October 25, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਰਾਸ਼ਟਰੀ ਸਿੱਖ ਸੰਗਤ (ਆਰ.ਐਸ.ਐਸ.) ਵਲੋਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ‘ਚ ਉਲੀਕੇ ਪ੍ਰੋਗਰਾਮ ਦਾ ਵਿਰੋਧ ਕਰਨ ਜਾਂਦੇ ਸਿੱਖਾਂ ਦੇ ਇਕ ਹਿੱਸੇ ਨੂੰ ਦਿੱਲੀ ਪੁਲਿਸ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਾਹਰ ਰੋਕ ਲਿਆ।
ਆਰ.ਐਸ.ਐਸ. ਵਲੋਂ ਸਿੱਖ ਗੁਰੂ ਸਾਹਿਬਾਨ ਦਾ ਅਕਸ ਵਿਗਾੜ ਕੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ‘ਚ ਸਿੱਖ ਸਦਭਾਵਨਾ ਦਲ, ਪੰਥਕ ਸੇਵਾ ਦਲ ਅਤੇ ਯੂਨਾਇਟਿਡ ਸਿੱਖ ਮਿਸ਼ਨ ਦੇ ਕਾਰਜਕਰਤਾ ਸ਼ਾਮਲ ਸਨ।
ਸਿੱਖ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਨਿੰਦਾ ਕੀਤੀ ਕਿ ਉਹ ਪੰਥਕ ਜਜ਼ਬਾਤਾਂ ਦੀ ਸਹੀ ਤਰਜ਼ਮਾਨੀ ਨਹੀਂ ਕਰ ਰਹੇ ਅਤੇ 2004 ‘ਚ ਅਕਾਲ ਤਖ਼ਤ ਸਾਹਿਬ ਵਲੋਂ ਰਾਸ਼ਟਰੀ ਸਿੱਖ ਸੰਗਤ ਖਿਲਾਫ ਆਏ ਹੁਕਮਨਾਮੇ ‘ਤੇ ਪਹਿਰਾ ਦੇਣ ‘ਚ ਨਾਕਾਮ ਰਹੇ ਹਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Delhi Sikhs Protest Against RSS Event, Criticise DSGMC; Police Block Protest March …
ਜ਼ਿਕਰਯੋਗ ਹੈ ਕਿ ਰਾਸ਼ਟਰੀ ਸਿੱਖ ਸੰਗਤ ਜੋ ਕਿ ਹਿੰਦੂਵਾਦੀ ਜਥੇਬੰਦੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੀ ਹੀ ਸ਼ਾਖਾ ਹੈ, ਦਿੱਲੀ ਦੇ ਤਾਲਕਟੋਰਾ ਸਟੇਡੀਅਮ ‘ਚ ਅੱਜ (25 ਅਕਤੂਬਰ, 2017) ਨੂੰ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਪ੍ਰੋਗਰਾਮ ਕਰ ਰਹੀ ਸੀ। ਰਾਸ਼ਟਰੀ ਸਿੱਖ ਸੰਗਤ ਨੂੰ ਜੁਲਾਈ 2004 ‘ਚ ਪੰਥ ਵਿਰੋਧੀ ਜਥੇਬੰਦੀ ਐਲਾਨਿਆ ਗਿਆ ਸੀ।
ਵਿਰੋਧ ਪ੍ਰਦਰਸ਼ਨ ਦੀ ਵੀਡੀਓ:
Related Topics: DSGMC, Hindu Groups, Panthic Sewa Dal, Rashtriya Swayamsewak Sangh (RSS), RSS, Sikhs in Delhi