June 7, 2017 | By ਸਿੱਖ ਸਿਆਸਤ ਬਿਊਰੋ
ਤੇਹਰਾਨ: ਇਰਾਨ ਦੀ ਰਾਜਧਾਨੀ ‘ਚ ਸੰਸਦ ਦੇ ਅੰਦਰ ਅਤੇ ਇਰਾਨ ਦੇ ਸਾਬਕਾ ਧਾਰਮਕ ਆਗੂ ਅਯਾਤੁਲਾ ਖੁਮੈਨੀ ਦੀ ਮਜ਼ਾਰ ‘ਤੇ ਹੋਈ ਗੋਲਬਾਰੀ ‘ਚ 12 ਲੋਕਾਂ ਦੀ ਮੌਤ ਹੋ ਗਈ ਹੈ।
ਸੰਸਦ ਕੰਪਲੈਕਸ ‘ਚ ਗੋਲੀਬਾਰੀ ਦੀ ਖ਼ਬਰ ਦੇ ਨਾਲ ਕੁਝ ਹੀ ਮਿੰਟਾਂ ‘ਚ ਇਹ ਸਾਫ ਹੋ ਗਿਆ ਸੀ ਕਿ ਇਹ ਇਰਾਨੀ ਸੰਸਦ ‘ਤੇ ਇਕ ਯੋਜਨਾਬੱਧ ਹਮਲਾ ਹੈ।
ਤਸਮੀਨ ਨਿਊਜ਼ ਨੇ ਇਰਾਨੀ ਸੰਸਦ ਦੀ ਖਿੜਕੀ ਦੇ ਬਾਹਰ ਵੱਲ ਇਕ ਵਿਅਕਤੀ ਵਲੋਂ ਗੋਲੀਆਂ ਚਲਾਏ ਜਾਣ ਦੀ ਤਸਵੀਰਾਂ ਜਾਰੀ ਕੀਤੀਆਂ ਸੀ।
ਨਿਊਜ਼ ਏਜੰਸੀ ਦੇ ਮੁਤਾਬਕ, ਅਯਾਤੁਲਾ ਖੁਮੈਨੀ ਦੀ ਮਜ਼ਾਰ ਦੇ ਬਾਹਰ ਇਕ ਬੈਂਕ ਦੇ ਸਾਹਮਣੇ ਇਕ ਹਮਲਾਵਰ ਨੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ।
ਇਰਾਨ ਦੀ ਹੀ ਲੇਬਰ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਦੋ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਹਮਲੇ ‘ਚ ਇਕ ਸੁਰੱਖਿਆ ਕਰਮਚਾਰੀ ਦੀ ਵੀ ਮੌਤ ਹੋ ਗਈ ਹੈ।
ਇਰਾਨੀ ਮੀਡੀਆ ਮੁਤਾਬਕ ਇਸਲਾਮਿਕ ਸਟੇਟ ਇਸ ਸਾਲ ਕਈ ਵਾਰ ਇਰਾਨ ਦੇ ਅੰਦਰ ਹਮਲਾ ਕਰਨ ਦੀ ਗੱਲ ਕਹਿ ਚੁਕਿਆ ਸੀ।
ਫਰਵਰੀ ਅਤੇ ਮਾਰਚ ‘ਚ ਇਸਲਾਮਿਕ ਸਟੇਟ ਦੇ ਹਫਤਾਵਾਰੀ ਅਰਬੀ ਅਖ਼ਬਾਰ ਅਲ-ਨਾਬਾ ਨੇ ਆਪਣੇ ਪਹਿਲੇ ਪੰਨੇ ‘ਤੇ ਸੰਪਾਦਕੀ ਲਿਖਿਆ ਸੀ, ਜਿਸ ਵਿਚ ਉਸਨੇ ਇਰਾਨ ਦੇ ਘੱਟਗਿਣਤੀ ਸੁੰਨੀ ਮੁਸਲਮਾਨਾਂ ਨੂੰ ਇਰਾਨ ਸਰਕਾਰ ਦੇ ਖਿਲਾਫ ਬਗ਼ਾਵਤ ਕਰਨ ਲਈ ਪ੍ਰੇਰਿਆ ਸੀ।
Related Topics: Iran, Islamic State, Shia Sunni Clash