August 11, 2017 | By ਸਿੱਖ ਸਿਆਸਤ ਬਿਊਰੋ
ਜਲੰਧਰ: ਭਾਰਤ ਦੀ ਕੇਂਦਰ ਸਰਕਾਰ ਵੱਲੋਂ ਹਰ ਵਿਅਕਤੀ ਲਈ ਪਛਾਣ ਸਥਾਪਤ ਕਰਨ ਵਾਸਤੇ ਜਾਰੀ ਹੋਣ ਵਾਲੇ ਆਧਾਰ ਕਾਰਡ ਉੱਪਰ ਹੁਣ ਪੰਜਾਬੀ ਭਾਸ਼ਾ ਵਿਚ ਵੀ ਵੇਰਵਾ ਲਿਖੇ ਜਾਣਾ ਬੰਦ ਕਰਕੇ ਹਿੰਦੀ ਵਿਚ ਲਿਖਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬਣਦੇ ਆ ਰਹੇ ਆਧਾਰ ਕਾਰਡਾਂ ਉੱਪਰ ਪੰਜਾਬੀ ਅਤੇ ਅੰਗਰੇਜ਼ੀ ਵਿਚ ਵਿਅਕਤੀ ਦਾ ਵੇਰਵਾ ਤੇ ਹੋਰ ਜਾਣਕਾਰੀ ਲਿਖੀ ਹੁੰਦੀ ਸੀ, ਪਰ ਹੁਣ ਅਛੋਪਲੇ ਜਿਹੇ ਪੰਜਾਬੀ ਬੰਦ ਕਰਕੇ ਹਿੰਦੀ ਲਿਖਣੀ ਸ਼ੁਰੂ ਕਰ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਨਗਰ ਦੇ ਵਸਨੀਕ ਸਿਮਰਜੀਤ ਸਿੰਘ ਦੇ ਪਹਿਲਾਂ ਬਣੇ ਕਾਰਡ ਉੱਪਰ ਵੇਰਵਾ ਪੰਜਾਬੀ ਤੇ ਅੰਗਰੇਜ਼ੀ ਵਿਚ ਦਰਜ ਸੀ।
ਹੁਣ ਉਸ ਨੇ ਕੁਝ ਸੋਧ ਕਰਵਾਈ ਹੈ ਤੇ ਨਵੇਂ ਮਿਲੇ ਕਾਰਡ ਉੱਪਰ ਪੰਜਾਬੀ ਕੱਟ ਕੇ ਅੰਗਰੇਜ਼ੀ ਦੇ ਨਾਲ ਹਿੰਦੀ ਲਿਖੀ ਗਈ ਹੈ। ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਸ: ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਗੁਰਮੀਤ ਸਿੰਘ ਬਿੱਟੂ ਨੇ ਪੰਜਾਬੀ ਭਾਸ਼ਾ ਕੱਟ ਕੇ ਹਿੰਦੀ ਲਿਖਣ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਸੁਆਲ ਕੀਤਾ ਹੈ ਕਿ ਉਹ ਦੱਸਣ ਕਿ ਪੰਜਾਬ ਹਿੰਦੀ ਭਾਸ਼ੀ ਸੂਬਾ ਕਦੋਂ ਬਣ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਆਧਾਰ ਕਾਰਡਾਂ ਉੱਪਰ ਪੰਜਾਬੀ ‘ਚ ਵੇਰਵਾ ਲਿਖਿਆ ਜਾਣਾ ਸ਼ੁਰੂ ਕੀਤਾ ਜਾਵੇ।
ਸਬੰਧਤ ਖ਼ਬਰ:
‘ਹਰ’ ਭਾਸ਼ਾ ਸਿੱਖਣੀ ਮੁਸ਼ਕਲ, ਇਸ ਲਈ ਚੰਡੀਗੜ੍ਹ ‘ਚ ਪੰਜਾਬੀ ਲਾਗੂ ਨਹੀਂ ਕੀਤੀ ਜਾ ਸਕਦੀ: ਰਾਜਨਾਥ ਸਿੰਘ …
Related Topics: Aadhar Card, Punjabi language in punjab