ਸਿੱਖ ਖਬਰਾਂ

ਪੁਲਿਸ ਵੱਲੋਂ ਸਿੱਖਾਂ ਨਾਲ ਕੀਤੇ ਮਾੜੇ ਵਰਤਾਓੁ ਦੀ ਲੰਡਨ ਪੁਲਿਸ ਕਮਿਸ਼ਨਰ ਨੇ ਮੰਗੀ ਮਾਫੀ

November 1, 2015 | By

ਲੰਡਨ ਪੁਲਿਸ ਵੱਲੋਂ ਗਲਤੀ ਨੂੰ ਸਵੀਕਾਰ ਲੈਣਾ, ਪੰਜਾਬ ਅਤੇ ਭਾਰਤ ਦੀ ਪੁਲਿਸ ਲਈ ਵੀ ਇੱਕ ਨਸੀਹਤ: ਸਿੱਖ ਆਗੂ

ਲੰਡਨ (31 ਅਕਤੂਬਰ ,2015): ਪਿਛਲੇ ਦਿਨੀ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਖਿਲਾਫ ਭਾਰਤੀ ਦੂਤਾਘਰ ਦੇ ਸਾਹਮਣੇ ਮੁਜ਼ਾਹਰੇ ਦੌਰਾਨ ਲੰਡਨ ਪੁਲਿਸ ਵੱਲੋਂ ਸਿੱਖਾਂ ਨਾਲ ਕੀਤੇ ਮਾੜੇ ਵਰਤਾਓੁ ਦੀ ਪੁਲਿਸ ਕਮਿਸ਼ਨਰ ਨੇ ਮਾਫੀ ਮੰਗੀ ਹੈ।

ਸਿੱਖ ਫੈਡਰੇਸ਼ਨ ਯੂ.ਕੇ., ਸਿੱਖ ਕੌਾਸਲ ਯੂ.ਕੇ. ਅਤੇ ਸਿੱਖ ਭਾਈਚਾਰੇ ਦੇ ਆਗੂਆਂ ਦੀ ਅਗਵਾਈ ਵਿਚ ਨਿਊ ਸਕਾਟਲੈਂਡ ਯਾਰਡ ਦੇ ਪੁਲਿਸ ਕਮਿਸ਼ਨਰ ਮੈਕ ਚਿਸ਼ਤੀ, ਸਿਲਵਰ ਕਮਾਂਡਰ ਚੀਫ ਸੁਪਰਡੈਂਟ ਕੋਲਿਨ ਮੌਰਗਨ ਨਾਲ ਵਿਸ਼ੇਸ਼ ਮੁਲਾਕਾਤ ਹੋਈ, ਜਿਸ ਵਿਚ 22 ਅਕਤੂਬਰ ਦੇ ਘਟਨਾਕ੍ਰਮ ਸਬੰਧੀ ਵਿਚਾਰਾਂ ਹੋਈਆਂ ।

ਲੰਡਨ ਪੁਲਿਸ ਕਮਿਸ਼ਨਰ ਸਿੱਖ ਆਗੂਆਂ ਨਾਲ ਗੱਲਬਾਤ ਕਰਦੇ ਹੋਏ

ਲੰਡਨ ਪੁਲਿਸ ਕਮਿਸ਼ਨਰ ਸਿੱਖ ਆਗੂਆਂ ਨਾਲ ਗੱਲਬਾਤ ਕਰਦੇ ਹੋਏ

ਇਸ ਮੌਕੇ ਯੂ.ਕੇ. ਭਰ ਦੇ ਵੱਖ-ਵੱਖ ਸ਼ਹਿਰਾਂ ਤੋਂ ਨੌਜਵਾਨ, ਬਜ਼ੁਰਗ ਸਿੱਖਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ । ਮੀਟਿੰਗ ਤੋਂ ਬਾਅਦ ਪੁਲਿਸ ਕਮਾਂਡਰ ਮੈੱਕ ਚਿਸ਼ਤੀ ਵੱਲੋਂ ਜਾਰੀ ਕੀਤੇ ਪ੍ਰੈੱਸ ਬਿਆਨ ਵਿਚ ਕਿਹਾ ਕਿ ਸਿੱਖਾਂ ਨਾਲ ਬੀਤੇ ਬਹੁਤ ਵਰਿ੍ਹਆਂ ਤੋਂ ਚੰਗੇ ਸਬੰਧ ਹਨ ।

ਉਨ੍ਹਾਂ ਮੰਨਿਆਂ ਨੇ ਘਟਨਾ ਦੌਰਾਨ ਇੱਕ ਪੁਲਿਸ ਅਧਿਕਾਰੀ ਨੇ ਮੁਜ਼ਾਹਰਾਕਾਰੀ ਪਾਸੋਂ ”ਨਿਸ਼ਾਨ ਸਾਹਿਬ ਖੋਹਿਆ ਤੇ ਹੇਠਾਂ ਸੁੱਟ ਦਿੱਤਾ, ਜਿਸ ਲਈ ਮੈਂ ਸਿੱਖ ਭਾਈਚਾਰੇ ਪਾਸੋਂ ਖਿਮਾ ਮੰਗਦਾ ਹਾਂ । ਉਨ੍ਹਾਂ ਕਿਹਾ ਕਿ ਦੋ ਸਿੱਖਾਂ ਦੀ ਗਿ੍ਫਤਾਰੀ ਮੌਕੇ ਦੋ ਲੋਕਾਂ ਦੀ ਕਿ੍ਪਾਨ ਉਤਾਰੀ ਗਈ ਸੀ, ਜੋ ਸਿਨੀਅਰ ਅਧਿਕਾਰੀ ਦੀ ਹਿਦਾਇਤ ਦੇ ਉਲਟ ਸੀ, ਜਿਸ ਸਬੰਧੀ ਸੀਨੀਅਰ ਪੁਲਿਸ ਅਧਿਕਾਰੀ ਨੇ ਤੁਰੰਤ ਮੁਜ਼ਾਹਰੇ ਦੌਰਾਨ ਹੀ ਮੁਆਫੀ ਮੰਗੀ ।

ਪੁਲਿਸ ਵੱਲੋਂ ਆਏ ਮੁਆਫੀਨਾਮੇ ਦਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ (ਐਫ.ਐਸ.ਓ.) ਨੇ ਸਵਾਗਤ ਕੀਤਾ ਹੈ । ਉਨ੍ਹਾਂ ਕਿਹਾ ਹੈ ਕਿ ਲੰਡਨ ਪੁਲਿਸ ਵੱਲੋਂ ਗਲਤੀ ਨੂੰ ਸਵੀਕਾਰ ਲੈਣਾ, ਪੰਜਾਬ ਅਤੇ ਭਾਰਤ ਦੀ ਪੁਲਿਸ ਲਈ ਵੀ ਇੱਕ ਨਸੀਹਤ ਹੈ ।

ਜ਼ਿਕਰਯੋਗ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਿਰੁੱਧ ਹੀ ਸ਼ਾਂਤਮਈ ਧਰਨਾ ਦੇ ਰਹੀ ਸਿੱਖ ਸੰਗਤ ‘ਤੇ ਪੰਜਾਬ ਪੁਲਿਸ ਨੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ। ਸਿੱਖ ਸੰਗਤਾਂ ਵੱਲੋਂ ਭਾਰੀ ਵਿਰੋਧ ਦੇ ਬਾਵਜੂਦ ਅੱਜ ਤੱਕ ਸਿੱਖਾਂ ਦੇ ਕਤਲ ਦੇ ਜਿਮੇਵਾਰ ਅਧਿਕਾਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,