ਵਿਦੇਸ਼

ਕੁਲਦੀਪ ਬਰਾੜ ਉੱਤੇ ਹਮਲੇ ਸੰਬੰਧੀ ਲੰਡਨ ਦੀ ਅਦਾਲਤ ਵੱਲੋਂ 3 ਸਿੱਖ ਦੋਸ਼ੀ ਕਰਾਰ

July 31, 2013 | By

ਲੰਡਨ (ਜੁਲਾਈ 31, 2013): ਸਿੱਖ ਸਿਆਸਤ ਨਿਊਜ਼ ਨੂੰ ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਸਤੰਬਰ 2012 ਵਿਚ ਭਾਰਤੀ ਫੌਜ ਦੇ ਰਿਟਾਇਰਡ ਲੈਫ. ਜਨ. ਕੁਲਦੀਪ ਬਰਾੜ ਉੱਤੇ ਹੋਏ ਹਮਲੇ ਸੰਬੰਧੀ ਲੰਡਨ ਦੀ ਅਦਾਲਤ ਨੇ ਤਿੰਨ ਸਿੱਖਾਂ ਨੂੰ ਦੋਸ਼ੀ ਠਹਿਰਾਇਆ ਹੈ ਜਦਕਿ ਇਸ ਸੰਬੰਧੀ ਇਕ ਸਿੱਖ ਨੇ ਪਹਿਲਾਂ ਹੀ ਹਮਲੇ ਵਿਚ ਆਪਣੀ ਸ਼ਮੂਲੀਅਤ ਦਾ ਇਕਬਾਲ ਕਰ ਲਿਆ ਸੀ।

ਕੁਲਦੀਪ ਬਰਾੜ ਸਤੰਬਰ 2012 ਦੇ ਲੰਡਨ ਹਮਲੇ ਤੋਂ ਬਾਅਦ (ਫਾਈਲ ਫੋਟੋ)

ਅਦਾਲਤ ਨੇ ਮਨਦੀਪ ਸਿੰਘ ਸੰਧੂ, ਦਿਲਬਾਗ ਸਿੰਘ ਅਤੇ ਹਰਦੀਪ ਕੌਰ ਨੂੰ 31 ਜੁਲਾਈ ਨੂੰ ਦੋਸ਼ੀ ਠਹਿਰਾਇਆ ਹੈ, ਜਦਕਿ ਬਰਜਿੰਦਰ ਸਿੰਘ ਸੰਘਾ ਨੇ ਪਹਿਲਾਂ ਹੀ ਇਸ ਹਮਲੇ ਵਿਚ ਆਪਣੀ ਸ਼ਮੂਲੀਅਤ ਦਾ ਇਕਬਾਲ ਕਰ ਲਿਆ ਸੀ। ਅਦਾਲਤ ਨੇ ਅਜੇ ਇਨ੍ਹਾਂ ਸਿੱਖਾਂ ਨੂੰ ਸਜਾ ਨਹੀਂ ਸੁਣਾਈ ਹੈ ਅਤੇ ਅਜਿਹੇ ਅਸਾਰ ਹਨ ਕਿ ਅਦਾਲਤ ਸਤੰਬਰ ਮਹੀਨੇ ਵਿਚ ਦੋਸ਼ੀ ਠਹਿਰਾਏ ਗਏ ਸਿੱਖਾਂ ਨੂੰ ਸਜ਼ਾ ਸੁਣਾਏਗੀ।

ਜ਼ਿਕਰਯੋਗ ਹੈ ਕਿ ਕੁਲਦੀਪ ਬਰਾੜ ਜੂਨ 1984 ਵਿਚ ਸ਼੍ਰੀ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਦੇ ਹਮਲੇ ਦੀ ਕਮਾਨ ਕਰਨ ਵਾਲੇ ਮੁੱਖ ਅਫਸਰਾਂ ਵਿਚੋਂ ਇਕ ਹੈ। ਇਸ ਹਮਲੇ ਦੌਰਾਨ ਭਾਰਤੀ ਫੌਜ ਨੇ ਟੈਂਕਾਂ ਤੇ ਭਾਰੀ ਅਸਲੇ ਦੀ ਵਰਤੋਂ ਕਰਕੇ ਹਜ਼ਾਰਾਂ ਸਿੱਖ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ। ਫੌਜ ਵੱਲੋਂ ਇਸ ਹਮਲੇ ਦੌਰਾਨ “ਸਿੱਖ ਰੈਫਰੈਂਸ ਲਾਇਬ੍ਰੇਰੀ” ਵਿਚੋਂ ਕਈ ਦੁਰਲਭ ਖਰੜੇ ਕਬਜ਼ੇ ਵਿਚ ਲੈ ਕੇ ਇਹ ਲਾਇਬ੍ਰੇਰੀ ਸਾੜ ਦਿੱਤੀ ਗਈ ਸੀ।

Read this news in English:

Three Sikhs convicted by London court over Kuldip Brar’s stabbing

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,