ਸਿਆਸੀ ਖਬਰਾਂ » ਸਿੱਖ ਖਬਰਾਂ

ਸਿੱਖ ਸੰਗਤਾਂ ਵੱਲੋਂ ਅੱਜ ਫੇਰ ਜਲੰਧਰ-ਹੁਸ਼ਿਆਰਪੁਰ ਰੋਡ ਕੀਤਾ ਗਿਆ ਜਾਮ; ਮਾਮਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ

October 28, 2015 | By

ਜਲੰਧਰ: ਕੁਝ ਦਿਨ ਪਹਿਲਾਂ ਜਲੰਧਰ ਨੇੜੇ ਪਿੰਡ ਆਦਮਪੁਰ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਸਾਜਿਸ਼ ਦਾ ਪਰਦਾਫਾਸ਼ ਕਰਨ ਲਈ ਅਤੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਸੰਗਤਾਂ ਤੋਂ ਅੱਜ ਸਵੇਰ ਤੱਕ ਦਾ ਸਮਾ ਲਿਆ ਗਿਆ ਸੀ।ਪਰ ਅੱਜ ਜਦੋਂ ਪੁਲਿਸ ਫੜੇ ਗਏ ਦੋਸ਼ੀ ਨੂੰ ਫੋਨ ਕਰਨ ਵਾਲੀ ਮਹਿਲਾ ਦਾ ਪਤਾ ਨਹੀਂ ਲਗਾ ਸਕੀ ਤਾਂ ਸਿੱਖ ਸੰਗਤਾਂ ਵੱਲੋਂ ਆਦਮਪੁਰ ਰੋਡ ਤੇ ਧਰਨਾ ਸ਼ੁਰੂ ਕਰਕੇ ਜਲੰਧਰ-ਹੁਸ਼ਿਆਰਪੁਰ ਰੋਡ ਬੰਦ ਕਰ ਦਿੱਤਾ ਗਿਆ।ਇਸ ਨਾਲ ਰੋਡ ’ਤੇ ਆਵਾਜਾਈ ਬਿਲਕੁਲ ਠੱਪ ਹੋ ਗਈ।

ਆਦਮਪੁਰ ਵਿਖੇ ਧਰਨਾ ਦੇ ਰਹੀਆਂ ਸਿੱਖ ਸੰਗਤਾਂ

ਆਦਮਪੁਰ ਵਿਖੇ ਧਰਨਾ ਦੇ ਰਹੀਆਂ ਸਿੱਖ ਸੰਗਤਾਂ

ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਾਜਿਸ਼ ਰਚਣ ਵਾਲੇ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੀਆਂ ਸਨ।ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਕੇ ’ਤੇ ਤਾਇਨਾਤ ਕਰ ਦਿੱਤੀ ਗਈ ਸੀ।ਇਸ ਮੌਕੇ ਐਸ.ਪੀ ਰੂਰਲ ਜਲੰਧਰ ਹਰਕਮਲਪ੍ਰੀਤ ਸਿੰਘ ਖੱਖ, ਐਸ.ਪੀ ਹੈਡਕੁਆਰਟਰ ਕੁਲਵੰਤ ਸਿੰਘ ਹੀਰ,ਡੀ.ਐਸ.ਪੀ ਹੈਡਕੁਆਰਟਰ ਬੀ.ਆਈ.ਐਸ ਕਾਹਲੋਂ ਅਤੇ ਡੀ.ਐਸ.ਪੀ/ਡੀ.ਈ.ਟੀ ਜਲੰਧਰ ਤਰਸੇਮ ਸਿੰਘ ਮੌਕੇ ਤੇ ਪਹੁੰਚੇ।

ਪੁਲਿਸ ਅਧਿਕਾਰੀਆਂ ਵੱਲੋਂ ਸਿੱਖ ਸੰਗਤਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਮੌਕੇ ਤੇ ਫੜੇ ਗਏ ਬੇਅਦਬੀ ਕਰਨ ਵਾਲੇ ਦੋਸ਼ੀ ਦਾ ਹੋਰ ਰਿਮਾਂਡ ਲੈ ਕੇ ਉਹ ਸਾਰਾ ਸੱਚ ਕੁਝ ਦਿਨਾਂ ਅੰਦਰ ਹੀ ਸੰਗਤਾਂ ਸਾਹਮਣੇ ਲਿਆਉਣਗੇ।ਅਧਿਕਾਰੀਆਂ ਦੇ ਵਿਸ਼ਵਾਸ ’ਤੇ ਯਕੀਨ ਕਰਦਿਆਂ ਸੰਗਤ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।

ਧਰਨੇ ਵਿੱਚ ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਅਜੀਤ ਸਿੰਘ ਦਮਦਮੀ ਟਕਸਾਲ ਕਰਤਾਰਪੁਰ, ਭਾਈ ਗੁਰਭੇਜ ਸਿੰਘ ਅਨੰਦਪੁਰੀ, ਭਾਈ ਸੰਦੀਪ ਸਿੰਘ ਦਮਦਮੀ ਟਕਸਾਲ, ਭਾਈ ਸੁਖਜੀਤ ਸਿੰਘ ਖੋਸਾ, ਭਾਈ ਅਮਰਜੀਤ ਸਿੰਘ ਮਾਣਕਰਾਈ, ਭਾਈ ਦਿਲਪ੍ਰੀਤ ਸਿੰਘ ਬੋਪਾਰਾਏ, ਭਾਈ ਬਲਵਿੰਦਰ ਸਿੰਘ, ਭਾਈ ਹਰਬੰਸ ਸਿੰਘ ਕਾਲਰਾ ਸਮੇਤ 5000 ਤੋਂ ਵੱਧ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,