ਸਿਆਸੀ ਖਬਰਾਂ

ਨਵਜੋਤ ਸਿੱਧੂ ਤੋਂ ਬਾਅਦ ਹੁਣ ਪ੍ਰਗਟ ਸਿੰਘ ਵੀ ….

July 19, 2016 | By

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਛਾਉਣੀ ਵਿਧਾਇਕ ਪ੍ਰਗਟ ਸਿੰਘ ਦਾ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਲਗਭਗ ਤੈਅ ਹੈ ਅਤੇ ਉਨ੍ਹਾਂ ਵਲੋਂ 19 ਜੁਲਾਈ ਨੂੰ ਦਿੱਲੀ ਵਿਖੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਵਾਲੇ ਭਾਜਪਾ ਆਗੂ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੇ ਜਾਣ ਦੀ ਚਰਚਾ ਹੈ। ਜਾਣਕਾਰੀ ਅਨੁਸਾਰ ਸਿੱਧੂ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਪ੍ਰਗਟ ਸਿੰਘ ਦਿੱਲੀ ਲਈ ਰਵਾਨਾ ਹੋ ਗਏ ਹਨ ਅਤੇ ਦੋਵਾਂ ਆਗੂਆਂ ਦੇ ਆਪਸ ‘ਚ ਨਿੱਘੇ ਸਬੰਧ ਹੋਣ ਕਾਰਨ ਇਹ ਸਮਝਿਆ ਜਾ ਰਿਹਾ ਹੈ ਕਿ ਉਹ ਅਗਲੀ ਰਣਨੀਤੀ ਨਵਜੋਤ ਸਿੱਧੂ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੀ ਬਣਾਉਣਗੇ।

ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਨਵਜੋਤ ਸਿੱਧੂ, ਜਲੰਧਰ ਛਾਉਣੀ ਤੋਂ ਅਕਾਲੀ ਵਿਧਾਇਕ ਪ੍ਰਗਟ ਸਿੰਘ (ਫਾਈਲ ਫੋਟੋ)

ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਨਵਜੋਤ ਸਿੱਧੂ, ਜਲੰਧਰ ਛਾਉਣੀ ਤੋਂ ਅਕਾਲੀ ਵਿਧਾਇਕ ਪ੍ਰਗਟ ਸਿੰਘ (ਫਾਈਲ ਫੋਟੋ)

ਦੱਸਣਯੋਗ ਹੈ ਕਿ ਮੁੱਖ ਸੰਸਦੀ ਸਕੱਤਰ ਦਾ ਅਹੁਦਾ ਠੁਕਰਾਉਣ ਕਾਰਨ ਪ੍ਰਗਟ ਸਿੰਘ ਦੇ ਪਾਰਟੀ ਹਾਈਕਮਾਨ ਨਾਲ ਸਬੰਧ ਨਾਸਾਜ਼ ਚੱਲ ਰਹੇ ਹਨ ਅਤੇ ਇਸ ਦੌਰਾਨ ਜਿੱਥੇ ਉਹ ਪਾਰਟੀ ਪ੍ਰੋਗਰਾਮਾਂ ਤੋਂ ਦੂਰ ਰਹੇ, ਉੱਥੇ ਪਿਛਲੇ ਦਿਨੀਂ ਜਦੋਂ ਉਨ੍ਹਾਂ ਦੇ ਹਲਕੇ ਜਲੰਧਰ ਛਾਉਣੀ ‘ਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਆਏ ਤਾਂ ਵੀ ਉਹ ਉਨ੍ਹਾਂ ਨਾਲ ਦਿਖਾਈ ਨਹੀਂ ਦਿੱਤੇ। ਇੱਥੇ ਹੀ ਬੱਸ ਨਹੀਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਹਲਕੇ ‘ਚ ਆਉਣ ਸਮੇਂ ਉਨ੍ਹਾਂ ਨੂੰ ਨਾਲ ਲੈਣਾ ਜ਼ਰੂਰੀ ਨਹੀਂ ਸਮਝਿਆ, ਜਿਸ ਤੋਂ ਲਗਦਾ ਹੈ ਕਿ ਹੁਣ ਪ੍ਰਗਟ ਸਿੰਘ ਦੀ ਅਕਾਲੀ ਦਲ ‘ਚ ਗੱਲ ਨਹੀਂ ਬਣਨੀ ਅਤੇ ਉਨ੍ਹਾਂ ਨੇ ਵੀ ਹੁਣ ਆਪਣਾ ਵੱਖਰਾ ਰਾਹ ਚੁਣਨ ਦਾ ਫ਼ੈਸਲਾ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਵਲੋਂ ਪਿਛਲੇ ਦਿਨਾਂ ਦੌਰਾਨ ਹਲਕੇ ਦੇ ਲੋਕਾਂ ਨਾਲ ਵੀ ਮੀਟਿੰਗਾਂ ਕਰਕੇ ਸਲਾਹ-ਮਸ਼ਵਰਾ ਕੀਤੇ ਜਾਣ ਬਾਰੇ ਪਤਾ ਲੱਗਾ ਹੈ। ਅਜਿਹੇ ਹਾਲਾਤ ‘ਚ ਪ੍ਰਗਟ ਸਿੰਘ ਦਾ ਦਿੱਲੀ ਜਾਣਾ ਇਹ ਸੰਭਾਵਨਾ ਪ੍ਰਗਟਾਉਂਦਾ ਹੈ ਕਿ ਪ੍ਰਗਟ ਸਿੰਘ ਵੀ ਭਵਿੱਖ ‘ਚ ‘ਆਪ’ ‘ਚ ਸ਼ਾਮਲ ਹੋ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,