ਸਿਆਸੀ ਖਬਰਾਂ » ਸਿੱਖ ਖਬਰਾਂ

ਜੰਮੂ ਵਿੱਚ ਸ਼ਹੀਦ ਹੋਏ ਜਗਜੀਤ ਸਿੰਘ ਦੀ ਮੌਤ ਦੀ ਨਿਆਂਇਕ ਜਾਂਚ ਕਰਵਾਉਣ ਦੀ ਉੱਠੀ ਮੰਗ

June 12, 2015 | By

ਜੰਮੂ (11 ਜੂਨ, 2015): ਸਿੱਖ ਸੰਗਠਨਾਂ ਨੇ 4 ਜੂਨ ਨੂੰ ਜੰਮੂ ‘ਚ ਹੋਈ ਹਿੰਸਕ ਝੜਪ ਜਿਸ ‘ਚ ਇਕ ਨੌਜਵਾਨ ਦੀ ਜਾਨ ਗਈ ਸੀ ਦੀ ਨਿਆਂਇਕ ਜਾਂਚ ਕਰਾਉਣ ਦੀ ਮੰਗ ਕੀਤੀ ਹੈ ।ਹਿੰਸਕ ਝੜਪ ਦੌਰਾਨ ਮਾਰੇ ਗਏ ਸਿੱਖ ਨੌਜਵਾਨ ਜਸਜੀਤ ਸਿੰਘ ਦੇ ਮਾਮਲੇ ਦੀ ਨਿਆਂਇਕ ਜਾਂਚ ਨਾ ਕਰਾਉਣ ‘ਤੇ ਸਿੱਖ ਸੰਗਠਨਾਂ ਨੇ ਹੈਰਾਨੀ ਪ੍ਰਗਟ ਕੀਤੀ ਅਤੇ ਸਿੱਖ ਨੌਜਵਾਨਾਂ ਖਿ਼ਲਾਫ਼ ਐਫ.ਆਈ.ਆਰ. ਦਰਜ ਕਰਨ ਨੂੰ ਵੀ ਸਮਝੌਤੇ ਦੇ ਖਿ਼ਲਾਫ਼ ਦੱਸਿਆ ਹੈ ।

ਸ਼ਹੀਦ ਭਾਈ ਜਗਜੀਤ ਸਿੰਘ ਜੰਮੂ

ਸ਼ਹੀਦ ਭਾਈ ਜਗਜੀਤ ਸਿੰਘ ਜੰਮੂ

ਜੰਮੂ ਵਿਚ ਪੁਲਿਸ ਵਲੋਂ “ਘੱਲੂਘਾਰਾ ਜੂਨ 1984 – ਸ਼ਹੀਦੀ ਸਮਾਗਮ” ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਬੋਰਡ ਉਤਾਰਨ ਉਤੇ ਬਣਿਆ ਤਣਾਅ ਅੱਜ ਉਸ ਸਮੇਂ ਭਿਅੰਕਰ ਰੂਪ ਧਾਰ ਗਿਆ ਸੀ, ਜਦੋਂ ਕਿ ਜੰਮੂ ਪੁਲਿਸ ਵਲੋਂ ਰਾਤੋ-ਰਾਤ ਸਾਰੇ ਬੋਰਡ ਉਤਾਰ ਕੇ ਸਵੇਰੇ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ।

ਰਾਣੀਬਾਗ ਇਕਾਲੇ ਵਿਚ ਪੁਲਿਸ ਕਾਰਵਾਈ ਦਾ ਵਿਰੋਧ ਕਰਦੇ ਸਿੱਖਾਂ ਉੱਤੇ ਪੁਲਿਸ ਵਲੋਂ ਗੋਲੀਬਾਰੀ ਕੀਤੀ ਗਈ ਜਿਸ ਵਿਚ ਇਕ ਸਿੱਖ ਨੌਜਵਾਨ ਭਾਈ ਜਗਜੀਤ ਸਿੰਘ ਵਾਸੀ ਰਣਬੀਰ ਸਿੰਘ ਪੁਰਾ (ਜੰਮੂ) ਦੀ ਸਿਰ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ, ਜਦਕਿ ਕੁਝ ਹੋਰ ਸਿੱਖ ਨੌਜਵਾਨ ਗੰਭੀਰ ਜਖਮੀ ਹੋ ਗਏ। ਬਾਅਦ ਵਿਚ ਇਸ ਇਕਾਲੇ ਵਿਚ ਕਰਫਿਊ ਲਗਾ ਦਿੱਤਾ ਗਿਆ।

ਸ਼ਹੀਦ ਭਾਈ ਜਗਜੀਤ ਸਿੰਘ ਜੰਮੂ
3 ਜੂਨ ਨੂੰ ਸਤਵਾੜੀ ਠਾਣਾ ਮੁਖੀ ਕੁਲਵਿੰਦਰ ਚੌਧਰੀ ਵਲੋਂ “ਘੱਲੂਘਾਰਾ ਜੂਨ 1984 – ਸ਼ਹੀਦੀ ਸਮਾਗਮ” ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵਾਲਾ ਬੋਰਡ ਉਤਾਰਨ ਉੱਤੇ ਸਿੱਖ ਨੌਜਵਾਨਾਂ ਅਤੇ ਜੰਮੂ ਪੁਲਿਸ ਦਰਮਿਆਨ ਟਕਰਾਅ ਹੋ ਗਿਆ ਸੀ, ਜਿਸ ਵਿਚ ਪੁਲਿਸ ਠਾਣਾਮੁਖੀ ਕੁਵਿੰਦਰ ਚੌਧਰੀ ਸਮੇਤ ਇੱਕ ਸਬ-ਇੰਸਪੈਕਟਰ ਦੀ ਸਿੱਖ ਨੌਜਵਾਨਾਂ ਵਲੋਂ ਖਿੱਚ ਧੁਹ ਕੀਤੀ ਗਈ ਸੀ।

ਘਟਨਾ ਤੋਂ ਬਾਅਦ ਸਿੱਖ ਨੌਜਵਾਨਾਂ ਨੇ ਪੁਲਿਸ ਵਲੋਂ ਸਿੱਖ ਸ਼ਹੀਦਾਂ ਦਾ ਅਪਮਾਨ ਕਰਨ ਦੇ ਰੋਸ ਵਿਚ ਸੜਕ ਜਾਮ ਕਰਕੇ ਧਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਉੱਤੇ ਜੰਮੂ ਦਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਐਸ. ਡੀ. ਐਮ. ਤੇ ਡੀ. ਸੀ. ਸਮੇਤ ਪੁਲਿਸ ਅਫਸਰਾਂ ਨੇ ਦੋਸ਼ੀ ਠਾਣੇਦਾਰ ਨੂੰ ਮੁਅੱਤਲ ਕਰਨ ਤੇ ਸਮਾਗਮ ਵਿਚ ਵਿਘਨ ਨਾ ਪਾਉਣ ਦਾ ਭਰੋਸਾ ਦਿਵਾਇਆ ਸੀ।

ਜ਼ਿਕਰਯੋਗ ਹੈ ਕਿ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਲੋਂ ਦਿੱਤੇ ਭਰੋਸੇ ਉੱਤੇ ਸਿੱਖਾਂ ਨੇ ਬੀਤੀ ਸ਼ਾਮ ਆਪਣਾ ਧਰਨਾ ਚੁੱਕ ਲਿਆ ਸੀ।ਪਰ 3 ਅਤੇ 4 ਜੂਨ ਦਰਮਿਆਨੀ ਰਾਤ ਨੂੰ ਪੁਲਿਸ ਨੇ ਰਾਤੋ-ਰਾਤ ਸ਼ਹੀਦੀ ਸਮਾਗਮ ਵਾਲੇ ਬੋਰਡ ਲਾਹ ਦਿੱਤੇ ਤੇ ਸਵੇਰ ਵੇਲੇ ਤੱਕ ਬੋਰਡਾਂ ਵਾਲੀ ਥਾਂ ਉੱਤੇ ਪੁਲਿਸ ਦੀਆਂ ਟੋਲੀਆਂ ਪਹਿਰਾ ਦੇ ਰਹੀਆਂ ਸਨ। ਜਦੋਂ (4 ਜੂਨ) ਸਵੇਰ ਨੂੰ ਸਿੱਖ ਸੰਗਤਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸਿੱਖ ਸੰਗਤਾਂ, ਜਿਨ੍ਹਾਂ ਵਿਚ ਨੌਜਵਾਨ ਕਾਫੀ ਗਿਣਤੀ ਵਿਚ ਸਨ, ਨੇ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ। ਪੁਲਿਸ ਵਲੋਂ ਸਿੱਖ ਨੌਜਵਾਨਾਂ ਨੂੰ ਫੜਨ ਤੇ ਮਾਰਨ-ਕੁੱਟਣ ਦੀ ਕੋਸ਼ਿਸ਼ ਤੋਂ ਮਾਹੌਲ ਵਿਗੜ ਗਿਆ ਤੇ ਪੁਲਿਸ ਨੇ ਸਿੱਖ ਨੌਜਵਾਨਾਂ ਨੂੰ ਦਬਾਉਣ ਲਈ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਰਿਪੋਰਟਾਂ ਅਨੁਸਾਰ ਪੁਲਿਸ ਨੇ ਸਿੱਖ ਜਵਾਨਾਂ ਨੂੰ ਪਿੱਛਾ ਕਰਕੇ ਅਤੇ ਘਰਾਂ ਵਿਚੋਂ ਕੱਢ ਕੇ ਵੀ ਕੁੱਟ-ਮਾਰ ਕੀਤੀ। ਇਸ ਦੌਰਾਨ ਇਕ ਸਿੱਖ ਨੌਜਵਾਨ ਭਾਈ ਜਗਜੀਤ ਸਿੰਘ ਦੇ ਸਿਰ ਵਿਚ ਗੋਲੀ ਲੱਗੀ ਜਿਸ ਨਾਲ ਉਸ ਦੀ ਮੌਕੇ ਉੱਤੇ ਮੌਤ ਹੋ ਗਈ ਸੀ । ਇਸ ਤੋਂ ਇਲਾਵਾ ਕੁਝ ਹੋਰ (ਚਾਰ-ਪੰਜ) ਨੌਜਵਾਨ ਗੰਭੀਰ ਜਖਮੀ ਹੋਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,