ਸਿੱਖ ਖਬਰਾਂ

ਕੋਟਕਪੂਰਾ ਘਟਨਾ ਦੀ ਨਿਖੇਧੀ ਕਰਦਿਆਂ ਪੀਰਮੁਹੰਮਦ ਨੇ ਕਿਹਾ “ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ‘ਤੇ ਪੁਲਿਸ ਨੇ ਚਲਾਈਆਂ ਗੋਲੀਆਂ”

October 15, 2015 | By

ਅੰਮ੍ਰਿਤਸਰ (14 ਅਕਤੂਬਰ, 2015): ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਾਅਦ ਵਿੱਚ ਸ਼ਾਂਤਮਈ ਰੋਸ ਪ੍ਰਗਟਾ ਰਹੀ ਸਿੱਖ ਸੰਗਤ ‘ਤੇ ਪੰਜਾਬ ਸਰਕਾਰ ਦੀ ਪੁਲਿਸ ਵੱਲੋਂ ਵਰ੍ਹਾਈਆਂ ਡਾਗਾਂ ਅਤੇ ਚਲਾਈ ਗੋਲੀਆਂ ਦੀ ਅਾਲ ੲਿੰਡੀਅਾ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ  ਨਿੰਦਾ ਕੀਤੀ ਹੈ।ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋੲੇ ਦੱਸਿਅਾ ਕਿ ਕੋਟਕਪੂਰਾ ਦਾ ਧਰਨਾ ਬਹੁਤ ਹੀ ਸ਼ਾਂਤਮੲੀ ਤਰੀਕੇ ਨਾਲ ਚੱਲ ਰਿਅਾ ਸੀ।ਸਿੰਘ ਗੁਰਬਾਣੀ ਦਾ ਜਾਪ ਕਰ ਰਹੇ  ਸਨ।

 ਕਰਨੈਲ ਸਿੰਘ ਪੀਰਮੁਹੰਮਦ

ਕਰਨੈਲ ਸਿੰਘ ਪੀਰਮੁਹੰਮਦ (ਫਾਈਲ ਫੋਟੋ)

ਸਾਰੇ ਸਿੰਘਾਂ ਨੇ ਗੁਰਮਤਾ ਕੀਤਾ ਕਿ ਅਸੀਂ ਗਿਰਫਤਾਰੀਅਾਂ ਦੇਵਾਂਗੇ ਸਾਨੂੰ ਥਾਣੇ ਵਿੱਚ ਨਹੀਂ ਸਿੱਧਾ ਜੇਲ੍ਹਾਂ ਵਿੱਚ ਭੇਜਿਅਾ ਜਾਵੇ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਨਾਟਕੀ ਤਰੀਕੇ ਨਾਲ ਪਹਿਲਾਂ ਬੀਬੀਅਾਂ ਅਤੇ ਬੱਚਿਅਾਂ ਦੀਅਾਂ ਬੱਸਾਂ ਭਰੀਅਾਂ ਅਤੇ ਪੰਜ ਕੁ ਕਿਲੋਮੀਟਰ ਦੀ ਦੂਰੀ ਤੇ ਜਾ ਕੇ ਰੋਡ ਤੇ ਹੀ ਛੱਡ ਦਿੱਤਾ , ੲਿਸ ਤੋਂ ਬਾਅਦ ਸਿੰਘਾਂ ਦੀਅਾਂ ਬੱਸਾਂ ਭਰੀਅਾਂ ਅਤੇ ਫਿਰ ੳੁਸੇ ਤਰਾਂ ਕੁਝ ਦੂਰੀ ਤੇ ਜਾ ਕੇ ਛੱਡ ਦਿੱਤਾ।ਜਦੋਂ ੲਿੱਸ ਗੱਲ ਦਾ ਪਤਾ ਮੋਰਚੇ ਵਾਲੇ ਸਿੰਘਾਂ ਨੂੰ ਲੱਗਾ ਤਾਂ ੳੁਹਨਾਂ ਨੇ ਕਿਹਾਂ ਕਿ ਅਸੀਂ ਹੁਣ ਅਾਪਣੇ ਅਾਪ ਨਹੀ ਪੁਲਿਸ ਦੀਅਾਂ ਗੱਡੀਅਾਂ ‘ਚ ਬੈਠਾਂਗੇ ।
ੲਿਨੇ ਵਿੱਚ ਹੀ ਦਿਨ ਚੜ੍ਹ ਗਿਅਾ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਸ ਅਾ ਗੲੀ ਪੁਲਸ ਨੇ ਅਾਂੳੁਦੇ ਸਾਰ ਹੀ ਜੋ ਸਿੱਖ ਅਾਗੂ ਸਨ ੳੁਹਨਾਂ ਨੂੰ ਜਬਰਦਸਤੀ ਗਿਰਫਤਾਰ ਕਰ ਕੇ ਗੱਡੀਅਾਂ ਵਿੱਚ ਬਠਾ ਲਿਅਾ।
ਕੁਝ ਸਮੇਂ ਬਾਅਦ ਪੁਲਸ ਅਾਪਣੇ ਅਧੁਨਿਕ ਹਥਿਅਾਰਾਂ ਨਾ ਲੈੱਸ ਹੋ ਕਿ ਅਾੲੀ ਅਤੇ ਸਿੱਧੀਅਾਂ ਗੋਲ਼ੀਅਾਂ ਵਰ੍ਹਾੳੁਣੀਅਾਂ ਸ਼ੁਰੂ ਕਰ ਦਿੱਤੀਅਾਂ ਅਥਰੂ ਗੈਸ ਦੇ ਅਨੇਕਾਂ ਗੋਲ਼ੇ ਦਾਗਣੇ ਸ਼ੁਰੂ ਕਰ ਦਿੱਤੇ, ਅਤੇ ਪਾਣੀ ਦੀਅਾਂ ਬੌਛਾੜਾਂ ਪਾੳੁਣੀਅਾਂ ਸ਼ੁਰੂ ਕਰ ਦਿੱਤੀਅਾਂ।
ਕਾਫੀ ਸਿੰਘ ਫੱਟੜ ਹੋੲੇ ਅਤੇ ਕੲੀ ਗੰਭੀਰ ਰੂਪ ਵਿੱਚ ਜ਼ਖਮੀ ਹੋੲੇ ।ਗੁਰਜੀਤ ਸਿੰਘ ਪਿੰਡ ਸਰਾਵਾਂ ਕਰਿਸ਼ਨ ਸਿੰਘ ਪਿੰਡ ਨਿਜਾਮੀ ਵਾਲਾ ੲਿਸ ਘਟਨਾ ਵਿੱਚ ਸ਼ਹੀਦ ਹੋ ਗੲੇ। ਬਾਕੀ ਸਿੰਘ ਖਿੰਡਰ ਗੲੇ ।
ਫੈਡਰੇਸ਼ਨ ਪ੍ਰਧਾਨ  ਨੇ  ਪੁਲਸ ਅਤੇ ਸਰਕਾਰ ਦੇ ੲਿਸ ਰਵੱੲੀੲੇ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ  ਫੈਡਰੇਸ਼ਨ ਦੇ ਬਹੁਤ ਸਾਰੇ ਵਰਕਰ ਪੁਲਸ ਨੇ ਵੱਖ ਵੱਖ ਥਾਣਿਅਾਂ ਵਿੱਚ ਨਜਰਬੰਦ ਕੀਤੇ ਹੋੲੇ ਹਨ।

ੲਿਸ ਮੌਕੇ ੳੁਹਨਾਂ ਨਾਲ ਸੀਨੀਅਰ ਮੀਤ ਪ੍ਰਧਾਨ ਡਾ ਕਾਰਜ ਸਿੰਘ ; ਮੀਤ ਪ੍ਰਧਾਨ ਗੁਰਮੁੱਖ ਸਿੰਘ ਸੰਧੂ ; ਜਗਰੂਪ ਸਿੰਘ ਚੀਮਾ ; ਪਰਮਿੰਦਰ ਸਿੰਘ ਢੀਗਰਾ ; ਚਰਨਜੀਤ ਸਿੰਘ ਅਾਦਿ ਸ਼ਾਮਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,