ਸਿਆਸੀ ਖਬਰਾਂ

ਮੋਦੀ ਨੂੰ ਖੁੱਲ੍ਹੀ ਚਿੱਠੀ ਲਿਖਣ ਕਾਰਨ 49 ਨਾਮਵਰ ਹਸਤੀਆਂ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ

October 7, 2019 | By

ਰਾਮ ਚੰਦਰ ਗੁਹਾ, ਅਰਪਨਾ ਸੇਨ, ਮਨੀ ਰਤਨਮ, ਅਦੂਰ ਗੋਪਾਲਾਕ੍ਰਿਸ਼ਨਨ ਅਤੇ ਹੋਰ ਕਈ ਨਾਮਵਰ ਹਸਤੀਆਂ, ਜਿਹਨਾਂ ਨੇ ਹਿੰਦੂਤਵੀ ਭੀੜ ਵੱਲੋਂ ਲੋਕਾਂ- ਖਾਸ ਕਰਕੇ ਬਹੁਜਨਾਂ ਅਤੇ ਮੁਸਲਮਾਨਾਂ ਦੀ ਮਾਰ ਕੁੱਟ ਕਰਨ ਤੇ ਉਨ੍ਹਾਂ ਨੂੰ ਜਾਨੋਂ ਮਾਰ ਦੇਣ ਦੀਆਂ ਕਾਰਵਾਈਆਂ ਵਿਰੁੱਧ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ, ਖਿਲਾਫ ਮੁਜ਼ੱਫਰਪੁਰ ਪੁਲਿਸ ਨੇ ਦੇਸ਼ ਧਰੋਹ ਦਾ ਪਰਚਾ ਦਰਜ ਕਰ ਦਿੱਤਾ ਹੈ।

ਇਹਨਾਂ ਹਸਤੀਆਂ ਨੇ ਜੁਲਾਈ 2019 ਵਿੱਚ ਮੋਦੀ ਨੂੰ ਚਿੱਠੀ ਲਿਖ ਕੇ ਉਕਤ ਘਟਨਾਵਾਂ ‘ਤੇ ਚਿੰਤਾ ਜ਼ਾਹਰ ਕੀਤੀ ਸੀ। ਇਸ ਚਿੱਠੀ ਨੂੰ ਅਧਾਰ ਬਣਾ ਕੇ ਮੁਜ਼ੱਫਰਪੁਰ ਦੇ ਵਕੀਲ ਸੁਧੀਰ ਕੁਮਾਰ ਓਜਾ ਨੇ ਇੱਥੋ ਦੀ ਅਦਾਲਤ ਵਿਚ ਸ਼ਿਕਾਇ ਦਾਇਰ ਕੀਤੀ ਸੀ ਜਿਸ ਉੱਤੇ ਜੱਜ ਸੂਰੀਆ ਕਾਂਤ ਤਿਵਾੜੀ ਨੇ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਸਨ। ਲੰਘੇ ਵੀਰਵਾਰ (4 ਅਕਤੂਬਰ) ਨੂੰ ਸਥਾਨਕ ਠਾਣੇ ਵਿੱਚ ਪਰਚਾ ਦਰਜ ਕਰ ਦਿੱਤਾ ਗਿਆ।
ਸੁਧੀਰ ਕੁਮਾਰ ਓਜਾ ਨੇ ਦੋਸ਼ ਲਾਇਆ ਸੀ ਕਿ ਚਿੱਠੀ ਲਿਖ ਕੇ ਇਹਨਾਂ ਹਸਤੀਆਂ ਨੇ ਦੇਸ਼ ਦੀ ਸ਼ਾਨ ਖਰਾਬ ਕੀਤੀ ਹੈ। ਓਝਾ ਨੇ ਇਹ ਵੀ ਦੋਸ਼ ਲਾਇਆ ਸੀ ਕਿ ਇਹ ਚਿੱਠੀ ਲਿਖਣ ਵਾਲੇ ਅਖੌਤੀ ਵੱਖਵਾਦੀਆਂ ਤਾਕਤਾਂ ਦੀ ਹਿਮਾਇਤ ਕਰ ਰਹੇ ਹਨ।

ਇਹ ਤਸਵੀਰ ਸਿਰਫ ਪ੍ਰਤੀਕ ਵਜੋਂ ਵਰਤੀ ਗਈ ਹੈ

ਪੁਲਿਸ ਨੇ ਕਿਹਾ ਕਿ ਕੁੱਲ 49 ਜਾਣਿਆ ‘ਤੇ ਦੇਸ਼ ਧਰੋਹ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਅਮਨ ਸ਼ਾਤੀ ਭੰਗ ਕਰਨ ਦੇ ਇਰਾਦੇ ਨਾਲ ਅਪਮਾਨਿਤ ਕਰਨ ਆਦਿ ਜੁਰਮਾਂ ਦੀਆਂ ਮੱਦਾਂ ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ।

ਜ਼ਿਕਰਯੋਗ ਗੱਲ ਹੈ ਕਿ ਇਹਨਾਂ ਹਸਤੀਆਂ ਨੇ ਸਿਰਫ ਇਹੀ ਕਿਹਾ ਸੀ ਕਿ ਮੁਸਲਮਾਨਾਂ, ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਕੁੱਟ-ਕੁੱਟ ਕੇ ਮਾਰਨ ਦੀਆਂ ਘਟਨਾਵਾਂ ਨੂੰ ਤੁਰੰਤ ਰੋਕਣਾ ਚਾਹੀਦਾ ਹੈ।
ਮਾਮਲਾ ਦਰਜ਼ ਹੋਣ ਉੱਤੇ ਸਿਆਮ ਬੇਨੇਗਲ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਸਿਰਫ ਬੇਨਤੀ ਕੀਤੀ ਸੀ ਅਤੇ ਚਿੱਠੀ ਵਿਚ ਕੋਈ ਧਮਕੀ ਜਾਂ ਕੋਈ ਹੋਰ ਗੱਲ ਨਹੀਂ ਸੀ, ਜਿਸ ਨਾਲ ਅਮਨ ਸ਼ਾਤੀ ਭੰਗ ਹੁੰਦੀ ਹੋਵੇ ਜਾਂ ਫਿਰਕਿਆਂ ਵਿੱਚ ਤਣਾਅ ਪੈਦਾ ਕਰਦੀ ਹੋਵੇ।

ਦੂਜੇ ਬੰਨੇ ਮੋਦੀ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਦੇ ਆਗੈ ਕਹਿ ਰਹੇ ਹਨ ਕਿ ਮੋਦੀ ਨੂੰ ਚਿੱਠੀ ਲਿਖਣ ਬਦਲੇ 49 ਨਾਮਵਰ ਹਸਤੀਆਂ ਖਿਲਾਫ ਜੋ ਮਾਮਲਾ ਦਰਜ਼ ਕੀਤਾ ਗਿਆ ਹੈ ਉਸ ਨਾਲ ਸਰਕਾਰ ਦਾ ਕੋਈ ਲਾਗਾ-ਦੇਗਾ ਨਹੀਂ ਹੈ ਕਿਉਂਕਿ ਇਹ ਕਾਰਵਾਈ ਅਦਾਲਤ ਦੇ ਹੁਕਮਾਂ ਤਹਿਤ ਹੋ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,