵੀ ਕਸ਼ਮੀਰ ਮੁੱਦੇ ਨੂੰ ਸੁਲਝਾ ਲਉਗੇ? ਨਹੀਂ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਭਾਰਤ ਪਾਕਿਸਤਾਨ ਦੀਆਂ ਲੋਕਤੰਤਰਿਕ ਸੰਸਥਾਵਾਂ ਕੁਝ ਸੰਜੀਦਗੀ ਦਿਖਾਉਣ, ਨੇਤਾ, ਸੰਸਦ ਨਿਆਪਾਲਿਕਾ, ਮੀਡੀਆ, ਬੁੱਧੀਜੀਵੀ…. ਸਾਰੇ।

ਪ੍ਰ. ਸੰਸਦ ਉੱਤੇ ਹਮਲੇ ਵਿੱਚ ਨੌ ਸੁਰੱਖਿਆ ਜਵਾਨ ਮਾਰੇ ਗਏ। ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?

ੳ. ਅਸਲ ਵਿੱਚ, ਮੈਂ ਉਹਨਾਂ ਲੋਕਾਂ ਦਾ ਦਰਦ ਵੰਡਾਉਦਾ ਹਾਂ, ਜਿਹਨਾਂ ਦੇ ਆਪਣੇ ਇਸ ਹਮਲੇ ਵਿੱਚ ਮਾਰੇ ਗਏ। ਪਰ ਮੈਨੂੰ ਦੁੱਖ ਹੁੰਦਾ ਹੈ ਕਿ ਉਹਨਾਂ ਨੂੰ ਯਕੀਨ ਦਿਵਾਇਆ ਜਾ ਰਿਹਾ ਹੈ ਕਿ ਮੇਰੇ ਵਰਗੇ ਬੇਗੁਨਾਹ ਦੀ ਮੌਤ ਨਾਲ ਉਹਨਾਂ ਨੂੰ ਸੰਤੋਸ਼ ਮਿਲੇਗਾ। ਦੇਸ਼-ਭਗਤੀ ਦੇ ਸਭ ਤੋਂ ਭੈੜੀ ਮਿਸਾਲ ਵਿੱਚ ਉਹਨਾਂ ਨੂੰ ਪਿਆਦੇ ਵਾਂਗ ਵਰਤਿਆ ਜਾ ਰਿਹਾ ਹੈ। ਮੇਰੀ ਉਹਨਾਂ ਨੂੰ ਅਪੀਲ ਹੈ ਕਿ ਉਹ ਸਾਹਮਣੇ ਆ ਕੇ ਸੱਚਾਈ ਨੂੰ ਦੇਖਣ।

ਪ੍ਰ. ਆਪਣੀ ਜ਼ਿੰਦਗੀ ਦੀ ਕੀ ਪ੍ਰਾਪਤੀ ਮੰਨਦੇ ਹੋ?

ੳ. ਮੇਰੀ ਸਭ ਤੋਂ ਵੱਡੀ ਪ੍ਰਾਪਤੀ ਸ਼ਾਇਦ ਇਹੀ ਹੈ ਕਿ ਮੇਰੇ ਕੇਸ ਅਤੇ ਮੇਰੇ ਨਾਲ ਹੋਈ ਬੇਇਨਸਾਫੀ ਦੇ ਵਿਰੁੱਧ ਮੁਹਿੰਮ ਨਾਲ ਐਸ.ਟੀ.ਐਫ. ਦੁਆਰਾ ਕੀਤੀਆਂ ਗਈਆਂ ਜ਼ਿਆਦਤੀਆਂ ਸਾਹਮਣੇ ਆਈਆਂ ਹਨ। ਮੈਨੂੰ ਖੁਸ਼ੀ ਹੈ ਕਿ ਹੁਣ ਲੋਕ ਸੁਰੱਖਿਆ ਬਲਾਂ ਦੁਆਰਾ ਆਮ ਆਦਮੀਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ, ‘ਮੁਕਾਬਲਿਆਂ’ ਵਿੱਚ ਹੋਈਆਂ ਮੌਤਾਂ, ਲੋਕਾਂ ਦੇ ਲਾਪਤਾ ਹੋਣ, ਟਾਰਚਰ ਸੈਂਟਰਾਂ ਬਾਰੇ ਗੱਲਾਂ ਕਰ ਰਹੇ ਹਨ। ਇੱਕ ਕਸ਼ਮੀਰੀ ਇਹਨਾਂ ਹਕੀਕਤਾਂ ਨਾਲ ਹੀ ਵੱਡਾ ਹੁੰਦਾ ਹੈ। ਕਸ਼ਮੀਰ ਤੋਂ  ਬਾਹਰ ਬੈਠੇ ਲੋਕਾਂ ਨੂੰ ਰੱਤੀ ਭਰ ਵੀ ਇਲਮ ਨਹੀਂ ਕਿ ਸੁਰੱਖਿਆ ਬਲ ਕਸ਼ਮੀਰ ਵਿਚ ਕੀ-ਕੀ ਕਰ ਰਹੇ ਹਨ।

ਮੇਰਾ ਗੁਨਾਹ ਨਾ ਹੁੰਦੇ ਹੋਏ ਵੀ ਭਾਵੇਂ ਮੈਨੂੰ ਮਾਰ ਦਿੱਤਾ ਜਾਏ, ਪਰ ਐਸਾ ਇਸ ਲਈ ਹੋਵੇਗਾ ਕਿ ਉਹ ਸੱਚਾਈ ਨੂੰ ਬਦਰਾਸ਼ਤ ਨਹੀਂ ਕਰ ਸਕਦੇ। ਇੱਕ ਕਸ਼ਮੀਰੀ ਨੂੰ ਬਿਨ੍ਹਾਂ ਵਕੀਲ ਦਿੱਤੇ ਫਾਂਸੀ ਉੱਤੇ ਲਟਕਾ ਦੇਣ ਨਾਲ ਉੱਠਣ ਵਾਲੇ ਸਵਾਲਾਂ ਦਾ ਉਹ ਸਾਹਮਣਾ ਨਹੀਂ ਕਰ ਸਕਦੇ।

(ਕੰਨਾਂ ਨੂੰ ਪਾੜਦੀ ਹੋਈ ਘੰਟੀ ਵੱਜ ਉੱਠੀ। ਆਸੇ ਪਾਸੇ ਦੇ ਮੁਲਾਕਾਤੀ ਜਲਦੀ-ਜਲਦੀ ਗੱਲਾਂ ਕਰਨ ਲੱਗੇ। ਅਫ਼ਜ਼ਲ ਨੂੰ ਇਹ ਮੇਰਾ ਆਖ਼ਰੀ ਸਵਾਲ ਸੀ)

ਪ੍ਰ. ਤੁਸੀਂ ਕਿਸ ਤਰ੍ਹਾਂ ਜਾਣੇ-ਜਾਣਾ ਚਾਹੁੰਦੇ ਹੋ?

ੳ. (ਉਸਨੇ ਇੱਕ ਪਲ ਸੋਚ ਕੇ ਜਵਾਬ ਦਿੱਤਾ) ਅਫ਼ਜ਼ਲ, ਮੁਹੰਮਦ ਅਫ਼ਜ਼ਲ ਦੀ ਤਰ੍ਹਾਂ। ਕਸ਼ਮੀਰੀਆਂ ਦੇ ਲਈ ਮੈਂ ਅਫ਼ਜ਼ਲ ਹਾਂ ਤੇ ਹਿੰਦੋਸਤਾਨੀਆਂ ਦੇ ਲਈ ਵੀ। ਪਰ ਦੋਵਾਂ ਅਵਾਮਾਂ ਵਿਚ ਮੇਰੇ ਵਜ਼ੂਦ ਨੂੰ ਲੈ ਕੇ ਵੱਖ-ਵੱਖ ਨਜ਼ਰੀਏ ਹਨ। ਕੁਦਰਤੀ ਤੌਰ ’ਤੇ ਮੈਂ ਕਸ਼ਮੀਰੀ ਲੋਕਾਂ ਦੇ ਫੈਸਲੇ ਉੱਤੇ ਭਰੋਸਾ ਕਰਾਂਗਾ, ਨਾ ਸਿਰਫ ਇਸ ਲਈ ਕਿ ਮੈਂ ਕਸ਼ਮੀਰੀ ਹਾਂ, ਸਗੋਂ ਇਸ ਲਈ ਵੀ ਕਿ ਉਹ (ਕਸ਼ਮੀਰੀ ਲੋਕ) ਉਸ ਹਕੀਕਤ ਨੂੰ ਬਾਖੂਬੀ ਜਾਣਦੇ ਹਨ, ਜਿਸ ਵਿੱਚੋਂ ਮੈਂ ਗੁਜ਼ਰਿਆ ਹਾਂ ਅਤੇ ਉਹ ਇਤਿਹਾਸ ਜਾਂ ਕਿਸੇ ਘਟਨਾ ਦੇ ਤੋੜੇ-ਮਰੋੜੇ ਬਿਆਨ ’ਤੇ ਯਕੀਨ ਨਹੀਂ ਕਰਨਗੇ।

ਅਫ਼ਜ਼ਲ ਦੇ ਇਸ ਅੰਤਮ ਜਵਾਬ ਉੱਤੇ ਮੈਂ ਥੋੜਾ ਜਿਹਾ ਉਲਝ ਗਿਆ, ਪਰ ਧਿਆਨ ਨਾਲ ਸੋਚਿਆਂ ਮੈਨੂੰ ਉਸਦੀ ਗੱਲ ਦਾ ਮਤਲਬ ਸਮਝ ਆਇਆ। ਇੱਕ ਕਸ਼ਮੀਰੀ ਦੀ ਜ਼ੁਬਾਨੀ ਕਸ਼ਮੀਰ ਦੇ ਇਤਿਹਾਸ ਅਤੇ ਕਿਸੇ ਘਟਨਾ ਦੇ ਵੇਰਵੇ ਨੂੰ ਸੁਣ ਕੇ ਕਿਸੇ ਵੀ ਭਾਰਤੀ ਨੂੰ ਸਦਮਾਂ ਲੱਗਦਾ ਹੈ, ਕਿਉਂਕਿ ਕਸ਼ਮੀਰ ਦੇ ਬਾਰੇ ਵਿੱਚ ਆਮ ਭਾਰਤੀ ਦੀ ਜਾਣਕਾਰੀ ਦਾ ਜ਼ਰੀਆ ਸਕੂਲੀ/ਕਾਲਜੀ ਕਿਤਾਬਾਂ ਜਾਂ ਮੀਡੀਆ ਰਿਪੋਰਟਾਂ ਹੀ ਰਹੀਆਂ ਹਨ। ਅਫ਼ਜ਼ਲ ਨੇ ਮੇਰੇ ਨਾਲ ਵੀ ਇਹੀ ਕੀਤਾ।

ਦੋ ਘੰਟੀਆਂ ਹੋਰ ਵੱਜੀਆਂ। ਮੁਲਾਕਾਤ ਖ਼ਤਮ ਕਰਨ ਦਾ ਸਮਾਂ ਹੋ ਗਿਆ। ਪਰ ਲੋਕ ਅਜੇ ਵੀ ਗੱਲੀਂ ਲੱਗੇ ਹੋਏ ਸਨ।ਮਾਈਕ ਬੰਦ ਕਰ ਦਿੱਤੇ ਗਏ। ਸਪੀਕਰ ਖ਼ਾਮੋਸ਼ ਹੋ ਗਏ। ਪਰ ਕੰਨਾਂ ’ਤੇ ਜ਼ੋਰ ਦੇ ਕੇ ਅਤੇ ਬੁੱਲ੍ਹਾਂ ਦੇ ਹਿੱਲਣ ਤੋਂ ਬੋਲ ਅਜੇ ਵੀ ਸਮਝੇ ਜਾ ਸਕਦੇ ਸਨ। ਗਾਰਡਾਂ ਨੇ ਸਖ਼ਤੀ ਨਾਲ ਮੁਲਾਕਾਤੀਆਂ ਨੂੰ ਜਾਣ ਦੀਆਂ ਹਦਾਇਤਾਂ ਕੀਤੀਆਂ। ਜਦੋਂ ਉਹ ਨਹੀਂ ਗਏ ਤਾਂ ਲਾਈਨਾਂ ਬੰਦ ਕਰ ਦਿੱਤੀਆਂ ਗਈਆਂ ਤੇ ਮੁਲਾਕਾਤ ਦਾ ਕਮਰਾ ਹਨ੍ਹੇਰੇ ਵਿੱਚ ਡੁੱਬ ਗਿਆ।

ਤਿਹਾੜ ਜੇਲ ਦੇ ਅਹਾਤੇ ਵਿਚ ਜ਼ੇਲ੍ਹ ਨੰਬਰ 3 ਤੋਂ ਮੁੱਖ ਸੜਕ ਤੱਕ ਜਾਂਦੇ ਲੰਬੇ ਰਸਤੇ ਉੱਤੇ ਚੱਲਦੇ ਹੋਏ ਮੈਂ ਖ਼ੁਦ ਨੂੰ ਦੋ-ਤਿੰਨ ਤਰੀਕੇ ਦੇ ਲੋਕਾਂ ਦੇ ਝੁੰਡਾਂ ਵਿੱਚ ਚੱਲਦਾ ਮਹਿਸੂਸ ਕੀਤਾ। ਮਾਂ, ਬੀਵੀ ਅਤੇ ਬੇਟੀ, ਭਾਈ, ਭੈਣ ਤੇ ਬੀਵੀ ਜਾਂ ਦੋਸਤ ਤੇ ਭਰਾ। ਹਰ ਝੁੰਡ ਵਿੱਚ ਦੋ ਸਮਾਨਤਾਵਾਂ ਸਨ। ਉਹਨਾਂ ਕੋਲ ਖਾਲੀ ਸੂਤੀ ਝੋਲੇ ਸਨ। ਉਹਨਾਂ ਝੋਲਿਆਂ ਉੱਤੇ ਮਲਾਈ ਕੋਲ਼ਤੇ, ਮਿਕਸਡ-ਵੈਜੀਟੇਬਲ ਤੇ ਸ਼ਾਹੀ ਪਨੀਰ ਦੇ ਧੱਬੇ ਸਨ, ਜੋ ਅਕਸਰ ਟੀ.ਐਸ.ਪੀ. ਦੇ ਜਵਾਨ ਦੇ ਚਮਚੇ ਨਾਲ ਜਲਦਬਾਜ਼ੀ ਵਿੱਚ ਕੀਤੀ ਗਈ ਜਾਂਚ ਨਾਲ ਛਲਕ ਜਾਂਦੇ ਸਨ। ਦੂਜੀ ਗੱਲ ਜੋ ਮੈਂ ਵੇਖੀ ਉਹ ਇਹ ਕਿ ਸਭ ਨੇ ਸਸਤੇ ਗਰਮ ਕੱਪੜੇ ਤੇ ਪਾਟੇ-ਪੁਰਾਣੇ ਬੂਟ ਪਾਏ ਹੋਏ ਸਨ। ਉਹ ਗੇਟ ਨੰਬਰ 3 ਦੇ ਬਾਹਰ 588 ਨੰਬਰ ਦੀ ਤਿਲਕ ਨਗਰ- ਨਹਿਰੂ ਸਟੇਡੀਅਮ ਦੀ ਬੱਸ ਦਾ ਇੰਤਜ਼ਾਰ ਕਰ ਰਹੇ ਸਨ, ਜੋ ਸ਼ਾਇਦ ਉਹਨਾਂ ਨੂੰ ਧੌਲਾ ਕੂਆਂ ਚੌਂਕ ਤੱਕ ਛੱਡ ਦੇਵੇਗੀ। ਉਹ ਇਸ ਦੇਸ਼ ਦੀ ਗਰੀਬ ਜਨਤਾ ਹੈ। ਯਾਦ ਆਇਆ ਰਾਸ਼ਟਰਪਤੀ ਅਬਦੁਲ ਕਲਾਮ ਦਾ ਕਹਿਣਾ ਕਿ ਕਿਵੇਂ ਗਰੀਬ ਲੋਕ ਮੌਤ ਦੀ ਸਜ਼ਾ ਦੇ ਹੱਕਦਾਰ ਬਣਦੇ ਹਨ। ਜਿਸ ਨਾਲ ਮੈਂ ਗੱਲਬਾਤ ਕੀਤੀ, ਉਹ ਵੀ ਗਰੀਬ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਉਸ ਕੋਲ ਕਿੰਨੇ ਟੋਕਣ (ਜ਼ੇਲ੍ਹ ਵਿੱਚ ਚੱਲਣ ਵਾਲੀ ਕਰੰਸੀ) ਹਨ, ਤਾਂ ਉਸ ਨੇ ਕਿਹਾ, “ਜਿਉਂਦੇ ਰਹਿਣ ਜੋਗੇ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,