ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

‘ਆਪ’ ਨੇ ਲਿਆ ਟੈਟ ਪਾਸ ਅਧਿਆਪਕਾਂ ਨਾਲ ਖੜ੍ਹਨ ਦਾ ਫੈਸਲਾ

May 12, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬੁਲਾਰੇ ਹਿੰਮਤ ਸਿੰਘ ਸ਼ੇਰਗਿੱਲ ਨੇ ਪ੍ਰੈਸ ਬਿਆਨ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਿੱਖਿਆ ਮਹਿਕਮੇ ਵਿਚ ਅਸਾਮੀਆਂ ਭਰਨ ਦੇ ਲਈ ‘ਅਧਿਆਪਕ ਯੋਗਤਾ ਟੈਸਟ’ ਯਾਨੀ ਕਿ ‘ਟੈਟ’ ਲਾਜ਼ਮੀ ਕਰ ਦਿੱਤਾ ਸੀ।

ਆਮ ਆਦਮੀ ਪਾਰਟੀ ਦੇ ਬੁਲਾਰੇ ਹਿੰਮਤ ਸਿੰਘ ਸ਼ੇਰਗਿੱਲ

ਆਮ ਆਦਮੀ ਪਾਰਟੀ ਦੇ ਬੁਲਾਰੇ ਹਿੰਮਤ ਸਿੰਘ ਸ਼ੇਰਗਿੱਲ

ਪਰ ‘ਟੈਟ’ ਪਾਸ ਕਰਨ ਵਾਲੇ ਅਤੇ ਅਧਿਆਪਕ ਲੱਗਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ 22 ਹਜ਼ਾਰ ‘ਟੈਟ’ ਪਾਸ ਅਜੇ ਵੀ ਸੰਘਰਸ਼ ਕਰ ਰਹੇ ਨੇ, ਸਰਕਾਰ ਨੇ 22 ਹਜ਼ਾਰ ਅਧਿਆਪਕਾਂ ’ਚੋਂ ਅਜੇ ਤਕ ਸਿਰਫ ਚਾਰ ਹਜ਼ਾਰ ਨੂੰ ਨੌਕਰੀ ਦਿੱਤੀ ਜੋ ਕਿ ਨਾ ਦੇ ਬਰਾਬਰ ਹੀ ਹੈ। ਜਦਕਿ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਪੰਜਾਬ ਦੇ ਵਿਚ ਸਿੱਖਿਆ ਨਾਲ ਜੁੜੀਆਂ 40 ਹਜ਼ਾਰ ਤੋਂ ਵੱਧ ਅਸਾਮੀਆਂ ਖਾਲੀ ਨੇ, ਪਰ ਇਹਨਾਂ ਨੂੰ ਭਰਨ ’ਚ ਸਰਕਾਰ ਕੋਈ ਦਿਲਚਸਪੀ ਨਹੀਂ ਦਿਖਾ ਰਹੀ।

ਹਿੰਮਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸਰਕਾਰ ਵਲੋਂ ਨਿਰਧਾਰਤ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਨੌਕਰੀਆਂ ਨਾ ਮਿਲਣ ਕਰਕੇ ਉਹਨਾਂ ਨੂੰ ਆਏ ਦਿਨ ਮਾਨਸਿਕ, ਆਰਥਿਕ ਅਤੇ ਹੋਰ ਕਈ ਪਰਿਵਾਰਕ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ ਇਹਨਾਂ ਅਧਿਆਪਕਾਂ ਦੇ ਵਿਚ ਕਈ ‘ਟੈਟ’ ਪਾਸ ਬੇਰੁਜ਼ਗਾਰ ਅਜਿਹੇ ਵੀ ਹਨ ਜੋ ਸਰਕਾਰ ਦੀ ਅਣਦੇਖੀ ਅਤੇ ਸਿੱਖਿਆ ਵਿਭਾਗ ਵਿਚ ਭਰਤੀ ਨਾ ਹੋਣ ਕਾਰਨ ਉਮਰ ਸੀਮਾ ਵੀ ਪਾਰ ਕਰ ਚੁੱਕੇ ਹਨ। ਉਹਨਾਂ ਨੂੰ ਹਰ ਪਾਸਿਉਂ ਆਪਣਾ ਭਵਿੱਖ ਹਨੇਰੇ ਵਿਚ ਨਜ਼ਰ ਆ ਰਿਹਾ ਹੈ। ਸਰਕਾਰ ਨੇ 2011 ਤੋਂ ਹਰ ਸਾਲ ‘ਟੈਟ’ ਦਾ ਟੈਸਟ ਲਿਆ ਅਤੇ ਇਸਤੋਂ 60 ਕਰੋੜ ਤੋਂ ਵਧ ਦੀ ਰਕਮ ਬਿਨੈਕਾਰਾਂ ਤੋਂ ਪ੍ਰਾਪਤ ਕੀਤੀ ਗਈ।

ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਆਉਣ ’ਤੇ ਦਿੱਲੀ ਵਾਂਗ ਹੀ ਇਥੇ ਵੀ ਸਿੱਖਿਆ ਨੂੰ ਪੂਰਾ ਮਹੱਤਵ ਦਿੱਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,